Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, MAR 04, 2026

    9:23:11 AM

  • pentagon releases photos of 4 us soldiers killed in iran war

    ਪੈਂਟਾਗਨ ਨੇ ਜਾਰੀ ਕੀਤੀਆਂ ਈਰਾਨ ਜੰਗ 'ਚ ਮਾਰੇ ਗਏ 4...

  • trump s claim regarding iran

    ''ਇਰਾਨ ਦਾ ਏਅਰ ਡਿਫੈਂਸ ਸਿਸਟਮ ਤੇ ਫ਼ੌਜ ਪੂਰੀ...

  • outcry over electricity bills

    ਬਿਜਲੀ ਬਿੱਲਾਂ ਨੂੰ ਲੈ ਕੇ ਮਚੀ ਹਾਹਾਕਾਰ,...

  • sad news    taxla   founder raja singh passes away

    ਦੁਖਦਾਈ ਖਬਰ: ਟੈਕਸਲਾ TV ਨੂੰ ਘਰ-ਘਰ ਪਹੁੰਚਾਉਣ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • T20 World Cup 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Special Story News
  • 'ਐੱਨ. ਆਰ. ਸੀ.' ਦਾ ਵਿਰੋਧ ਦੇਸ਼ ਦੇ ਹਿੱਤ 'ਚ ਨਹੀਂ

SPECIAL STORY News Punjabi(ਵਿਸ਼ੇਸ਼ ਟਿੱਪਣੀ)

'ਐੱਨ. ਆਰ. ਸੀ.' ਦਾ ਵਿਰੋਧ ਦੇਸ਼ ਦੇ ਹਿੱਤ 'ਚ ਨਹੀਂ

  • Updated: 03 Aug, 2018 06:15 AM
Special Story
politics
  • Share
    • Facebook
    • Tumblr
    • Linkedin
    • Twitter
  • Comment

ਅੱਜ ਸਿਆਸਤ ਸਿਰਫ ਰਾਜ ਕਰਨ ਜਾਂ ਸੱਤਾ ਹਾਸਲ ਕਰਨ ਦੀ ਨੀਤੀ ਬਣ ਕੇ ਰਹਿ ਗਈ ਹੈ, ਇਸ ਦਾ ਸੂਬੇ ਜਾਂ ਸੂਬੇ ਦੇ ਲੋਕਾਂ ਨਾਲ ਕੋਈ ਲੈਣਾ-ਦੇਣਾ ਨਹੀਂ। ਇਹੋ ਵਜ੍ਹਾ ਹੈ ਕਿ ਅੱਜ ਸਿਆਸਤ ਦਾ ਇਕੋ-ਇਕ ਉਦੇਸ਼ ਆਪਣੀ ਸੱਤਾ ਅਤੇ ਵੋਟ ਬੈਂਕ ਦੀ ਸੁਰੱਖਿਆ ਯਕੀਨੀ ਬਣਾਉਣਾ ਰਹਿ ਗਿਆ ਹੈ, ਨਾ ਕਿ ਸੂਬੇ ਅਤੇ ਇਸ ਦੇ ਨਾਗਰਿਕਾਂ ਦੀ ਸੁਰੱਖਿਆ ਨੂੰ। ਘੱਟੋ-ਘੱਟ ਆਸਾਮ ਵਿਚ ਐੱਨ. ਆਰ. ਸੀ. ਡਰਾਫਟ ਜਾਰੀ ਹੋਣ ਮਗਰੋਂ ਕਾਂਗਰਸ ਸਮੇਤ ਸਾਰੀਆਂ ਵਿਰੋਧੀ ਪਾਰਟੀਆਂ ਦੀ ਪ੍ਰਤੀਕਿਰਿਆ ਤਾਂ ਇਸੇ ਗੱਲ ਨੂੰ ਸਿੱਧ ਕਰ ਰਹੀ ਹੈ, ਚਾਹੇ ਤ੍ਰਿਣਮੂਲ ਕਾਂਗਰਸ ਹੋਵੇ ਜਾਂ ਸਪਾ, ਜਨਤਾ ਦਲ (ਐੱਸ), ਤੇਲਗੂਦੇਸ਼ਮ ਜਾਂ ਫਿਰ 'ਆਮ ਆਦਮੀ ਪਾਰਟੀ'। ਸ਼ਾਇਦ ਇਸੇ ਕਾਰਨ ਇਹ ਸਾਰੀਆਂ ਵਿਰੋਧੀ ਪਾਰਟੀਆਂ ਇਸ ਗੱਲ ਨੂੰ ਵੀ ਨਹੀਂ ਸਮਝ ਰਹੀਆਂ ਕਿ ਦੇਸ਼ ਦੀ ਸੁਰੱਖਿਆ ਨਾਲ ਜੁੜੇ ਅਜਿਹੇ ਗੰਭੀਰ ਮੁੱਦੇ 'ਤੇ ਇਸ ਤਰ੍ਹਾਂ ਆਪਣੀਆਂ ਸਿਆਸੀ ਰੋਟੀਆਂ ਸੇਕਣਾ ਭਵਿੱਖ ਵਿਚ ਉਨ੍ਹਾਂ ਨੂੰ ਭਾਰੀ ਪੈਣ ਵਾਲਾ ਹੈ। ਅਜਿਹੀ ਬਿਆਨਬਾਜ਼ੀ ਕਰ ਕੇ ਇਹ ਪਾਰਟੀਆਂ ਦੇਸ਼ ਨੂੰ ਸਿਰਫ ਇਹ ਸੰਕੇਤ ਦੇ ਰਹੀਆਂ ਹਨ ਕਿ ਆਪਣੇ ਸੁਆਰਥਾਂ ਦੀ ਪੂਰਤੀ ਲਈ ਉਹ ਦੇਸ਼ ਦੀ ਸੁਰੱਖਿਆ ਨੂੰ ਵੀ ਦਾਅ 'ਤੇ ਲਾ ਸਕਦੀਆਂ ਹਨ। ਜਿਹੜੀ ਕਾਂਗਰਸ ਅੱਜ ਆਸਾਮ ਵਿਚ ਐੱਨ. ਆਰ. ਸੀ. ਦਾ ਵਿਰੋਧ ਕਰ ਰਹੀ ਹੈ, ਉਹ ਸੱਤਾ ਵਿਚ ਹੁੰਦਿਆਂ ਪੂਰੇ ਦੇਸ਼ ਵਿਚ ਹੀ ਐੱਨ. ਆਰ. ਸੀ. ਵਰਗੀ ਵਿਵਸਥਾ ਚਾਹੁੰਦੀ ਸੀ। 2009 ਵਿਚ ਯੂ. ਪੀ. ਏ. ਦੀ ਸਰਕਾਰ ਵੇਲੇ ਉਸ ਵੇਲੇ ਦੇ ਗ੍ਰਹਿ ਮੰਤਰੀ ਪੀ. ਚਿਦਾਂਬਰਮ ਨੇ ਦੇਸ਼ ਵਿਚ ਹੋਣ ਵਾਲੀਆਂ ਅੱਤਵਾਦੀ ਸਰਗਰਮੀਆਂ 'ਤੇ ਰੋਕ ਲਾਉਣ ਲਈ ਅਜਿਹੀ ਇਕ ਵਿਵਸਥਾ ਦੀ ਸਿਫਾਰਿਸ਼ ਕੀਤੀ ਸੀ। ਉਨ੍ਹਾਂ ਨੇ ਐੱਨ. ਆਰ. ਸੀ. ਵਾਂਗ ਹੀ ਐੱਨ. ਪੀ. ਆਰ., ਭਾਵ ਕੌਮੀ ਆਬਾਦੀ ਰਜਿਸਟਰ ਦੀ ਕਲਪਨਾ ਕਰਦਿਆਂ 2011 ਤਕ ਦੇਸ਼ ਦੇ ਹਰੇਕ ਸ਼ਹਿਰੀ ਨੂੰ ਇਕ ਬਹੁ-ਉਦੇਸ਼ੀ ਕੌਮੀ ਪਛਾਣ ਪੱਤਰ ਦਿੱਤੇ ਜਾਣ ਦਾ ਸੁਝਾਅ ਦਿੱਤਾ ਸੀ ਤਾਂ ਕਿ ਦੇਸ਼ ਵਿਚ ਹੋਣ ਵਾਲੀਆਂ ਅੱਤਵਾਦੀ ਘਟਨਾਵਾਂ 'ਤੇ ਰੋਕ ਲੱਗ ਸਕੇ। ਇਹੋ ਨਹੀਂ, ਕਾਂਗਰਸ ਨੇ ਹੀ 2004 ਵਿਚ ਇਥੇ 1.2 ਕਰੋੜ ਨਾਜਾਇਜ਼ ਬੰਗਲਾਦੇਸ਼ੀ ਹੋਣ ਦਾ ਅੰਦਾਜ਼ਾ ਪ੍ਰਗਟਾਇਆ ਸੀ, ਉਹ ਵੀ ਉਦੋਂ, ਜਦੋਂ ਭਾਰਤ ਵਿਚ ਅੱਜ ਵਾਂਗ ਰੋਹਿੰਗਿਆ ਮੁਸਲਮਾਨਾਂ ਦੀ ਘੁਸਪੈਠ ਨਹੀਂ ਹੋਈ ਸੀ ਪਰ ਖ਼ੁਦ ਕਾਂਗਰਸੀਆਂ ਵਲੋਂ ਘੁਸਪੈਠੀਆਂ ਦੀ ਸਮੱਸਿਆ ਨੂੰ ਸਵੀਕਾਰ ਕਰਨ ਦੇ ਬਾਵਜੂਦ ਅੱਜ ਉਨ੍ਹਾਂ ਲੋਕਾਂ ਦੇ ਅਧਿਕਾਰਾਂ ਦੀ ਗੱਲ ਕਰਨਾ, ਜੋ ਇਸ ਦੇਸ਼ ਦੇ ਨਾਗਰਿਕ ਹੋਣ ਲਈ ਜ਼ਰੂਰੀ ਦਸਤਾਵੇਜ਼ ਸਬੂਤ ਵਜੋਂ ਪੇਸ਼ ਨਹੀਂ ਕਰ ਸਕੇ, ਉਨ੍ਹਾਂ ਦਾ ਇਹ ਆਚਰਣ ਨਾ ਤਾਂ ਦੇਸ਼ ਦੀ ਸਭ ਤੋਂ ਪੁਰਾਣੀ ਸਿਆਸੀ ਪਾਰਟੀ ਹੋਣ ਦੇ ਨਾਤੇ ਜਾਇਜ਼ ਹੈ ਅਤੇ ਨਾ ਹੀ ਇਕ ਜ਼ਿੰਮੇਵਾਰ ਵਿਰੋਧੀ ਪਾਰਟੀ ਦੇ ਨਾਤੇ।  ਕੀ ਕਾਂਗਰਸੀ ਆਪਣੇ ਇਸ ਰਵੱਈਏ ਨਾਲ ਇਹ ਜ਼ਾਹਿਰ ਨਹੀਂ ਕਰ ਰਹੇ ਕਿ ਇਨ੍ਹਾਂ ਸ਼ੱਕੀ 40 ਲੱਖ ਲੋਕਾਂ ਦੇ ਅਧਿਕਾਰਾਂ ਲਈ ਸਿਰਫ ਵੋਟ ਬੈਂਕ ਦੀ ਖਾਤਿਰ ਬਿਆਨਬਾਜ਼ੀ ਕੀਤੀ ਜਾ ਰਹੀ ਹੈ? ਇਹ ਸਾਰੇ ਲੋਕ ਵਿਰੋਧੀ ਪਾਰਟੀਆਂ ਦਾ ਵੋਟ ਬੈਂਕ ਹਨ। ਇਸ ਗੱਲ ਦਾ ਗੰਭੀਰ ਖਦਸ਼ਾ ਹੈ ਕਿ ਨੌਕਰਸ਼ਾਹੀ ਦੇ ਭ੍ਰਿਸ਼ਟ ਆਚਰਣ ਸਦਕਾ ਇਹ ਲੋਕ ਆਪਣੇ ਵਾਸਤੇ ਬੜੀ ਆਸਾਨੀ ਨਾਲ ਰਾਸ਼ਨ ਕਾਰਡ, ਆਧਾਰ ਕਾਰਡ ਅਤੇ ਵੋਟਰ ਕਾਰਡ ਵਰਗੇ ਸਰਕਾਰੀ ਦਸਤਾਵੇਜ਼ ਹਾਸਲ ਕਰ ਚੁੱਕੇ ਹੋਣ। ਸ਼ਰਮ ਵਾਲੀ ਗੱਲ ਹੈ ਕਿ ਇਸ ਦੇਸ਼ ਦੀਆਂ ਸਿਆਸੀ ਪਾਰਟੀਆਂ ਨੂੰ 2.89 ਕਰੋੜ ਲੋਕਾਂ ਦੇ ਅਧਿਕਾਰਾਂ ਨਾਲੋਂ ਜ਼ਿਆਦਾ ਇਥੇ ਗੈਰ-ਕਾਨੂੰਨੀ ਢੰਗ ਨਾਲ ਰਹਿ ਰਹੇ 40 ਲੱਖ ਲੋਕਾਂ ਦੇ ਅਧਿਕਾਰਾਂ ਦੀ ਚਿੰਤਾ ਹੈ। ਮਮਤਾ ਬੈਨਰਜੀ ਨੇ ਤਾਂ ਦੋ ਕਦਮ ਅੱਗੇ ਵਧਦਿਆਂ ਦੇਸ਼ ਵਿਚ ਖਾਨਾਜੰਗੀ ਤਕ ਦਾ ਖਤਰਾ ਜ਼ਾਹਿਰ ਕਰ ਦਿੱਤਾ ਹੈ। ਅਜੇ ਕੁਝ ਹੀ ਦਿਨ ਪਹਿਲਾਂ ਫੌਜ ਦੇ ਮੁਖੀ ਜਨਰਲ ਬਿਪਨ ਰਾਵਤ ਨੇ ਵੀ ਇਕ ਪ੍ਰੋਗਰਾਮ ਵਿਚ ਬੋਲਦਿਆਂ ਆਸਾਮ ਵਿਚ ਵਧ ਰਹੀ ਬੰਗਲਾਦੇਸ਼ੀ ਘੁਸਪੈਠ ਨੂੰ ਲੈ ਕੇ ਬਿਆਨ ਦਿੱਤਾ ਸੀ, ਜੋ ਇਸ ਗੱਲ ਨੂੰ ਪੁਖਤਾ ਕਰਦਾ ਹੈ ਕਿ ਇਹ ਮੁੱਦਾ ਸਿਆਸੀ ਨਹੀਂ, ਸਗੋਂ ਦੇਸ਼ ਦੀ ਸੁਰੱਖਿਆ ਨਾਲ ਜੁੜਿਆ ਹੋਇਆ ਹੈ, ਖਾਸ ਕਰਕੇ ਉਦੋਂ, ਜਦੋਂ ਆਸਾਮ ਵਿਚ ਬਾਹਰਲੇ ਲੋਕਾਂ ਦੇ ਆ ਕੇ ਵਸਣ ਦਾ ਇਤਿਹਾਸ ਬਹੁਤ ਪੁਰਾਣਾ ਹੋਵੇ, 1947 ਤੋਂ ਵੀ ਪਹਿਲਾਂ ਦਾ।
ਪਰ ਇਹ ਸਰਕਾਰਾਂ ਦੀ ਨਾਕਾਮੀ ਹੀ ਕਹੀ ਜਾਵੇਗੀ ਕਿ 1947 ਦੀ ਵੰਡ ਤੋਂ ਬਾਅਦ, ਫਿਰ 1971 ਵਿਚ ਬੰਗਲਾਦੇਸ਼ ਬਣਨ ਦੀ ਸਥਿਤੀ ਵਿਚ ਵੀ ਅਤੇ ਅੱਜ ਤਕ ਵੱਡੀ ਗਿਣਤੀ ਵਿਚ ਬੰਗਲਾਦੇਸ਼ੀਆਂ ਦੇ ਆਸਾਮ ਵਿਚ ਨਾਜਾਇਜ਼ ਢੰਗ ਨਾਲ ਆਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਹੋ ਵਜ੍ਹਾ ਹੈ ਕਿ ਇਸ ਘੁਸਪੈਠ ਨਾਲ ਆਸਾਮ ਦੇ ਮੂਲ ਵਾਸੀਆਂ ਵਿਚ ਅਸੁਰੱਖਿਆ ਦੀ ਭਾਵਨਾ ਜਾਗੀ, ਜਿਸ ਨੇ 1980 ਦੇ ਦਹਾਕੇ ਵਿਚ ਇਕ ਲੋਕ-ਰੋਹ ਅਤੇ ਫਿਰ ਜਨ ਅੰਦੋਲਨ ਦਾ ਰੂਪ ਧਾਰ ਲਿਆ, ਖਾਸ ਕਰਕੇ ਉਦੋਂ, ਜਦੋਂ ਵੱਡੀ ਗਿਣਤੀ ਵਿਚ  ਬੰਗਲਾਦੇਸ਼ ਤੋਂ ਆਉਣ ਵਾਲੇ ਲੋਕਾਂ ਨੂੰ ਸੂਬੇ ਦੀ ਵੋਟਰ ਸੂਚੀ ਵਿਚ ਥਾਂ ਦੇ ਦਿੱਤੀ ਗਈ। ਅੰਦੋਲਨਕਾਰੀਆਂ ਦਾ ਕਹਿਣਾ ਸੀ ਕਿ ਸੂਬੇ ਦੀ ਆਬਾਦੀ ਦਾ 31.34 ਫੀਸਦੀ ਹਿੱਸਾ ਗੈਰ-ਕਾਨੂੰਨੀ ਤੌਰ 'ਤੇ ਬਾਹਰੋਂ ਆਏ ਲੋਕਾਂ ਦਾ ਹੈ। ਉਨ੍ਹਾਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਬਾਹਰਲੇ ਲੋਕਾਂ ਨੂੰ ਆਸਾਮ ਵਿਚ ਆਉਣ ਤੋਂ ਰੋਕਣ ਲਈ ਦੇਸ਼ ਦੀਆਂ ਸਰਹੱਦਾਂ ਨੂੰ ਸੀਲ ਕੀਤਾ ਜਾਵੇ ਅਤੇ ਉਨ੍ਹਾਂ ਦੀ ਪਛਾਣ ਕਰ ਕੇ ਵੋਟਰ ਸੂਚੀਆਂ 'ਚੋਂ ਉਨ੍ਹਾਂ ਦੇ ਨਾਂ ਹਟਾਏ ਜਾਣ। ਅੱਜ ਜੋ ਰਾਹੁਲ ਗਾਂਧੀ ਐੱਨ. ਆਰ. ਸੀ. ਦਾ ਵਿਰੋਧ ਕਰ ਰਹੇ ਹਨ, ਉਹ ਸ਼ਾਇਦ ਭੁੱਲ ਰਹੇ ਹਨ ਕਿ ਉਨ੍ਹਾਂ ਦੇ ਪਿਤਾ ਸਵ. ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ 15 ਅਗਸਤ 1985 ਨੂੰ ਅੰਦੋਲਨ ਕਰਨ ਵਾਲੇ ਨੇਤਾਵਾਂ ਨਾਲ 'ਆਸਾਮ ਸਮਝੌਤਾ' ਕੀਤਾ ਸੀ, ਜਿਸ ਤਹਿਤ ਇਹ ਤੈਅ ਕੀਤਾ ਗਿਆ ਸੀ ਕਿ ਜੋ ਲੋਕ 1971 ਤੋਂ ਬਾਅਦ ਆਸਾਮ ਵਿਚ ਆਏ ਹਨ, ਉਨ੍ਹਾਂ ਨੂੰ ਵਾਪਸ ਭੇਜ ਦਿੱਤਾ ਜਾਵੇਗਾ। ਉਸ ਤੋਂ ਬਾਅਦ ਸਮਝੌਤੇ ਦੇ ਆਧਾਰ 'ਤੇ ਵੋਟਰ ਸੂਚੀਆਂ ਵਿਚ ਸੋਧ ਕਰ ਕੇ ਵਿਧਾਨ ਸਭਾ ਚੋਣਾਂ ਕਰਵਾਈਆਂ ਗਈਆਂ ਸਨ।
ਇਸ ਨੂੰ ਸੱਤਾ ਦਾ ਸੁਆਰਥ ਹੀ ਕਿਹਾ ਜਾਵੇਗਾ ਕਿ ਜਿਸ ਆਸਾਮ ਗਣ ਪ੍ਰੀਸ਼ਦ ਦੇ ਨੇਤਾ ਪ੍ਰਫੁੱਲ ਕੁਮਾਰ ਮਹੰਤ ਇਸੇ ਅੰਦੋਲਨ ਦੀਆਂ ਲਹਿਰਾਂ 'ਤੇ ਸਵਾਰ ਹੋ ਕੇ ਦੋ ਵਾਰ ਸੂਬੇ ਦੇ ਮੁੱਖ ਮੰਤਰੀ ਬਣੇ, ਅੰਦੋਲਨ ਦੀ ਅਗਵਾਈ ਕਰਨ ਵਾਲੇ ਮੁੱਖ ਸੰਗਠਨ ਆਲ ਆਸਾਮ ਸਟੂਡੈਂਟਸ ਯੂਨੀਅਨ ਦੇ ਪ੍ਰਧਾਨ ਵੀ ਸਨ, ਉਹ ਵੀ ਸੂਬੇ ਦੇ ਮੁੱਖ ਮੰਤਰੀ ਹੁੰਦਿਆਂ ਇਸ ਸਮੱਸਿਆ ਨੂੰ ਹੱਲ ਕਰਨ ਲਈ ਕੋਈ ਠੋਸ ਕਦਮ ਚੁੱਕਣ ਦੀ ਹਿੰਮਤ ਨਹੀਂ ਦਿਖਾ ਸਕੇ।
ਇਸ ਨੂੰ ਹੋਰ ਕੀ ਕਿਹਾ ਜਾਵੇ ਕਿ ਜਦੋਂ ਮਾਮਲਾ ਸੁਪਰੀਮ ਕੋਰਟ ਵਿਚ ਪਹੁੰਚਦਾ ਹੈ ਅਤੇ ਉਸ ਦੇ ਹੁਕਮ 'ਤੇ ਐੱਨ. ਆਰ. ਸੀ. ਬਣਦਾ ਹੈ ਤਾਂ ਵਿਰੋਧੀ ਪਾਰਟੀਆਂ ਇਕਜੁੱਟ ਹੋ ਜਾਂਦੀਆਂ ਹਨ ਪਰ ਦੇਸ਼ ਦੇ ਹਿੱਤਾਂ ਦੀ ਰੱਖਿਆ ਲਈ ਨਹੀਂ, ਸਗੋਂ ਆਪਣੇ ਹਿੱਤਾਂ ਦੀ ਰੱਖਿਆ ਲਈ। 
ਜੇ ਇਹ ਸਿਆਸਤਦਾਨ ਸਮਝਦੇ ਹਨ ਕਿ ਦੇਸ਼ ਦੇ ਲੋਕ ਮੂਰਖ ਹਨ ਤਾਂ ਉਹ ਗਲਤੀ ਕਰ ਰਹੇ ਹਨ ਕਿਉਂਕਿ ਦੇਸ਼ ਲਗਾਤਾਰ ਕਈ ਸਾਲਾਂ ਤੋਂ ਉਨ੍ਹਾਂ ਨੂੰ ਦੇਖ ਰਿਹਾ ਹੈ। ਦੇਸ਼ ਇਹ ਵੀ ਦੇਖ ਰਿਹਾ ਹੈ ਕਿ ਜਦੋਂ ਗੱਲ ਇਥੋਂ ਦੇ ਨਾਗਰਿਕਾਂ ਅਤੇ ਗੈਰ-ਕਾਨੂੰਨੀ ਢੰਗ ਨਾਲ ਆ ਕੇ ਰਹਿਣ ਵਾਲਿਆਂ ਦੇ ਹਿੱਤਾਂ 'ਚੋਂ ਇਕ ਦੇ ਹਿੱਤਾਂ ਨੂੰ ਚੁਣਨ ਦੀ ਆਉਂਦੀ ਹੈ ਤਾਂ ਇਨ੍ਹਾਂ ਸਿਆਸਤਦਾਨਾਂ ਨੂੰ ਗੈਰ-ਕਾਨੂੰਨੀ ਢੰਗ ਨਾਲ ਰਹਿਣ ਵਾਲਿਆਂ ਦੀ ਚਿੰਤਾ ਹੀ ਸਤਾਉਂਦੀ ਹੈ। 
ਦੇਸ਼ ਦੇਖ ਰਿਹਾ ਹੈ ਕਿ ਇਨ੍ਹਾਂ ਘੁਸਪੈਠੀਆਂ ਨੂੰ ਸ਼ਰਨਾਰਥੀ ਕਹਿ ਕੇ ਇਨ੍ਹਾਂ ਦੇ ਮਨੁੱਖੀ ਅਧਿਕਾਰਾਂ ਦੀ ਦੁਹਾਈ ਦਿੱਤੀ ਜਾ ਰਹੀ ਹੈ ਪਰ ਆਪਣੇ ਹੀ ਦੇਸ਼ ਵਿਚ ਸ਼ਰਨਾਰਥੀ ਬਣਨ ਲਈ ਮਜਬੂਰ ਹੋਏ ਕਸ਼ਮੀਰੀ ਪੰਡਿਤਾਂ ਦਾ ਨਾਂ ਇਨ੍ਹਾਂ ਸਿਆਸਤਦਾਨਾਂ ਦੀ ਜ਼ੁਬਾਨ 'ਤੇ ਨਹੀਂ ਆਉਂਦਾ। ਦੇਸ਼ ਦੇਖ ਰਿਹਾ ਹੈ ਕਿ ਇਨ੍ਹਾਂ ਨੂੰ ਕਸ਼ਮੀਰ 'ਚ ਫੌਜ ਦੇ ਜਵਾਨਾਂ 'ਤੇ ਪਥਰਾਅ ਕਰਨ ਵਾਲੇ ਨੌਜਵਾਨ 'ਗੁੰਮਰਾਹ ਹੋਏ ਨੌਜਵਾਨ' ਲੱਗਦੇ ਹਨ ਪਰ ਦੇਸ਼ ਦੀ ਸੇਵਾ ਵਿਚ ਜ਼ਖ਼ਮੀ ਤੇ ਸ਼ਹੀਦ ਹੁੰਦੇ ਜਵਾਨਾਂ ਤੇ ਉਨ੍ਹਾਂ ਦੇ ਪਰਿਵਾਰਾਂ ਦੇ ਕੋਈ ਅਧਿਕਾਰ (ਮਨੁੱਖੀ ਅਧਿਕਾਰ) ਇਨ੍ਹਾਂ ਨੂੰ ਦਿਖਾਈ ਨਹੀਂ ਦਿੰਦੇ। ਦੇਸ਼ ਦੇਖ ਰਿਹਾ ਹੈ ਕਿ ਇਹ ਲੋਕ ਵਿਰੋਧੀ ਧਿਰ ਵਿਚ ਰਹਿੰਦਿਆਂ ਸਰਕਾਰ ਅਤੇ ਦੇਸ਼ ਦਾ ਵਿਰੋਧ ਕਰਨ ਦੇ ਫਰਕ ਨੂੰ ਭੁੱਲ ਗਏ ਹਨ। ਕਾਸ਼! ਇਹ ਵਿਰੋਧੀ ਪਾਰਟੀਆਂ ਅਤੇ ਵਿਰੋਧੀ ਸਿਆਸਤਦਾਨ ਦੇਸ਼ ਦੀ ਸੁਰੱਖਿਆ ਨਾਲ ਜੁੜੇ ਮੁੱਦਿਆਂ 'ਤੇ ਆਪਣੇ ਆਚਰਣ ਨਾਲ ਵਿਰੋਧੀ ਧਿਰ ਦੇ ਵੱਕਾਰ ਨੂੰ ਉਸ ਉਚਾਈ 'ਤੇ ਲੈ ਜਾਂਦੇ ਕਿ ਦੇਸ਼ ਦੀ ਜਨਤਾ ਪਿਛਲੀਆਂ ਚੋਣਾਂ ਵਿਚ ਦਿੱਤੇ ਆਪਣੇ ਫੈਸਲੇ 'ਤੇ ਮੁੜ ਸੋਚਣ ਲਈ ਮਜਬੂਰ ਹੁੰਦੀ ਪਰ ਇਨ੍ਹਾਂ ਸਿਆਸਤਦਾਨਾਂ ਦਾ ਅੱਜ ਦਾ ਆਚਰਣ ਤਾਂ ਦੇਸ਼ ਦੀ ਜਨਤਾ ਨੂੰ ਆਪਣਾ ਫੈਸਲਾ ਦੁਹਰਾਉਣ ਲਈ ਹੀ ਪ੍ਰੇਰਿਤ ਕਰ ਰਿਹਾ ਹੈ।
  drneelammahendra@hotmail.com

  • ਸਿਆਸਤ
  • ਵੋਟ ਬੈਂਕ
  • Politics

ਮੁਸਲਿਮ ਸਮਾਜ ਨੂੰ ਸ਼ਰੀਅਤ ਅਦਾਲਤਾਂ ਨਾਲੋਂ ਜ਼ਿਆਦਾ ਲੋੜ ਵਿੱਦਿਅਕ ਅਦਾਰਿਆਂ ਦੀ

NEXT STORY

Stories You May Like

  • indians in australia
    'ਇਹ ਸਿਰਫ਼ ਗੋਰਿਆਂ ਦਾ ਦੇਸ਼ ਹੈ..!', ਆਸਟ੍ਰੇਲੀਆ 'ਚ ਭਾਰਤੀਆਂ ਦਾ ਹੋਣ ਲੱਗਾ ਵਿਰੋਧ
  • mexico el mancho
    136 ਕਰੋੜ ਦਾ ਇਨਾਮੀ ਸੀ ਐੱਲ ਮੈਂਚੋ ! ਸਭ ਤੋਂ ਵੱਡੇ ਡਰੱਗ ਮਾਫੀਆ ਦੇ ਐਨਕਾਊਂਟਰ ਮਗਰੋਂ ਦੇਸ਼ 'ਚ ਮਚੀ ਹਾਹਾਕਾਰ
  • no immigrants in this country
    ਦੁਨੀਆ ਦੇ ਸਭ ਤੋਂ ਖ਼ੂਬਸੂਰਤ ਦੇਸ਼ 'ਚ ਪ੍ਰਵਾਸੀਆਂ ਨੂੰ ਨਹੀਂ ਮਿਲੇਗੀ Entry ! ਸਰਕਾਰ ਅੱਗੇ ਮਤਾ ਪੇਸ਼
  • sunny leone  disbelief  anurag kashyap directorial  kennedy
    ਸਨੀ ਲਿਓਨ ਦਾ ਖੁਲਾਸਾ: ਫਿਲਮ 'ਕੈਨੇਡੀ' 'ਚ ਆਪਣੀ ਭੂਮਿਕਾ 'ਤੇ ਨਹੀਂ ਸੀ ਹੋ ਰਿਹਾ ਯਕੀਨ
  • name of famous university to be changed
    ਪੰਜਾਬ ਦੀ ਮਸ਼ਹੂਰ ਯੂਨੀਵਰਸਿਟੀ ਦਾ ਬਦਲਿਆ ਜਾਵੇਗਾ ਨਾਂ! 'ਆਪ' ਸਰਕਾਰ ਦੇ ਫ਼ੈਸਲੇ ਦੇ ਵਿਰੋਧ 'ਚ ਉਤਰੀ ਕਾਂਗਰਸ
  • iran israel war  ayatollah ali khamenei  death  kashmir internet
    ਖਾਮੇਨੇਈ ਦੀ ਮੌਤ ਦੇ ਵਿਰੋਧ 'ਚ ਕਸ਼ਮੀਰ 'ਚ ਤਣਾਅ, ਪ੍ਰਸ਼ਾਸਨ ਨੇ ਇੰਟਰਨੈੱਟ ਕੀਤਾ Down
  • thief as a customer stole mobile phone
    ਗਾਹਕ ਬਣ ਕੇ ਆਇਆ ਸ਼ਾਤਰ ਚੋਰ ਕਾਊਂਟਰ ਤੋਂ ਮੋਬਾਈਲ ਲੈ ਕੇ ਫ਼ਰਾਰ, ਘਟਨਾ ਸੀ. ਸੀ. ਟੀ. ਵੀ. ’ਚ ਕੈਦ
  • ashwani sharma slams aap government
    ਕਾਨੂੰਨ-ਵਿਵਸਥਾ, ਰੋਜ਼ਗਾਰ ਅਤੇ ਕਿਸਾਨ ਹਿੱਤ ਵਰਗੇ ਮੁੱਦਿਆਂ ’ਤੇ 'ਆਪ' ਸਰਕਾਰ ਪੂਰੀ ਤਰ੍ਹਾਂ ਨਾਕਾਮ: ਅਸ਼ਵਨੀ ਸ਼ਰਮਾ
  • encounter between shahkot police and miscreants
    ਸਰਪੰਚ 'ਤੇ ਹਮਲਾ ਕਰਨ ਵਾਲਾ ਦੋਸ਼ੀ ਮੁਕਾਬਲੇ ਦੌਰਾਨ ਜ਼ਖਮੀ ਹਾਲਤ 'ਚ ਕਾਬੂ,...
  • the country  s agriculture was sold to america through trade agreements
    ਵਪਾਰ ਸਮਝੌਤੇ ਜ਼ਰੀਏ ਦੇਸ਼ ਦੀ ਖੇਤੀ ਅਮਰੀਕਾ ਨੂੰ ਵੇਚ ਦਿੱਤੀ : ਪਰਗਟ ਸਿੰਘ
  • punjab feels the heat in march itself
    ਪੰਜਾਬ 'ਚ ਮਾਰਚ ਮਹੀਨੇ ਹੀ ਗਰਮੀ ਦਾ ਅਹਿਸਾਸ, ਜਾਣੋ ਆਉਣ ਵਾਲੇ ਦਿਨਾਂ 'ਚ ਕਿਵੇਂ...
  • punjab government wasting crores of rupees on advertisements sukhpal khaira
    ਇਸ਼ਤਿਹਾਰਾਂ 'ਤੇ ਕੋਰੜਾਂ ਰੁਪਏ ਬਰਬਾਦ ਕਰ ਰਹੀ ਪੰਜਾਬ ਸਰਕਾਰ : ਸੁਖਪਾਲ ਖਹਿਰਾ...
  • prtc buses being painted in blue and yellow colour
    ਹੁਣ PRTC ਬੱਸਾਂ ਨੂੰ ਵੀ ਆਪਣੀ ਪਾਰਟੀ ਦੇ ਰੰਗ 'ਚ ਰੰਗਣ ਲੱਗੀ 'ਆਪ' ਸਰਕਾਰ:...
  • sukhpal khaira s big allegations against the punjab government
    'ਸੁੱਖਵਿਲਾਸ ਤਾਂ ਢੱਠਾ ਨਹੀਂ, ਖਹਿਰਾ ਦੀ ਕੰਧ ਢਾਹ ਗਏ', ਸੁਖਪਾਲ ਖਹਿਰਾ ਦੇ...
  • firing at doctor s house in jalandhar
    ਜਲੰਧਰ 'ਚ ਡਾਕਟਰ ਦੇ ਘਰ 'ਤੇ ਮੀਂਹ ਵਾਂਗ ਗੋਲ੍ਹੀਆਂ ਵਰ੍ਹਾਉਣ ਦੇ ਮਾਮਲੇ 'ਚ ਵੱਡਾ...
  • a girl driving a high speed scorpio hit an alto hard
    ਜਲੰਧਰ: ਤੇਜ਼ ਰਫ਼ਤਾਰ ਸਕਾਰਪੀਓ ਚਲਾ ਰਹੀ ਕੁੜੀ ਨੇ ਆਲਟੋ ਨੂੰ ਮਾਰੀ ਜ਼ੋਰਦਾਰ...
Trending
Ek Nazar
t20 world cup 2026 semifinals match

ਸੈਮੀਫਾਈਨਲ ਮੈਚਾਂ ਤੋਂ ਪਹਿਲਾਂ ICC ਦਾ ਵੱਡਾ ਐਲਾਨ, ਇਹ ਦਿੱਗਜ ਕਰਨਗੇ ਜਿੱਤ-ਹਾਰ...

t20 world cup 2026 suryakumar yadav left the team

ਸੈਮੀਫਾਈਨਲ ਤੋਂ ਪਹਿਲਾਂ ਟੀਮ ਇੰਡੀਆ 'ਚ ਹਲਚਲ, ਕਪਤਾਨ ਸਣੇ 3 ਖਿਡਾਰੀਆਂ ਨੇ ਛੱਡਿਆ...

baba venga  s prediction for 2026 is coming true

ਬਾਬਾ ਵੇਂਗਾ ਦੀ 2026 ਬਾਰੇ ਭਵਿੱਖਬਾਣੀ ਹੋ ਰਹੀ ਹੈ ਸੱਚ ! ਈਰਾਨ 'ਤੇ ਹਮਲਿਆਂ ਨੇ...

wife changed her mind after getting rs 35 lakh and went to canada

35 ਲੱਖ ਲਾ ਕੇ ਕੈਨੇਡਾ ਭੇਜੀ ਪਤਨੀ ਨੇ ਬਦਲੇ ਤੇਵਰ, ਪਤੀ ਦੇ ਸੁਫ਼ਨੇ ਕਰ 'ਤੇ...

holi special measures no shortage money

Holi Special : ਹੋਲੀ ਵਾਲੇ ਦਿਨ ਲੋਕ ਜ਼ਰੂਰ ਕਰਨ ਇਹ ਖ਼ਾਸ ਉਪਾਅ, ਕਦੇ ਨਹੀਂ...

jeep worth lakhs stolen from car market with old key

ਪੁਰਾਣੀ ਚਾਬੀ ਨਾਲ ਕਾਰ ਬਾਜ਼ਾਰ 'ਚੋਂ ਲੱਖਾਂ ਦੀ ਜੀਪ ਚੋਰੀ, ਇਕ ਪਰਿਵਾਰ ਦੇ 3...

hyundai discounts verna creta venue

Creta ਤੋਂ Verna ਤਕ Hyundai ਦੀਆਂ ਇਨ੍ਹਾਂ ਕਾਰਾਂ 'ਤੇ ਮਿਲ ਰਿਹੈ ਬੰਪਰ...

former cm charanjit singh channi shares pictures with singer nirvair pannu

ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਗਾਇਕ ਨਿਰਵੈਰ ਪੰਨੂ ਨਾਲ ਕੀਤੀ ਮੁਲਾਕਾਤ

bb 16 contestant manya singh stranded in dubai amid middle east tensions

'ਹੋਟਲ ਦੇ ਨੇੜੇ ਹੋ ਰਹੇ ਨੇ ਧਮਾਕੇ, ਬਹੁਤ ਡਰ ਲੱਗ ਰਿਹੈ'; ਦੁਬਈ 'ਚ ਫਸੀ Bigg...

elnaaz naoroji

'ਉਹ ਮੈਨੂੰ ਮਾਰ ਦੇਣਗੇ..!', ਖਾਮੇਨੇਈ ਦੀ ਮੌਤ ਦਾ ਜਸ਼ਨ ਮਨਾਉਣ ਵਾਲੀ ਅਦਾਕਾਰਾ...

big news for indian students stranded in iran

ਈਰਾਨ 'ਚ ਫਸੇ ਭਾਰਤੀ ਵਿਦਿਆਰਥੀਆਂ ਲਈ ਵੱਡੀ ਖ਼ਬਰ ! ਹੁਣ ਜ਼ਮੀਨੀ ਰਸਤੇ ਦੇਸ਼...

esha gupta safely returns home after

'ਮੌਤ ਦੇ ਸਾਏ' ਚੋਂ ਨਿਕਲ ਘਰ ਪਹੁੰਚੀ ਈਸ਼ਾ ਗੁਪਤਾ! ਜੰਗ ਦੌਰਾਨ ਆਬੂਧਾਬੀ 'ਚ ਫਸੀ...

rain alert holi weather

ਹੋਲੀ ਦਾ ਮਜ਼ਾ ਖ਼ਰਾਬ ਕਰੇਗਾ ਮੀਂਹ! ਮੌਸਮ ਵਿਭਾਗ ਨੇ ਇਨ੍ਹਾਂ ਸੂਬਿਆਂ ਲਈ ਜਾਰੀ...

birthday party incident student

ਜਨਮਦਿਨ ਦੀ ਪਾਰਟੀ 'ਚ ਵੱਡੀ ਵਾਰਦਾਤ: ਗੋਲੀ ਲੱਗਣ ਨਾਲ 7ਵੀਂ ਜਮਾਤ ਦੇ ਵਿਦਿਆਰਥੀ...

march pension  special bonus

ਮਾਰਚ ਦੀ ਪੈਨਸ਼ਨ ਨਾਲ 2000 ਰੁਪਏ ਦਾ 'ਸਪੈਸ਼ਲ ਬੋਨਸ'! ਇਸ ਸੂਬੇ ਦੀ ਸਰਕਾਰ ਨੇ...

sunny leone opens up about adopting daughter nisha multiple failed ivfs

IVF ਫੇਲ੍ਹ ਹੋਣ ਤੋਂ ਲੈ ਕੇ ਧੀ ਨਿਸ਼ਾ ਨੂੰ ਗੋਦ ਲੈਣ ਤੱਕ ! ਸਨੀ ਲਿਓਨੀ ਨੇ ਪਹਿਲੀ...

famous bollywood actress saddened by khamenei  s death

ਖ਼ਾਮੇਨੇਈ ਦੀ ਮੌਤ 'ਤੇ ਦੁਖੀ ਹੋਈ ਮਸ਼ਹੂਰ ਬਾਲੀਵੁੱਡ ਅਦਾਕਾਰਾ, ਕਿਹਾ- 'ਮੇਰੀ...

t20 world cup

T20 WC ਵਿਚਾਲੇ TEAM INDIA ਲਈ ਆਈ ਵੱਡੀ ਖ਼ੁਸ਼ਖਬਰੀ! BCCI ਨੇ ਇਸ ਧਾਕੜ ਨੂੰ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਵਿਸ਼ੇਸ਼ ਟਿੱਪਣੀ ਦੀਆਂ ਖਬਰਾਂ
    • pakistan afghanistan war
      ਪਾਕਿਸਤਾਨ-ਅਫ਼ਗਾਨ ਜੰਗ ਦੇ ਮਾਅਨੇ
    • west bengal politics
      ਮਮਤਾ ਦੀ ਜ਼ਿੱਦ ਕਾਰਨ ‘ਹਨੇਰੇ’ ਵੱਲ ਪੱਛਮੀ ਬੰਗਾਲ
    • indian banking fraud
      ਭਾਰਤ ਦੀ ਬੈਂਕਿੰਗ ਵਿਵਸਥਾ ’ਚ ਅੰਦਰੂਨੀ ਮਿਲੀਭੁਗਤ ਦਾ ਸੰਕਟ
    • donald trump tariff
      ‘ਰੋਲਰ-ਕੋਸਟਰ ਰਾਈਡ’ ਲਈ ਤਿਆਰ ਹੋ ਜਾਓ
    • bomb threats in schools
      ਸਕੂਲਾਂ ’ਚ ਬੰਬਾਂ ਦੀਆਂ ਧਮਕੀਆਂ ਅਤੇ ਬੱਚੇ
    • ai summit
      ਏ. ਆਈ. ਸਮਿਟ : ਆਰਟੀਫੀਸ਼ੀਅਲ ਇੰਟੈਲੀਜੈਂਸ ਮਨੁੱਖਤਾ ਦੀ ਸੇਵਾ ਵੱਲ ਇਕ ਕਦਮ
    • political situation in different states
      ਰਾਜਨੀਤੀ ਦੇ ਗਲਿਆਰਿਆਂ ’ਤੇ ਮਹਾਰਾਸ਼ਟਰ, ਉੱਤਰ ਪ੍ਰਦੇਸ਼, ਬਿਹਾਰ ਅਤੇ ਕਰਨਾਟਕ ਦਾ...
    • world sciece day
      ਭਾਰਤ 'ਚ ਵਿਕਸਿਤ ਟੈਕਨਾਲੋਜੀ ਦੀ ਪਹਿਲਾਂ ਵਿਦੇਸ਼ਾਂ ਨੂੰ ਵਿਕਰੀ ਨਾ ਕੀਤੀ ਜਾਵੇ
    • pentagon warns of risk of major operation against iran
      ਪੈਂਟਾਗਨ ਨੇ ਈਰਾਨ ਵਿਰੁੱਧ ਵੱਡੇ ਆਪ੍ਰੇਸ਼ਨ ਦੇ ਖ਼ਤਰੇ ਦੀ ਚਿਤਾਵਨੀ ਦਿੱਤੀ
    • empower youth make healthy choices and prevent drug abuse
      ਨੌਜਵਾਨਾਂ ਨੂੰ ਸ਼ਕਤੀਸ਼ਾਲੀ ਬਣਾਓ, ਸਿਹਤਮੰਦ ਬਦਲ ਚੁਣੋ, ਨਸ਼ਾਖੋਰੀ ਤੋਂ ਬਚਾਓ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +