ਮਹਿਲ ਕਲਾਂ (ਹਮੀਦੀ) ਸਿਵਲ ਸਰਜਨ ਬਰਨਾਲਾ ਡਾ. ਬਲਜੀਤ ਸਿੰਘ ਅਤੇ ਐੱਸ. ਐੱਮ. ਓ. ਮਹਿਲ ਕਲਾਂ ਡਾ. ਗੁਰਤੇਜਿੰਦਰ ਕੌਰ ਦੀ ਅਗਵਾਈ ਹੇਠ ਸਿਹਤ ਬਲਾਕ ਮਹਿਲ ਕਲਾਂ ਵੱਲੋਂ ਬਲਾਕ ਅਧੀਨ ਸਿਹਤ ਸੰਸਥਾਵਾਂ ਵਿਖੇ ਵਿਸ਼ਵ ਸਟ੍ਰੋਕ (ਦਿਮਾਗੀ ਦੌਰਾ) ਦਿਵਸ ਦੇ ਮੌਕੇ 'ਤੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਇਸ ਮੌਕੇ ਡਾ. ਗੁਰਤੇਜਿੰਦਰ ਕੌਰ ਨੇ ਕਿਹਾ ਕਿ ਸਟ੍ਰੋਕ (ਦਿਮਾਗੀ ਦੌਰਾ) ਇਲਾਜਯੋਗ ਹੈ ਇਸ ਦਾ ਤੁਰੰਤ ਇਲਾਜ ਕਰਵਾ ਕੇ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ।
ਇਸ ਮੌਕੇ ਏ ਐਮ ਓ ਡਾ. ਕੁਲਜੀਤ ਸਿੰਘ ਨੇ ਦੱਸਿਆ ਕਿ ਸਟ੍ਰੋਕ (ਦਿਮਾਗੀ ਦੌਰਾ) ਪੈ ਜਾਣ ਕਾਰਨ ਦਿਮਾਗ਼ ਵਿਚ ਖੂਨ ਦੀ ਸਪਲਾਈ ਰੁੱਕ ਜਾਣੀ ਜਾਂ ਦਿਮਾਗ ਦੀ ਨਾੜੀ ਦੇ ਫ਼ੱਟ ਜਾਣ ਕਾਰਨ ਦਿਮਾਗ਼ ਦੇ ਸੈੱਲ ਨੁਕਸਾਨ ਗ੍ਰਸਤ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸਟ੍ਰੋਕ (ਦਿਮਾਗੀ ਦੌਰਾ) ਦੇ ਮਰੀਜ਼ਾਂ ਨੂੰ ਜੇਕਰ 4 ਘੰਟਿਆਂ ਦੇ ਅੰਦਰ ਐਮਰਜੈਂਸੀ 'ਚ ਲਿਆਂਦਾ ਜਾਵੇ ਤਾਂ ਉਸ ਨੂੰ ਅਧਰੰਗ ਤੋਂ ਬਚਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਜੇਕਰ ਕਿਸੇ ਵਿਅਕਤੀ ਦੀ ਬਾਂਹ ਦਾ ਕਮਜ਼ੋਰ ਜਾਂ ਸੁੰਨ ਹੋਣਾ, ਚੇਹਰੇ ਦਾ ਇਕ ਹਿੱਸਾ ਥੱਲੇ ਨੂੰ ਹੋਣਾ ਅਤੇ ਬੋਲਣੋਂ ਅਸਮਰੱਥ ਹੋਣਾ ਆਦਿ ਲੱਛਣ ਦਿਖਾਈ ਦੇਣ ਤਾਂ ਤੁਰੰਤ ਹਸਪਤਾਲ ਪਹੁੰਚਾਉਣਾ ਚਾਹੀਦਾ ਹੈ।
'ਭ੍ਰਿਸ਼ਟਾਚਾਰ ਦੇ ਖ਼ਾਤਮੇ ਲਈ ਵਿਜੀਲੈਂਸ ਨਾਲ ਕਰੋ ਸਹਿਯੋਗ', ਡੀ.ਐੱਸ.ਪੀ. ਹਰਮਿੰਦਰ ਸਿੰਘ ਦੀ ਲੋਕਾਂ ਨੂੰ ਅਪੀਲ
NEXT STORY