ਸੰਗਰੂਰ (ਵਿਵੇਕ ਸਿੰਧਵਾਨੀ)- ਕਡ਼ਾਕੇ ਦੀ ਠੰਡ ਤੋਂ ਬਚਣ ਲਈ ਅੰਗੀਠੀ ਅਤੇ ਰੂਮ ਹੀਟਰ ਦੀ ਵਰਤੋਂ ਆਮ ਜਿਹੀ ਗੱਲ ਹੈ ਪਰ ਸਾਵਧਾਨ ਇਹ ਦੋਵੇਂ ਢੰਗ ਤੁਹਾਡੀ ਮੌਤ ਦਾ ਕਾਰਨ ਵੀ ਬਣ ਸਕਦੇ ਹਨ। ਮਜ਼ਦੂਰ ਦੇ ਘਰ ਵਿਚ ਅੰਗੀਠੀ ਅਤੇ ਉਚ ਵਰਗ ਦੇ ਘਰਾਂ ’ਚ ਹੀਟਰ ਦੀ ਵਰਤੋਂ ਹੁੰਦੀ ਹੈ। ਤੁਹਾਡੀ ਚੰਗੀ ਸਿਹਤ ਲਈ ਦੱਸ ਦੇਈਏ ਕਿ ਦੋਵੇਂ ਹੀ ਸਰੀਰ ’ਤੇ ਹਾਨੀਕਾਰਕ ਅਤੇ ਜਾਨਲੇਵਾ ਅਸਰ ਕਰਦੀਆਂ ਹਨ। ਬੰਦ ਕਮਰੇ ਵਿਚ ਜਿੱਥੇ ਅੰਗੀਠੀ ਜਗਾਉਣਾ ਸਿੱਧਾ ਦਿਲ ਦੀ ਬੀਮਾਰੀ ਨੂੰ ਸੱਦਾ ਦੇਣਾ ਹੈ। ਖੂਨ ਵਿਚ ਮਿਲੀ ਕਾਰਬਨ ਖੂਨ ਵਿਚ ਪਹੁੰਚ ਕੇ ਆਕਸੀਜਨ ਨੂੰ ਮਾਰਨ ਦਾ ਕੰਮ ਕਰਦੀ ਹੈ ਅਤੇ ਦਿਲ ਤੱਕ ਜਾਣ ਵਾਲੀਆਂ ਨਾਡ਼ੀਆਂ ਵਿਚ ਆਕਸੀਜਨ ਘੱਟ ਹੋਣ ਨਾਲ ਹਾਰਟ ਅਟੈਕ ਦੀ ਸਥਿਤੀ ਬਣ ਸਕਦੀ। ਉਥੇ ਰੂਮ ਹੀਟਰ ਤੁਹਾਡੀ ਸਿਹਤ ਲਈ ਖਤਰੇ ਦੀ ਘੰਟੀ ਸਾਬਤ ਹੋ ਸਕਦਾ ਹੈ। ਰੂਮ ਹੀਟਰ ਨੂੰ ਜੇਕਰ ਸਾਵਧਾਨੀ ਨਾਲ ਪ੍ਰਯੋਗ ਨਾ ਕੀਤਾ ਜਾਵੇ ਤਾਂ ਇਹ ਮੌਤ ਨੂੰ ਸੱਦਾ ਦੇ ਸਕਦਾ ਹੈ ਕਿਉਂਕਿ ਇਸ ਨਾਲ ਵੀ ਹਾਨੀਕਾਰਕ ਕਾਰਬਨ ਮੋਨੋਆਕਸਾਈਡ ਗੈਸ ਨਿਕਲਦੀ ਹੈ। ਇਸ ਲਈ ਬਚਾਅ ਵਿਚ ਹੀ ਬਚਾਅ ਹੈ। ਬੰਦ ਕਮਰੇ ਵਿਚ ਕਦੇ ਵੀ ਅੰਗੀਠੀ ਜਾਂ ਰੂਮ ਹੀਟਰ ਲਾ ਕੇ ਨਹੀਂ ਸੌਣਾ ਚਾਹੀਦਾ।
ਕਿਉਂ ਨਹੀਂ ਕਰਨਾ ਚਾਹੀਦਾ ਬੰਦ ਕਮਰੇ ’ਚ ਰੂਮ ਹੀਟਰ ਅਤੇ ਅੰਗੀਠੀ ਦਾ ਪ੍ਰਯੋਗ : ਅਸਲ ’ਚ ਅੰਗੀਠੀ ਵਿਚ ਪ੍ਰਯੋਗ ਕੀਤੇ ਜਾਣ ਵਾਲੇ ਕੋਲੇ ਜਾਂ ਲੱਕਡ਼ੀ ਦੇ ਜਲਣ ਨਾਲ ਕਾਰਬਨ ਮੋਨੋਆਕਸਾਈਡ ਤੋਂ ਬਿਨਾਂ ਕਈ ਹੋਰ ਜ਼ਹਿਰੀਲੀਆਂ ਗੈਸਾਂ ਨਿਕਲਦੀਆਂ ਹਨ ਜੋ ਜਾਨਲੇਵਾ ਸਾਬਤ ਹੁੰਦੀ ਹੈ। ਇਹ ਗੈਸ ਨਾ ਸਿਰਫ ਸਰੀਰ ਵਿਚ ਆਕਸੀਜਨ ਦੀ ਮਾਤਰਾ ਨੂੰ ਘੱਟ ਕਰ ਦਿੰਦੀ ਹੈ ਬਲਕਿ ਫੇਫਡ਼ਿਆਂ ਵਿਚ ਪੁੱਜ ਕੇ ਉਸ ਨੂੰ ਨੁਕਸਾਨ ਪਹੁੰਚਾਉਂਦੀ ਹੈ। ਇਸ ਨਾਲ ਖੂਨ ਵਿਚ ਆਕਸੀਜਨ ਦੀ ਮਾਤਰਾ ਘੱਟ ਹੋ ਜਾਂਦੀ ਹੈ। ਅੰਗੀਠੀ ਹੀ ਨਹੀਂ ਇਸ ਪ੍ਰਕਾਰ ਦਾ ਖਤਰਾ ਅੱਗ ਤੋਂ ਵੀ ਹੋ ਸਕਦਾ ਹੈ। ਅਕਸਰ ਦੇਖਣ ਵਿਚ ਆਉਂਦਾ ਹੈ ਕਿ ਠੰਡ ਤੋਂ ਬਚਣ ਲਈ ਲੋਕ ਘਰ ਦੀਆਂ ਸਾਰੀਆਂ ਖਿਡ਼ਕੀਆਂ ਅਤੇ ਦਰਵਾਜ਼ੇ ਬੰਦ ਕਰ ਲੈਂਦੇ ਹਨ ਅਤੇ ਰੂਮ ਹੀਟਰ ਜਾਂ ਅੰਗੀਠੀ ਜਲਾ ਲੈਂਦੇ ਹਨ ਅਤੇ ਇਥੋਂ ਹੀ ਸਾਰੀਆਂ ਸਮੱਸਿਆਵਾਂ ਜਨਮ ਲੈਣਾ ਸ਼ੁਰੂ ਕਰਦੀਆਂ ਹਨ। ਹੌਲੀ-ਹੌਲੀ ਕਮਰੇ ਵਿਚ ਆਕਸੀਜਨ ਘੱਟ ਅਤੇ ਕਾਰਬਨ ਡਾਈਆਕਸਾਈਡ ਦੀ ਮਾਤਰਾ ਵਧ ਜਾਂਦੀ ਹੈ। ਕਾਬਨ ਡਾਈਆਕਸਾਈਡ ਗੈਸ ਸਰੀਰ ਲਈ ਬਹੁਤ ਖਤਰਨਾਕ ਹੁੰਦੀ ਹੈ। ਇਹ ਰੰਗਹੀਨ ਅਤੇ ਸਵਾਦਹੀਨ ਗੈਸ ਹੁੰਦੀ ਹੈ ਅਤੇ ਸੌਂਦੇ ਸੌਂਦੇ ਇਹ ਗੈਸ ਸਾਡੇ ਸਰੀਰ ਵਿਚ ਕਦੋਂ ਪ੍ਰਵੇਸ਼ ਕਰ ਜਾਂਦੀ ਹੈ, ਪਤਾ ਹੀ ਨਹੀਂ ਲੱਗਦਾ ਅਤੇ ਆਕਸੀਜਨ ਦੀ ਸਹੀ ਮਾਤਰਾ ਸਰੀਰ ਨੂੰ ਨਾ ਮਿਲਣ ਕਾਰਨ ਬੰਦ ਕਮਰੇ ਵਿਚ ਸੌਂ ਰਹੇ ਵਿਅਕਤੀ ਦੀ ਮੌਤ ਹੋ ਜਾਂਦੀ ਹੈ।
ਕੀ ਹੈ ਕਾਰਬਨ ਮੋਨੋਆਕਸਾਈਡ : ਇਹ ਇਕ ਰੰਗਹੀਨ ਅਤੇ ਗੰਧਹੀਨ ਗੈਸ ਹੈ, ਜੋ ਕਿ ਕਾਰਬਨ ਡਾਈਆਕਸਾਈਡ ਤੋਂ ਵੀ ਜ਼ਿਆਦਾ ਖਤਰਨਾਕ ਹੈ। ਹਵਾ ਨਾਲ ਸਰੀਰ ਵਿਚ ਪੁੱਜਣ ’ਤੇ ਇਹ ਗੈਸ ਜ਼ਹਿਰੀਲੀ ਹੋ ਜਾਂਦੀ ਹੈ ਅਤੇ ਤੁਹਾਨੂੰ ਗੰਭੀਰ ਰੂਪ ’ਚ ਬੀਮਾਰ ਕਰ ਸਕਦੀ ਹੈ। ਦੇਰ ਤੱਕ ਇਸਦੇ ਸੰਪਰਕ ’ਚ ਰਹਿਣ ਨਾਲ ਦਮ ਘੁੱਟ ਸਕਦਾ ਹੈ ਅਤੇ ਮੌਤ ਵੀ ਹੋ ਸਕਦੀ ਹੈ। ਕਾਬਰਨ ਮੋਨੋਆਕਸਾਈਡ ਸਰੀਰ ਨੂੰ ਅਕਾਸੀਜਨ ਪਹੁੰਚਾਉਣ ਵਾਲੇ ਰੈੱਡ ਬਲੱਡ ਸੈੱਲਜ਼ ’ਤੇ ਅਸਰ ਪਾਉਂਦੀ ਹੈ, ਜਿਸ ਨਾਲ ਸਰੀਰ ਦਾ ਪੂਰਾ ਆਕਸੀਜਨ ਟ੍ਰਾਂਸਪੋਰਟ ਸਿਸਟਮ ਪ੍ਰਭਾਵਿਤ ਹੋ ਜਾਂਦਾ ਹੈ ਅਤੇ ਆਕਸੀਜਨ ਨਾ ਮਿਲਣ ਕਾਰਨ ਸਰੀਰ ਦੇ ਸੈੱਲਜ਼ ਮਰਨ ਲੱਗਦੇ ਹਨ।
ਕੀ ਕਹਿੰਦੇ ਨੇ ਡਾਕਟਰ : ਡਾ. ਅਭਿਸ਼ੇਕ ਬਾਂਸਲ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਕਿਹਾ ਕਿ ਰੂਮ ਹੀਟਰ ਅਤੇ ਬਲੋਅਰ ਦੀ ਵਰਤੋਂ ਸਿਹਤ ਪੱਖੋਂ ਬੇਹੱਦ ਖਤਰਨਾਕ ਸਾਬਿਤ ਹੋ ਸਕਦੀ ਹੈ। ਸਰਦੀ ਤੋਂ ਬਚਣ ਲਈ ਇਸ ਦਾ ਪ੍ਰਯੋਗ ਸਿਹਤ ’ਤੇ ਬੁਰਾ ਅਸਰ ਪਾਉਂਦਾ ਹੈ। ਕਮਰਾ ਬੰਦ ਕਰ ਕੇ ਰੋਜ਼ ਅੰਗੀਠੀ ਜਾਂ ਹੀਟਰ ਜਲਾਉਣ ਨਾਲ ਸੀਨੇ ਵਿਚ ਦਰਦ ਦੇ ਲੱਛਣ ਦਿਖਾਈ ਦਿੰਦੇ ਹਨ ਜੋ ਖਤਰਨਾਕ ਹੁੰਦਾ ਹੈ। ਅਜਿਹੇ ਵਿਚ ਜੇਕਰ ਸਮੇਂ ਸਿਰ ਇਲਾਜ ਨਾ ਮਿਲੇ ਤਾਂ ਵਿਅਕਤੀ ਦੀ ਮੌਤ ਵੀ ਹੋ ਸਕਦੀ ਹੈ। ਇਸਦਾ ਹੱਲ ਇਹ ਹੀ ਹੈ ਕਿ ਕਮਰੇ ਵਿਚ ਅੰਗੀਠੀ ਬਿਲਕੁਲ ਨਾ ਜਲਾਓ ਅਤੇ ਜੇਕਰ ਹੀਟਰ ਜਾਂ ਬਲੋਅਰ ਚਲਾ ਰਹੇ ਹੋ ਤਾਂ ਲਗਾਤਾਰ ਨਾ ਚਲਾਓ ਅਤੇ ਥੋਡ਼੍ਹੇ-ਥੋਡ਼੍ਹੇ ਸਮੇਂ ਬਾਅਦ ਕਮਰਾ ਖੋਲ੍ਹ ਦਿਓ। ਜੇਕਰ ਸੀਨੇ ਵਿਚ ਦਰਦ, ਜੀਅ ਘਬਰਾਉਣਾ, ਸਿਰ ਦਰਦ ਜਾਂ ਸਾਹ ਲੈਣ ਵਿਚ ਦਿੱਕਤ ਹੈ ਤਾਂ ਤੁਰੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।
ਲਗਾਤਾਰ ਰੂਮ ਹੀਟਰ ਅਤੇ ਅੰਗੀਠੀ ਦੇ ਸੰਪਰਕ ਨਾਲ ਸਰੀਰ ’ਤੇ ਪੈਣ ਵਾਲੇ ਬੁਰੇ ਪ੍ਰਭਾਵ : ਲਗਾਤਾਰ ਸਿਰ ਦਰਦ ਦੀ ਸ਼ਿਕਾਇਤ, ਸਾਹ ਲੈਣ ਵਿਚ ਦਿੱਕਤ, ਗੱਲ ਗੱਲ ’ਤੇ ਘਬਰਾਹਟ, ਢਿੱਡ ਵਿਚ ਤਕਲੀਫ ਅਤੇ ਉਲਟੀ, ਬੀ. ਪੀ. ਦਾ ਘਟਣਾ। ਡਾਕਟਰਾਂ ਦਾ ਕਹਿਣਾ ਹੈ ਕਿ ਜੇਕਰ ਇਹ ਸਾਰੇ ਲੱਛਣ ਕਿਸੇ ਹੋਰ ਬੀਮਾਰੀ ਦੇ ਕਾਰਨ ਵੀ ਹੋ ਸਕਦੇ ਹਨ ਇਸ ਲਈ ਲੋਕਾਂ ਦਾ ਧਿਆਨ ਇਸ ਵੱਲ ਨਹੀਂ ਜਾਂਦਾ ਅਤੇ ਬਾਅਦ ਵਿਚ ਜਦੋਂ ਸਿਹਤ ਖਰਾਬ ਹੋਣ ਲੱਗਦੀ ਹੈ ਤਾਂ ਇਨ੍ਹਾਂ ਕਾਰਨਾਂ ਦਾ ਪਤਾ ਲੱਗਦਾ ਹੈ। ਇਸ ਕਾਰਨ ਖਾਸ ਕਰ ਗਰਭਵਤੀ ਅੌਰਤਾਂ, ਛੋਟੇ ਬੱਚਿਆਂ, ਬਜ਼ੁਰਗਾਂ ਅਤੇ ਸਾਹ ਦੀ ਬੀਮਾਰੀ ਤੋਂ ਪੀਡ਼ਤ ਲੋਕਾਂ ਦੀ ਸਿਹਤ ਛੇਤੀ ਪ੍ਰਭਾਵਿਤ ਹੁੰਦੀ ਹੈ।
ਰੂਮ ਹੀਟਰ ਅਤੇ ਅੰਗੀਠੀ ਤੋਂ ਹੋਣ ਵਾਲੇ ਬੁਰੇ ਪ੍ਰਭਾਵ ਤੋਂ ਬਚਾਅ : ਜੇਕਰ ਤੁਸੀਂ ਲੱਛਣਾਂ ਨੂੰ ਸਮੇਂ ਸਿਰ ਸਮਝ ਕੇ ਇਸਦੀ ਰੋਕਥਾਮ ਲਈ ਜ਼ਰੂਰੀ ਕਦਮ ਚੁੱਕ ਲੈਂਦੇ ਹੋ ਤਾਂ ਇਸ ਤੋਂ ਬਚਿਆ ਜਾ ਸਕਦਾ ਹੈ। ਬੰਦ ਕਮਰੇ ਵਿਚ ਅੰਗੀਠੀ ਜਾਂ ਰੂਮ ਹੀਟਰ ਦਾ ਪ੍ਰਯੋਗ ਕਦੇ ਵੀ ਨਾ ਕਰੋ, ਘਰ ਦੀਆਂ ਖਿਡ਼ਕੀਆਂ ਜਾਂ ਦਰਵਾਜ਼ੇ ਨੂੰ ਖੋਲ੍ਹ ਕੇ ਰੂਮ ਹੀਟਰ ਚਲਾਓ, ਰੂਮ ਹੀਟਰ ਲਈ ਕਮਰੇ ਵਿਚ ਸਹੀ ਵੈਂਟੀਲੇਸ਼ਨ ਦਾ ਪ੍ਰਯੋਗ ਕਰੋ।
ਮਜ਼ਦੂਰਾਂ ਤੇ ਰਿਕਸ਼ਾ ਚਾਲਕਾਂ ਨੂੰ ਕੰਬਲ ਮੁਹੱਈਆ ਕਰਵਾਏ
NEXT STORY