ਭਾਰਤ ਦੀ ਦੌਲਤ ਰਵਾਇਤੀ ਮਹਾਨਗਰਾਂ ਤੋਂ ਬਾਹਰ ਫੈਲ ਰਹੀ ਹੈ, ਜਿਸ ਨਾਲ ਨਿੱਜੀ ਜਾਇਦਾਦ ਪ੍ਰਬੰਧਕਾਂ ਲਈ ਇਕ ਵਿਆਪਕ ਬਾਜ਼ਾਰ ਦਾ ਨਿਰਮਾਣ ਹੋ ਰਿਹਾ ਹੈ। ਮੋਤੀਲਾਲ ਓਸਵਾਲ ਪ੍ਰਾਈਵੇਟ ਵੈਲਥ ਦੇ ਪ੍ਰਬੰਧ ਨਿਰਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਆਸ਼ੀਸ਼ ਸ਼ੰਕਰ ਨੇ ਕਿਹਾ ਕਿ ਜਿੱਥੇ ਦਿੱਲੀ-ਐੱਨ. ਸੀ. ਆਰ., ਮੁੰਬਈ ਅਤੇ ਬੈਂਗਲੁਰੂ ਸਭ ਤੋਂ ਵੱਡੇ ਦੌਲਤ ਕੇਂਦਰ ਬਣੇ ਹੋਏ ਹਨ, ਉੱਥੇ ਹੀ ਹੈਦਰਾਬਾਦ, ਪੁਣੇ, ਕੋਲਕਾਤਾ, ਕੋਚੀ ਅਤੇ ਚੇਨਈ ਵਰਗੇ ਸ਼ਹਿਰਾਂ ਦੇ ਨਾਲ-ਨਾਲ ਲਖਨਊ, ਕਾਨਪੁਰ, ਨਾਗਪੁਰ, ਨਾਸਿਕ ਅਤੇ ਕੋਹਲਾਪੁਰ ਵਰਗੇ ਛੋਟੇ ਕੇਂਦਰਾਂ ’ਚ ਕਰੋੜਪਤੀਆਂ ਅਤੇ ਉੱਚ ਕੀਮਤ ਵਾਲੇ ਵਿਅਕਤੀਆਂ (ਐੱਚ. ਐੱਨ. ਆਈ. ਐੱਸ.) ਦੀ ਗਿਣਤੀ ’ਚ ਸਭ ਤੋਂ ਵੱਧ ਵਾਧਾ ਦੇਖਿਆ ਜਾ ਰਿਹਾ ਹੈ।
ਸ਼ੰਕਰ ਨੇ ਕਿਹਾ, ‘‘ਧਨੀ ਨਿਵੇਸ਼ਕ ਆਮ ਤੌਰ ’ਤੇ ਮਿਊਚੁਅਲ ਫੰਡ, ਹਾਈਬ੍ਰਿਡ ਫੰਡ ਅਤੇ ਡੈੱਟ ਪ੍ਰੋਡਕਟਸ ’ਤੇ ਨਿਰਭਰ ਰਹਿੰਦੇ ਹਨ, ਜਦੋਂ ਕਿ ਉੱਚ ਆਮਦਨ ਵਰਗ ਅਤੇ ਫੈਮਿਲੀ ਆਫਿਸ ਤੇਜ਼ੀ ਨਾਲ ਗਲੋਬਲ ਜਾਇਦਾਦਾਂ, ਪ੍ਰਾਈਵੇਟ ਇਕੁਇਟੀ, ਸਟਰੱਕਚਰਡ ਕ੍ਰੈਡਿਟ, ਪ੍ਰੀ-ਆਈ. ਪੀ. ਓ. ਮੌਕਿਆਂ, ਏ. ਆਈ. ਐੱਫ. ਐੱਸ. ਅਤੇ ਖਾਸ ਤੌਰ ’ਤੇ ਤਿਆਰ ਕੀਤੀਆਂ ਗਈਆਂ ਪੀ. ਐੱਮ. ਐੱਸ. ਰਣਨੀਤੀਆਂ ’ਚ ਵੰਨ-ਸੁਵੰਨਤਾ ਲਿਆ ਰਹੇ ਹਨ।’’
ਉੱਚ ਆਮਦਨ ਵਰਗ ਅਤੇ ਅਤਿ ਉੱਚ ਆਮਦਨ ਵਰਗ ਦੋਵੇਂ ਹੀ ਆਪਣੇ ਗਲੋਬਲ ਨਿਵੇਸ਼ ਨੂੰ ਵਧਾਉਣ ’ਚ ਦਿਲਚਸਪੀ ਦਿਖਾ ਰਹੇ ਹਨ। ਗਾਹਕਾਂ ਦੀ ਜਾਇਦਾਦ ਵਧਣ ਦੇ ਨਾਲ-ਨਾਲ, ਅਸੀਂ ਉਨ੍ਹਾਂ ਨੂੰ ਆਪਣੇ ਪੋਰਟਫੋਲੀਓ ਦਾ ਇਕ ਹਿੱਸਾ ਗਲੋਬਲ ਨਿਵੇਸ਼ ’ਚ ਲਗਾਉਣ ਦੀ ਸਲਾਹ ਵੀ ਦਿੰਦੇ ਹਾਂ। ਇਸ ਦਾ ਤਰਕ ਸਿੱਧਾ-ਸਾਦਾ ਹੈ - ਸਾਡਾ ਜੀਵਨ ਤੇਜ਼ੀ ਨਾਲ ਗਲੋਬਲ ਹੁੰਦਾ ਜਾ ਰਿਹਾ ਹੈ। ਅੰਤਰਰਾਸ਼ਟਰੀ ਯਾਤਰਾ ਅਤੇ ਵਿਦੇਸ਼ ’ਚ ਪੜ੍ਹਾਈ ਤੋਂ ਲੈ ਕੇ ਸਾਡੇ ਵੱਲੋਂ ਵਰਤੀਆਂ ਜਾਣ ਵਾਲੀਆਂ ਵਸਤਾਂ ਤੱਕ, ਕਈ ਖਰਚੇ ਅਮਰੀਕੀ ਡਾਲਰ ਨਾਲ ਜੁੜੇ ਹੋਏ ਹਨ। ਗਲੋਬਲ ਨਿਵੇਸ਼ ਹੋਣ ਨਾਲ ਇਹ ਪੋਰਟਫੋਲੀਓ ਨੂੰ ਇਨ੍ਹਾਂ ਵਿੱਤੀ ਅਸਲੀਅਤਾਂ ਦੇ ਅਨੁਕੂਲ ਬਣਾਉਣ ’ਚ ਮਦਦ ਕਰਦਾ ਹੈ।
ਪਿਛਲੇ 2 ਸਾਲਾਂ ’ਚ, ਅਸੀਂ ਵੱਖ-ਵੱਖ ਜਾਇਦਾਦ ਵਰਗਾਂ ’ਚ ਆਪਣੀਆਂ ਨਿਵੇਸ਼ ਸਮਰੱਥਾਵਾਂ ਨੂੰ ਮਜ਼ਬੂਤ ਕੀਤਾ ਹੈ, ਵੱਡੇ ਪਰਿਵਾਰਕ ਦਫਤਰਾਂ ਨੂੰ ਬਿਹਤਰ ਸੇਵਾ ਪ੍ਰਦਾਨ ਕਰਨ ਲਈ ਸੀਨੀਅਰ ਬੈਂਕਰਾਂ ਨੂੰ ਨਿਯੁਕਤ ਕੀਤਾ ਹੈ ਅਤੇ ਵੱਡੇ ਪੱਧਰ ’ਤੇ ਵਧੇਰੇ ਅਨੁਕੂਲ ਹੱਲ ਪ੍ਰਦਾਨ ਕਰਨ ਲਈ ਸ਼ਹਿਰਾਂ ’ਚ ਆਪਣੀ ਐੱਚ. ਐੱਨ. ਆਈ. ਮੌਜੂਦਗੀ ਦਾ ਵਿਸਥਾਰ ਕੀਤਾ ਹੈ।
ਦਿੱਲੀ-ਐੱਨ. ਸੀ. ਆਰ., ਮੁੰਬਈ ਅਤੇ ਬੈਂਗਲੁਰੂ ਸਪੱਸ਼ਟ ਤੌਰ ’ਤੇ ਮੋਹਰੀ ਬਣੇ ਹੋਏ ਹਨ। ਇਨ੍ਹਾਂ ਬਾਜ਼ਾਰਾਂ ’ਚ ਸਭ ਤੋਂ ਮਜ਼ਬੂਤ ਦੌਲਤ ਸਿਰਜਣਾ ਜਾਰੀ ਹੈ ਅਤੇ ਸੰਭਵ ਤੌਰ ’ਤੇ ਉਨ੍ਹਾਂ ਆਪਣਾ ਆਕਾਰ ਬਣਾਈ ਰੱਖਿਆ ਹੋਵੇਗਾ। ਇਨ੍ਹਾਂ ਤੋਂ ਇਲਾਵਾ, ਹੈਦਰਾਬਾਦ ਅਤੇ ਪੁਣੇ ਤੇਜ਼ੀ ਨਾਲ ਉੱਭਰ ਰਹੇ ਹਨ, ਜਦੋਂ ਕਿ ਕੋਲਕਾਤਾ ’ਚ ਨਿਰੇ ਸਿਰੇ ਤੋਂ ਆਸ਼ਾਵਾਦ ਝਲਕ ਰਿਹਾ ਹੈ।
ਅਹਿਮਦਾਬਾਦ, ਸੂਰਤ, ਵਡੋਦਰਾ ਅਤੇ ਰਾਜਕੋਟ ਵਰਗੇ ਸ਼ਹਿਰਾਂ ’ਚ ਦੌਲਤ ਦੇ ਵੱਖ-ਵੱਖ ਕੇਂਦਰ ਬਣ ਰਹੇ ਹਨ। ਪ੍ਰਵਾਸੀ ਭਾਰਤੀਆਂ (ਐੱਨ. ਆਰ. ਆਈ.) ਦੀ ਮਜ਼ਬੂਤ ਆਬਾਦੀ ਵਾਲਾ ਕੋਚੀ ਅਤੇ ਤਕਨਾਲੋਜੀ ਅਤੇ ਸੇਵਾਵਾਂ ਤੋਂ ਪ੍ਰੇਰਿਤ ਚੇਨਈ ਵੀ ਚੰਗਾ ਵਾਧਾ ਦਿਖਾ ਰਿਹਾ ਹੈ। ਲਖਨਊ, ਕਾਨਪੁਰ, ਨਾਗਪੁਰ, ਨਾਸਿਕ ਅਤੇ ਕੋਹਲਾਪੁਰ ’ਚ ਵੀ ਕੁਝ ਥਾਵਾਂ ’ਤੇ ਦੌਲਤ ਦੀ ਸਿਰਜਣਾ ਹੋ ਰਹੀ ਹੈ, ਜੋ ਸਾਰਥਕ ਤਾਂ ਹੈ ਪਰ ਮਹੱਤਵਪੂਰਨ ਹੈ। ਹਾਲਾਂਕਿ, ਅਸਲ ਰਫਤਾਰ ਅਜੇ ਵੀ ਚੋਟੀ ਦੇ 7 ਜਾਂ 8 ਸ਼ਹਿਰਾਂ ’ਚ ਹੀ ਕੇਂਦ੍ਰਿਤ ਹੈ। ਛੋਟੇ ਸ਼ਹਿਰਾਂ ’ਚ ਕੁਝ ਅਰਬਪਤੀ ਪ੍ਰਮੋਟਰ ਹੋ ਸਕਦੇ ਹਨ ਪਰ ਉਨ੍ਹਾਂ ਕੋਲ ਅਜੇ ਤੱਕ ਓਨੀ ਜਾਇਦਾਦ ਨਹੀਂ ਹੈ।
ਸਭ ਤੋਂ ਤੇਜ਼ੀ ਨਾਲ ਵਿਕਸਤ ਹੋ ਰਹੇ ਦੌਲਤ ਕੇਂਦਰਾਂ ’ਚ ਬਰਾਬਰ ਵਿਸ਼ੇਸ਼ਤਾ ਸੇਵਾ ਅਰਥਵਿਵਸਥਾ ਹੈ। ਤਕਨਾਲੋਜੀ, ਵਿੱਤੀ ਸੇਵਾਵਾਂ ਅਤੇ ਉਪਭੋਗਤਾ ਸੇਵਾਵਾਂ ਦੇ ਅਮੀਰ ਖੇਤਰਾਂ ਵਾਲੇ ਸ਼ਹਿਰ ਸਭ ਤੋਂ ਵੱਧ ਕਰੋੜਪਤੀ ਪੈਦਾ ਕਰ ਰਹੇ ਹਨ। ਰਾਜਕੋਟ ਵਰਗੇ ਵਪਾਰ-ਪ੍ਰਧਾਨ ਸ਼ਹਿਰ ਵੀ ਸਫਲ ਉੱਦਮੀਆਂ ਨੂੰ ਜਨਮ ਦੇ ਰਹੇ ਹਨ, ਜੋ ਪ੍ਰਾਈਵੇਟ ਇਕੁਇਟੀ ਜਾਂ ਸ਼ੁਰੂਆਤੀ ਜਨਤਕ ਪੇਸ਼ਕਸ਼ (ਆਈ. ਪੀ. ਓ.) ਰਾਹੀਂ ਆਪਣੇ ਕਾਰੋਬਾਰਾਂ ਨੂੰ ਆਰਥਿਕ ਰੂਪ ਦੇਣ ਵੱਲ ਅੱਗੇ ਵਧ ਰਹੇ ਹਨ।
ਪੂੰਜੀ ਬਾਜ਼ਾਰ ਦੇ ਮੁਦਰੀਕਰਨ ਦਾ ਪਸੰਦ ਵਾਲਾ ਮਾਰਗ ਬਣਨ ਦੇ ਨਾਲ, ਵੱਧ ਤੋਂ ਵੱਧ ਪ੍ਰਮੋਟਰ ਆਖਿਰਕਾਰ ਜਨਤਕ ਹੋਣ ਤੋਂ ਪਹਿਲਾਂ ਨਿੱਜੀ ਪੂੰਜੀ ਜੁਟਾਉਣ ਦਾ ਬਦਲ ਚੁਣ ਰਹੇ ਹਨ।
ਉੱਚ ਆਮਦਨ ਵਾਲੇ ਲੋਕ ਕੀ ਭਾਰਤ ’ਚ ਆਪਣਾ ਨਿਵੇਸ਼ ਵਧਾ ਰਹੇ ਹਨ ਜਾਂ ਗਲੋਬਲ ਮੌਕਿਆਂ ’ਤੇ ਵਧੇਰੇ ਹਮਲਾਵਰ ਰੂਪ ਨਾਲ ਧਿਆਨ ਕੇਂਦ੍ਰਿਤ ਕਰ ਰਹੇ ਹਨ, ਪੁੱਛਣ ’ਤੇ ਆਸ਼ੀਸ਼ ਸ਼ੰਕਰ ਨੇ ਕਿਹਾ ਕਿ ਇਹ ਇਸ ਗੱਲ ’ਤੇ ਨਿਰਭਰ ਕਰਦਾ ਹੈ ਕਿ ਨਿਵੇਸ਼ਕ ਆਪਣੀ ਜਾਇਦਾਦ ਸਿਰਜਣਾ ਯਾਤਰਾ ਦੇ ਕਿਸ ਪੜਾਅ ’ਤੇ ਹੈ। 1 ਕਰੋੜ ਰੁਪਏ ਦੀ ਨਿਵੇਸ਼ ਯੋਗ ਜਾਇਦਾਦ ਵਾਲੇ ਵਿਅਕਤੀ ਦੀਆਂ ਤਰਜੀਹਾਂ 10 ਕਰੋੜ ਰੁਪਏ, 500 ਕਰੋੜ ਰੁਪਏ ਜਾਂ ਪਰਿਵਾਰਕ ਦਫਤਰ ਵਾਲੇ ਵਿਅਕਤੀ ਤੋਂ ਵੱਖਰੀਆਂ ਹੋਣਗੀਆਂ।
ਜਿਵੇਂ-ਜਿਵੇਂ ਦੌਲਤ ਵਧਦੀ ਹੈ, ਨਿਵੇਸ਼ ਦੇ ਬਦਲ ਵੀ ਵਧਦੇ ਜਾਂਦੇ ਹਨ। ਧਨੀ ਨਿਵੇਸ਼ਕ ਆਮ ਤੌਰ ’ਤੇ ਮਿਊਚੁਅਲ ਫੰਡ, ਹਾਈਬ੍ਰਿਡ ਫੰਡ ਅਤੇ ਡੈੱਟ ਪ੍ਰੋਡਕਟਸ ’ਤੇ ਨਿਰਭਰ ਰਹਿੰਦੇ ਹਨ, ਜਦੋਂ ਕਿ ਉੱਚ ਆਮਦਨ ਵਰਗ ਦੇ ਲੋਕ ਅਤੇ ਪਰਿਵਾਰਕ ਦਫਤਰ ਤੇਜ਼ੀ ਨਾਲ ਗਲੋਬਲ ਜਾਇਦਾਦਾਂ, ਪ੍ਰਾਈਵੇਟ ਇਕੁਇਟੀ, ਸੰਰਚਿਤ ਕਰਜ਼ੇ, ਪ੍ਰੀ-ਆਈ. ਪੀ. ਓ. ਮੌਕਿਆਂ, ਬਦਲਵੇਂ ਨਿਵੇਸ਼ ਫੰਡਾਂ (ਏ. ਆਈ. ਐੱਫ. ਐੱਸ.) ਅਤੇ ਖਾਸ ਪੋਰਟਫੋਲੀਓ ਪ੍ਰਬੰਧਨ (ਪੀ. ਐੱਮ. ਐੱਸ.) ’ਚ ਵੰਨ-ਸੁਵੰਨਤਾ ਲਿਆ ਰਹੇ ਹਨ। ਇਸ ਦਾ ਉਦੇਸ਼ ਵਧੇਰੇ ਵੰਨ-ਸੁਵੰਨਤਾ ਰਾਹੀਂ ਘੱਟ ਅਸਥਿਰਤਾ ਦੇ ਨਾਲ ਬਰਾਬਰ ਜਾਂ ਬਿਹਤਰ ਰਿਟਰਨ ਪ੍ਰਾਪਤ ਕਰਨਾ ਹੈ।
ਜਿਨ੍ਹਾਂ ਸ਼ਹਿਰਾਂ ’ਚ ਤਕਨਾਲੋਜੀ ਅਤੇ ਵਿੱਤੀ ਸੇਵਾਵਾਂ ਤਰੱਕੀ ਕਰ ਰਹੀਆਂ ਹਨ, ਉਹ ਸਭ ਤੋਂ ਵੱਧ ਕਰੋੜਪਤੀ ਪੈਦਾ ਕਰ ਰਹੇ ਹਨ। ਹੁਣ ਨਿਵੇਸ਼ਕ ਅੰਨ੍ਹੇਵਾਹ ਨਿਵੇਸ਼ ਕਰਨ ਦੀ ਬਜਾਏ ਚੋਣਵੇਂ ਨਿਵੇਸ਼ ਕਰ ਰਹੇ ਹਨ। ਮਜ਼ਬੂਤ ਮੁਨਾਫ਼ੇ ਅਤੇ ਉਚਿਤ ਮੁਲਾਂਕਣ ਵਾਲੀਆਂ ਕੰਪਨੀਆਂ ਦੀ ਮੰਗ ਵਧ ਰਹੀ ਹੈ ਅਤੇ ਬਾਜ਼ਾਰ ਦੀ ਭਾਵਨਾ ਮਜ਼ਬੂਤ ਹੋਣ ਦੇ ਨਾਲ ਹੀ ਆਈ. ਪੀ. ਓ. ਦੀ ਸੰਭਾਵਨਾ ਵੀ ਵਧ ਰਹੀ ਹੈ।
ਪਿਛਲੇ 18 ਮਹੀਨਿਆਂ ’ਚ ਭਾਰਤੀ ਸ਼ੇਅਰ ਬਾਜ਼ਾਰਾਂ ਨੇ ਕੋਈ ਸਾਰਥਕ ਰਿਟਰਨ ਨਹੀਂ ਦਿੱਤੀ ਹੈ, ਜਦੋਂ ਕਿ ਸੁਵਿਧਾਜਨਕ ਪੋਰਟਫੋਲੀਓ ਜ਼ਿਆਦਾਤਰ ਉਸਾਰੂ ਬਣੇ ਰਹੇ ਹਨ। ਬਾਜ਼ਾਰ ਵੀ ਧਰੁਵੀਕ੍ਰਿਤ ਹੋ ਗਿਆ ਹੈ, ਜਿਸ ’ਚ ਕੁਝ ਖੇਤਰ ਨਵੇਂ ਉੱਚ ਪੱਧਰ ’ਤੇ ਪਹੁੰਚ ਰਹੇ ਹਨ ਜਦੋਂ ਕਿ ਹੋਰ ਸੰਘਰਸ਼ ਕਰ ਰਹੇ ਹਨ।
ਇਹ ਸਿਰਫ਼ ਭਾਰਤ ਦੀ ਗੱਲ ਨਹੀਂ ਹੈ। ਕੌਮਾਂਤਰੀ ਪੱਧਰ ’ਤੇ ਬਾਜ਼ਾਰ ਦੀ ਅਗਵਾਈ ਦਾ ਘੇਰਾ ਲਗਾਤਾਰ ਸੀਮਤ ਹੁੰਦਾ ਜਾ ਰਿਹਾ ਹੈ, ਜਿਸ ’ਚ ਆਰਟੀਫੀਸ਼ੀਅਲ ਇੰਟੈਲੀਜੈਂਸ, ਰੱਖਿਆ ਅਤੇ ਵੀਨਿਰਮਾਣ ਵਰਗੇ ਖੇਤਰ ਹੀ ਬਹੁਤੇ ਲਾਭ ਕਮਾ ਰਹੇ ਹਨ। ਇਸ ਲਈ ਨਿਵੇਸ਼ਕਾਂ ਨੂੰ ਵਧੇਰੇ ਚੌਕਸ ਰਹਿਣ ਦੀ ਲੋੜ ਹੈ, ਕਿਉਂਕਿ ਵਿਆਪਕ ਬਾਜ਼ਾਰ ਲਾਭ ਪ੍ਰਾਪਤ ਕਰਨਾ ਔਖਾ ਹੋ ਗਿਆ ਹੈ।
—ਦੀਪਤੀ ਸ਼ਰਮਾ
(‘ਮਿੰਟ’ ਤੋਂ ਧੰਨਵਾਦ ਸਹਿਤ)
ਭਾਗਵਤ ਦੀ ਜੈੱਨ-ਜ਼ੀ ਨਾਲ ਗੱਲਬਾਤ ਸਮੇਂ ਮੁਤਾਬਕ ਅਤੇ ਉਸਾਰੂ
NEXT STORY