ਚੀਨ ਹਮੇਸ਼ਾ ਭਾਰਤ ਵਿਰੁੱਧ ਕੰਮ ਕਰਦਾ ਰਿਹਾ ਹੈ ਅਤੇ ਉਸ ਦੇ ਕਦਮਾਂ ਨੂੰ ਦੇਖ ਕੇ ਲੱਗਦਾ ਹੈ ਕਿ ਅੱਗੇ ਵੀ ਉਹ ਭਾਰਤ ਵਿਰੁੱਧ ਨਾ ਸਿਰਫ ਕੰਮ ਕਰੇਗਾ ਸਗੋਂ ਸੰਯੁਕਤ ਰਾਸ਼ਟਰ ’ਚ ਭਾਰਤ ਦੇ ਅੱਗੇ ਰੋੜੇ ਵੀ ਅਟਕਾਏਗਾ। ਅਜੇ ਹਾਲ ਹੀ ’ਚ ਜੀ-20 ਸਿਖਰ ਸੰਮੇਲਨ ’ਚ ਹਿੱਸਾ ਲੈ ਕੇ ਚੀਨੀ ਵਿਦੇਸ਼ ਮੰਤਰੀ ਛਿਨ ਕਾਂਗ ਪਾਕਿਸਤਾਨ ਪੁੱਜੇ ਅਤੇ ਉੱਥੇ ਪੁੱਜ ਕੇ ਉਨ੍ਹਾਂ ਪਾਕਿਸਤਾਨੀ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਨਾਲ ਬੈਠਕ ਕੀਤੀ ਜਿਸ ’ਚ ਉਨ੍ਹਾਂ ਪਾਕਿਸਤਾਨ ਨਾਲ ਜੋ ਸਮਝੌਤੇ ਕੀਤੇ ਉਹ ਭਾਰਤ ਨੂੰ ਘੇਰਨ ਦੀ ਨੀਅਤ ਨਾਲ ਕੀਤੇ ਗਏ ਸਨ। ਹਾਲਾਂਕਿ ਛਿਨ ਕਾਂਗ ਨੇ ਭਾਰਤ ਆ ਕੇ ਇਕ ਨਵੀਂ ਸ਼ੁਰੂਆਤ ਕਰਨ ਦੀ ਗੱਲ ਵੀ ਕਹੀ ਸੀ ਪਰ ਚੀਨ ਵੀ ਪਾਕਿਸਤਾਨ ਵਾਂਗ ਭਾਰਤ ਦਾ ਦੁਸ਼ਮਣ ਦੇਸ਼ ਹੈ ਜਿਸ ਦੀ ਕਰਨੀ ਅਤੇ ਕਥਨੀ ’ਚ ਬਹੁਤ ਫਰਕ ਹੈ। ਦਰਅਸਲ ਭਾਰਤ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ 1267 ਧਾਰਾ ਤਹਿਤ ਪਾਕਿਸਤਾਨ ਸਥਿਤ ਇਸਲਾਮੀ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦਾ ਅੱਤਵਾਦੀ ਅਬਦੁਲ ਰਊਫ ਅਜ਼ਹਰ ਨੂੰ ਕੌਮਾਂਤਰੀ ਅੱਤਵਾਦੀਆਂ ਦੀ ਕਾਲੀ ਸੂਚੀ ’ਚ ਸ਼ਾਮਲ ਕਰਨਾ ਚਾਹੁੰਦਾ ਸੀ ਪਰ ਚੀਨ ਨੇ ਭਾਰਤ ਦੇ ਇਸ ਕਦਮ ਨੂੰ ਰੋਕ ਦਿੱਤਾ। ਇਸੇ ਸੂਚੀ ਤਹਿਤ ਆਈ. ਐੱਸ. ਆਈ. ਐੱਲ. ਅਤੇ ਅਲ ਕਾਇਦਾ ਵਰਗੇ ਕੌਮਾਂਤਰੀ ਇਸਲਾਮਿਕ ਅੱਤਵਾਦੀ ਸੰਗਠਨਾਂ ’ਤੇ ਵੀ ਪਾਬੰਦੀ ਲੱਗੀ ਹੋਈ ਹੈ ਅਤੇ ਭਾਰਤ ਇਸ ਸੂਚੀ ’ਚ ਅਬਦੁਲ ਰਊਫ ਦਾ ਨਾਂ ਵੀ ਪੁਆਉਣਾ ਚਾਹੁੰਦਾ ਸੀ ਪਰ ਚੀਨ ਨੇ ਅਜਿਹਾ ਨਹੀਂ ਹੋਣ ਦਿੱਤਾ। 50 ਸਾਲ ਦੇ ਇਸਲਾਮੀ ਅੱਤਵਾਦੀ ਅਬਦੁਲ ਰਊਫ ’ਤੇ ਸਾਲ 2010 ’ਚ ਅਮਰੀਕਾ ਨੇ ਪਾਬੰਦੀ ਲਾਈ ਸੀ, ਉਹ ਇਸ ਸਮੇਂ ਪਾਕਿਸਤਾਨ ’ਚ ਰਹਿੰਦਾ ਹੈ। ਜੇਕਰ ਭਾਰਤ ਦੇ ਕਹਿਣ ’ਤੇ ਅਬਦੁਲ ਰਊਫ ਅਜ਼ਹਰ ਨੂੰ ਕੌਮਾਂਤਰੀ ਅੱਤਵਾਦੀ ਐਲਾਨ ਕਰ ਦਿੱਤਾ ਜਾਂਦਾ ਤਾਂ ਪਾਕਿਸਤਾਨ ਨੂੰ ਰਊਫ ਦੀ ਜਾਇਦਾਦ ਨੂੰ ਸੀਲ ਕਰਨਾ ਪੈਂਦਾ। ਉਸ ਦੇ ਸਾਰੇ ਬੈਂਕ ਖਾਤਿਆਂ ਨੂੰ ਸੀਜ਼ ਕਰਨਾ ਪੈਂਦਾ। ਨਾਲ ਹੀ ਉਸ ਦੇ ਉਪਰ ਕਿਤੇ ਵੀ ਯਾਤਰਾ ਕਰਨ ’ਤੇ ਪਾਬੰਦੀ ਲੱਗ ਜਾਂਦੀ ਅਤੇ ਉਸ ਦੇ ਉਪਰ ਹਥਿਆਰ ਰੱਖਣ ’ਤੇ ਪਾਬੰਦੀ ਲਗਾ ਦਿੱਤੀ ਜਾਂਦੀ।
ਚੀਨ ਨੇ ਅਬਦੁਲ ਰਊਫ ਨੂੰ ਪਿਛਲੇ ਸਾਲ ਅਗਸਤ ਮਹੀਨੇ ’ਚ ਵੀ ਭਾਰਤ ਵੱਲੋਂ ਪਾਬੰਦੀ ਲਾਏ ਜਾਣ ਦੀ ਮੰਗ ਤੋਂ ਇੰਝ ਹੀ ਬਚਾਇਆ ਸੀ। ਉਸ ਸਮੇਂ ਭਾਰਤ ਅਤੇ ਅਮਰੀਕਾ ਮਿਲ ਕੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ’ਚ ਅਬਦੁਲ ਰਊਫ ਨੂੰ ਕੌਮਾਂਤਰੀ ਅੱਤਵਾਦੀ ਐਲਾਨ ਕਰਨਾ ਚਾਹੁੰਦੇ ਸਨ। ਚੀਨ ਸ਼ੁਰੂ ਤੋਂ ਹੀ ਭਾਰਤ ਵਿਰੁੱਧ ਅਜਿਹਾ ਕੰਮ ਕਰਦਾ ਆਇਆ ਹੈ, ਭਾਰਤ ਜੈਸ਼-ਏ–ਮੁਹੰਮਦ, ਜਮਾਤ-ਉਦ-ਦਾਵਾ, ਲਸ਼ਕਰ- ਏ-ਤੋਇਬਾ ਵਰਗੇ ਖਤਰਨਾਕ ਇਸਲਾਮੀ ਅੱਤਵਾਦੀ ਸੰਗਠਨਾਂ ਤੋਂ 10 ਅੱਤਵਾਦੀਆਂ ਦੀ ਸੂਚੀ ਸੰਯੁਕਤ ਰਾਸ਼ਟਰ ’ਚ ਭੇਜਦਾ ਹੈ ਤਾਂ ਚੀਨ ਇਨ੍ਹਾਂ 10 ਨਾਵਾਂ ’ਤੇ ਭਾਰਤ ਦੇ ਕਦਮ ਨੂੰ ਬਲਾਕ ਕਰ ਦਿੰਦਾ ਹੈ। ਚੀਨ ਦਾ ਇਰਾਦਾ ਇਸ ਤੋਂ ਸਾਫ ਹੁੰਦਾ ਹੈ ਕਿ ਉਹ ਚਾਹੁੰਦਾ ਹੈ ਕਿ ਭਾਰਤ ਆਪਣੀਆਂ ਪ੍ਰੇਸ਼ਾਨੀਆਂ ’ਚ ਉਲਝਿਆ ਰਹੇ ਜਿਸ ਨਾਲ ਚੀਨ ਦੀ ਅੱਗੇ ਵਧਣ ਦੀ ਰਾਹ ਸੌਖੀ ਰਹੇ। ਚੀਨ ਅਜਿਹਾ ਇਸ ਲਈ ਵੀ ਕਰਦਾ ਹੈ ਕਿਉਂਕਿ ਉਹ ਭਾਰਤ ਦੀ ਸ਼ਕਤੀ ਨੂੰ ਚੰਗੀ ਤਰ੍ਹਾਂ ਪਛਾਣਦਾ ਹੈ ਕਿ ਇੱਥੇ ਪ੍ਰਤਿਭਾ, ਮਿਹਨਤੀ ਲੋਕ ਅਤੇ ਅੱਗੇ ਵਧਣ ਲਈ ਜਿਨ੍ਹਾਂ ਗੱਲਾਂ ਦੀ ਲੋੜ ਹੈ ਉਹ ਸਭ ਭਾਰਤ ’ਚ ਮੌਜੂਦਾ ਹੈ। ਜੇਕਰ ਭਾਰਤ ਅੱਗੇ ਵਧਣ ਲੱਗਾ ਤਾਂ ਚੀਨ ਨੂੰ ਵੀ ਪਿੱਛੇ ਛੱਡ ਦੇਵੇਗਾ। ਚੀਨ ਅਕਸਰ ਅਜਿਹਾ ਹੀ ਕਰਦਾ ਹੈ। ਅੱਤਵਾਦੀਆਂ ਦੇ ਨਾਵਾਂ ਦੇ ਅੱਗੇ ਦਾ ਰਸਤਾ ਬੰਦ ਕਰ ਦਿੰਦਾ ਹੈ, ਫਿਰ ਕੁਝ ਸਾਲਾਂ ਬਾਅਦ ਦੋ ਇਕ ਨਾਂ ਤੋਂ ਆਪਣੀ ਪਾਬੰਦੀ ਹਟਾ ਲੈਂਦਾ ਹੈ ਜਿਸ ਨਾਲ ਇਹ ਦਿਖਾਇਆ ਜਾ ਸਕੇ ਕਿ ਚੀਨ ਅੱਤਵਾਦ ਨਾਲ ਲੜਨ ’ਚ ਭਾਰਤ ਦਾ ਸਹਿਯੋਗ ਕਰ ਰਿਹਾ ਹੈ। ਚੀਨ ਪਾਕਿਸਤਾਨ ਨਾਲ ਮਿਲ ਕੇ ਸਿਰਫ ਅੱਤਵਾਦੀ ਸੰਗਠਨਾਂ ਨੂੰ ਅਸਿੱਧੇ ਤੌਰ ’ਤੇ ਉਤਸ਼ਾਹ ਹੀ ਨਹੀਂ ਦੇ ਰਿਹਾ ਸਗੋਂ ਭਾਰਤ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ’ਚ ਸਥਾਈ ਸੀਟ ਅਤੇ ਵੀਟੋ ਪਾਵਰ ਮਿਲਣ ਦੀ ਰਾਹ ’ਚ ਇਕੋ ਇਕ ਰੋੜਾ ਹੈ।
ਜਿੱਥੋਂ ਤੱਕ 50 ਸਾਲਾ ਅਬਦੁਲ ਰਊਫ ਅਜ਼ਹਰ ਦਾ ਸਵਾਲ ਹੈ ਤਾਂ ਉਹ ਇਸਲਾਮੀ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਸਰਗਨਾ ਮੌਲਾਨਾ ਰਸੂਦ ਅਜ਼ਹਰ ਦਾ ਭਰਾ ਹੈ ਜਿਸ ਨੇ ਭਾਰਤ ’ਚ ਕਈ ਅੱਤਵਾਦੀ ਹਮਲਿਆਂ ਨੂੰ ਅੰਜਾਮ ਦਿੱਤਾ ਹੈ। ਰਊਫ ਇਨ੍ਹਾਂ ਹਮਲਿਆਂ ਦੀ ਪਲਾਨਿੰਗ ਅਤੇ ਇਸ ਨੂੰ ਲਾਗੂ ਕਰਨ ਦਾ ਕੰਮ ਦੇਖਦਾ ਸੀ। ਉਦਾਹਰਣ ਵਜੋਂ ਭਾਰਤ ’ਚ ਹਮਲਾ ਕਿਵੇਂ ਹੋਵੇਗਾ, ਇਹ ਹਮਲਾ ਕਦੋਂ ਹੋਵੇਗਾ, ਹਮਲਾ ਕਰਨ ਦਾ ਤਰੀਕਾ ਕਿਸ ਤਰ੍ਹਾਂ ਹੋਵੇਗਾ ਅਤੇ ਉਸ ਨੂੰ ਕਰਨ ਵਾਲੇ ਲੋਕ ਕੌਣ ਹੋਣਗੇ।1999 ’ਚ ਭਾਰਤ ਦੇ ਇੰਡੀਅਨ ਏਅਰਲਾਈਨਜ਼ ਦੇ ਪਲੇਨ ਆਈ. ਸੀ. 814 ਦੇ ਹਾਈਜੈੱਕ ’ਚ ਵੀ ਇਸ ਦੀ ਸ਼ਮੂਲੀਅਤ ਸੀ, 2001 ’ਚ ਭਾਰਤੀ ਸੰਸਦ ਭਵਨ ’ਤੇ ਹੋਏ ਹਮਲੇ ’ਚ ਵੀ ਰਊਫ ਦਾ ਹੱਥ ਸੀ, ਸਾਲ 2016 ’ਚ ਪਠਾਨਕੋਟ ਭਾਰਤੀ ਹਵਾਈ ਫੌਜ ਦੇ ਬੇਸ ’ਤੇ ਹਮਲੇ ਦੀ ਯੋਜਨਾ ਅਤੇ ਕਿਵੇਂ ਕੀਤਾ ਜਾਣਾ ਹੈ ਮਾਮਲੇ ’ਚ ਵੀ ਰਊਫ ਦਾ ਹੱਥ ਸੀ। ਇਹ ਉਹ ਹਮਲੇ ਹਨ ਜਿਨ੍ਹਾਂ ਬਾਰੇ ਭਾਰਤ ਕੋਲ ਅਬਦੁਲ ਰਊਫ ਵਿਰੁੱਧ ਪੁਖਤਾ ਸਬੂਤ ਹਨ ਅਤੇ ਇਸ ਦੇ ਇਲਾਵਾ ਰਊਫ ਨੇ ਭਾਰਤ ਦੇ ਅੰਦਰ ਹੋਰ ਕਿੰਨੇ ਅੱਤਵਾਦੀ ਹਮਲੇ ਕਰਵਾਏ ਹਨ ਇਹ ਉਸ ਨੂੰ ਫੜਣ ਤੋਂ ਬਾਅਦ ਹੀ ਪਤਾ ਲੱਗ ਸਕੇਗਾ।
ਪ੍ਰੀਖਿਆ ਦੇ ਨਤੀਜਿਆਂ ਨੂੰ ਦਿਲ ’ਤੇ ਨਾ ਲੈਣ ਵਿਦਿਆਰਥੀ
NEXT STORY