ਸੰਗਰੂਰ (ਸ਼ਾਮ, ਗਰਗ)- ਪੰਜਾਬੀ ਲੋਕ ਮੰਚ ਅਤੇ ਸੰਗੀਤ ਨਾਟਕ ਅਕੈਡਮੀ ਪੰਜਾਬ ਚੰਡੀਗਡ਼੍ਹ ਵਲੋਂ ਸ਼ਹੀਦ ਅਮਰਜੀਤ ਸਿੰਘ ਸਪੋਰਟਸ ਅਤੇ ਵੈੱਲਫੇਅਰ ਕਲੱਬ ਧੋਲਾ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਲੋਕ ਕਲਾ ਮੇਲਾ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋਇਆ। ਇਸ ਸਮੇਂ ਕਵੀਸ਼ਰੀ, ਤੂੰਬੇ ਅਲਗੋਜੇ ਅਤੇ ਢੱਡ ਸਾਰੰਗੀ ਦੀ ਗਾਇਕੀ, ਨੱਕਾਲਾਂ ਦੀਆਂ ਨਕਲਾਂ ਅਤੇ ਲੋਕ ਨਾਚਾਂ ਦੀ ਪੇਸ਼ਕਾਰੀ ਵੱਖ-ਵੱਖ ਗਰੁੱਪਾਂ ਵਲੋਂ ਕੀਤੀ ਗਈ। ਇਸ ਮੇਲੇ ਦੀ ਸ਼ੁਰੂਆਤ ਬਜ਼ੁਰਗ ਕਵੀਸ਼ਰ ਬਿਰਜ ਲਾਲ ਧੋਲਾ ਦੇ ਜਥੇ ਨੇ ਕੀਤੀ। ਇਸ ਉਪਰੰਤ ਤੂੰਬੇ ਅਲਗੋਜੇ ਵਾਲੇ ਨੌਜਵਾਨ ਗਵੰਤਰੀ ਗੁਰਤੇਜ ਸਿੰਘ ਸੋਹੀਆਂ ਦੇ ਜਥੇ, ਕਵੀਸ਼ਰ ਪ੍ਰੀਤ ਪਾਠਕ ਭਰਾ ਧਨੋਲੇ ਵਾਲੇ, ਢਾਡੀ ਨਵਜੋਤ ਸਿੰਘ ਜਰਗ, ਢਾਡੀ ਦੇਸ਼ ਰਾਜ ਲਚਕਾਣੀ, ਪਿੰਡ ਧੋਲੇ ਦਾ ਮਲਵੱਈ ਗਿੱਧਾ, ਮਾਲਵਾ ਸੱਭਿਆਚਾਰਕ ਸੋਸਾਇਟੀ ਵਲੋਂ ਲੋਕ ਨਾਚ ਸੰਮੀ, ਕਲੈਹਰੀ ਆਰਟਸ ਗਰੁੱਪ ਵਲੋਂ ਝੂਮਰ ਦੀ ਪੇਸ਼ਕਾਰੀ ਕੀਤੀ ਗਈ। ਪ੍ਰੋਗਰਾਮ ਦੇ ਅੰਤ ’ਚ ਘਨੌਰ ਵਾਲੇ ਨੱਕਾਲਾਂ ਨੇ ਖੁਸ਼ੀ ਮੁਹੰਮਦ ਦੀ ਅਗਵਾਈ ਹੇਠ ਆਪਣੀਆਂ ਨਕਲਾਂ ਨਾਲ ਲੋਕਾਂ ਦੇ ਢਿੱਡੀ ਪੀਡ਼ਾਂ ਪਾਈਆਂ। ਇਸ ਸਮੇਂ ਮੰਚ ਦੇ ਪ੍ਰਧਾਨ ਹਰਦਿਆਲ ਸਿੰਘ ਥੂਹੀ ਨੇ ਮੰਚ ਦੀਆਂ ਗਤੀਵਿਧੀਆਂ ਬਾਰੇ ਦੱਸਦੇ ਹੋਏ ਕਿਹਾ ਕਿ ਮੰਚ ਦਾ ਉਦੇਸ਼ ਪੰਜਾਬ ਦੇ ਮਹੀਨ ਵਿਰਸੇ ਲਈ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ । ਮੰਚ ਦਾ ਸੰਚਾਲਨ ਪ੍ਰੋ. ਜਸਵਿੰਦਰ ਸ਼ਰਮਾ ਜਨਰਲ ਸਕੱਤਰ ਪੰਜਾਬੀ ਲੋਕ ਕਲਾ ਮੰਚ ਨੇ ਪ੍ਰੋ.ਜਸਵਿੰਦਰ ਸ਼ਰਮਾ ਜਨਰਲ ਸਕੱਤਰ ਪੰਜਾਬੀ ਲੋਕ ਕਲਾ ਮੰਚ ਨੇ ਨਿਭਾਈ। ਇਸ ਸਮੇਂ ਮੰਚ ਦੇ ਸਰਪ੍ਰਸਤ ਜੁਗਰਾਜ ਧੋਲਾ, ਮੀਤ ਪ੍ਰਧਾਨ ਗੁਰਨਾਮ ਸਿੰਘ ਸਿੱਧੂ, ਖਜ਼ਾਨਚੀ ਭੋਲਾ ਕਲੈਹਰੀ, ਜੁਆਇੰਟ ਸਕੱਤਰ ਸਿੰਗਰਾ ਸਿੰਘ, ਪ੍ਰਚਾਰ ਸਕੱਤਰ ਨਵਜੋਤ ਸਿੰਘ ਜਰਗ, ਕਲੱਬ ਦੇ ਸਰਪ੍ਰਸਤ ਜਗਨ ਨਾਥ ਸਿੰਘ, ਕਲੱਬ ਪ੍ਰਧਾਨ ਸੰਦੀਪ ਬਾਵਾ, ਪ੍ਰੀਤਮ ਰੁਪਾਲ, ਜਗਤਾਰ ਰਤਨ, ਗੁਰਸੇਵਕ ਧੋਲਾ, ਕੁਲਦੀਪ ਰਾਜੂ, ਪ੍ਰੇਮਜੀਤ ਸਿੰਘ, ਜਸਪ੍ਰੀਤ ਸਿੰਘ, ਤੇਜੀ ਸਿੰਘ, ਜਸਵੀਰ ਸ਼ਰਮਾ, ਰਾਜਵਿੰਦਰ ਸਿੰਘ ਆਦਿ ਹਾਜ਼ਰ ਸਨ।
ਵੀਟ ਗਰਾਸ ਜੂਸ ਸੈਂਟਰ ਦਾ ਉਦਘਾਟਨ
NEXT STORY