Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, OCT 01, 2026

    7:34:32 AM

  • hike in lpg cylinder prices

    ਤਿਉਹਾਰਾਂ ਤੋਂ ਪਹਿਲਾਂ ਮਹਿੰਗਾਈ ਦਾ ਝਟਕਾ: LPG...

  • punjab congress president raja warring resigns

    ਵੱਡੀ ਖਬਰ: ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ...

  • punjab politics congress high command

    ਵੱਡੀ ਖ਼ਬਰ: ਪੰਜਾਬ ਕਾਂਗਰਸ ਦਾ ਬਦਲਿਆ ਜਾ ਰਿਹਾ...

  • indian team achieved a historic victory by 8 wickets

    406 ਦੌੜਾਂ ਦਾ ਪਹਾੜ ਜਿਹਾ ਟੀਚਾ ਵੀ ਪਿਆ ਛੋਟਾ,...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Special Story News
  • Jalandhar
  • ਰਾਹੁਲ ਦੀ ਮੈਂਬਰੀ ਰੱਦ ਪਰ ਅਗਲੀ ਲੜਾਈ ਹੋਵੇਗੀ ਰੋਚਕ

SPECIAL STORY News Punjabi(ਵਿਸ਼ੇਸ਼ ਟਿੱਪਣੀ)

ਰਾਹੁਲ ਦੀ ਮੈਂਬਰੀ ਰੱਦ ਪਰ ਅਗਲੀ ਲੜਾਈ ਹੋਵੇਗੀ ਰੋਚਕ

  • Edited By Anuradha,
  • Updated: 25 Mar, 2023 01:36 PM
Jalandhar
rahul  s membership canceled but the next fight will be interesting
  • Share
    • Facebook
    • Tumblr
    • Linkedin
    • Twitter
  • Comment

ਮੋਦੀ ਸਰਨੇਮ ਨਾਲ ਮੁਸ਼ਕਲਾਂ ’ਚ ਆਏ ਰਾਹੁਲ ਗਾਂਧੀ ਨੂੰ ਵੱਡਾ ਝਟਕਾ ਲੱਗਾ ਹੈ। ਲੋਕ ਸਭਾ ਸਕੱਤਰੇਤ ਨੇ ਉਨ੍ਹਾਂ ਦੀ ਮੈਂਬਰੀ ਰੱਦ ਕਰ ਦਿੱਤੀ ਹੈ ਅਤੇ ਇਸ ਦਾ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ। ਰਾਹੁਲ ਦੀ ਮੈਂਬਰੀ ਜਾਣ ਦੇ ਦਰਵਾਜ਼ੇ ਜਿਸ ਤੇਜ਼ੀ ਨਾਲ ਬੰਦ ਕੀਤੇ ਹਨ, ਇਹ ਆਪਣੇ ਆਪ ’ਚ ਹੈਰਾਨੀਜਨਕ ਹੈ। ਇਹ ਦਰਵਾਜ਼ੇ ਬੰਦ ਹੋਣੇ ਸਨ, ਇਹ ਸਾਰਿਆਂ ਨੂੰ ਪਤਾ ਸੀ। ਕੱਲ ਤੱਕ ਲੋਕ ਜੋ ਸੋਚ ਰਹੇ ਸੀ ਉਸ ’ਚ ਵੀ ਮੈਂਬਰੀ ਜਾਣ ਦੀ ਗੱਲ ਸੀ। ਹੁਣ ਇਸ ਕਾਰਵਾਈ ਦੇ ਬਾਅਦ ਅਦਾਲਤੀ ਦਖਲਅੰਦਾਜ਼ੀ ਦੀਆਂ ਸੰਭਾਵਨਾਵਾਂ ਵੀ ਸੀਮਤ ਹਨ। ਜੋ ਵੀ ਹੈ, ਉਹ ਰਾਹੁਲ ਗਾਂਧੀ ’ਤੇ ਲੱਗੇ ਦੋਸ਼ਾਂ ਦੀ ਦੋਸ਼-ਸਿੱਧੀ ਨੂੰ ਲੈ ਕੇ ਹੈ। ਇਸ ਮਾਮਲੇ ’ਚ ਵਾਇਨਾਡ ਤੋਂ ਮੈਂਬਰੀ ਤਾਂ ਉਨ੍ਹਾਂ ਦੀ ਚਲੀ ਹੀ ਗਈ ਹੈ। ਹੁਣ ਗੱਲ ਕਿਸੇ ਵੀ ਕੋਰਟ ’ਚ ਇਹੀ ਹੋ ਸਕਦੀ ਹੈ ਕਿ ਉਨ੍ਹਾਂ ’ਤੇ ਜੋ ਦੋਸ਼-ਸਿੱਧੀ ਕੀਤੀ ਗਈ ਹੈ, ਉਹ ਗਲਤ ਹੈ ਜਾਂ ਸਹੀ। ਸੈਸ਼ਨ ਅਦਾਲਤ ਤੋਂ ਸੁਣਵਾਈ ’ਚ ਦੇਰ ਹੋ ਸਕਦੀ ਹੈ। ਕਾਂਗਰਸ ਨੂੰ ਰਾਹਤ ਪਾਉਣ ਦੀ ਜੋ ਕੋਸ਼ਿਸ਼ ਵੀਰਵਾਰ ਨੂੰ ਹੀ ਕਰ ਦੇਣੀ ਚਾਹੀਦੀ ਸੀ, ਉਹ ਨਹੀਂ ਹੋਈ। ਜੇਕਰ ਅਜਿਹਾ ਹੋਇਆ ਹੁੰਦਾ ਭਾਵ ਇਸੇ ਦਿਨ ਹਾਈ ਕੋਰਟ ਜਾਂ ਸੁਪਰੀਮ ਕੋਰਟ ’ਚ ਮਾਮਲਾ ਜਾਂਦਾ ਤਾਂ ਸਥਿਤੀ ਦੂਸਰੀ ਹੋ ਸਕਦੀ ਸੀ ਪਰ ਇਸ ਦੀ ਗਾਰੰਟੀ ਵੀ ਨਹੀਂ ਸੀ। ਹੋ ਸਕਦਾ ਸੀ ਕਿ ਹਾਈ ਕੋਰਟ ਇਹ ਕਹਿੰਦੀ ਕਿ ਪਹਿਲਾਂ ਤੁਸੀਂ ਹੇਠਲੀ ਅਦਾਲਤ ਜਾਓ ਅਤੇ ਅਜਿਹੀ ਸਥਿਤੀ ’ਚ ਉਹੀ ਹੁੰਦਾ ਜੋ ਸ਼ੁੱਕਰਵਾਰ ਨੂੰ ਹੋਇਆ। ਹੁਣ ਅੱਗੇ ਦੀ ਗੱਲ। ਕਾਂਗਰਸ ਅਦਾਲਤੀ ਕਾਰਵਾਈ ਕਰੇਗੀ, ਇਹ ਲਗਭਗ ਤੈਅ ਹੈ। ਕਾਂਗਰਸ ਦੀ ਉਤਮ ਲੀਗਲ ਬੈਟਰੀ ਇਸ ਮਾਮਲੇ ’ਚ ਜੂਝ ਰਹੀ ਹੈ ਅਤੇ ਇਹ ਵੀ ਤੈਅ ਹੈ ਕਿ ਇਸ ਸਮੇਂ ਉਸ ਦੇ ਕੋਲ ਇਹ ਉੱਤਮ ਹੈ ਪਰ ਮਾਮਲਾ ਸੰਵਿਧਾਨਕ ਹੈ, ਇਸ ਲਈ ਸੰਭਾਵਨਾਵਾਂ ਵੀ ਸੀਮਤ ਹਨ। ਹੁਣ ਰਾਹੁਲ ਨੂੰ ਰਾਹਤ ਇੱਥੋਂ ਤੱਕ ਮਿਲ ਸਕਦੀ ਹੈ ਕਿ ਦੋਸ਼-ਸਿੱਧੀ ’ਤੇ ਰੋਕ ਲੱਗ ਜਾਵੇ ਜਾਂ ਫਿਰ ਸਜ਼ਾ ਘੱਟ ਹੋਵੇ। ਇਨ੍ਹਾਂ ਦੋਵਾਂ ਹੀ ਮਾਮਲਿਆਂ ’ਚ ਰਾਹੁਲ ਨੂੰ ਜੋ ਵੱਧ ਹਾਸਲ ਹੋਵੇਗਾ, ਉਹ ਇਹੀ ਹੋਵੇਗਾ ਕਿ ਉਹ ਵਾਇਨਾਡ ਦੀ ਉਪ ਚੋਣ ਲੜ ਲੈਣ ਅਤੇ ਵੱਧ ਤੋਂ ਵੱਧ ਨੁਕਸਾਨ 6 ਸਾਲ ਤੱਕ ਚੋਣ ਨਾ ਲੜ ਸਕਣ ਦਾ ਬੰਧਨ ਅਤੇ ਸਜ਼ਾ ਦੋ ਸਾਲ ਤੋਂ ਘੱਟ ਹੋਣ ’ਤੇ ਚੋਣ ਲੜਣ ਦਾ ਬੰਧਨ ਹਟ ਜਾਵੇ।

ਹੁਣ ਸਵਾਲ ਹੈ ਕਿ ਕੀ ਰਾਹੁਲ ਕੋਰਟ ਦੀ ਲੜਾਈ ਲੜਣਗੇ ਜਾਂ ਫਿਰ ਆਸ ਅਨੁਸਾਰ ਸੌਖਾ ਰਸਤਾ ਅਪਣਾਉਣਗੇ, ਭਾਵਨਾਤਮਕ ਕਾਰਡ ਖੇਡਣਗੇ ਅਤੇ ਦਯਾ ਭਾਵਨਾ ਵਾਲਾ ਪੀੜਤ (ਵਿਕਟਮ) ਕਾਰਡ ਖੇਡਣਗੇ। ਭਾਵਨਾਤਮਕ ਕਾਰਡ ਖੇਡਦੇ ਸਮੇਂ ਲੋਕਤੰਤਰ ਖਤਰੇ ’ਚ ਹੈ, ਵਿਚਾਰਾਂ ਦੇ ਪ੍ਰਗਟਾਵੇ ਦਾ ਖਤਰਾ ਹੈ, ਦੇ ਮੁਹਾਰਵੇ ਸਾਹਮਣੇ ਆਉਣਗੇ ਪਰ ਇਹ ਗੱਲ ਵੀ ਸਾਹਮਣੇ ਆਵੇਗੀ ਕਿ ਆਖਿਰ ਰਾਹੁਲ ਨੇ ਅਜਿਹਾ ਕੀ ਕਿਹਾ ਕਿ ਜਿਸ ਨਾਲ ਉਨ੍ਹਾਂ ਦੀ ਮੈਂਬਰੀ ਗਈ। ਮੋਦੀਆਂ ਨੂੰ ਲੈ ਕੇ ਇਕ ਸਮਾਨ ਭਾਵ ਰੱਖ ਕੇ ਉਨ੍ਹਾਂ ਨੇ ਜੋ ਵੀ ਕਿਹਾ, ਉਸ ਦਾ ਉਹ ਅਤੇ ਉਨ੍ਹਾਂ ਦੀ ਪਾਰਟੀ ਬੜੀ ਆਸਾਨੀ ਨਾਲ ਬਚਾਅ ਨਹੀਂ ਕਰ ਸਕੇਗੀ। ਕਾਂਗਰਸ ਲੋਕਤੰਤਰ ਦੀ ਦੁਹਾਈ ਦੇਵੇਗੀ। ਰਾਹੁਲ ਨੇ ਦੇਰ ਸ਼ਾਮ ਇਕ ਟਵੀਟ ਕਰ ਕੇ ਲੜਾਈ ਨੂੰ ਹੋਰ ਸੰਘਣੀ ਕਰਨ ਦੇ ਇਸ਼ਾਰੇ ਕਰ ਦਿੱਤੇ ਹਨ। ਉਨ੍ਹਾਂ ਨੇ ਸਾਫ ਕਿਹਾ ਹੈ ਕਿ ‘‘ਮੈਂ ਭਾਰਤ ਦੀ ਆਵਾਜ਼ ਦੇ ਲਈ ਲੜ ਰਿਹਾ ਹਾਂ। ਮੈਂ ਹਰ ਕੀਮਤ ਅਦਾ ਕਰਨ ਲਈ ਤਿਆਰ ਹਾਂ।’’ ਭਾਰਤੀ ਜਨਤਾ ਪਾਰਟੀ ਤੇ ਉਸ ਦੀ ਸਰਕਾਰ ਨੇ ਮੈਂਬਰੀ ਜਾਣ ਤੋਂ ਪਹਿਲਾਂ ਹੀ ਰਣਨੀਤੀ ਵੀ ਤਿਆਰ ਕਰ ਲਈ ਹੈ। ਕੇਂਦਰ ਅਤੇ ਦੇਸ਼ ਦੇ 11 ਸੂਬਿਆਂ ਅਤੇ 6 ਸਹਿਯੋਗੀ ਪਾਰਟੀਆਂ ਦੇ ਨਾਲ ਸਰਕਾਰ ਚਲਾ ਰਹੀ ਭਾਜਪਾ ਨੇ ਓ. ਬੀ. ਸੀ. ਕਾਰਡ ਪਹਿਲਾਂ ਹੀ ਖੇਡ ਦਿੱਤਾ ਹੈ। ਉਸ ਨੇ ਆਪਣੇ ਕੇਂਦਰੀ ਮੰਤਰੀਆਂ ਅਤੇ ਸਾਰੇ ਅਹੁਦੇਦਾਰਾਂ ਸਮੇਤ ਰਾਹੁਲ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ ਕਿ ਰਾਹੁਲ ਨੇ ਪੱਛੜਿਆਂ ਦਾ ਨਿਰਾਦਰ ਕੀਤਾ ਹੈ। ਇਸ ਦੋਸ਼ ’ਚੋਂ ਉਭਰਨਾ ਸੌਖਾ ਨਹੀਂ ਹੋਵੇਗਾ। (ਸ਼ੁੱਕਰਵਾਰ ਦੀ ਸ਼ਾਮ ਨੂੰ ਹੀ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਅਤੇ ਅਨੁਰਾਗ ਸਿੰਘ ਠਾਕੁਰ ਨੇ ਇਸ ਦਾ ਮੋਰਚਾ ਸੰਭਾਲ ਲਿਆ ਹੈ)। ਖਾਸ ਤੌਰ ’ਤੇ ਆਉਣ ਵਾਲੇ ਦਿਨਾਂ ’ਚ ਕਰਨਾਟਕ ਅਤੇ ਉਸ ਦੇ ਤੁਰੰਤ ਬਾਅਦ ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਰਾਜਸਥਾਨ ਦੀਆਂ ਚੋਣਾਂ ਨੂੰ ਲੈ ਕੇ। ਇਨ੍ਹਾਂ ਚਾਰਾਂ ਹੀ ਸੂਬਿਆਂ ’ਚ ਪੱਛੜਿਆਂ ਦਾ ਵੋਟ ਬੈਂਕ ਕਾਫੀ ਹੈ।

ਦੂਜੇ ਪਾਸੇ ਸਿਆਸੀ ਲੜਾਈ ਹੈ ਵਿਰੋਧੀ ਧਿਰ ਦੀ। ਵਿਰੋਧੀ ਧਿਰ ਰਾਹੁਲ ਦੇ ਨਾਲ ਕਿਸ ਹੱਦ ਤੱਕ ਲੜੇਗੀ। ਕੀ ਮਮਤਾ ਬੈਨਰਜੀ, ਅਖਿਲੇਸ਼ ਯਾਦਵ, ਤੇਜਸਵੀ ਯਾਦਵ, ਅਰਵਿੰਦ ਕੇਜਰੀਵਾਲ, ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਸੀ. ਆਰ. ਤੇ ਹਮੇਸ਼ਾ ਨਿਰਪੱਖ ਰਹਿਣ ਵਾਲੀਆਂ ਕੁਝ ਪਾਰਟੀਆਂ (ਆਂਧਰਾ ਦੇ ਮੁੱਖ ਮਤੰਰੀ ਜਗਨ ਰੈੱਡੀ ਤੇ ਓਡਿਸ਼ਾ ਦੇ ਨਵੀਨ ਪਟਨਾਇਕ ਜਾਂ ਆਮ ਤੌਰ ’ਤੇ ਅਲੱਗ-ਥਲੱਗ ਰਹਿਣ ਵਾਲੀ ਮਾਇਆਵਤੀ) ਇਸ ਹੱਦ ਤੱਕ ਰਾਹੁਲ ਦੇ ਨਾਲ ਆ ਸਕਣਗੇ ਕਿ ਉਨ੍ਹਾਂ ਦੇ ਨਾਲ ਦੇਰ ਤੱਕ ਜਾਂ 2024 ਤੱਕ ਖੜ੍ਹੇ ਹੋ ਸਕਣਗੇ ਜਾਂ ਫਿਰ ਕੁਝ ਦਿਨਾਂ ਦੀ ਬਿਆਨਬਾਜ਼ੀ ਦੇ ਬਾਅਦ ਆਪਣੀ ਵੱਖਰੀ-ਵੱਖਰੀ ਸਿਆਸਤ ’ਚ ਲੱਗ ਜਾਣਗੇ। ਸਭ ਤੋਂ ਵੱਡੀ ਭੂਮਿਕਾ ਮਮਤਾ ਬੈਨਰਜੀ ਦੀ ਹੋਵੇਗੀ। ਉਸ ਮਮਤਾ ਬੈਨਰਜੀ ਦੀ ਹੋਵੇਗੀ ਜੋ ਇਹ ਕਹਿੰਦੀ ਰਹੀ ਹੈ ਕਿ ਜਦੋਂ ਤੱਕ ਵਿਰੋਧੀ ਧਿਰ ਦੀ ਏਕਤਾ ਦੇ ਕੇਂਦਰ ’ਚ ਰਾਹੁਲ ਗਾਂਧੀ ਹੈ ਉਦੋਂ ਤੱਕ ਏਕਤਾ ਨਹੀਂ ਹੋ ਸਕਦੀ। ਇਸ ਭਾਵਨਾਤਮਕ ਕਾਰਡ ਦੇ ਬਾਅਦ ਕੀ ਮਮਤਾ ਬੈਨਰਜੀ ਰਾਹੁਲ ਨੂੰ ਨੇਤਾ ਮੰਨ ਲਵੇਗੀ ਜਾਂ ਇਕ ਸੰਭਾਵਨਾ ਹੋਰ ਹੈ ਕਿ ਰਾਹੁਲ ਖੁਦ 2024 ਜਾਂ ਉਪ ਚੋਣ ਦੀ ਜੰਗ ’ਚ ਆਪਣੇ ਆਪ ਨੂੰ ਨਾ ਪਾਉਣ (ਉਹ ਵੀ ਉਦੋਂ ਜੇਕਰ ਕੋਰਟ ਨੇ ਰਾਹਤ ਿਦੱਤੀ ਤਾਂ) ਅਤੇ ਨਰਿੰਦਰ ਮੋਦੀ ਨੂੰ ਹਟਾਉਣ ਦੇ ਨਾਂ ’ਤੇ ਕਿਨਾਰੇ ਹੋ ਜਾਣ ਪਰ ਇਹ ਸੰਭਾਵਨਾ ਬੜੀ ਘੱਟ ਹੀ ਹੈ। ਹੁਣ ਕਿਉਂਕਿ ਇਹ ਮਾਮਲਾ ਅਦਾਲਤੀ ਹੈ, ਕਾਨੂੰਨੀ ਹੈ, ਉਸ ਦੇ ਸਿਆਸੀ ਅਰਥ ਕੱਢਣ ਦੀ ਬੇਸ਼ੱਕ ਹੀ ਕੋਸ਼ਿਸ਼ ਹੋਵੇ, ਅਗਲੇ ਸਾਲ ਦੀਆਂ ਚੋਣਾਂ ਤੱਕ ਲਿਜਾਣਾ ਸੌਖਾ ਨਹੀਂ ਹੋਵੇਗਾ। ਇਸ ਦੀ ਪਹਿਲੀ ਪ੍ਰੀਖਿਆ ਤਾਂ ਕਰਨਾਟਕ ’ਚ ਹੀ ਹੋਵੇਗੀ। ਇਹ ਮੰਨਿਆ ਜਾ ਰਿਹਾ ਹੈ ਕਿ ਕਰਨਾਟਕ ਦੀ ਲੜਾਈ ਭਾਜਪਾ ਲਈ ਸੌਖੀ ਨਹੀਂ ਹੈ ਪਰ ਦੂਜੇ ਪਾਸੇ ਕਾਂਗਰਸ ’ਚ ਵੀ ਕਾਫੀ ਫੁੱਟ ਹੈ। ਸਿਧਰਮੱਈਆ ਤੇ ਰਾਹੁਲ ਗਾਂਧੀ ਦੇ ਪਿਆਰੇ ਵੇਣੂਗੋਪਾਲ ਦਰਮਿਆਨ ਤਕਰਾਰ ਦੀਆਂ ਖਬਰਾਂ ਆਮ ਹਨ। ਜੋ ਫੈਸਲਾ ਕੋਰਟ ਨੇ ਕੀਤਾ ਹੈ, ਜੇਕਰ ਇਹੀ ਸੰਸਦ ਦੀ ਵਿਸ਼ੇਸ਼ ਅਧਿਕਾਰ ਕਮੇਟੀ ਕਰਦੀ (ਜਿਸ ਲਈ ਭਾਜਪਾ ਸੰਸਦ ਮੈਂਬਰ ਨਿਸ਼ੀਕਾਂਤ ਦੁਬੇ ਨੇ ਮਾਣਹਾਨੀ ਦਾ ਨੋਟਿਸ ਦੇ ਕੇ ਕੀਤਾ ਹੈ) ਤਾਂ ਮਾਮਲਾ ਪੂਰੀ ਤਰ੍ਹਾਂ ਸਿਆਸੀ ਮੰਨਿਆ ਜਾਂਦਾ ਪਰ ਹੁਣ ਇਹ ਲੜਾਈ ਅਦਾਲਤੀ ਹੈ ਤੇ ਉਸੇ ’ਤੇ ਕੇਂਦਰਿਤ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਭਾਜਪਾ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਰਾਹੁਲ ਗਾਂਧੀ ਖੁਦ ਨੂੰ ਸੰਵਿਧਾਨ ਤੋਂ ਉਪਰ ਮੰਨਦੇ ਹਨ ਅਤੇ ਇਸੇ ਦੇ ਕਾਰਨ ਉਹ 7 ਮਾਮਲਿਆਂ ’ਚ ਜ਼ਮਾਨਤ ’ਤੇ ਚੱਲ ਰਹੇ ਹਨ। ਕਾਂਗਰਸ ਹੁਣ ਮੋਦੀ ਨੂੰ ਹਿਟਲਰ ਦੇ ਬਰਾਬਰ ਖੜ੍ਹਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਅੱਕੂ ਸ਼੍ਰੀਵਾਸਤਵ

  • Rahul Gandhi
  • membership cancellation
  • fight
  • Lok Sabha
  • ਰਾਹੁਲ ਗਾਂਧੀ
  • ਮੈਂਬਰੀ ਰੱਦ
  • ਲੜਾਈ
  • ਲੋਕ ਸਭਾ

ਦੇਸ਼ ਦੇ ਵੱਕਾਰ ਨੂੰ ਕਿਸ ਨੇ ਠੇਸ ਪਹੁੰਚਾਈ

NEXT STORY

Stories You May Like

  • mamata banerjee  rahul gandhi  fair elections  congress
    ਲੜਾਈ ਸਿਰਫ਼ ਮਮਤਾ ਬੈਨਰਜੀ ਦੀ ਨਹੀਂ, ਨਿਰਪੱਖ ਚੋਣਾਂ ਚਾਹੁਣ ਵਾਲੇ ਹਰ ਦਲ ਦੀ ਹੈ : ਰਾਹੁਲ ਗਾਂਧੀ
  • highcourt issues strict orders in lpu violence case
    LPU ਹਿੰਸਾ ਮਾਮਲੇ 'ਚ ਹਾਈਕੋਰਟ ਨੇ ਜਾਰੀ ਕੀਤੇ ਸਖ਼ਤ ਹੁਕਮ, ਪੜ੍ਹੋ ਕਦੋਂ ਹੋਵੇਗੀ ਅਗਲੀ ਸੁਣਵਾਈ
  • drug free punjab yatra bjp former chief minister jairam thakur statement
    ਨਸ਼ਿਆਂ ਖ਼ਿਲਾਫ਼ ਮਿਲ ਕੇ ਲੜਨੀ ਹੋਵੇਗੀ ਲੜਾਈ, ਨੌਜਵਾਨਾਂ ਦੀ ਜ਼ਿੰਦਗੀ ਬਚਾਉਣਾ ਜ਼ਰੂਰੀ: ਜੈਰਾਮ ਠਾਕੁਰ
  • thefts  up  airplane  kerala  11 member gang  arrested
    OMG! ਚੋਰੀਆਂ ਕਰਨ ਲਈ UP ਤੋਂ ਹਵਾਈ ਜਹਾਜ਼ ਰਾਹੀਂ ਕੇਰਲਮ ਪੁੱਜਾ ਅੰਤਰਰਾਜੀ 11 ਮੈਂਬਰੀ ਗਿਰੋਹ, ਗ੍ਰਿਫ਼ਤਾਰ
  • district magistrate  travel firm  license
    ਟਰੈਵਲ ਫਰਮ ਦਾ ਲਾਈਸੈਂਸ ਰੱਦ
  • licenses of two travel firms cancelled
    ਦੋ ਟ੍ਰੈਵਲ ਫਰਮਾਂ ਦੇ ਲਾਇਸੈਂਸ ਰੱਦ
  • surinder singh rana ioc europe leader visiting punjab
    'ਪੰਜਾਬ 'ਚ ਅਗਲੀ ਸਰਕਾਰ ਕਾਂਗਰਸ ਦੀ ਬਣਨੀ ਤੈਅ', ਪੰਜਾਬ ਦੌਰੇ 'ਤੇ ਪੁੱਜੇ IOC ਯੂਰਪ ਦੇ ਆਗੂ ਸੁਰਿੰਦਰ ਸਿੰਘ ਰਾਣਾ
  • joint panthic initiative by sikhs in germany
    ਜਰਮਨੀ ’ਚ ਸਿੱਖਾਂ ਦੀ ਸਾਂਝੀ ਪੰਥਕ ਪਹਿਲ, 31 ਮੈਂਬਰੀ ਕਮੇਟੀ ਦਾ ਗਠਨ
  • ashok mittal s first statement on lpu controversy
    LPU ਮਾਮਲੇ 'ਤੇ ਅਸ਼ੋਕ ਮਿੱਤਲ ਦਾ ਪਹਿਲਾ ਬਿਆਨ ਆਇਆ ਸਾਹਮਣੇ
  • amit shah rally
    ਭਾਜਪਾ ਸਰਕਾਰ ਬਣੀ ਤਾਂ 31 ਦਸੰਬਰ 2029 ਤੋਂ ਪਹਿਲਾਂ ਪੰਜਾਬ ਹੋਵੇਗਾ ਨਸ਼ਾ ਮੁਕਤ:...
  • punjab weather raining season
    ਪੰਜਾਬ 'ਚੋਂ ਹੋਣ ਲੱਗੀ ਮਾਨਸੂਨ ਦੀ ਵਿਦਾਇਗੀ! ਜਾਣੋ ਅਗਲੇ 5 ਦਿਨਾਂ ਦੀ ਤਾਜ਼ਾ...
  • punjab bjp jalandhar rally
    ਵੱਡੀ ਖ਼ਬਰ: ਜਲੰਧਰ 'ਚ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਰੈਲੀ ਦੌਰਾਨ ਭਾਜਪਾ ਆਗੂ ਦੀ...
  • amit shah in jalandhar rally
    2027 ਲਈ ਭਾਜਪਾ ਨੇ ਵਜਾਇਆ ਚੋਣ ਬਿਗੁਲ! ਜਲੰਧਰ 'ਚ ਅਮਿਤ ਸ਼ਾਹ ਨੇ ਕੀਤੇ ਵੱਡੇ...
  • kewal singh dhillon speach
    ਭਾਜਪਾ ਨੇ ਯੂ.ਪੀ. ਦਾ ਗੈਂਗਸਟਰਵਾਦ ਖ਼ਤਮ ਕੀਤਾ, ਹੁਣ ਪੰਜਾਬ ਦੇ ਨਸ਼ੇ ਦਾ ਕਰੇਗੀ...
  • amit shah reached house of bjp  s punjab vice president rakesh rathore
    ਭਾਜਪਾ ਦੇ ਪੰਜਾਬ ਉਪ-ਪ੍ਰਧਾਨ ਰਾਕੇਸ਼ ਰਾਠੌਰ ਦੇ ਘਰ ਪਹੁੰਚੇ ਅਮਿਤ ਸ਼ਾਹ, ਇਕੱਠੇ...
  • influencer reveals details about the allegations lpu controversy
    LPU ਮਾਮਲੇ 'ਚ ਇੰਫਲੂਐਂਸਰ ਆਇਆ ਸਾਹਮਣੇ! ਲੱਗੇ ਦੋਸ਼ਾਂ ਬਾਰੇ ਕੀਤੇ ਖ਼ੁਲਾਸੇ, 3...
Trending
Ek Nazar
rebels targeted

ਗੁਆਂਢੀ ਮੁਲਕ ਤੋਂ ਦਾਖਲ ਹੋਣ ਵਾਲੇ 41 ਬਾਗੀ ਕਰ'ਤੇ ਢੇਰ ! ਅਫਗਾਨਿਸਤਾਨ ਦਾ ਵੱਡਾ...

renaming of ai

ਟਰੰਪ ਨੇ AI ਦਾ ਨਾਮ ਬਦਲ ਕੇ "ਸੁਪਰ ਇੰਟੈਲੀਜੈਂਸ" ਰੱਖਣ ਦਾ ਦੇ'ਤਾ ਹੁਕਮ

hiv cases

ਲਹਿੰਦੇ ਪੰਜਾਬ ’ਚ HIV ਦਾ ਕਹਿਰ,  ਇਕੱਲੇ ਲਾਹੌਰ ’ਚ 7,041 ਮਰੀਜ਼

case registered

ਦੋ ਭਾਰਤੀ ਨਾਗਰਿਕਾਂ 'ਤੇ ਅਮਰੀਕਾ 'ਚ ਨਕਲੀ ਓਜ਼ੈਂਪਿਕ ਵੇਚਣ ਦਾ ਦੋਸ਼

rubio addressed meeting

ਰੂਬੀਓ ਨੇ ਨਵੀਂ ਦਿੱਲੀ 'ਚ ਅਮਰੀਕੀ ਰਾਜਦੂਤਾਂ ਦੀ ਮੀਟਿੰਗ ਨੂੰ ਕੀਤਾ ਸੰਬੋਧਨ

tanker hijacked

ਸੋਮਾਲੀ ਫੌਜਾਂ ਨੇ ਅਗਵਾ ਕੀਤੇ ਟੈਂਕਰ ਨੂੰ ਮੁੜ ਕਬਜ਼ੇ 'ਚ ਲਿਆ, ਇੱਕ ਭਾਰਤੀ ਸਮੇਤ...

mark carney in headlines

'Nobel' ਅਤੇ 'Person of the Year' ਲਈ ਕੈਨੇਡੀਅਨ ਪੀਐਮ ਕਾਰਨੀ ਦੇ ਨਾਮ 'ਤੇ...

quota reform effect

ਬੰਗਲਾਦੇਸ਼ 'ਚ ਕੋਟਾ ਪ੍ਰਣਾਲੀ ਖ਼ਤਮ, ਸਰਕਾਰੀ ਸੇਵਾਵਾਂ 'ਚ ਘਟੀ ਔਰਤਾਂ ਦੀ ਭਰਤੀ

shipping containers

ਇਸਲਾਮਾਬਾਦ 'ਚ ਸੜਕਾਂ 'ਤੇ ਦਿਸੇ 'ਸ਼ਿਪਿੰਗ ਕੰਟੇਨਰ', ਵਿਰੋਧ ਪ੍ਰਦਰਸ਼ਨਾਂ ਦਾ...

unique tortoise abcd yellow markings video viral

ਅਨੋਖਾ ਕੱਛੂਕੁੰਮਾ; ਪਿੱਠ 'ਤੇ ABCD ਦੇਖ ਹੈਰਾਨ ਹੋਏ ਲੋਕ, ਵੀਡੀਓ ਵਾਇਰਲ

south asian american caucus

ਰੀਪਬਲਕਿਨ ਪਾਰਟੀ ਵੱਲੋਂ ਸਾਊਥ ਏਸ਼ੀਅਨ ਅਮਰੀਕਨ ਕੋਕਸ ਦੀ ਸਥਾਪਨਾ, ਸੰਜੀਵ ਜ਼ਿੰਦਲ...

letter to canadian pm

ਮਨਿੰਦਰ ਗਿੱਲ ਨੇ ਕੈਨੇਡੀਅਨ PM ਨੂੰ ਲਿਖਿਆ ਪੱਤਰ; ਵੱਖਵਾਦੀਆਂ ਦੇ ਵਧਦੇ ਪ੍ਰਭਾਵ...

interest rate hike

ਆਸਟ੍ਰੇਲੀਆ 'ਚ ਵਿਆਜ ਦਰਾਂ 'ਚ ਵਾਧਾ, 15 ਸਾਲਾਂ ਦੇ ਉੱਚ ਪੱਧਰ ’ਤੇ

russia ukrinec conflict

ਰੂਸ ਕੀਵ 'ਤੇ ਬੈਲਿਸਟਿਕ ਮਿਜ਼ਾਈਲਾਂ ਅਤੇ ਜੈੱਟ-ਸੰਚਾਲਿਤ ਡਰੋਨਾਂ ਨਾਲ ਕਰ ਰਿਹੈ...

trump denied claim

ਟਰੰਪ ਨੇ ਅਮਰੀਕੀ ਹਥਿਆਰ ਖਰੀਦਣ ਬਾਰੇ ਸ਼ੀ ਨਾਲ ਗੱਲਬਾਤ ਬਾਰੇ ਦਾਅਵੇ ਨੂੰ ਨਕਾਰਿਆ

falkland oil fields

ਅਰਜਨਟੀਨਾ ਨੇ ਫਾਕਲੈਂਡ ਤੇਲ ਖੇਤਰਾਂ 'ਤੇ ਅੰਤਰਰਾਸ਼ਟਰੀ ਕਾਨੂੰਨੀ ਕਾਰਵਾਈ ਦੀ...

namal rajapaksa

ਸ਼੍ਰੀਲੰਕਾ : ਵਿਰੋਧੀ ਧਿਰ ਦਾ ਆਗੂ ਨਮਲ ਰਾਜਪਕਸੇ ਤੀਜੀ ਵਾਰ ਹਿਰਾਸਤ 'ਚ

rain in thailand

ਥਾਈਲੈਂਡ 'ਚ ਮੀਂਹ ਰੁਕਿਆ, ਪਰ ਹਜ਼ਾਰਾਂ ਲੋਕਾਂ ਨੂੰ ਛੱਡਣਾ ਪਿਆ ਘਰ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਵਿਸ਼ੇਸ਼ ਟਿੱਪਣੀ ਦੀਆਂ ਖਬਰਾਂ
    • indian women crimes
      ਭਾਰਤ ’ਚ ਜਬਰ-ਜ਼ਨਾਹ : ਲਾਪਰਵਾਹੀ ਜਾਂ ਚੌਕਸੀ ਦੀ ਅਸਫ਼ਲਤਾ ?
    • need to adopt smart rice policy
      ‘ਸਮਾਰਟ ਰਾਈਸ ਪਾਲਿਸੀ’ ਅਪਨਾਉਣ ਦੀ ਲੋੜ
    • ashok singhal
      ਰਾਸ਼ਟਰ ਨਿਰਮਾਣ ਲਈ ਸਮਰਪਿਤ ਸਨ ਅਸ਼ੋਕ ਸਿੰਘਲ
    • there is no dearth of true saints in india
      ਭਾਰਤ ’ਚ ਸੱਚੇ ਸੰਤਾਂ ਦੀ ਘਾਟ ਨਹੀਂ!
    • election commission
      ਚੋਣ ਕਮਿਸ਼ਨ ’ਚ ਇਕਤਰਫ਼ਾ ਫੈਸਲਿਆਂ ਲਈ ਕੋਈ ਜਗ੍ਹਾ ਨਹੀਂ
    • students education
      ਵਿਦਿਆਰਥੀਆਂ ਨੂੰ ਵਿੱਤੀ ਮੈਨੇਜਮੈਂਟ ਦੀ ਸਿੱਖਿਆ ਦੇਣਾ ਜ਼ਰੂਰੀ
    • honestleaders
      ਸਮਾਜ ਨੂੰ ਇਮਾਨਦਾਰ ਅਤੇ ਸਵੱਛ ਦਿੱਖ ਵਾਲੇ ਸਿਆਸਤਦਾਨਾਂ ਤੇ ਅਧਿਕਾਰੀਆਂ ਦੀ ਲੋੜ
    • bhagat singh
      ਭਗਤ ਸਿੰਘ ਦੇ ਸਵਾਲਾਂ ਲਈ ਕੀ ਅਸੀਂ ਤਿਆਰ ਹਾਂ ?
    • donald trump
      ਅਮਰੀਕੀ ਪ੍ਰੈੱਸ ਉਠਾ ਰਹੀ ਹੈ ਟਰੰਪ ਦੀ ਦਾਦਾਗਿਰੀ ਦੇ ਖ਼ਿਲਾਫ਼ ਆਵਾਜ਼
    • circumstances determine the direction of a country s politics
      ਹਾਲਾਤ ਹੀ ਕਿਸੇ ਦੇਸ਼ ਦੀ ਸਿਆਸਤ ਨੂੰ ਦਿਸ਼ਾ ਦਿੰਦੇ ਹਨ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +