ਕੋਵਿਡ ਨੇ ਫਿਰ ਤੋਂ ਦਸਤਕ ਦੇ ਦਿੱਤੀ ਹੈ। ਪਿਛਲੇ 3 ਹਫਤਿਆਂ ’ਚ ਚੀਨ ’ਚ ਲਗਭਗ 25 ਕਰੋੜ ਲੋਕ ਇਨਫੈਕਟਿਡ ਹੋ ਗਏ ਹਨ। ਲੱਖਾਂ ਲੋਕਾਂ ਦੀ ਮੌਤ ਦੀਆਂ ਖਬਰਾਂ ਆ ਰਹੀਆਂ ਹਨ। ਹਰ ਪਾਸੇ ਤ੍ਰਾਹ-ਤ੍ਰਾਹ ਮਚੀ ਹੈ। ਜਾਪਾਨ, ਕੋਰੀਆ, ਫਰਾਂਸ, ਜਰਮਨੀ ਆਦਿ ’ਚ ਵੀ ਰੋਜ਼ ਲੱਖਾਂ ਲੋਕ ਇਨਫੈਕਟਿਡ ਹੋ ਰਹੇ ਹਨ। ਅਜਿਹਾ ਜਾਪਦਾ ਹੈ ਕਿ ਪਿਛਲੇ 2 ਭਿਆਨਕ ਸਾਲ ਮੁੜ ਘੁੰਮ ਕੇ ਆਉਣ ਵਾਲੇ ਹਨ ਪਰ ਜਿੱਥੇ ਪੂਰਾ ਵਿਸ਼ਵ ਇਸ ਖਦਸ਼ੇ ਨਾਲ ਸਹਿਮਿਆ ਹੋਇਆ ਹੈ, ਭਾਰਤ ਵਾਸੀ ਲਗਭਗ ਆਮ ਵਰਗੀ ਜ਼ਿੰਦਗੀ ਜੀਅ ਰਹੇ ਹਨ। ਹੋਰਨਾਂ ਦੇਸ਼ਾਂ ਦੇ ਅੰਕੜਿਆਂ ਦੇ ਸਾਹਮਣੇ ਸਾਡੇ ਇੱਥੇ ਇਨਫੈਕਟਿਡਾਂ ਦੀ ਗਿਣਤੀ ਸਿਰਫ ਕੁਝ ਸੌ ਅਤੇ ਹਜ਼ਾਰ ’ਚ ਹੈ। ਇੱਥੇ ਅਜਿਹਾ ਲੱਗਦਾ ਹੈ ਜਿਵੇਂ ਕਿ ਦੇਸ਼ ’ਚ ਕੋਵਿਡ ਪੂਰੀ ਤਰ੍ਹਾਂ ਖਤਮ ਹੋ ਗਿਆ ਹੈ। ਸਿਹਤ ਮੰਤਰਾਲਾ ਦੇ ਕੋਵਿਡ ਡੈਸ਼ਬੋਰਡ ਦੇ ਅਨੁਸਾਰ 26 ਦਸੰਬਰ ਨੂੰ ਦੇਸ਼ ’ਚ ਇਨਫੈਕਟਿਡ ਲੋਕਾਂ ਦੀ ਗਿਣਤੀ ਸਿਰਫ 3428 ਸੀ। ਇਸ ਦੀ ਤੁਲਨਾ ’ਚ ਵਿਸ਼ਵ ਸਿਹਤ ਸੰਗਠਨ ਦੇ ਅੰਕੜਿਆਂ ਅਨੁਸਾਰ ਦੁਨੀਆ ’ਚ 25 ਦਸੰਬਰ ਨੂੰ ਖਤਮ ਹੋਏ ਹਫਤੇ ’ਚ ਹੀ 35 ਲੱਖ ਤੋਂ ਜ਼ਿਆਦਾ ਲੋਕ ਇਨਫੈਕਟਿਡ ਹੋਏ। ਪਰ ਇਹ ਕੀ ਇਕ ਸੰਜੋਗ ਮਾਤਰ ਹੈ ਕਿ ਅਸੀਂ ਇੰਨੀ ਵਧੀਆ ਹਾਲਤ ’ਚ ਹਾਂ ਜਾਂ ਇਹ ਭਾਰਤ ਸਰਕਾਰ ਦੀ ਵਧੀਆ ਮੈਨੇਜਮੈਂਟ ਹੈ ਜਿਸ ਨੇ ਸਦੀ ਦੀ ਸਭ ਤੋਂ ਭਿਆਨਕ ਮਹਾਮਾਰੀ ਨਾਲ ਡੱਟ ਕੇ ਟੱਕਰ ਲਈ ਅਤੇ ਦੇਸ਼ ਨੂੰ ਇਕ ਵੱਡੇ ਖਤਰੇ ਤੋਂ ਬਚਾ ਲਿਆ? ਯਾਦ ਕਰੋ 2020 ਦੇ ਉਹ ਮੁੱਢਲੇ ਦਿਨ ਜਦੋਂ ਬੀ. ਬੀ. ਸੀ. ਵਰਗੇ ਵਿਦੇਸ਼ੀ ਮੀਡੀਆ ਸੰਸਥਾਨ ਇਹ ਭਵਿੱਖਬਾਣੀ ਕਰ ਰਹੇ ਸਨ ਕਿ ਭਾਰਤ ਇਸ ਬਿਪਤਾ ਨਾਲ ਨਜਿੱਠ ਨਹੀਂ ਸਕੇਗਾ। ਲਾਸ਼ਾਂ ਦੇ ਢੇਰ ਲੱਗ ਜਾਣਗੇ।
ਸ਼ਾਇਦ ਉਨ੍ਹਾਂ ਦੇ ਮਨ ’ਚ 2014 ਤੋਂ ਪਹਿਲਾਂ ਦਾ ਭਾਰਤ ਸੀ ਪਰ ਜਿਸ ਤਰ੍ਹਾਂ ਭਾਰਤ ਨੇ ਆਪਣੇ ਸਰੋਤਾਂ ਨੂੰ ਵਿਕਸਿਤ ਕੀਤਾ, ਬੇਹੱਦ ਘੱਟ ਸਮੇਂ ’ਚ ਬਹੁਤ ਵਧੀਆ ਅਸਰਦਾਇਕ ਵੈਕਸੀਨ ਬਣਾਈ ਤੇ ਨਾ ਸਿਰਫ ਦੇਸ਼ ’ਚ 220 ਕਰੋੜ ਡੋਜ਼ ਸਫਲਤਾਪੂਰਵਕ ਤੇ ਵਧੀਆ ਪ੍ਰਬੰਧਾਂ ਨਾਲ ਲਾਈ ਸਗੋਂ ਦੁਨੀਆ ਦੇ ਕਈ ਦੇਸ਼ਾਂ ’ਚ ਵੀ ਵੈਕਸੀਨ-ਭਾਈਚਾਰਕ ਰਾਹੀਂ ਅਨੇਕਾਂ ਜ਼ਿੰਦਗੀਆਂ ਬਚਾਈਆਂ, ਇਸ ਨੇ ਪੂਰੇ ਵਿਸ਼ਵ ਨੂੰ ਹੈਰਾਨ ਕਰ ਦਿੱਤਾ। ਦੇਸ਼ ਵਾਸੀਆਂ ਨੂੰ ਯਕੀਨ ਹੋ ਗਿਆ ਕਿ ਅਜਿਹੀ ਮਹਾਮਾਰੀ ’ਚ ਵੀ ਅਸੀਂ ਸੁਰੱਖਿਅਤ ਹਾਂ ਅਤੇ ਇਸੇ ਭਰੋਸੇ ਨੇ ਨਾ ਸਿਰਫ ਦੇਸ਼ ਦੀ ਆਮ ਜ਼ਿੰਦਗੀ ਨੂੰ ਸਗੋਂ ਅਰਥਵਿਵਸਥਾ ਨੂੰ ਵੀ ਤੇਜ਼ੀ ਨਾਲ ਪਟੜੀ ’ਤੇ ਵਾਪਸ ਪਰਤਣ ’ਚ ਵੱਡੀ ਭੂਮਿਕਾ ਨਿਭਾਈ। ਅੱਜ ਇਹੀ ਭਰੋਸਾ ਸਾਨੂੰ ਸੁਰੱਖਿਅਤ ਰੱਖ ਰਿਹਾ ਹੈ ਤੇ ਇਸ ਯਕੀਨ ਦੇ ਪਿੱਛੇ ਹੈ ਭਾਰਤ ਦਾ ਅਥਾਹ ਤਜਰਬਾ ਤੇ ਹੁਨਰਮੰਦ ਲੀਡਰਸ਼ਿਪ। ਅਸੀਂ ਪਿਛਲੇ 3 ਸਾਲਾਂ ਦੇ ਤਜਰਬੇ ਅਤੇ ਸੰਘਰਸ਼ ਦੇ ਕਾਰਨ ਪਹਿਲਾਂ ਤੋਂ ਕਿਤੇ ਵੱਧ ਤਿਆਰ ਹਾਂ। ਸਾਡੀ ਵੈਕਸੀਨ ਦੁਨੀਆ ਦੀਆਂ ਸਭ ਤੋਂ ਪ੍ਰਭਾਵੀ ਵੈਕਸੀਨਾਂ ’ਚੋਂ ਇਕ ਹੈ। ਅਮਰੀਕਾ ’ਚ ਵ੍ਹਾਈਟ ਹਾਊਸ ਦੇ ਚੀਫ ਮੈਡੀਕਲ ਸਲਾਹਕਾਰ ਡਾ. ਫਾਚੀ ਦਾ ਤਾਂ ਇਹ ਕਹਿਣਾ ਹੈ ਕਿ ਭਾਰਤ ਦੀ ਕੋਵੈਕਸੀਨ ਕੋਵਿਡ ਦੇ 617 ਵੇਰੀਐਂਟ ਨੂੰ ਬੇਅਸਰ ਕਰਨ ’ਚ ਸਮਰੱਥ ਹੈ।ਯਾਦ ਰਹੇ ਕਿ ਦੇਸ਼ ਦੇ 90 ਫੀਸਦੀ ਲੋਕਾਂ ਨੂੰ ਦੇਸ਼ ’ਚ ਬਣੀਆਂ ਵੈਕਸੀਨਾਂ ਦੀ ਡਬਲ ਡੋਜ਼ ਲੱਗ ਚੁੱਕੀ ਹੈ ਅਤੇ ਪ੍ਰਸਿੱਧ ਡਾਕਟਰ ਦੇਵੀ ਸ਼ੈਟੀ ਦੇ ਅਨੁਸਾਰ ਦੇਸ਼ ਦੇ 90 ਫੀਸਦੀ ਲੋਕ ਕਿਸੇ ਨਾ ਕਿਸੇ ਰੂਪ ’ਚ ਕੋਰੋਨਾ ਤੋਂ ਇਨਫੈਕਟਿਡ ਹੋ ਚੁੱਕੇ ਹਨ ਜਿਸ ਦੇ ਕਾਰਨ ਸਾਡੇ ’ਚ ਚੰਗੀ ਹਾਈਬ੍ਰਿਡ ਇਮਿਊਨਿਟੀ ਵਿਕਸਿਤ ਹੋ ਗਈ ਹੈ ਜੋ ਕਿ ਕੋਰੋਨਾ ਦੇ ਕਿਸੇ ਵੀ ਰੂਪ ਦੇ ਵਿਰੁੱਧ ਸਾਡਾ ਸਭ ਤੋਂ ਵੱਡਾ ਸੁਰੱਖਿਆ ਕਵਚ ਹੈ।
ਪਰ ਇਸ ਦੇ ਨਾਲ ਹੀ ਸਾਡਾ ਸਿਹਤ ਸਬੰਧੀ ਢਾਂਚਾ ਵੀ ਅੱਜ 2020 ਦੀ ਤੁਲਨਾ ’ਚ ਕਿਤੇ ਵੱਧ ਮਜ਼ਬੂਤ ਹੈ। ਹੁਣ ਦੇਸ਼ ’ਚ ਪਹਿਲਾਂ ਦੀ ਤੁਲਨਾ ’ਚ ਵੱਧ ਹਸਪਤਾਲ ਬੈੱਡ, ਸੈਂਕੜੇ ਗੁਣਾ ਵੱਧ ਆਕਸੀਜਨ ਵਾਲੇ ਬੈੱਡ ਹਨ। ਮਹਾਮਾਰੀ ਲਈ ਚੁਣੇ ਆਈਸੋਲੇਸ਼ਨ ਬੈੱਡ ਤਾਂ ਪਹਿਲਾਂ ਦੇ 10,180 ਦੀ ਤੁਲਨਾ ’ਚ ਹੁਣ 18 ਲੱਖ ਤੋਂ ਵੱਧ ਹਨ। ਇਸੇ ਤਰ੍ਹਾਂ ਆਈ. ਸੀ. ਯੂ. ਬੈੱਡਾਂ ਦੀ ਗਿਣਤੀ ਵੀ ਸੈਂਕੜੇ ਗੁਣਾ ਵਧ ਗਈ ਹੈ। ਪੀ. ਪੀ. ਟੀ. ਕਿੱਟ, ਵੈਂਟੀਲੇਟਰ, ਆਕਸੀਜਨ ਸਿਲੰਡਰ ਆਦਿ ਹੁਣ ਸਾਰੇ ਦੇਸ਼ ’ਚ ਹੀ ਤਿਆਰ ਹੋ ਰਹੇ ਹਨ ਅਤੇ ਬੜੀ ਵੱਡੀ ਮਾਤਰਾ ’ਚ ਮੁਹੱਈਆ ਹਨ। ਟੈਸਟਿੰਗ ਸੈਂਟਰ ਵੀ ਹੁਣ ਪਹਿਲਾਂ ਦੇ 30 ਹਜ਼ਾਰ ਰੋਜ਼ਾਨਾ ਦੀ ਥਾਂ 20 ਲੱਖ ਟੈਸਟ ਰੋਜ਼ਾਨਾ ਕਰਨ ’ਚ ਸਮਰੱਥ ਹਨ। ਅੱਜ ਵੀ ਜਿੱਥੇ ਦੇਸ਼ ’ਚ ਲਗਭਗ 90 ਹਜ਼ਾਰ ਵੈਕਸੀਨੇਸ਼ਨ ਤੇ 35 ਹਜ਼ਾਰ ਟੈਸਟ ਰੋਜ਼ਾਨਾ ਹੋ ਰਹੇ ਹਨ ਤੇ ਦੇਸ਼ ਭਰ ਦਾ ਪੂਰਾ ਡਾਟਾ ਸੰਭਾਲ ਕੇ ਰੱਖਿਆ ਜਾ ਰਿਹਾ ਹੈ ਅਤੇ ਹੁਣ ਚੌਕਸੀ ਵਜੋਂ ਭਾਰਤ ਸਰਕਾਰ ਦੇ ਹੁਕਮ ਅਨੁਸਾਰ ਦੇਸ਼ ਦੇ ਏਅਰਪੋਰਟਾਂ ਅਤੇ ਜਨਤਕ ਥਾਵਾਂ ’ਤੇ ਰੈਂਡਮ ਟੈਸਟਿੰਗ ਸ਼ੁਰੂ ਹੋ ਗਈ ਹੈ, ਓਧਰ ਪ੍ਰਧਾਨ ਮੰਤਰੀ ਦੇ ਹੁਕਮਾਂ ਅਨੁਸਾਰ ਇਨਫੈਕਟਿਡ ਿਵਅਕਤੀਅਾਂ ਦੇ ਸੈਂਪਲ ਦੀ ਜੀਨੋਮ ਟੈਸਟਿੰਗ ਵੀ ਕਰਵਾਈ ਜਾ ਰਹੀ ਹੈ ਤਾਂ ਕਿ ਬੀ.ਐੱਫ.-7 ਵੇਰੀਐਂਟ ਦਾ ਪਤਾ ਲੱਗ ਸਕੇ। ਸਰਕਾਰ ਦੀ ਇਹ ਸਰਵਉੱਚ ਪਹਿਲ ਦੇਸ਼ਵਾਸੀਆਂ ਲਈ ਵੀ ਸੰਕੇਤ ਹੈ ਕਿ ਜਿੱਥੇ ਅਸੀਂ ਬੇਸ਼ੱਕ ਹੀ ਬਾਕੀ ਦੁਨੀਆ ਦੀ ਤੁਲਨਾ ’ਚ ਬੜੀ ਵਧੀਆ ਹਾਲਤ ’ਚ ਹੋਈਏ, ਸਾਨੂੰ ਫਿਰ ਵੀ ਸਾਵਧਾਨੀ ਰੱਖਣ ਦੀ ਪੂਰੀ ਲੋੜ ਹੈ। ਬੇਸ਼ੱਕ ਹੀ ਸਾਡੀ ਰੋਗ ਨਾਲ ਲੜਨ ਦੀ ਸਮਰੱਥਾ ਹੁਣ ਬੜੀ ਵਧ ਗਈ ਹੈ ਤੇ ਹੁਣ ਦੇਸ਼ ’ਚ ਕੋਰੋਨਾ ਲਗਭਗ ਖਤਮ ਹੋ ਗਿਆ ਹੈ, ਫਿਰ ਵੀ ਬੜੇ ਚੌਕਸ ਰਹਿਣ ਦੀ ਲੋੜ ਹੈ।
ਸਾਡਾ 3 ਸਾਲਾਂ ਦਾ ਤਜਰਬਾ, ਸਾਡੇ ਮਿਹਨਤੀ ਸਿਹਤ ਕਾਮੇ, ਸਾਡਾ ਪਹਿਲਾਂ ਤੋਂ ਕਿਤੇ ਵਧੀਆ ਸਿਹਤ ਤੰਤਰ ਅਤੇ ਸਭ ਤੋਂ ਉਪਰ ਸਾਡੇ ਮਾਪਿਆਂ ਵਜੋਂ ਪ੍ਰਧਾਨ ਮੰਤਰੀ ਦੀ ਹੁਨਰਮੰਦ ਅਗਵਾਈ ਸਾਨੂੰ ਇਸ ਗੱਲ ਦੀ ਗਾਰੰਟੀ ਦਿੰਦੀ ਹੈ ਕਿ ਹੁਣ ਪਹਿਲਾਂ ਵਰਗਾ ਕੋਈ ਵੀ ਦੁੱਖ ਨਹੀਂ ਵਾਪਰੇਗਾ। ਫਿਰ ਵੀ ਸਾਨੂੰ ਇਕ ਵਾਰ ਫਿਰ ਯਾਦ ਰੱਖਣਾ ਤੇ ਦੋਹਰਾਉਣਾ ਹੋਵੇਗਾ ਕਿ ‘ਦੋ ਗਜ਼ ਦੀ ਦੂਰੀ, ਮਾਸਕ ਹੈ ਜ਼ਰੂਰੀ।’ ਇਸ ਤੋਂ ਪਹਿਲਾਂ ਵੀ ਕਈ ਪ੍ਰਸੰਗਾਂ ’ਚ ਮੋਦੀ ਜੀ ਨੇ ਮਿਸਾਲ ਦੇ ਰੂਪ ’ਚ ਵਿਸ਼ਵ ਨੂੰ ਦੱਸ ਦਿੱਤਾ ਹੈ ਕਿ ਹਰ ਸੰਕਟ ਜਾਂ ਚੁਣੌਤੀ ਨੂੰ ਮੌਕੇ ’ਚ ਬਦਲਣ ਦਾ ਮਾਦਾ ਉਹ ਰੱਖਦੇ ਹਨ। ਇਸ ਸੰਕਟ ’ਚੋਂ ਬਾਹਰ ਆ ਕੇ ਪੂਰੇ ਵਿਸ਼ਵ ਨੂੰ ਉਨ੍ਹਾਂ ਨੇ ਇਹੀ ਸੰਕੇਤ ਦਿੱਤਾ ਹੈ -‘ਨਹੀਂ ਰੁਕੇਂਗੇ ਬੜੇ ਕਦਮ, ਮੰਜ਼ਿਲ ਪਰ ਹੀ ਲੇਂਗੇ ਦਮ।’
ਸ਼ਿਆਮ ਜਾਜੂ, ਸਾਬਕਾ ਰਾਸ਼ਟਰੀ ਉੱਪ-ਪ੍ਰਧਾਨ, ਭਾਜਪਾ
ਨੋਟਬੰਦੀ ਦੇ ਜ਼ਖਮ ਅਜੇ ਹਰੇ
NEXT STORY