Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, APR 27, 2026

    12:33:37 AM

  • ipl 2026 lsg vs kkr

    IPL 2026 : ਸੁਪਰ ਓਵਰ 'ਚ  ਜਿੱਤੀ ਕੋਲਕਾਤਾ, ਲਖਨਊ...

  • golden opportunity to work in uae

    UAE 'ਚ ਬਾਈਕ ਰਾਈਡਰਾਂ ਨੂੰ 1 ਲੱਖ ਤੱਕ ਕਮਾਉਣ ਦਾ...

  • lsg vs kkr ipl 2026

    KKR ਨੇ LSG ਨੂੰ ਦਿੱਤਾ 156 ਦੌੜਾਂ ਦਾ ਟੀਚਾ,...

  • mali defence minister saadio camara assassinated

    ਵੱਡੇ ਬਲਾਸਟ ਦੌਰਾਨ ਰੱਖਿਆ ਮੰਤਰੀ ਸਾਦੀਓ ਦੀ ਮੌਤ!...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Special Story News
  • ਭਾਰਤ ਨਾਲ ਨਹੀਂ ਉਲਝਣਾ ਚਾਹੁੰਦਾ ਚੀਨ, ਆਪਣਾ ਧਿਆਨ ਦੱਖਣੀ-ਪੂਰਬੀ ਏਸ਼ੀਆ ’ਚ ਲਗਾਇਆ

SPECIAL STORY News Punjabi(ਵਿਸ਼ੇਸ਼ ਟਿੱਪਣੀ)

ਭਾਰਤ ਨਾਲ ਨਹੀਂ ਉਲਝਣਾ ਚਾਹੁੰਦਾ ਚੀਨ, ਆਪਣਾ ਧਿਆਨ ਦੱਖਣੀ-ਪੂਰਬੀ ਏਸ਼ੀਆ ’ਚ ਲਗਾਇਆ

  • Updated: 19 Jun, 2022 09:26 PM
Special Story
china does not want to be confused with india  focusing on southeast asia
  • Share
    • Facebook
    • Tumblr
    • Linkedin
    • Twitter
  • Comment

ਚੀਨ ਨੇ ਆਪਣਾ ਧਿਆਨ ਦੱਖਣੀ ਏਸ਼ੀਆ ਤੋਂ ਹਟਾ ਕੇ ਦੱਖਣ-ਪੂਰਬੀ ਏਸ਼ੀਆ ’ਚ ਲਾਉਣਾ ਸ਼ੁਰੂ ਕਰ ਦਿੱਤਾ ਹੈ। ਦਰਅਸਲ ਚੀਨ ਪਹਿਲਾਂ ਭਾਰਤ ਨੂੰ ਘੇਰਨ ਲਈ ਭਾਰਤ ਦੇ ਗੁਆਂਢੀਆਂ ਨੂੰ ਆਪਣੇ ਪਾਲੇ ’ਚ ਮਿਲਾਉਣਾ ਚਾਹੁੰਦਾ ਸੀ, ਇਸ ਦੇ ਲਈ ਚੀਨ ਨੇ ਇਨ੍ਹਾਂ ਦੇਸ਼ਾਂ ’ਚ ਆਪਣੇ ਖਾਹਿਸ਼ੀ ਪ੍ਰਾਜੈਕਟ ਬੀ. ਆਰ. ਆਈ. ਦੇ ਤਹਿਤ ਭਾਰੀ ਨਿਵੇਸ਼ ਵੀ ਕੀਤਾ, ਇਸ ਬਹਾਨੇ ਚੀਨ ਨੇ ਨੇਪਾਲ, ਬੰਗਲਾਦੇਸ਼, ਸ਼੍ਰੀਲੰਕਾ, ਪਾਕਿਸਤਾਨ, ਮਾਲਦੀਵਸ ਅਤੇ ਅਫਗਾਨਿਸਤਾਨ ’ਚ ਕਈ ਵੱਡੇ-ਵੱਡੇ ਪ੍ਰਾਜੈਕਟ ਵੀ ਚਲਾਏ ਪਰ ਇਕ ਸਮੇਂ ਤੱਕ ਭਾਰੀ ਖਰਚ ਦੇ ਬਾਵਜੂਦ ਜਦੋਂ ਚੀਨ ਨੂੰ ਇਨ੍ਹਾਂ ਦੇਸ਼ਾਂ ’ਚ ਕੀਤੇ ਗਏ ਨਿਵੇਸ਼ ਦਾ ਕੋਈ ਆਰਥਿਕ ਲਾਭ ਨਾ ਮਿਲਿਆ ਤਾਂ ਚੀਨ ਨੇ ਆਪਣਾ ਧਿਆਨ ਇਸ ਪਾਸਿਓਂ ਹਟਾ ਲਿਆ।ਅਜਿਹਾ ਨਹੀਂ ਹੈ ਕਿ ਚੀਨ ਨੂੰ ਸਿਰਫ ਆਰਥਿਕ ਨੁਕਸਾਨ ਹੋ ਰਿਹਾ ਸੀ ਜੋ ਚੀਨ ਨੇ ਦੱਖਣੀ ਏਸ਼ੀਆ ਤੋਂ ਆਪਣਾ ਧਿਆਨ ਹਟਾਇਆ, ਸ਼੍ਰੀਲੰਕਾ ਅਤੇ ਪਾਕਿਸਤਾਨ ’ਚ ਚੀਨ ਨੇ ਬੜੀ ਚਲਾਕੀ ਨਾਲ ਦੋ ਬੰਦਰਗਾਹਾਂ ਨੂੰ 99 ਸਾਲ ਤੱਕ ਪੱਟੇ ’ਤੇ ਲੈ ਲਿਆ। ਇਸ ਦੇ ਲਈ ਚੀਨ ਨੇ ਪਹਿਲਾਂ ਇਨ੍ਹਾਂ ਦੇਸ਼ਾਂ ਦੇ ਸਿਆਸਤਦਾਨਾਂ ਨੂੰ ਰਿਸ਼ਵਤ ਦੇ ਕੇ ਆਪਣੇ ਨਾਲ ਮਿਲਾਇਆ, ਫਿਰ ਇਨ੍ਹਾਂ ਦੇਸ਼ਾਂ ’ਚ ਭਾਰੀ ਨਿਵੇਸ਼ ਕੀਤਾ। ਜਿੰਨੇ ਕਰਜ਼ੇ ਦੀ ਇਨ੍ਹਾਂ ਨੂੰ ਲੋੜ ਸੀ, ਚੀਨ ਨੇ ਿਦੱਤਾ ਪਰ ਉੱਚੀਆਂ ਵਿਆਜ ਦਰਾਂ ’ਤੇ। ਕਰਜ਼ੇ ਦੀਆਂ ਸ਼ਰਤਾਂ ਪਾਰਦਰਸ਼ੀ ਨਹੀਂ ਸਨ, ਇਸ ਕਾਰਨ ਇਹ ਦੇਸ਼ ਚੀਨ ਦੇ ਕਰਜ਼ੇ ਦੇ ਜਾਲ ’ਚ ਫਸ ਗਏ। ਉਸ ਸਮੇਂ ਚੀਨ ਨੇ ਇਨ੍ਹਾਂ ਦੇਸ਼ਾਂ ਦੀਆਂ ਦੋਵਾਂ ਬੰਦਰਗਾਹਾਂ ਗਵਾਦਰ ਅਤੇ ਹੰਬਨਟੋਟਾ ਨੂੰ ਪੱਟੇ ’ਤੇ ਲੈ ਲਿਆ।

ਇਸ ਕਾਰਨ ਇਨ੍ਹਾਂ ਦੇਸ਼ਾਂ ’ਚ ਚੀਨ ਦੇ ਵਿਰੁੱਧ ਰੋਸ ਵਿਖਾਵੇ ਵੀ ਹੋਣ ਲੱਗੇ ਜਿਸ ਦੇ ਕਾਰਨ ਚੀਨੀ ਪ੍ਰਾਜੈਕਟਾਂ ਦਾ ਇੱਥੇ ਚੱਲਣਾ ਮੁਸ਼ਕਲ ਹੋ ਗਿਆ। ਪਾਕਿਸਤਾਨ ਅਤੇ ਸ਼੍ਰੀਲੰਕਾ ’ਚ ਲੋਕਾਂ ਨੂੰ ਪਤਾ ਲੱਗ ਗਿਆ ਕਿ ਚੀਨ ਉਨ੍ਹਾਂ ਨੂੰ ਤਰੱਕੀ ਦਾ ਝਾਂਸਾ ਦੇ ਕੇ ਉਨ੍ਹਾਂ ਨੂੰ ਲੁੱਟਣ ਆਇਆ ਹੈ। ਨੇਪਾਲ ਅਤੇ ਬੰਗਲਾਦੇਸ਼ ’ਚ ਵੀ ਚੀਨ ਨੂੰ ਲੈ ਕੇ ਲੋਕਾਂ ’ਚ ਭਾਰੀ ਗੁੱਸਾ ਹੈ, ਨੇਪਾਲ ’ਚ ਵੀ ਚੀਨੀਆਂ ਤੇ ਨੇਪਾਲੀਆਂ ਦਰਮਿਆਨ ਇੱਕਾ-ਦੁੱਕਾ ਝੜਪਾਂ ਹੋ ਚੁੱਕੀਆਂ ਹਨ।ਸ਼੍ਰੀਲੰਕਾ ਦੇ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਨੇ ਆਪਣੇ ਇਕ ਬਿਆਨ ’ਚ ਕਿਹਾ ਕਿ ਬੀਜਿੰਗ ਹੁਣ ਆਪਣਾ ਧਿਆਨ ਦੱਖਣੀ ਏਸ਼ੀਆ ਤੋਂ ਹਟਾ ਕੇ ਦੱਖਣੀ-ਪੂਰਬੀ ਏਸ਼ੀਆਈ ਦੇਸ਼ਾਂ ਅਤੇ ਅਫਰੀਕਾ ’ਤੇ ਲਾ ਰਿਹਾ ਹੈ। ਗੋਟਾਬਾਯਾ ਨੇ ਅੱਗੇ ਦੱਸਿਆ ਕਿ ਦੱਖਣੀ ਏਸ਼ੀਆਈ ਦੇਸ਼ ਆਰਥਿਕ ਮੰਦਹਾਲੀ ’ਚ ਹਨ, ਇਸ ਲਈ ਚੀਨ ਇਸ ਖੇਤਰ ’ਚ ਹੁਣ ਪਹਿਲਾਂ ਵਰਗੀ ਦਿਲਚਸਪੀ ਨਹੀਂ ਲੈ ਰਿਹਾ। ਸ਼੍ਰੀਲੰਕਾ ਚੀਨ ਤੋਂ ਡੇਢ ਅਰਬ ਡਾਲਰ ਦਾ ਕਰਜ਼ਾ ਨਹੀਂ ਲੈ ਸਕਿਆ। ਜਦੋਂ ਸ਼੍ਰੀਲੰਕਾ ਨੇ ਚੀਨ ਤੋਂ ਜ਼ਰੂਰੀ ਸਾਮਾਨ ਖਰੀਦਣ ਲਈ 1 ਅਰਬ ਡਾਲਰ ਦੇ ਕਰਜ਼ੇ ਦੀ ਮੰਗ ਕੀਤੀ ਤਾਂ ਉਸ ਨੂੰ ਚੀਨ ਤੋਂ ਇਹ ਸੁਣਨ ਨੂੰ ਮਿਲਿਆ ਕਿ ਚੀਨ ਸ਼੍ਰੀਲੰਕਾ ਦੀ ਮਦਦ ਕਰੇਗਾ ਪਰ ਉਸ ਨੂੰ ਇਹ ਪਸੰਦ ਨਹੀਂ ਕਿ ਪੁਰਾਣਾ ਕਰਜ਼ਾ ਮੋੜਨ ਲਈ ਕੋਈ ਨਵਾਂ ਕਰਜ਼ਾ ਲਵੇ ਭਾਵ ਚੀਨ ਨੇ ਸ਼੍ਰੀਲੰਕਾ ਦੀ ਮਦਦ ਤਾਂ ਨਹੀਂ ਕੀਤੀ ਸਗੋਂ ਉਸ ਨੂੰ ਨਫਰਤ ਭਰਿਆ ਇਕ ਸੰਦੇਸ਼ ਜ਼ਰੂਰ ਸੁਣਾ ਿਦੱਤਾ ਅਤੇ ਸ਼੍ਰੀਲੰਕਾ ਨੂੰ ਉਸ ਦੀ ਔਕਾਤ ਯਾਦ ਦਿਵਾ ਦਿੱਤੀ।

ਚੀਨ ਦੀਆਂ ਤਾਜ਼ਾ ਸਰਗਰਮੀਆਂ ’ਚ ਅਜਿਹਾ ਲੱਗਦਾ ਹੈ ਕਿ ਚੀਨ ਨੇ ਆਪਣੀ ਰਣਨੀਤੀ ’ਚ ਤਬਦੀਲੀ ਕਰਦੇ ਹੋਏ ਹੁਣ ਆਪਣਾ ਫੋਕਸ ਦੱਖਣ-ਪੂਰਬੀ ਏਸ਼ੀਆਈ ਦੇਸ਼ਾਂ ਵੱਲ ਕਰ ਲਿਆ ਹੈ, ਜਿਸ ’ਚ ਫਿਲੀਪੀਨਜ਼, ਵੀਅਤਨਾਮ, ਕੰਬੋਡੀਆ ਆਉਂਦੇ ਹਨ ਅਤੇ ਚੀਨ ਦਾ ਧਿਆਨ ਅਫਰੀਕਾ ਵੱਲ ਵੀ ਹੈ। ਇਸ ਦੇ ਨਾਲ ਹੀ ਚੀਨ ਦਾ ਧਿਆਨ ਪਾਕਿਸਤਾਨ ਵੱਲੋਂ ਵੀ ਹਟ ਗਿਆ ਹੈ, ਇਸ ਦੇ ਨਾਲ ਹੀ ਚੀਨ ਨੇ ਜਿੰਨੇ ਪ੍ਰਾਜੈਕਟਾਂ ’ਚ ਪੈਸਾ ਲਾਇਆ ਸੀ ਉਹ ਵੀ ਹੁਣ ਪਾਕਿਸਤਾਨ ’ਚ ਨਹੀਂ ਆ ਰਿਹਾ ਹੈ। ਅਜਿਹਾ ਲੱਗਦਾ ਹੈ ਕਿ ਚੀਨ ਨੇ ਜੋ ਕੁਝ ਹਾਸਲ ਕਰਨਾ ਸੀ ਉਹ ਉਸ ਨੇ ਇਸ ਪੂਰੇ ਖੇਤਰ ਤੋਂ ਹਾਸਲ ਕਰ ਲਿਆ ਹੈ ਅਤੇ ਹੁਣ ਉਹ ਨਵੇਂ ਚਾਰਾਗਾਹ ਦੀ ਭਾਲ ’ਚ ਦੱਖਣ-ਪੂਰਬੀ ਏਸ਼ੀਆ ਅਤੇ ਖਣਿਜਾਂ ਨਾਲ ਭਰੇ ਅਫਰੀਕੀ ਮਹਾਦੀਪ ਦਾ ਰੁਖ ਕਰ ਰਿਹਾ ਹੈ। ਹਾਲਾਂਕਿ ਅਫਰੀਕਾ ’ਚ ਵੀ ਚੀਨ ਦਾ ਰਾਹ ਸੌਖਾ ਨਹੀਂ ਦਿਖਾਈ ਦਿੰਦਾ। ਉੱਥੇ ਵੀ ਲੋਕ ਚੀਨ ਦੀ ਲੁੱਟ-ਖਸੁੱਟ ਤੋਂ ਚੰਗੀ ਤਰ੍ਹਾਂ ਜਾਣੂ ਹਨ ਅਤੇ ਉੱਥੋਂ ਦੀ ਜਨਤਾ ਵੀ ਚੀਨ ਦੇ ਵਿਰੋਧ ’ਚ ਹੈ।
ਜਿੱਥੇ ਚੀਨ ਨੇ ਸ਼੍ਰੀਲੰਕਾ ਦੇ ਸਾਹਮਣੇ ਇਹ ਕਹਿੰਦੇ ਹੋਏ ਚਾਰਾ ਸੁੱਟਿਆ ਹੈ ਕਿ ਚੀਨ ਸ਼੍ਰੀਲੰਕਾ ਦੀ ਮਦਦ ਲਈ ਕੌਮਾਂਤਰੀ ਮੁਦਰਾ ਫੰਡ ਨਾਲ ਗੱਲ ਜ਼ਰੂਰ ਕਰੇਗਾ।

ਓਧਰ ਰਾਜਪਕਸ਼ੇ ਅਮਰੀਕਾ, ਭਾਰਤ, ਜਾਪਾਨ ਅਤੇ ਆਸਟ੍ਰੇਲੀਆ ਤੋਂ ਵੀ ਮਦਦ ਮੰਗਣ ’ਤੇ ਵਿਚਾਰ ਕਰ ਰਹੇ ਹਨ, ਕਵਾਡ ਦੇਸ਼ਾਂ ਤੋਂ ਮਦਦ ਮੰਗਣਾ ਚੀਨ ਨੂੰ ਪ੍ਰੇਸ਼ਾਨ ਕਰ ਸਕਦਾ ਹੈ ਕਿਉਂਕਿ ਇੱਥੇ ਚੀਨ ਇਕੱਲਾ ਹੈ ਅਤੇ 4 ਦੇਸ਼ਾਂ ਦਾ ਗਠਜੋੜ ਜੇਕਰ ਸ਼੍ਰੀਲੰਕਾ ਦੀ ਮਦਦ ਕਰੇਗਾ ਤਾਂ ਚੀਨ ਨੂੰ ਸ਼੍ਰੀਲੰਕਾ ਦੇ ਅੰਦਰ ਕੰਮ ਕਰਨ ’ਚ ਪ੍ਰੇਸ਼ਾਨੀ ਹੋ ਸਕਦੀ ਹੈ। ਓਧਰ ਚੀਨ ਨੇ ਸ਼੍ਰੀਲੰਕਾ ਦੇ ਕਵਾਡ ਦੇਸ਼ਾਂ ਕੋਲ ਮਦਦ ਲਈ ਜਾਣ ’ਤੇ ਖੁਦ ਹੀ ਸ਼੍ਰੀਲੰਕਾ ਨੂੰ ਥੋੜ੍ਹੀ ਰਾਹਤ ਦਿੰਦੇ ਹੋਏ ਕਿਹਾ ਹੈ ਕਿ ਉਹ ਚੀਨ ਨੂੰ ਕਰਜ਼ਾ ਆਰਾਮ ਨਾਲ ਮੋੜ ਸਕਦਾ ਹੈ। ਗੋਟਾਬਾਯਾ ਨੇ ਕਿਹਾ ਕਿ ਭਾਰਤ ਨੇ ਸ਼੍ਰੀਲੰਕਾ ਦੀ ਇਸ ਔਖੀ ਘੜੀ ’ਚ ਬੜੀ ਮਦਦ ਕੀਤੀ ਹੈ ਅਤੇ ਉਨ੍ਹਾਂ ਦੇ ਦੇਸ਼ ਨੂੰ ਕਰਜ਼ਾ ਦਿਵਾਉਣ ਲਈ ਕੌਮਾਂਤਰੀ ਮੁਦਰਾ ਫੰਡ ਨੂੰ ਮਦਦ ਕਰਨ ਲਈ ਬੇਨਤੀ ਕੀਤੀ। ਇਸ ਸਮੇਂ ਸ਼੍ਰੀਲੰਕਾ ਆਪਣੀ ਹਾਲਤ ਨੂੰ ਸੁਧਾਰਨ ਲਈ ਹਰ ਦਿਸ਼ਾ ’ਚ ਹੱਥ-ਪੈਰ ਮਾਰ ਰਿਹਾ ਹੈ। ਭਾਰਤ ਨੂੰ ਪੱਤਰ ਲਿਖ ਰਿਹਾ ਹੈ ਅਤੇ ਖਾੜੀ ਦੇਸ਼ਾਂ ਨੂੰ ਬੇਨਤੀ ਕਰ ਰਿਹਾ ਹੈ ਕਿ ਸ਼੍ਰੀਲੰਕਾ ਨੂੰ ਤੇਲ ਦੀ ਸਪਲਾਈ ਜਾਰੀ ਰੱਖੀ ਜਾਵੇ ਜਿਸ ਨਾਲ ਉੱਥੇ ਹਾਲਾਤ ਆਮ ਹੋਣ ’ਚ ਮਦਦ ਮਿਲੇ। ਅਜਿਹੇ ’ਚ ਸ਼੍ਰੀਲੰਕਾ ਨੂੰ ਸਮਝ ’ਚ ਆ ਰਿਹਾ ਹੈ ਕਿ ਚੀਨ ਉਸ ਦਾ ਦੋਸਤ ਨਹੀਂ ਹੈ। ਗੁਆਂਢੀ ਦੇਸ਼ ਭਾਰਤ ਹੀ ਉਸ ਦਾ ਸੱਚਾ ਹਿਤੈਸ਼ੀ ਹੈ।

  • China
  • India
  • Southeast Asia
  • ਚੀਨ
  • ਭਾਰਤ
  • ਦੱਖਣੀ ਪੂਰਬੀ

ਅੱਤਵਾਦ ਨੂੰ ਚੀਨ ਦੀ ਸ਼ਹਿ, 'ਮੱਕੀ' ਨੂੰ ਗਲੋਬਲ ਅੱਤਵਾਦੀ ਘੋਸ਼ਿਤ ਕਰਨ ਦੀ ਤਜਵੀਜ਼ 'ਤੇ ਲਾਈ ਰੋਕ

NEXT STORY

Stories You May Like

  • no change in policy to improve ties with india
    ਭਾਰਤ ਨਾਲ ਸਬੰਧਾਂ ਨੂੰ ਬਿਹਤਰ ਬਣਾਉਣ ਦੀ ਨੀਤੀ ’ਚ ਕੋਈ ਬਦਲਾਅ ਨਹੀਂ ਹੋਇਆ: ਚੀਨ
  • heatwave in most parts of northwest
    ਉੱਤਰ-ਪੱਛਮੀ, ਮੱਧ ਤੇ ਪੂਰਬੀ ਭਾਰਤ ਦੇ ਬਹੁਤੇ ਹਿੱਸਿਆਂ ’ਚ 5 ਦਿਨ ਲੂ ਚੱਲਣ ਦੀ ਸੰਭਾਵਨਾ
  • bollywood director vikram bhatt recounts painful story of prison
    "ਮੈਂ ਇੱਥੇ ਨਹੀਂ ਮਰਨਾ ਚਾਹੁੰਦਾ..."; ਬਾਲੀਵੁੱਡ ਨਿਰਦੇਸ਼ਕ ਵਿਕਰਮ ਭੱਟ ਨੇ ਸੁਣਾਇਆ ਜੇਲ੍ਹ ਦਾ ਦਰਦਨਾਕ ਕਿੱਸਾ
  • china live india s strategic assets cctvs relayed it to pak
    ਵੱਡਾ ਜਾਸੂਸੀ ਰੈਕੇਟ ਬੇਨਕਾਬ! ਚੀਨ ਨੇ ਭਾਰਤ ਦੇ Strategic Assets ਦੀ CCTV ਜਾਣਕਾਰੀ ਪਾਕਿ ਨੂੰ ਭੇਜੀ
  • medical camp in ludhiana
    ਲੁਧਿਆਣਾ 'ਚ ਲਗਾਇਆ ਮੁਫ਼ਤ ਮੈਡੀਕਲ ਚੈੱਕਅਪ ਕੈਂਪ
  • sikh woman in uk
    ਯੂਕੇ 'ਚ ਸਿੱਖ ਔਰਤ ਨਾਲ ਜ਼ਬਰ-ਜਿਨਾਹ ਦਾ ਮਾਮਲਾ! ਦੋਸ਼ੀ ਨੇ ਕਬੂਲਿਆ ਆਪਣਾ ਗੁਨਾਹ
  • man mobile drowning river
    ਜਾਨ ਜਾਏ ਪਰ ਫ਼ੋਨ ਨਾ ਜਾਏ..! ਨਦੀ 'ਚ ਡੁੱਬਦੇ ਨੌਜਵਾਨ ਨੇ ਨਹੀਂ ਛੱਡਿਆ ਆਪਣਾ ਮੋਬਾਇਲ, ਹੋਈ ਮੌਤ
  • over 9 lakh people evacuated from west asia mea
    ਭਾਰਤ ਨੇ ਚਲਾਇਆ ਦੁਨੀਆ ਦਾ ਸਭ ਤੋਂ ਵੱਡਾ ਰੈਸਕਿਊ ਆਪ੍ਰੇਸ਼ਨ, 9 ਲੱਖ ਤੋਂ ਵੱਧ ਭਾਰਤ ਸੁਰੱਖਿਅਤ ਪਰਤੇ
  • golden opportunity to work in uae
    UAE 'ਚ ਬਾਈਕ ਰਾਈਡਰਾਂ ਨੂੰ 1 ਲੱਖ ਤੱਕ ਕਮਾਉਣ ਦਾ ਮੌਕਾ, GCC ਲਾਈਸੈਂਸ ਵਾਲੇ...
  • centre provides security to rajya sabha mp ashok mittal
    ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਨੂੰ ਕੇਂਦਰ ਨੇ ਦਿੱਤੀ ਸੁਰੱਖਿਆ
  • thunderstorm alert for 4 days in punjab
    ਪੰਜਾਬ 'ਚ 4 ਦਿਨ Alert ਜਾਰੀ ! ਹਨ੍ਹੇਰੀ-ਤੂਫ਼ਾਨ ਨਾਲ ਪਵੇਗਾ ਮੀਂਹ, 30 ਤੱਕ...
  • punjab power cut update
    ਪੰਜਾਬ ਵਿਚ ਬਿਜਲੀ ਕੱਟਾਂ ਨੂੰ ਲੈ ਕੇ ਨਵੇਂ ਹੁਕਮ ਜਾਰੀ, 30 ਅਪ੍ਰੈਲ ਤਕ...
  • signs of major organizational change in punjab congress
    ਪੰਜਾਬ ਦੀ ਸਿਆਸਤ 'ਚ ਹੋ ਸਕਦੈ ਵੱਡਾ ਧਮਾਕਾ! ਕਾਂਗਰਸ ’ਚ ਵੱਡੀ ਸੰਗਠਨਾਤਮਕ...
  • punjab congress makes important appointments leaders get responsibility
    ਪੰਜਾਬ ਕਾਂਗਰਸ 'ਚ ਕੀਤੀਆਂ ਅਹਿਮ ਨਿਯੁਕਤੀਆਂ, ਇਨ੍ਹਾਂ ਵੱਡੇ ਆਗੂਆਂ ਨੂੰ ਮਿਲੀ...
  • brother sister song nikka nikki pinkoo tv funny video
    ਬੱਚਿਆਂ ਨੂੰ ਜ਼ਰੂਰ ਵਿਖਾਓ Pinkoo TV ਦੀ ਇਹ ਖ਼ੂਬਸੂਰਤ ਵੀਡੀਓ! ਭੈਣ-ਭਰਾ ਦੇ...
  • dream of going to italy
    ਹੁਣ ਇਟਲੀ ਜਾਣ ਦਾ ਸੁਫਨਾ ਹੋਵੇਗਾ ਪੂਰਾ, ਜਲੰਧਰ ਵਿਚ ਹੋਣ ਜਾ ਰਿਹਾ ਵੱਡਾ ਇਵੈਂਟ,...
Trending
Ek Nazar
ipl 2026 rcb vs dc

ਦਿੱਲੀ ਵਿਰੁੱਧ ਮੈਚ ਤੋਂ ਪਹਿਲਾਂ RCB ਨੂੰ ਵੱਡਾ ਝਟਕਾ! ਧਾਕੜ ਖਿਡਾਰੀ ਹੋਇਆ ਟੀਮ...

budhaditya rajyoga 30 april 2026

30 ਅਪ੍ਰੈਲ ਤੋਂ ਬਦਲੇਗੀ ਤਕਦੀਰ! ਇਨ੍ਹਾਂ ਰਾਸ਼ੀਆਂ ਦਾ ਸ਼ੁਰੂ ਹੋਵੇਗਾ 'Golden...

421 petrol pumps closed

421 ਪੈਟਰੋਲ ਪੰਪ ਹੋਏ ਬੰਦ! CM ਨਾਇਡੂ ਨੇ ਅਧਿਕਾਰੀਆਂ ਨੂੰ ਦਿੱਤੇ ਸਖ਼ਤ ਨਿਰਦੇਸ਼

baba bharpur singh dies in road accident

ਪੰਜਾਬ: ਸੜਕ ਹਾਦਸੇ ’ਚ ਕਥਾ ਵਾਚਕ ਬਾਬਾ ਭਰਪੂਰ ਸਿੰਘ ਦੀ ਮੌਤ

imd alert issued for many states including punjab and haryana

3 ਦਿਨ ਕਹਿਰ ਮਚਾਏਗੀ ਗਰਮੀ! ਪੰਜਾਬ-ਹਰਿਆਣਾ ਸਣੇ ਕਈ ਸੂਬਿਆਂ ਲਈ IMD ਦਾ ਅਲਰਟ ਜਾਰੀ

food supplies to gaza

UAE ਦਾ ਵੱਡਾ ਕਦਮ,  ਗਾਜ਼ਾ ਨੂੰ ਭੇਜੀ 100 ਟਨ ਭੋਜਨ ਸਮੱਗਰੀ

violence in america

ਅਮਰੀਕਾ 'ਚ ਹਿੰਸਾ ਲਈ ਕੋਈ ਥਾਂ ਨਹੀਂ; ਰਿਪਬਲਿਕਨ ਅਤੇ ਡੈਮੋਕ੍ਰੇਟਿਕ ਨੇਤਾਵਾਂ ਦੀ...

are you constantly losing your keys

ਵਾਰ-ਵਾਰ ਗੁੰਮ ਹੋ ਰਹੀਆਂ ਨੇ ਚਾਬੀਆਂ? ਨਾ ਕਰੋ ਨਜ਼ਰਅੰਦਾਜ਼, ਹੋ ਸਕਦੈ ਵੱਡਾ ਸੰਕੇਤ

food crisis in pakistan

ਪਾਕਿਸਤਾਨ 'ਚ ਭੁੱਖੇ ਮਰ ਰਹੇ ਲੋਕ! ਟੋਪ 10 ਭੁੱਖਮਰੀ ਪ੍ਰਭਾਵਿਤ ਦੇਸ਼ਾਂ ਦੀ ਸੂਚੀ...

school timings changed for classes nursery to 8th in ghaziabad

ਬਦਲ ਗਿਆ ਸਕੂਲਾਂ ਦਾ ਟਾਈਮ ਟੇਬਲ! CBSE, ICSE ਤੇ UP ਬੋਰਡਾਂ ਲਈ ਨਿਯਮ ਲਾਜ਼ਮੀ

heatwave summer weather change

ਕੱਲ ਤੋਂ ਬਦਲੇਗਾ ਮੌਸਮ! ਅਗਲੇ 5 ਦਿਨ ਇਨ੍ਹਾਂ ਸੂਬਿਆਂ 'ਚ ਹਨ੍ਹੇਰੀ-ਤੂਫਾਨ ਦੇ...

summer vacations closed schools

ਗਰਮੀ ਦੀਆਂ ਛੁੱਟੀਆਂ ਦਾ ਹੋਇਆ ਐਲਾਨ, ਬੰਦ ਰਹਿਣਗੇ ਸਕੂਲ, ਭੋਪਾਲ ਪ੍ਰਸ਼ਾਸਨ ਨੇ ਲਿਆ...

complete ban on selling energy drinks to children

ਪੰਜਾਬ: ਐਨਰਜੀ ਡਰਿੰਕਸ ਵੇਚਣ ’ਤੇ ਪੂਰਨ ਪਾਬੰਦੀ, ਸਕੂਲਾਂ ਨੇੜੇ ਵੀ ਵਿਕਰੀ ਬੰਦ,...

rock climber dies

ਪਹਾੜ ਦੀ ਚੋਟੀ ਤੋਂ ਡਿੱਗਣ ਕਾਰਨ ਰੋਕ ਕਲਾਈਂਬਰ ਦੀ ਮੌਤ

ipl to hit 6 fours in an over

4,4,4,4,4,4... ਲਗਾਤਾਰ 6 ਚੌਕੇ ਜੜ ਪੰਜਾਬ ਦੇ ਧਾਕੜ ਖਿਡਾਰੀ ਨੇ ਰਚਿਆ ਇਤਿਹਾਸ

there will be a long power cut in punjab on sunday

ਪੰਜਾਬ 'ਚ ਐਤਵਾਰ ਨੂੰ ਲੱਗੇਗਾ ਲੰਬਾ Power Cut, ਇਹ ਇਲਾਕੇ ਹੋਣਗੇ ਪ੍ਰਭਾਵਿਤ

pak panicked due to blockade of hormuz

ਹੋਰਮੁਜ਼ ਦੀ ਨਾਕਾਬੰਦੀ ਕਾਰਨ ਘਬਰਾਇਆ Pak! ਮਹਿੰਗੇ ਭਾਅ ਖਰੀਦਣ ਲੱਗਿਆ LNG

iphone 17 price drops

iPhone 17 ਖ਼ਰੀਦਣ ਦਾ ਸ਼ਾਨਦਾਰ ਮੌਕਾ, ਮਿਲ ਰਿਹੈ ਬੰਪਰ ਡਿਸਕਾਊਂਟ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਵਿਸ਼ੇਸ਼ ਟਿੱਪਣੀ ਦੀਆਂ ਖਬਰਾਂ
    • children abroad millions of elderly in the country
      ਬੱਚੇ ਵਿਦੇਸ਼ ’ਚ, ਦੇਸ਼ ’ਚ ਕਰੋੜਾਂ ਬਜ਼ੁਰਗ ਬਗੈਰ ਭਰੋਸੇਮੰਦ ਦੇਖਭਾਲ ਦੇ
    • cbi officer sentenced institutional corruption questioned
      ਸੀ. ਬੀ. ਆਈ. ਅਧਿਕਾਰੀ ਨੂੰ ਸਜ਼ਾ : ਸੰਸਥਾਗਤ ਭ੍ਰਿਸ਼ਟਾਚਾਰ ’ਤੇ ਸਵਾਲ!
    • modernization of railway tracks in india
      ਭਾਰਤ 'ਚ ਰੇਲ ਪਟੜੀਆਂ ਦਾ ਆਧੁਨਿਕੀਕਰਨ
    • the shrinking world of tv news channels
      ਟੀ. ਵੀ. ਨਿਊਜ਼ ਚੈਨਲਾਂ ਦੀ ਸੁੰਗੜਦੀ ਦੁਨੀਆ
    • books are our real friends
      ਕਿਤਾਬਾਂ, ਸਾਡੀਆਂ ਸੱਚੀਆਂ ਦੋਸਤ
    • iran usa ceasefire
      ਸਮਝੌਤੇ ਦੀ ਸੰਭਾਵਨਾ ਨਹੀਂ, ਫਿਰ ਜੰਗ ਵੱਲ ਈਰਾਨ-ਅਮਰੀਕਾ
    • relationships culture
      ਰਿਸ਼ਤਿਆਂ ’ਚ ਦਾਖਲ ਹੋ ਚੁੱਕੀ ਹੈ ‘ਬਿਹਤਰ ਬਦਲ’ ਦੀ ਸੰਸਕ੍ਰਿਤੀ
    • public trust law
      ਜਨ ਵਿਸ਼ਵਾਸ ਕਾਨੂੰਨ 2026 : ਮਾਮੂਲੀ ਗਲਤੀ ’ਤੇ ਕਾਰੋਬਾਰੀਆਂ ਨੂੰ ਜੇਲ ਦੀ ਬਜਾਏ...
    • election commission s logical errors in bengal
      ਬੰਗਾਲ ’ਚ ਚੋਣ ਕਮਿਸ਼ਨ ਦੀਆਂ ‘ਤਰਕਪੂਰਨ ਖਾਮੀਆਂ’
    • women s reservation bill opposition s stand
      ਮਹਿਲਾ ਰਾਖਵਾਂਕਰਨ ਬਿੱਲ : ਵਿਰੋਧੀ ਧਿਰ ਦਾ ਰੁਖ਼
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +