Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, MAY 18, 2026

    11:49:41 PM

  • csk vs srh  ipl 2026

    IPL 2026 : ਚੇਨਈ ਨੂੰ ਹਰਾ ਕੇ ਪਲੇਆਫ 'ਚ ਪਹੁੰਚੀ...

  • major incident in punjab government medical college student murdered

    Punjab 'ਚ ਵੱਡੀ ਵਾਰਦਾਤ! ਸਰਕਾਰੀ ਮੈਡੀਕਲ ਕਾਲਜ ਦੇ...

  • turkey mass shooting  4 killed  several injured

    ਰੈਸਟੋਰੈਂਟ 'ਤੇ ਅੰਨ੍ਹੇਵਾਹ ਗੋਲੀਬਾਰੀ! ਤੁਰਕੀ 'ਚ...

  • us rejects iran s updated peace proposal report

    ਮੁੜ ਸ਼ੁਰੂ ਹੋਵੇਗੀ ਜੰਗ! US ਨੇ ਈਰਾਨ ਦੀ ਸ਼ਾਂਤੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Special Story News
  • ਮੁਸਲਿਮ ਸਮਾਜ ਨੂੰ ਸ਼ਰੀਅਤ ਅਦਾਲਤਾਂ ਨਾਲੋਂ ਜ਼ਿਆਦਾ ਲੋੜ ਵਿੱਦਿਅਕ ਅਦਾਰਿਆਂ ਦੀ

SPECIAL STORY News Punjabi(ਵਿਸ਼ੇਸ਼ ਟਿੱਪਣੀ)

ਮੁਸਲਿਮ ਸਮਾਜ ਨੂੰ ਸ਼ਰੀਅਤ ਅਦਾਲਤਾਂ ਨਾਲੋਂ ਜ਼ਿਆਦਾ ਲੋੜ ਵਿੱਦਿਅਕ ਅਦਾਰਿਆਂ ਦੀ

  • Updated: 03 Aug, 2018 06:13 AM
Special Story
muslim society
  • Share
    • Facebook
    • Tumblr
    • Linkedin
    • Twitter
  • Comment

ਸ਼ਰੀਅਤ ਅਦਾਲਤ ਜਾਂ ਦਾਰੂਲ ਕਜ਼ਾ ਨੂੰ ਲੈ ਕੇ ਚੱਲ ਰਹੀ ਚਰਚਾ ਦਰਮਿਆਨ ਆਮ ਮੁਸਲਮਾਨ ਖ਼ੁਦ ਨੂੰ ਭਰਮ 'ਚ ਮਹਿਸੂਸ ਕਰ ਰਿਹਾ ਹੋਵੇਗਾ। ਮੁਸਲਮਾਨਾਂ ਦੀ ਸਰਵਉੱਚ ਧਾਰਮਿਕ ਸੰਸਥਾ ਹੋਣ ਦਾ ਦਾਅਵਾ ਕਰ ਰਹੇ ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ ਨੇ ਜਦੋਂ ਤੋਂ ਦੇਸ਼ ਭਰ ਵਿਚ ਸ਼ਰੀਅਤ ਅਦਾਲਤਾਂ ਦੇ ਵਿਸਤਾਰ ਦਾ ਫੈਸਲਾ ਕੀਤਾ ਹੈ, ਉਦੋਂ ਤੋਂ ਵਿਵਾਦ ਖੜ੍ਹਾ ਹੋ ਗਿਆ ਹੈ, ਉਹ ਵੀ ਉਦੋਂ, ਜਦੋਂ 2019 ਦੀਆਂ ਆਮ ਚੋਣਾਂ ਨੇ ਦਸਤਕ ਦੇ ਦਿੱਤੀ ਹੈ, ਭਾਵ ਇਸ ਮੁੱਦੇ ਦੇ ਜ਼ਰੀਏ ਸਿਆਸੀ ਨਫੇ-ਨੁਕਸਾਨ ਦੀਆਂ ਸੰਭਾਵਨਾਵਾਂ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਦੇਸ਼ ਦਾ ਬੁੱਧੀਜੀਵੀ ਤਬਕਾ ਇਸ ਨੂੰ ਦੇਸ਼ ਅੰਦਰ ਸਮਾਨਾਂਤਰ ਨਿਆਇਕ ਪ੍ਰਣਾਲੀ ਕਾਇਮ ਕਰਨ ਦੀ ਕੋਸ਼ਿਸ਼ ਵਜੋਂ ਦੇਖ ਰਿਹਾ ਹੈ, ਜੋ ਕਾਫੀ ਹੱਦ ਤਕ ਜਾਇਜ਼ ਵੀ ਹੈ। ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਬੋਰਡ ਦੇ ਇਸ ਫੈਸਲੇ ਨਾਲ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਖਤਰਾ ਪੈਦਾ ਹੋ ਸਕਦਾ ਹੈ। 
ਇਸ ਬੋਰਡ ਨੇ ਫਿਲਹਾਲ ਦੇਸ਼ ਭਰ ਵਿਚ ਨਵੇਂ 10 ਦਾਰੂਲ ਕਜ਼ਾ ਬਣਾਉਣ ਨੂੰ ਹਰਾ ਝੰਡੀ ਦੇ ਦਿੱਤੀ ਹੈ, ਜਿਨ੍ਹਾਂ 'ਚੋਂ 6 ਨੂੰ ਛੇਤੀ ਬਣਾਉਣ ਲਈ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ ਹੈ। ਇਨ੍ਹਾਂ 'ਚੋਂ 2 ਯੂ. ਪੀ., 1 ਮਹਾਰਾਸ਼ਟਰ, 1 ਗੁਜਰਾਤ ਅਤੇ 2 ਹੋਰਨਾਂ ਸੂਬਿਆਂ ਵਿਚ ਬਣਾਏ ਜਾਣਗੇ। ਇਸ ਜਲਦਬਾਜ਼ੀ ਤੋਂ ਵੀ ਖਦਸ਼ਾ ਪੁਖਤਾ ਹੁੰਦਾ ਹੈ।
ਸ਼ਰੀਅਤ ਅਦਾਲਤਾਂ ਦੀ ਭੂਮਿਕਾ 'ਤੇ ਗੌਰ ਕਰੀਏ ਤਾਂ ਪਤਾ ਲੱਗੇਗਾ ਕਿ ਇਹ ਅਦਾਲਤਾਂ ਸਿਰਫ ਸਲਾਹ ਕੇਂਦਰ ਮੰਨੀਆਂ ਜਾ ਰਹੀਆਂ ਹਨ। ਸੰਵਿਧਾਨਕ ਅਦਾਲਤ ਦੀ ਬਜਾਏ ਸੁਲਾਹ-ਸਫਾਈ ਅਤੇ ਸਲਾਹ-ਮਸ਼ਵਰੇ ਲਈ ਇਨ੍ਹਾਂ ਕੇਂਦਰਾਂ ਵਿਚ ਜਾਣ ਕਾਰਨ ਆਮ ਬੋਲਚਾਲ ਵਿਚ ਇਨ੍ਹਾਂ ਦਾ ਨਾਂ 'ਸ਼ਰੀਅਤ ਅਦਾਲਤ' ਪੈ ਗਿਆ। ਉਂਝ ਇਨ੍ਹਾਂ ਅਦਾਲਤਾਂ ਦਾ ਅਸਲੀ ਨਾਂ 'ਦਾਰੂਲ ਕਜ਼ਾ' ਹੈ, ਜਿਸ ਦਾ ਸ਼ਬਦੀ ਅਰਥ ਹੈ 'ਇਨਸਾਫ ਦਾ ਘਰ'। ਜਿਸ ਤਰ੍ਹਾਂ ਦਾਰੂਲ ਇਫਤਾ ਤੋਂ ਜਾਰੀ ਫਤਵਿਆਂ ਨੂੰ ਮੰਨਣਾ ਜਾਂ ਨਾ ਮੰਨਣਾ ਆਮ ਮੁਸਲਮਾਨ ਜਾਂ ਸਵਾਲ ਪੁੱਛਣ ਵਾਲੇ ਦੀ ਸਮਝ 'ਤੇ ਨਿਰਭਰ ਕਰਦਾ ਹੈ, ਬਿਲਕੁਲ ਉਸੇ ਤਰ੍ਹਾਂ ਇਨ੍ਹਾਂ ਸ਼ਰੀਅਤ ਅਦਾਲਤਾਂ ਦੇ ਫੈਸਲਿਆਂ ਨੂੰ ਮੰਨਣਾ ਨਾ ਤਾਂ ਲਾਜ਼ਮੀ ਹੈ ਅਤੇ ਨਾ ਹੀ ਇਨ੍ਹਾਂ ਦੇ ਫੈਸਲਿਆਂ ਦੀ ਕੋਈ ਕਾਨੂੰਨੀ ਹੈਸੀਅਤ ਹੈ ਤੇ ਨਾ ਹੀ ਇਨ੍ਹਾਂ ਨੂੰ ਕਾਨੂੰਨ ਮੁਤਾਬਕ ਕੋਈ ਵਿਸ਼ੇਸ਼ ਦਰਜਾ ਹਾਸਲ ਹੈ। ਅਸਲ ਵਿਚ ਵਿਵਾਦ ਦੇ ਬਦਲਵੇਂ ਹੱਲ ਵਜੋਂ ਇਹ ਅਦਾਲਤਾਂ ਦੋਹਾਂ ਧਿਰਾਂ ਨੂੰ ਆਹਮੋ-ਸਾਹਮਣੇ ਬਿਠਾ ਕੇ ਇਕ ਵਿਚੋਲੇ ਵਾਂਗ ਆਪਣਾ ਫੈਸਲਾ ਦਿੰਦੀਆਂ ਹਨ ਪਰ ਇਥੇ ਵੀ ਜਾਇਜ਼ ਵਿਚੋਲਾ ਉਹੀ ਮੰਨਿਆ ਜਾਣਾ ਚਾਹੀਦਾ ਹੈ, ਜਿਸ ਨੂੰ ਕਾਨੂੰਨ ਤੋਂ ਮਾਨਤਾ ਮਿਲੀ ਹੋਵੇ। ਜੇ ਮੁਸਲਿਮ ਪਰਸਨਲ ਲਾਅ ਬੋਰਡ ਦੀ ਮੰਨੀਏ ਤਾਂ ਅਦਾਲਤਾਂ ਵਿਚ ਮੁਕੱਦਮਿਆਂ ਦੀ ਭਾਰੀ ਭੀੜ ਅਤੇ ਵਕੀਲਾਂ ਦੀ ਮਹਿੰਗੀ ਫੀਸ ਤੋਂ ਮੁਸਲਮਾਨਾਂ ਨੂੰ ਬਚਾਉਣ ਦੇ ਨਜ਼ਰੀਏ ਤੋਂ ਇਹ ਅਦਾਲਤਾਂ ਜ਼ਿਲਾ ਪੱਧਰ 'ਤੇ ਕਾਇਮ ਕਰਨ ਦਾ ਫੈਸਲਾ ਲਿਆ ਗਿਆ ਹੈ। ਉਂਝ ਇਹ ਸ਼ਰੀਅਤ ਅਦਾਲਤਾਂ ਸਿਰਫ ਪਰਿਵਾਰਕ ਝਗੜਿਆਂ ਤਹਿਤ ਆਉਣ ਵਾਲੇ ਮਾਮਲਿਆਂ ਦੀ ਸੁਣਵਾਈ ਅਤੇ ਆਪਣੀ ਰਾਏ ਰੱਖਣ ਦਾ ਹੀ ਅਧਿਕਾਰ ਰੱਖਦੀਆਂ ਹਨ, ਜਿਵੇਂ ਨਿਕਾਹ, ਤਲਾਕ, ਗੁਜ਼ਾਰਾ-ਭੱਤਾ, ਉੱਤਰਾਧਿਕਾਰ ਅਤੇ ਬੱਚਿਆਂ ਦੀ ਨਿਗਰਾਨੀ ਨਾਲ ਜੁੜੇ ਮਾਮਲੇ।
ਇਕ ਗੱਲ ਹੋਰ ਕਰਨ ਵਾਲੀ ਹੈ ਕਿ ਅਜਿਹਾ ਕੋਈ ਵੀ ਪਰਿਵਾਰਕ ਮਾਮਲਾ, ਜੋ ਪਹਿਲਾਂ ਕਿਸੇ ਸੰਵਿਧਾਨਕ ਅਦਾਲਤ ਵਿਚ ਵਿਚਾਰਅਧੀਨ ਹੋਵੇ, ਉਸ ਦੀ ਸੁਣਵਾਈ ਕਰਨ ਦਾ ਅਧਿਕਾਰ ਸ਼ਰੀਅਤ ਅਦਾਲਤ ਨੂੰ ਬਿਲਕੁਲ ਨਹੀਂ ਹੈ, ਭਾਵ ਸ਼ਰੀਅਤ ਅਦਾਲਤਾਂ ਭਾਰਤੀ ਦੰਡਾਵਲੀ ਦੇ ਦਾਇਰੇ ਵਿਚ ਆਉਣ ਵਾਲੇ ਕਿਸੇ ਵੀ ਮਾਮਲੇ ਦੀ ਸੁਣਵਾਈ ਨਹੀਂ ਕਰ ਸਕਦੀਆਂ। ਇਨ੍ਹਾਂ ਸ਼ਰੀਅਤ ਅਦਾਲਤਾਂ ਦੇ ਫੈਸਲਿਆਂ ਨੂੰ ਲਾਗੂ ਕਰਵਾਉਣ ਲਈ ਦੇਸ਼ ਦੀ ਕਿਸੇ ਸੰਵਿਧਾਨਕ ਅਦਾਲਤ ਦਾ ਬੂਹਾ ਵੀ ਨਹੀਂ ਖੜਕਾਇਆ ਜਾ ਸਕਦਾ।
ਸ਼ਰੀਅਤ ਅਦਾਲਤ ਅਜਿਹੇ ਮਾਮਲਿਆਂ ਦੀ ਸੁਣਵਾਈ ਉਸੇ ਹਾਲਤ ਵਿਚ ਕਰ ਸਕਦੀ ਹੈ, ਜਦੋਂ ਮੁਕੱਦਮਾ ਸੰਵਿਧਾਨਕ ਅਦਾਲਤ ਤੋਂ ਵਾਪਸ ਲੈ ਲਿਆ ਜਾਵੇ। ਉਂਝ ਬੋਰਡ ਵੀ ਖ਼ੁਦ ਮੰਨਦਾ ਹੈ ਕਿ ਸ਼ਹਿਰ ਦਾ ਕਾਜ਼ੀ ਜਾਂ ਦਾਰੂਲ ਕਜ਼ਾ ਕਾਨੂੰਨ ਨੂੰ ਅਮਲ ਵਿਚ ਲਿਆਉਣ ਵਾਲੀ ਕੋਈ ਸੰਵਿਧਾਨਕ ਸੰਸਥਾ ਨਹੀਂ ਹੈ, ਫਿਰ ਇਸ ਦੀ ਲੋੜ 'ਤੇ ਸਵਾਲੀਆ ਨਿਸ਼ਾਨ ਕਿਉਂ ਨਾ ਲੱਗੇ।
ਸ਼ਰੀਅਤ ਅਦਾਲਤ ਦੇ ਕੰਮਕਾਜ ਨੂੰ ਸਮਝਣਾ ਵੀ ਜ਼ਰੂਰੀ ਹੈ। ਕਿਸੇ ਵੀ ਪੀੜਤ ਦੀ ਸ਼ਿਕਾਇਤ ਜਾਂ ਮੰਗ ਉਸ ਵਲੋਂ ਇਕ ਸਾਦੇ ਕਾਗਜ਼ 'ਤੇ ਲਿਖ ਕੇ ਦਾਰੂਲ ਕਜ਼ਾ ਦੇ ਕਾਜ਼ੀ ਨੂੰ ਸੌਂਪ ਦਿੱਤੀ ਜਾਂਦੀ ਹੈ ਤੇ ਕਾਜ਼ੀ ਇਹ ਪ੍ਰੀਖਣ ਕਰਦਾ ਹੈ ਕਿ ਮਾਮਲਾ ਦਾਰੂਲ ਕਜ਼ਾ 'ਚ ਸੁਣਵਾਈ ਦੇ ਦਾਇਰੇ ਵਿਚ ਆਉਂਦਾ ਹੈ ਜਾਂ ਨਹੀਂ? ਜੇ ਆਉਂਦਾ ਹੈ ਤਾਂ ਕਾਜ਼ੀ ਦੂਜੀ ਧਿਰ ਨੂੰ ਸੂਚਨਾ ਭੇਜ ਦਿੰਦਾ ਹੈ  ਪਰ ਜੇ ਸੂਚਨਾ ਭੇਜਣ 'ਤੇ ਵੀ ਉਹ ਨਾ ਆਵੇ ਤਾਂ ਸ਼ਰੀਅਤ ਅਦਾਲਤ ਮੁਕੱਦਮੇ ਦੀ ਸੁਣਵਾਈ ਕਰਨ ਤੋਂ ਮਨ੍ਹਾ ਕਰ ਦਿੰਦੀ ਹੈ ਪਰ ਜੇ ਦੂਜੀ ਧਿਰ ਆ ਜਾਵੇ ਤਾਂ ਸੁਣਵਾਈ ਸ਼ੁਰੂ ਹੋ ਜਾਂਦੀ ਹੈ।
ਸੁਣਵਾਈ ਦੌਰਾਨ ਜੇਕਰ ਕਾਜ਼ੀ ਦੀ ਵਿਚੋਲਗੀ ਦੇ ਬਾਵਜੂਦ ਕੋਈ ਸਹਿਮਤੀ ਨਹੀਂ ਬਣਦੀ ਤਾਂ ਕਾਜ਼ੀ ਇਸ ਮਾਮਲੇ ਨੂੰ ਖਾਰਿਜ ਕਰ ਦਿੰਦੇ ਹਨ, ਹਾਲਾਂਕਿ ਕੁਝ ਮਾਮਲਿਆਂ ਵਿਚ ਕਾਜ਼ੀ ਦੀ ਭੂਮਿਕਾ 'ਦਬਾਅ ਤੰਤਰ' ਵਜੋਂ ਵੀ ਕੰਮ ਕਰਦੀ ਹੈ। ਇਨ੍ਹਾਂ ਅਦਾਲਤਾਂ ਵਿਚ ਜ਼ਿਆਦਾਤਰ ਲੋਕ 'ਖੁੱਲ੍ਹਾ' (ਨਿਕਾਹ ਬੰਧਨ ਤੋਂ ਆਜ਼ਾਦੀ) ਲਈ ਆਉਂਦੇ ਹਨ। 
ਸੱਤ ਸਾਲ ਤੋਂ ਜ਼ਿਆਦਾ ਸਮੇਂ ਤੋਂ ਲਾਪਤਾ ਪਤੀ ਜਾਂ ਮੁਕੱਦਮੇ ਵਿਚ ਲਗਾਤਾਰ ਗੈਰ-ਹਾਜ਼ਰ ਰਹਿਣ ਵਾਲੇ ਪਤੀ ਵਿਰੁੱਧ ਕਾਜ਼ੀ ਪੀੜਤ ਔਰਤ ਨੂੰ 'ਖੁੱਲ੍ਹਾ' ਦੇ ਕੇ ਨਿਕਾਹ ਬੰਧਨ ਤੋਂ ਆਜ਼ਾਦ ਕਰਨ ਦਾ ਫੈਸਲਾ ਲੈ ਸਕਦੇ ਹਨ। ਧਾਰਮਿਕ ਮੁਸਲਮਾਨ ਸਮਾਜਿਕ ਬੰਦਿਸ਼ਾਂ ਤਹਿਤ ਅਕਸਰ ਇਸ ਨੂੰ ਸਵੀਕਾਰ ਵੀ ਕਰ ਲੈਂਦੇ ਹਨ ਕਿਉਂਕਿ ਇਹ ਧਾਰਮਿਕ ਗਿਆਨ ਦੇ ਜਾਣਕਾਰ ਕਾਜ਼ੀ ਵਲੋਂ ਦਿੱਤਾ ਗਿਆ ਫੈਸਲਾ ਹੁੰਦਾ ਹੈ। ਮੁਕੱਦਮੇ ਦੇ ਲੰਮੇ ਚੱਲਣ ਅਤੇ ਵਕੀਲਾਂ ਦੀਆਂ ਮਹਿੰਗੀਆਂ ਫੀਸਾਂ ਦੇ ਮੱਦੇਨਜ਼ਰ ਅਕਸਰ ਪਤੀਆਂ ਦੀਆਂ ਸਤਾਈਆਂ ਗਰੀਬ ਪਤਨੀਆਂ (ਮੁਸਲਮਾਨ) ਇਨ੍ਹਾਂ ਅਦਾਲਤਾਂ ਵੱਲ ਰੁਖ਼ ਕਰਦੀਆਂ ਹਨ ਕਿਉਂਕਿ ਸ਼ਰੀਅਤ ਅਦਾਲਤ ਵਿਚ ਸੁਣਵਾਈ ਮੁਫਤ ਹੁੰਦੀ ਹੈ। ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ ਦੇ ਦਾਅਵਿਆਂ 'ਤੇ ਯਕੀਨ ਕਰੀਏ ਤਾਂ ਇਨ੍ਹਾਂ ਸ਼ਰੀਅਤ ਅਦਾਲਤਾਂ ਤੋਂ ਮੁਸਲਮਾਨਾਂ ਨੂੰ ਬਹੁਤ ਫਾਇਦਾ ਹੁੰਦਾ ਹੈ ਪਰ ਇਸ ਗੱਲ ਨੂੰ ਕੋਈ ਹਜ਼ਮ ਨਹੀਂ ਕਰ ਸਕਦਾ ਕਿਉਂਕਿ ਸੰਵਿਧਾਨਕ ਪਰਿਵਾਰਕ ਅਦਾਲਤਾਂ ਦੇ ਬਾਹਰ ਮੁਸਲਮਾਨਾਂ ਦੀ ਭੀੜ ਬੋਰਡ ਦੇ ਦਾਅਵਿਆਂ ਦੀ ਪੋਲ ਖੋਲ੍ਹਦੀ ਨਜ਼ਰ ਆਉਂਦੀ ਹੈ। ਤਸਵੀਰ ਦਾ ਦੂਜਾ ਰੁਖ਼ ਵੀ ਚਿੰਤਾਜਨਕ ਹੈ। ਸ਼ਰੀਅਤ ਅਦਾਲਤਾਂ ਨੂੰ ਜ਼ਿਲਾ ਪੱਧਰ 'ਤੇ ਕਾਇਮ ਕਰਨ ਦੇ ਫੈਸਲੇ ਨਾਲ ਇਹ ਸੰਦੇਸ਼ ਜਾ ਰਿਹਾ ਹੈ ਕਿ ਮੁਸਲਮਾਨਾਂ ਵਲੋਂ ਸਮਾਨਾਂਤਰ ਨਿਆਇਕ ਪ੍ਰਣਾਲੀ ਕਾਇਮ ਕੀਤੀ ਜਾ ਰਹੀ ਹੈ। ਸੁਪਰੀਮ ਕੋਰਟ ਇਹ ਫੈਸਲਾ ਦੇ ਚੁੱਕੀ ਹੈ ਕਿ ਦਾਰੂਲ ਕਜ਼ਾ ਸਮਾਨਾਂਤਰ ਨਿਆਇਕ ਪ੍ਰਣਾਲੀ ਨਹੀਂ ਹੈ।
ਆਮ ਗਰੀਬ ਮੁਸਲਮਾਨ ਸ਼ਰੀਅਤ ਅਦਾਲਤਾਂ ਨੂੰ ਕਾਫੀ ਹੱਦ ਤਕ ਕਾਨੂੰਨੀ ਮੰਨ ਬੈਠਦਾ ਹੈ ਅਤੇ ਇਨ੍ਹਾਂ ਦਾ ਫੈਸਲਾ ਮੰਨ ਲੈਂਦਾ ਹੈ। ਉਂਝ ਮੁਸਲਿਮ ਪਰਸਨਲ ਲਾਅ ਬੋਰਡ ਦੇ ਦਾਅਵੇ ਕੁਝ ਵੀ ਹੋਣ, ਮੁਸਲਮਾਨਾਂ ਵਿਚ ਇਨ੍ਹਾਂ ਅਦਾਲਤਾਂ ਨੂੰ ਲੈ ਕੇ ਆਮ ਰਾਏ ਨਹੀਂ ਹੈ। ਬੋਰਡ ਦੇ ਫੈਸਲੇ ਤੋਂ ਸੁੰਨੀ ਭਾਈਚਾਰੇ ਦਾ ਬਰੇਲਵੀ ਫਿਰਕਾ ਨਾਰਾਜ਼ ਨਜ਼ਰ ਆ ਰਿਹਾ ਹੈ ਤੇ ਸੁੰਨੀ ਭਾਈਚਾਰੇ ਨਾਲ ਸਬੰਧਤ ਇਕ ਤਬਕੇ ਨੇ ਤਾਂ  ਬਾਕਾਇਦਾ ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ 'ਜਦੀਦ' ਦੇ ਨਾਂ ਨਾਲ ਵੱਖਰਾ ਸੰਗਠਨ ਪਹਿਲਾਂ ਹੀ ਬਣਾਇਆ ਹੋਇਆ ਹੈ। ਸ਼ੀਆ ਭਾਈਚਾਰਾ ਵੀ 'ਸ਼ੀਆ ਪਰਸਨਲ ਲਾਅ ਬੋਰਡ' ਚਲਾ ਰਿਹਾ ਹੈ। ਸ਼ੀਆ ਵਕਫ ਬੋਰਡ ਸਮੇਤ ਕਈ ਮੁਸਲਿਮ ਬੁੱਧੀਜੀਵੀਆਂ ਦੀ ਰਾਏ ਮੁਤਾਬਕ ਇਹ ਅਦਾਲਤਾਂ ਦੇਸ਼ ਲਈ ਖਤਰਨਾਕ ਹਨ।
ਆਮ ਮੁਸਲਮਾਨਾਂ ਲਈ ਇਹ ਸੋਚਣ ਦਾ ਸਮਾਂ ਹੈ ਕਿ ਜਦ ਮਜ਼੍ਹਬੀ ਸਲਾਹ-ਮਸ਼ਵਰੇ ਨਾਲ ਲਏ ਜਾਣ ਵਾਲੇ ਫੈਸਲਿਆਂ ਲਈ ਵੱਖ-ਵੱਖ ਮੁਸਲਿਮ ਧਾਰਮਿਕ ਸੰਸਥਾਵਾਂ ਵਿਚ 'ਦਾਰੂਲ ਇਫਤਾ' ਪਹਿਲਾਂ ਹੀ ਸਰਗਰਮ ਹੈ ਤਾਂ ਬੋਰਡ ਵਲੋਂ ਸ਼ਰੀਅਤ ਅਦਾਲਤਾਂ ਦੀ ਗੱਲ ਕਰਨਾ ਆਖਿਰ ਕਿੱਥੋਂ ਤਕ ਜਾਇਜ਼ ਹੈ?
ਸਾਫ ਹੈ ਕਿ ਚੋਣ ਵਰ੍ਹੇ ਵਿਚ ਸਿਆਸੀ ਰੋਟੀਆਂ ਸੇਕਣ ਲਈ ਸੱਤਾ ਦੇ ਭੁੱਖੇ ਨੇਤਾਵਾਂ ਅਤੇ ਕੁਝ ਕੱਟੜਪੰਥੀਆਂ ਦੇ ਇਸ਼ਾਰੇ 'ਤੇ ਇਹ ਸ਼ੋਸ਼ਾ ਛੱਡਿਆ ਗਿਆ ਹੈ। ਜੇ ਦਾਰੂਲ ਕਜ਼ਾ ਦਾ ਮਕਸਦ ਫੈਸਲਿਆਂ ਨੂੰ ਠੋਸਣ ਦੀ ਕੋਸ਼ਿਸ਼ ਹੈ ਤਾਂ ਅਜਿਹੀਆਂ ਅਦਾਲਤਾਂ ਦੇਸ਼ ਦੇ ਕਾਨੂੰਨੀ ਢਾਂਚੇ ਲਈ ਖਤਰਾ ਹਨ। ਅਜਿਹੀ ਸਥਿਤੀ ਵਿਚ ਇਹ ਦੇਸ਼ ਦੀ ਨਿਆਪਾਲਿਕਾ ਦੇ ਬਰਾਬਰ ਅਦਾਲਤ ਖੋਲ੍ਹਣ ਵਾਂਗ ਹੈ, ਜੋ ਦੇਸ਼ ਦੇ ਹਿੱਤ ਵਿਚ ਨਹੀਂ। ਮੁਸਲਿਮ ਸਮਾਜ ਨੂੰ ਇਸ ਬਾਰੀਕੀ ਨੂੰ ਸਮਝ ਕੇ ਹੀ ਫੈਸਲਾ ਲੈਣਾ ਪਵੇਗਾ। ਉਂਝ ਵੀ ਮੁਸਲਿਮ ਸਮਾਜ ਨੂੰ ਸ਼ਰੀਅਤ ਅਦਾਲਤਾਂ ਨਾਲੋਂ ਕਿਤੇ ਜ਼ਿਆਦਾ ਲੋੜ ਵਿੱਦਿਅਕ ਅਦਾਰਿਆਂ ਦੀ ਹੈ, ਜਿਥੋਂ ਹੋਰਨਾਂ ਧਰਮਾਂ ਦੇ ਮੁਕਾਬਲੇ ਜ਼ਿਆਦਾ ਅਨਪੜ੍ਹ ਮੁਸਲਿਮ ਸਮਾਜ ਸਿੱਖਿਆ ਹੀ ਨਹੀਂ, ਗਿਆਨ ਵੀ ਪ੍ਰਾਪਤ ਕਰ ਸਕੇ। ਰਾਸ਼ਟਰ ਦੀ ਮੁੱਖ ਧਾਰਾ ਨਾਲੋਂ ਤੋੜਨ ਦੀ ਕਿਸੇ ਵੀ ਸਾਜ਼ਿਸ਼ ਦਾ ਸ਼ਿਕਾਰ ਹੋਏ ਬਿਨਾਂ ਮੁਸਲਿਮ ਸਮਾਜ ਨੂੰ ਰਾਸ਼ਟਰ ਦੀ ਮੁੱਖ ਧਾਰਾ ਨਾਲ ਜੁੜਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।      
 ('ਸਾਮਨਾ' ਤੋਂ ਧੰਨਵਾਦ ਸਹਿਤ) 
(ਲੇਖਕ ਦੇ ਵਿਚਾਰ ਨਿੱਜੀ ਹਨ।)

  • ਮੁਸਲਿਮ ਸਮਾਜ
  • ਅਦਾਲਤਾਂ
  • Muslim society

'ਆਪ' ਦੀਆਂ ਤਾਜ਼ਾ ਘਟਨਾਵਾਂ ਪੰਜਾਬ ਦੇ ਲੋਕਾਂ ਨੂੰ ਨਿਰਾਸ਼ ਕਰਨ ਵਾਲੀਆਂ

NEXT STORY

Stories You May Like

  • boi has increased interest rates
    ਹੁਣ BOI ਦੇ ਖ਼ਾਤਾਧਾਰਕਾਂ ਨੂੰ ਮਿਲੇਗਾ ਪਹਿਲਾਂ ਨਾਲੋਂ ਜ਼ਿਆਦਾ ਰਿਟਰਨ, ਬੈਂਕ ਨੇ ਵਧਾਈਆਂ ਵਿਆਜ ਦਰਾਂ
  • big statement from prince yadav who dismissed virat kohli
    ਵਿਰਾਟ ਕੋਹਲੀ ਨੂੰ ਆਊਟ ਕਰਨ ਵਾਲੇ ਪ੍ਰਿੰਸ ਯਾਦਵ ਦਾ ਵੱਡਾ ਬਿਆਨ; ਕਿਹਾ- ਵਿਕਟ ਨਾਲੋਂ ਟੀਮ ਦੀ ਜਿੱਤ ਦੀ ਖੁਸ਼ੀ ਜ਼ਿਆਦਾ
  • the opposition needs serious thought
    ਵਿਰੋਧੀ ਧਿਰ ਨੂੰ ਗੰਭੀਰ ਚਿੰਤਨ ਦੀ ਲੋੜ!
  • national safai karamcharis commission valmiki community
    ਵਾਲਮੀਕਿ ਸਮਾਜ ਲਈ ਵਰਤੀ ਭੱਦੀ ਸ਼ਬਦਾਵਲੀ ਮਾਮਲੇ 'ਚ ਰਾਸ਼ਟਰੀ ਸਫਾਈ ਕਰਮਚਾਰੀ ਕਮਿਸ਼ਨ ਸਖਤ
  • suicide cases are increasing a serious challenge
    ‘ਵਧ ਰਹੇ ਹਨ ਖ਼ੁਦਕੁਸ਼ੀ ਦੇ ਮਾਮਲੇ’ ਦੇਸ਼ ਅਤੇ ਸਮਾਜ ਦੇ ਸਾਹਮਣੇ ਗੰਭੀਰ ਚੁਣੌਤੀ!
  • muslim vote bank  bengal to assam  political
    ਮੁਸਲਿਮ ਵੋਟ ਬੈਂਕ ਕਿਸ ਦੇ ਨਾਲ: ਬੰਗਾਲ ਤੋਂ ਅਸਾਮ ਤੱਕ ਕਿਵੇਂ ਬਦਲੇ ਸਿਆਸੀ ਸਮੀਕਰਨ!
  • anurag kashyap faces fine for commenting on brahmin community
    ਬ੍ਰਾਹਮਣ ਸਮਾਜ 'ਤੇ ਟਿੱਪਣੀ ਕਰਨੀ ਅਨੁਰਾਗ ਕਸ਼ਯਪ ਨੂੰ ਪਈ ਮਹਿੰਗੀ, ਸੂਰਤ ਅਦਾਲਤ ਵੱਲੋਂ ਕੇਸ ਦਰਜ ਕਰਨ ਦਾ ਹੁਕਮ
  • donald trump  iran  attack  warning
    'ਹੁਣ ਪਹਿਲਾਂ ਨਾਲੋਂ ਵੀ ਦਿੱਤਾ ਜਾਵੇਗਾ ਕਰਾਰਾ ਜਵਾਬ!' ਟਰੰਪ ਦੀ ਇਰਾਨ ਨੂੰ ਆਖਰੀ ਚੇਤਾਵਨੀ
  • servant raped girl by forcing her to drink alcohol
    ਪੰਜਾਬ ਸ਼ਰਮਸਾਰ! ਨੌਕਰ ਨੇ ਰੋਲ਼ੀ ਨਾਬਾਲਗ ਕੁੜੀ ਦੀ ਪੱਤ, ਜਬਰੀ ਸ਼ਰਾਬ ਪਿਲਾ ਕੇ...
  • punjab weather heatwave yellow alert
    ਪੰਜਾਬ 'ਚ 5 ਦਿਨਾਂ ਲਈ ਮੌਸਮ ਦੀ ਵੱਡੀ ਚਿਤਾਵਨੀ! ਇਨ੍ਹਾਂ ਜ਼ਿਲ੍ਹਿਆਂ 'ਚ ਯੈਲੋ...
  • electricity consumers beware big news regarding pspcl meters
    ਬਿਜਲੀ ਖ਼ਪਤਕਾਰ ਸਾਵਧਾਨ! PSPCL ਦੇ ਮੀਟਰਾਂ ਨੂੰ ਲੈ ਕੇ ਵੱਡੀ ਖ਼ਬਰ, ਜਾਰੀ ਹੋਏ...
  • clouds of war are looming again important news for lpg consumers
    LPG ਖ਼ਪਤਕਾਰਾਂ ਲਈ ਅਹਿਮ ਖ਼ਬਰ! ਪੇਂਡੂ ਇਲਾਕਿਆਂ 'ਚ ਗੰਭੀਰ ਹੋ ਰਹੇ ਹਾਲਾਤ,...
  • gujral immigration travel agent assault  kidnapping charges in jalandhar
    ਜਲੰਧਰ 'ਚ ਗੁਜਰਾਲ ਇਮੀਗ੍ਰੇਸ਼ਨ ਟਰੈਵਲ ਏਜੰਟ ਨਾਲ ਕੁੱਟਮਾਰ, ਕਿਡਨੈਪਿੰਗ ਦੇ ਲਾਏ...
  • person was arrested for selling hookah bar equipment without a license
    ਬਿਨਾਂ ਲਾਇਸੈਂਸ ਦੇ ਹੁੱਕਾਬਾਰ ਦਾ ਸਾਮਾਨ ਵੇਚਣ ਵਾਲਾ ਇਕ ਵਿਅਕਤੀ ਗ੍ਰਿਫ਼ਤਾਰ
  • ed powercom chairman and director investigation
    ਮੰਤਰੀ ਸੰਜੀਵ ਅਰੋੜਾ ਦੀ ਗ੍ਰਿਫ਼ਤਾਰੀ ਮਗਰੋਂ ED ਦੀ ਕਾਰਵਾਈ ਤੇਜ਼, ਪਾਵਰਕਾਮ...
  • major accident on goraya phillaur national highway
    ਗੋਰਾਇਆ-ਫਿਲੌਰ  NH 'ਤੇ ਵੱਡਾ ਹਾਦਸਾ! ਟਰਾਲੇ ਹੇਠਾਂ ਫਸਿਆ ਮੋਟਰਸਾਈਕਲ, ਇਕ ਦੀ...
Trending
Ek Nazar
paytm pocket money

ਬਿਨਾਂ ਬੈਂਕ ਅਕਾਊਂਟ ਦੇ ਵੀ ਹੋਵੇਗੀ UPI ਪੇਮੈਂਟ! Paytm ਨੇ ਲਾਂਚ ਕੀਤਾ Pocket...

famous cricketer passes away

IPL ਵਿਚਾਲੇ ਕ੍ਰਿਕਟ ਜਗਤ 'ਚ ਸੋਗ ਦੀ ਲਹਿਰ, ਦਿੱਗਜ ਖਿਡਾਰੀ ਦਾ ਹੋਇਆ ਦਿਹਾਂਤ

the most expensive ice cream in the world

ਦੁਨੀਆ ਦੀ ਸਭ ਤੋਂ ਮਹਿੰਗੀ ਆਈਸਕ੍ਰੀਮ ! ਇਕ ਸਕੂਪ ਦੀ ਕੀਮਤ 5 ਲੱਖ ਰੁਪਏ ਤੋਂ ਵੀ...

weather update

ਅਗਲੇ 3 ਦਿਨ ਪਵੇਗਾ ਭਾਰੀ ਮੀਂਹ! ਮੌਸਮ ਵਿਭਾਗ ਵੱਲੋਂ ਇਨ੍ਹਾਂ ਸੂਬਿਆਂ 'ਚ...

servant raped girl by forcing her to drink alcohol

ਪੰਜਾਬ ਸ਼ਰਮਸਾਰ! ਨੌਕਰ ਨੇ ਰੋਲ਼ੀ ਨਾਬਾਲਗ ਕੁੜੀ ਦੀ ਪੱਤ, ਜਬਰੀ ਸ਼ਰਾਬ ਪਿਲਾ ਕੇ...

highway accident

ਮਾਤਮ 'ਚ ਬਦਲੀਆਂ ਖੁਸ਼ੀਆਂ! ਕੰਟੇਨਰ 'ਚ ਜਾ ਵੱਜਾ ਬਾਰਾਤੀਆਂ ਨਾਲ ਭਰਿਆ ਟਰੱਕ, ਸੜਕ...

bollywood music composer injured during pbks vs rcb match

PBKS vs RCB ਮੈਚ ਦੌਰਾਨ ਬਾਲੀਵੁੱਡ ਮਿਊਜ਼ਿਕ ਕੰਪੋਜ਼ਰ ਜ਼ਖਮੀ ! ਪੰਜਾਬ ਦੀ ਟੀਮ...

russia  s tough decision

ਰੂਸ ਦਾ ਸਖ਼ਤ ਫ਼ੈਸਲਾ'; ਹੁਣ ਯੂਰਪ ਨੂੰ ਡਾਲਰ ਨਹੀਂ, ਰੂਬਲ ਤੇ ਯੁਆਨ 'ਚ ਖਰੀਦਣਾ...

iran warns us

ਘੇਰਾਬੰਦੀ ਤੋਂ ਭੜਕਿਆ ਈਰਾਨ, ਕਿਹਾ – ਓਮਾਨ ਸਾਗਰ 'ਚ ਅਮਰੀਕੀਆਂ ਦੀ ਕਬਰਾਂ ਬਣਾ...

pollution in pakistan

ਪਾਕਿਸਤਾਨ 'ਚ ਪ੍ਰਦੂਸ਼ਣ ਦਾ ਕਹਿਰ; ਮਨੁੱਖੀ ਉਮਰ 'ਚ ਢਾਈ ਸਾਲ ਤੋਂ ਵੱਧ ਦੀ ਆਈ...

buffaloes named trump and netanyahu

ਛਾ ਗਏ 'ਟਰੰਪ' ਤੇ 'ਨੇਤਨਯਾਹੂ' ਨਾਂ ਦੇ ਝੋਟੇ, ਬੰਗਲਾਦੇਸ਼ 'ਚ ਸੈਲਫੀ ਲੈਣ ਵਾਲਿਆਂ...

danger of   silent killer   in amritsar

ਅੰਮ੍ਰਿਤਸਰ ’ਚ ‘ਸਾਈਲੈਂਟ ਕਿੱਲਰ’ ਦਾ ਖ਼ਤਰਾ : 90,207 ਮਰੀਜ਼ ਹਾਈਪਰਟੈਂਸ਼ਨ ਤੋਂ...

punjab bandh announced on may 20th

20 ਮਈ ਨੂੰ ਪੰਜਾਬ ਬੰਦ ਦਾ ਐਲਾਨ, ਕੈਮਿਸਟਾਂ ਦੇ ਹੱਕ ’ਚ IMA ਤੇ ਅਪੋਲੋ ਫਾਰਮੇਸੀ...

2026 fifa world cup

ਹੈਤੀ ਵੱਲੋਂ  2026 ਫੀਫਾ ਵਰਲਡ ਕੱਪ ਲਈ ਟੀਮ ਦਾ ਐਲਾਨ

5300 chickens die pultry farm electricity

ਨਾਂ ਬੀਮਾਰੀ, ਨਾਂ ਵਾਇਰਸ... ਇੱਕੋ ਝਟਕੇ 'ਚ ਮਰੀਆਂ 5,300 ਮੁਰਗੀਆਂ! ਓਡੀਸ਼ਾ...

17 ips 3 hps officers transfers

ਵੱਡਾ ਪ੍ਰਸ਼ਾਸਨਿਕ ਫੇਰਬਦਲ, ਹਰਿਆਣਾ 'ਚ 17 IPS ਤੇ 3 HPS ਅਧਿਕਾਰੀਆਂ ਦੇ ਹੋਏ...

punjab kings can still reach the playoffs

IPL 2026: ਪੰਜਾਬ ਕਿੰਗਜ਼ ਅਜੇ ਵੀ ਪਹੁੰਚ ਸਕਦੀ Playoff 'ਚ !  ਜਾਣੋ ਪੂਰਾ...

it will rain heavily tomorrow

ਭਲਕੇ ਪਵੇਗਾ ਭਾਰੀ ਮੀਂਹ ! ਮੌਸਮ ਵਿਭਾਗ ਨੇ ਇਨ੍ਹਾਂ ਸੂਬਿਆਂ 'ਚ ਜਾਰੀ ਕੀਤਾ ਅਲਰਟ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਵਿਸ਼ੇਸ਼ ਟਿੱਪਣੀ ਦੀਆਂ ਖਬਰਾਂ
    • eyes on target
      ਸਹੀ ਨਿਸ਼ਾਨੇ ’ਤੇ ਨਜ਼ਰ...!
    • punjab vigilance raid
      ਭਾਰਤ ਦਾ ‘ਸਟੀਲ ਫ੍ਰੇਮ’ ਟਿਕ ਨਹੀਂ ਸਕਦਾ, ਜੇਕਰ ਇਸ ਅੰਦਰਲੀ ਨੈਤਿਕਤਾ ਪਿਘਲ ਜਾਵੇ
    • swiss time bank
      ਬਜ਼ੁਰਗਾਂ ਦੀ ਦੇਖਭਾਲ ਸਵਿਸ ‘ਟਾਈਮ ਬੈਂਕ’ ਦੀ ਤਰਜ਼ ’ਤੇ
    • neet cancelled dreams put on hold questions raised on th
      ਨੀਟ ਰੱਦ : ਸੁਪਨਿਆਂ ’ਤੇ ਲੱਗੀ ਰੋਕ, ਪ੍ਰਬੰਧਾਂ ’ਤੇ ਉੱਠੇ ਸਵਾਲ!
    • sacrilege law dispute
      ਠਰ੍ਹੰਮੇ ਨਾਲ ਕਰੋਂ ਬੇਅਦਬੀ ਕਾਨੂੰਨ ਦੇ ਵਿਵਾਦ ਦਾ ਹੱਲ
    • neet ug now is not the time for ointments it s time for surgery
      ਨੀਟ ਯੂ.ਜੀ. : ਹੁਣ ਮੱਲ੍ਹਮ ਦਾ ਨਹੀਂ, ਸਰਜਰੀ ਦਾ ਸਮਾਂ
    • the war for liberation from ideological poison in benga
      ਬੰਗਾਲ ’ਚ ਵਿਚਾਰਿਕ ਜ਼ਹਿਰ ਤੋਂ ਮੁਕਤੀ ਦੀ ਜੰਗ
    • parents need to collaborate on issues
      ਮਾਪਿਆਂ ਨੂੰ ਮੋਬਾਈਲ ਫ਼ੋਨ ਅਤੇ ਏ. ਆਈ. ਨਾਲ ਸਬੰਧਤ ਮੁੱਦਿਆਂ ’ਤੇ ਸਹਿਯੋਗ ਕਰਨਾ...
    • india alliance
      ਕੀ ‘ਇੰਡੀਆ’ ਗੱਠਜੋੜ ਦੇ ਸਾਹਮਣੇ ਹੋਂਦ ਦਾ ਸੰਕਟ ਹੈ ?
    • a letter from maharaja daleep singh
      ਮਹਾਰਾਜਾ ਦਲੀਪ ਸਿੰਘ ਦਾ ਜ਼ਾਰ ਨੂੰ ਪੱਤਰ : ਭਾਰਤ, ਪੰਜਾਬ ਅਤੇ ਸਿੱਖ ਸਥਿਤੀ ਦਾ ਇਕ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +