ਸੰਗਰੂਰ (ਮੰਗਲਾ)- ਗੋਲਡਨ ਅਰਥ ਗਲੋਬਲ ਸਕੂਲ ਵਿਖੇ ‘ਆਈ. ਏ. ਪੀ. ਹੈਲਦੀ ਲਾਈਫ ਸਟਾਈਲ’ ਦਿਵਸ ਮਨਾਉਣ ਸੰਬੰਧੀ ਇਕ ਸੈਮੀਨਾਰ ਆਯੋਜਿਤ ਕੀਤਾ ਗਿਆ। ਇਸ ਸੈਮੀਨਾਰ ਦਾ ਮੁੱਖ ਮਕਸਦ ਬੱਚਿਆਂ ਨੂੰ ਕਿਸ਼ੋਰ-ਅਵਸਥਾ, ਚੰਗੀ ਸਿਹਤ ਤੇ ਦੇਖਭਾਲ, ਪੌਸ਼ਟਿਕ ਖ਼ੁਰਾਕ, ਸਹੀ ਤੇ ਚੰਗੇ ਦ੍ਰਿਸ਼ੀਕੌਣ ਬਾਰੇ ਲੋਡ਼ੀਂਦੀ ਜਾਣਕਾਰੀ ਦੇਣਾ ਸੀ। ਇਸ ਦੌਰਾਨ ਡਾ. ਵੀ.ਕੇ. ਅਹੂਜਾ ( ਐੱਮ.ਡੀ.,ਡੀ.ਸੀ.ਐੱਚ, ਐੱਫ. ਐੱਨ.ਐੱਨ, ਐੱਫ.ਆਈ.ਏ.ਪੀ) ਨੇ ਬੱਚਿਆਂ ਨੂੰ ਭਰਪੂਰ ਗਿਆਨ ਦੇਣ ਲਈ ਮਦਦ ਕੀਤੀ। ਉਨ੍ਹਾਂ ਨੇ ਬੱਚਿਆਂ ਤੇ ਮਾਪਿਆਂ ਨੂੰ ਪੌਸ਼ਟਿਕ ਤੇ ਲੋਡ਼ ਅਨੁਸਾਰ ਖਾਣ, ਕਸਰਤ, ਮਨ-ਇਕਾਗਰਤਾ, ਸਹੀ ਸਮੇਂ ਤੇ ਸੌਣਾ, ਜਾਗਣਾ ਤੇ ਨਸ਼ਿਆਂ ਤੋਂ ਦੂਰ ਰਹਿਣਾ ਆਦਿ ਤਾਰਕਿਕ ਤੱਥਾਂ ਦੇ ਉਲੇਖ ਨਾਲ ਸਿਹਤਮੰਦ ਜੀਵਨ ਜਿਊਣ ਸੰਬੰਧੀ ਬਹੁਤ ਲਾਹੇਵੰਦ ਜਾਣਕਾਰੀ ਦਿੱਤੀ। ਇਸ ਦੌਰਾਨ ਸਕੂਲ ਦੇ ਡਾਇਰੈਕਟਰ ਸੁਖਵਿੰਦਰ ਕੌਰ ਵਾਲੀਆ ਨੇ ਕਿਹਾ ਕਿ ਬੱਚੇ ਸਰੀਰਕ ਖੇਡਾਂ ਖੇਡਣ ਦੀ ਬਜਾੇ ਇੰਟਨਨੈੱਟ ਰਾਹੀਂ ਖੇਡਾਂ ’ਚ ਜ਼ਿਆਦਾ ਰੂਚੀ ਲੈਣ ਲੱਗ ਪਏ ਹਨ ਜਿਸ ਨੂੰ ਠੱਲ੍ਹ ਪਾਉਣੀ ਬਹੁਤ ਜ਼ਰੂਰੀ ਹੈ। ਅੰਤ ’ਚ ਸਕੂਲ ਦੇ ਪ੍ਰਿੰਸੀਪਲ ਮੈਡਮ ਹਰਦੀਪ ਕੌਰ ਨੇ ਆਏ ਹੋਏ ਮੁੱਖ ਮਹਿਮਾਨ ਦਾ ਤਹਿਦਿਲੋਂ ਧੰਨਵਾਦ ਕੀਤਾ ਜਿੰਨ੍ਹਾਂ ਦੀ ਬਦੌਲਤ ਸਕੂਲ ਦੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਲੋਡ਼ਵੰਦ ਗਿਆਨ ਹਾਸਲ ਹੋ ਸਕਿਆ ਤੇ ਨਾਲ ਹੀ ਉਨ੍ਹਾਂ ਨੇ ਭਾਰਤੀ ਅਹੂਜਾ ਜੀ ਦਾ ਵੀ ਬਹੁਤ ਧੰਨਵਾਦ ਕੀਤਾ ਜਿਨ੍ਹਾਂ ਦੇ ਉਪਰਾਲੇ ਸਦਕਾ ਵਿਦਿਆਰਥੀਆਂ ਤੇ ਮਾਪਿਆਂ ਨੂੰ ਭਰਪੂਰ ਜਾਣਕਾਰੀ ਹਾਸਲ ਕਰਨ ਦਾ ਮੌਕਾ ਪ੍ਰਾਪਤ ਹੋਇਆ।
ਅਧਿਆਪਕ ਮੋਰਚੇ ਦੀ ਡੱਟਵੀਂ ਹਮਾਇਤ ਕੀਤੀ ਜਾਵੇਗੀ : ਭਾਕਿਯੂ
NEXT STORY