ਅੱਤਵਾਦ ਦੇ ਕਾਲੇ ਦੌਰ ਨੂੰ ਝੱਲਣ ਦੇ ਬਾਅਦ ਪੰਜਾਬ ਹੁਣ ਇਕ ਨਵੇਂ ਪ੍ਰਤੱਖ ਖਤਰੇ ਦਾ ਸਾਹਮਣਾ ਕਰ ਰਿਹਾ ਹੈ। ਸਰਹੱਦ ਦੇ ਨਾਲ ਲੱਗਦੇ ਇਸ ਨਾਜ਼ੁਕ ਸੂਬੇ ਦੀ ਸੁਰੱਖਿਆ ਅਤੇ ਸ਼ਾਂਤੀ ਲਈ ਗੈਂਗਸਟਰ ਤੇ ਨਾਰਕੋ-ਅੱਤਵਾਦ ਨੇ ਕਈ ਚੁਣੌਤੀਆਂ ਖੜ੍ਹੀਆਂ ਕਰ ਦਿੱਤੀਆਂ ਹਨ। ਨਾਰਕੋ-ਅੱਤਵਾਦ ਦਾ ਇਹ ਰੂਪ ਇੰਨਾ ਖਤਰਨਾਕ ਹੈ ਕਿ ਸਰਹੱਦ ਪਾਰ ਬੈਠੇ ਆਈ. ਐੱਸ. ਆਈ. ਦੇ ਇਸ਼ਾਰੇ ’ਤੇ ਦੇਸ਼ ਨੂੰ ਖੰਡਿਤ ਕਰਨ ਦੀ ਸਾਜ਼ਿਸ਼ ’ਚ ਇਸ ਪਾਰ ਬੈਠੇ ਦੇਸ਼ਧ੍ਰੋਹੀ ਵੀ ਸ਼ਾਮਲ ਹਨ। ਨਾਰਕੋ-ਅੱਤਵਾਦ ਕਿਸੇ ਵੀ ਸੂਬੇ ਲਈ 2 ਵੱਖ-ਵੱਖ ਚੁਣੌਤੀਆਂ, ਭਾਵ ਨਸ਼ੀਲੇ ਪਦਾਰਥਾਂ ਅਤੇ ਅੱਤਵਾਦ ਨੂੰ ਇਕਸਾਰ ਕਰ ਰਿਹਾ ਹੈ। ਸਿੱਧੇ ਸ਼ਬਦਾਂ ’ਚ ਕਹੀਏ ਤਾਂ ਇਹ ਅੱਤਵਾਦ ਅਤੇ ਨਾਜਾਇਜ਼ ਨਸ਼ੀਲੇ ਪਦਾਰਥਾਂ ਦੇ ਵਪਾਰ ਦੇ ਦਰਮਿਆਨ ਇਕ ਗੰਢਤੁੱਪ ਹੈ, ਜਿਨ੍ਹਾਂ ਨੇ ਇਕ ਸਮੁੱਚਾ ਖਤਰਾ ਬਣ ਕੇ ਪੰਜਾਬ ਦੀ ਸ਼ਾਂਤੀ ਨੂੰ ਅਸਥਿਰ ਕਰਨ ਲਈ ਹੱਥ ਮਿਲਾਇਆ ਹੈ।
ਪੰਜਾਬ ਦੇ ਨਾਰਕੋ-ਅੱਤਵਾਦ ਦੇ ਹੇਠ ਲਿਖੇ ਪਹਿਲੂ ਅਤੇ ਆਯਾਮ ਹਨ :
- ਜਾਂ ਤਾਂ ਇਕੱਲੇ ਜਾਂ ਵੱਖ-ਵੱਖ ਰੂਪਾਂ ’ਚ ਮੁਨਾਫਾਖੋਰੀ ਲਈ ਨਾਜਾਇਜ਼ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਦੀ ਵਰਤੋਂ।
-ਨਸ਼ੀਲੇ ਦ੍ਰਵ-ਵਪਾਰ ਨੂੰ ਕਾਬੂ ਕਰਨ ਲਈ ਅੱਤਵਾਦੀ-ਗੈਂਗਸਟਰ ਸਰਗਰਮੀਆਂ ਦੀ ਵਰਤੋਂ।
- ਨਾਜਾਇਜ਼ ਨਸ਼ੀਲੀਆਂ ਦਵਾਈਆਂ ਜਾਂ ਪਦਾਰਥਾਂ ਦੇ ਵਪਾਰ ਦੀ ਸਮੱਗਲਿੰਗ ਅਤੇ ਅੱਤਵਾਦ-ਗੈਂਗਸਟਰ ਦੀ ਵਰਤੋਂ।
- ਅੱਤਵਾਦੀ ਸਰਗਰਮੀਆਂ ਨੂੰ ਪ੍ਰਾਯੋਜਿਤ ਕਰਨ ਲਈ ਨਾਜਾਇਜ਼ ਡਰੱਗ ਵਪਾਰ ਜਾਂ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਲਈ ਵਪਾਰ ਦੀ ਵਰਤੋਂ।
ਅਜੇ ਤੱਕ ਨਾਜਾਇਜ਼ ਡਰੱਗ ਵਪਾਰ ਲਈ ਗੈਂਗਸਟਰਾਂ ਦੀ ਵਰਤੋਂ ਵੱਖ-ਵੱਖ ਅੱਤਵਾਦੀ ਸੰਗਠਨਾਂ ਦੇ ਨਾਲ ਜੁੜੇ ਸਰਗਣਿਆਂ ਵੱਲੋਂ ਕੀਤੀ ਜਾਂਦੀ ਰਹੀ ਹੈ। ਕਿਸੇ ਵੀ ਅੱਤਵਾਦੀ ਸਰਗਰਮੀ ਨੂੰ ਚਲਾਉਣ ਲਈ ਉਸ ਨੂੰ ਕਿਸੇ ਵੀ ਸਰਗਰਮੀ ਨੂੰ ਅੰਜਾਮ ਦੇਣ ਲਈ ਮੁਦਰਿਕ ਮਦਦ ਅਤੇ ਧਨ ਦੀ ਲੋੜ ਹੁੰਦੀ ਹੈ। ਇਹ ਫੰਡ ਵੱਡੇ ਪੱਧਰ ’ਤੇ ਨਾਜਾਇਜ਼ ਅਤੇ ਪਾਬੰਦੀਸ਼ੁਦਾ ਦਵਾਈਆਂ ਦੇ ਵਪਾਰ ਤੋਂ ਹਾਸਲ ਹੁੰਦੇ ਹਨ। ਨਾਰਕੋਟਿਕਸ ਵਪਾਰ ਅਤੇ ਅੱਤਵਾਦ ਦੋਵਾਂ ਦਾ ਅੰਤਿਮ ਮਕਸਦ ਸੂਬੇ ਦੀ ਅਰਥਵਿਵਸਥਾ ਅਤੇ ਸਿਆਸਤ ਨੂੰ ਅਸਥਿਰ ਕਰਨਾ ਹੈ। ਜਿੱਥੇ ਨਾਰਕੋ-ਵਪਾਰ ਆਰਥਿਕ ਤੌਰ ’ਤੇ ਕਮਜ਼ੋਰ ਆਬਾਦੀ ਨੂੰ ਡਰੱਗਜ਼ ਦਾ ਆਦੀ ਬਣਾ ਕੇ ਜਾਂ ਡਰੱਗਜ਼ ’ਤੇ ਨਿਰਭਰ ਬਣਾ ਕੇ ਉਸ ’ਤੇ ਵਾਰ ਕਰਦਾ ਹੈ, ਅੱਤਵਾਦ ਸੂਬੇ ਦੀ ਸ਼ਾਂਤੀ ਨੂੰ ਖਤਰੇ ’ਚ ਪਾਉਣ ’ਚ ਦਾ ਇਕ ਸਿੱਧਾ ਤਰੀਕਾ ਹੈ। ਪੰਜਾਬ ’ਚ ਨਾਰਕੋ- ਅੱਤਵਾਦ ਦੀਆਂ ਜੜ੍ਹਾਂ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਨਾਲ ਜੁੜੀਆਂ ਹਨ। ਪੰਜਾਬ ਦੀ ਪਾਕਿਸਤਾਨ ਦੇ ਨਾਲ 425 ਕਿ. ਮੀ. ਦੀ ਸਰਹੱਦ ਹੈ, ਜੋ ਪੰਜਾਬ ਸੂਬੇ ’ਚ ਨਾਰਕੋ-ਅੱਤਵਾਦ ਦਾ ਮੁੱਖ ਪ੍ਰਾਯੋਜਕ ਹੈ। ਹਾਲਾਂਕਿ ਵਧੇਰੇ ਸਰਹੱਦ ’ਤੇ ਘੇਰਾਬੰਦੀ ਕਰ ਦਿੱਤੀ ਗਈ ਹੈ, ਸਾਡੇ ਦੁਸ਼ਮਣ ਗੁਆਂਢੀ ਇਨ੍ਹਾਂ ਸਰਗਰਮੀਆਂ ਨੂੰ ਸ਼ਹਿ ਦੇਣ ਅਤੇ ਵਿੱਤ ਪੋਸ਼ਣ ਕਰਨ ਲਈ ਵੱਖ-ਵੱਖ ਢੰਗਾਂ ਦੀ ਵਰਤੋਂ ਕਰ ਰਹੇ ਹਨ। ਪੰਜਾਬ ’ਚ ਡਰੱਗਜ਼ ਅਤੇ ਨਸ਼ੀਲੇ ਪਦਾਰਥਾਂ ਦੀ ਆਵਾਜਾਈ ਲਈ ਵੱਡੇ ਪੱਧਰ ’ਤੇ ਡ੍ਰੋਨ ਦੀ ਵਰਤੋਂ ਨਾ ਸਿਰਫ ਡਰੱਗਜ਼ ਲਈ ਸਗੋਂ ਹਥਿਆਰਾਂ ਅਤੇ ਗੋਲਾ-ਬਾਰੂਦ ਦੀ ਆਵਾਜਾਈ ਲਈ ਕੀਤੀ ਜਾਂਦੀ ਹੈ। ਹਾਲ ਹੀ ’ਚ ਪੁਲਸ ਦੀ ਜਾਂਚ ਤੋਂ ਪਤਾ ਲੱਗਦਾ ਹੈ ਕਿ ਗੈਂਗਸਟਰਾਂ ਦੀਆਂ ਸਰਗਰਮੀਆਂ ਨੂੰ ਵੀ ਨਾਰਕੋ ਵਪਾਰ ਤੋਂ ਪ੍ਰਾਪਤ ਅਤੇ ਵਿੱਤ ਪੋਸ਼ਿਤ ਕੀਤਾ ਜਾਂਦਾ ਹੈ।
ਭਾਰਤ ਰਣਨੀਤਕ ਤੌਰ ’ਤੇ ਗੋਲਡਨ ਕ੍ਰੀਸੈਂਟ ਅਤੇ ਗੋਲਡਨ ਟ੍ਰੈਂਗਲ ਦਰਮਿਆਨ ਸਥਿਤ ਹੈ, ਜੋ ਦੁਨੀਆ ਦੇ ਨਾਜਾਇਜ਼ ਡਰੱਗ ਵਪਾਰ ਦੇ 2 ਕੇਂਦਰ ਹਨ। ਪੰਜਾਬ ਗੋਲਡਨ ਕ੍ਰੀਸੈਂਟ (ਪਾਕਿਸਤਾਨ, ਅਫਗਾਨਿਸਤਾਨ ਅਤੇ ਈਰਾਨ) ਤੋਂ ਸਭ ਤੋਂ ਨੇੜੇ ਸਥਿਤ ਹੈ ਜੋ ਦੁਨੀਆ ’ਚ ਅਫੀਮ ਦਾ ਸਭ ਤੋਂ ਵੱਡਾ ਉਤਪਾਦਕ ਹੈ। ਇਸ ਲਈ ਇਹ ਡਰੱਗ ਪੈਡਲਰ ਅਤੇ ਨਾਜਾਇਜ਼ ਸਰਗਰਮੀ ਲਈ ਇਕ ਪਾਰਗਮਨ ਬਿੰਦੂ ਦੇ ਰੂਪ ’ਚ ਕੰਮ ਕਰਦਾ ਹੈ। ਆਈ. ਐੱਸ. ਆਈ. ਨਾਰਕੋ-ਵਿੱਤ ਪੋਸ਼ਣ ਰਾਹੀਂ ਆਪਣੇ ਆਰਥਿਕ ਹਿੱਤਾਂ ਨੂੰ ਸਾਧਦਾ ਹੈ, ਜਿਸ ਕੋਲ ਨਾਰਕੋ-ਵਪਾਰ ਦੇ ਰੂਪ ’ਚ ਇਕ ਚੰਗੀ ਤਰ੍ਹਾਂ ਕੰਟਰੋਲਡ, ਮਜ਼ਬੂਤ ਅਤੇ ਹੁਣ ਸਵੈ-ਚਾਲਿਤ ਲਾਭਦਾਇਕ ਕਾਰੋਬਾਰੀ ਸਰਗਰਮੀ ਹੈ। ਇਹ ਸਿਰਫ ਪੰਜਾਬ ਰਾਹੀਂ ਭਾਰਤ ’ਚ ਆਪਣੇ ਨਸ਼ੀਲੇ ਪਦਾਰਥਾਂ ਦੇ ਘਰੇਲੂ ਉਦਯੋਗ ਦੀ ਬਰਾਮਦ ਕਰ ਰਿਹਾ ਹੈ। ਨਸ਼ੀਲੇ ਪਦਾਰਥਾਂ ਦੀ ਸੌਖੀ ਉਪਲੱਬਤਾ ਪੰਜਾਬ ’ਚ ਨਸ਼ੀਲੀਆਂ ਦਵਾਈਆਂ ਦੇ ਪ੍ਰਸਾਰ ਦੇ ਕਾਰਨਾਂ ’ਚੋਂ ਇਕ ਹੈ। 2015 ਦੇ ਇਕ ਸਰਵੇਖਣ ਅਨੁਸਾਰ, ਪੰਜਾਬ ’ਚ 2.32 ਲੱਖ ‘ਡਰੱਗ ਡਿਪੈਂਡੈਂਟ’ ਸਨ। ਇਸ ਦਾ ਭਾਵ ਹੈ ਕਿ 2011 ਦੀ ਮਰਦਮਸ਼ੁਮਾਰੀ ਦੇ ਅਨੁਸਾਰ 1.2 ਫੀਸਦੀ ਬਾਲਗ ਆਬਾਦੀ ਭਾਵ 2 ਕਰੋੜ ਡਰੱਗਜ਼ ਦੀ ਆਦੀ ਹੈ। ਜਿੱਥੇ ਤੱਕ ਯੂਜ਼ਰਸ ਦੀ ਗੱਲ ਹੈ, ਤਾਂ ਸਰਵੇ ’ਚ ਇਹ ਗਿਣਤੀ 8.6 ਲੱਖ ਹੋਣ ਦਾ ਅੰਦਾਜ਼ਾ ਲਾਇਆ ਗਿਆ ਹੈ।
2019 ਦੀ ਇਕ ਰਿਪੋਰਟ ਅਨੁਸਾਰ, ਪੰਜਾਬ ’ਚ ਨਸ਼ੀਲੀਆਂ ਦਵਾਈਆਂ ਦੇ ਰਾਸ਼ਟਰੀ ਔਸਤ ਨਾਲੋਂ ਵੱਧ ਵਰਤੋਂਕਾਰ ਹਨ। ਪੰਜਾਬ ’ਚ ਸ਼ਰਾਬ ਦੀ ਵਰਤੋਂ 28.5 ਫੀਸਦੀ ਹੈ, ਜਦਕਿ ਰਾਸ਼ਟਰੀ ਔਸਤ 14.6 ਫੀਸਦੀ ਹੈ। ਭੰਗ ਲਈ ਇਹ 12.5 ਫੀਸਦੀ ਅਤੇ 2.8 ਫੀਸਦੀ ਹੈ, ਅਫੀਮ ਲਈ, ਪੰਜਾਬ ’ਚ ਵਰਤੋਂ 9.7 ਫੀਸਦੀ ਬਨਾਮ ਰਾਸ਼ਟਰੀ ਔਸਤ 2.1 ਫੀਸਦੀ ਹੈ। ਲੁਧਿਆਣਾ ਧਮਾਕੇ ਦੇ ਬਾਅਦ ਜਾਂਚ ਦੌਰਾਨ, ਕੇਂਦਰੀ ਏਜੰਸੀਆਂ ਵੱਲੋਂ ਇਹ ਖੁਲਾਸਾ ਕੀਤਾ ਗਿਆ ਕਿ ਪਾਕਿਸਤਾਨੀ ਸਰਕਾਰ ਪਿਛਲੇ 6 ਸਾਲਾਂ ਤੋਂ ਪੰਜਾਬ ’ਚ ਸ਼ਾਂਤੀ ਭੰਗ ਕਰਨ ਲਈ ਅੱਤਵਾਦੀ ਫੰਡ ਤੇ ਡਰੱਗਜ਼ ਦੀ ਵਰਤੋਂ ਕਰਨ ਦੀ ਸਾਜ਼ਿਸ਼ ਕਰ ਰਹੀ ਹੈ ਜਿਸ ਦੀ ਪੁਸ਼ਟੀ ਸ਼ੌਰਿਆ ਚੱਕਰ ਨਾਲ ਸਨਮਾਨਿਤ ਬਲਵਿੰਦਰ ਸਿੰਘ ਸੰਧੂ ਦੀ ਹੱਿਤਆ ਦੀ ਜਾਂਚ ਦੌਰਾਨ ਚਾਰਜਸ਼ੀਟ ’ਚ ਖੁਲਾਸੇ ਦੌਰਾਨ ਹੋਈ ਸੀ। ਜੂਨ 2022 ’ਚ ਲੁਧਿਆਣਾ ਐੱਸ. ਟੀ. ਐੱਫ. ਨੇ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਦੇ ਕਬਜ਼ੇ ’ਚੋਂ 20.8 ਕਿਲੋ ਬਰਫ ਦੀ ਦਵਾਈ (ਅੰਫੇਟਾਮਾਈਨ) ਬਰਾਮਦ ਕੀਤੀ ਜੋ ਪੰਜਾਬ ’ਚ ਹੁਣ ਤੱਕ ਦੀ ਸਭ ਤੋਂ ਵੱਡੀ ਬਰਾਮਦਗੀ ਹੈ। ਦਵਾਈਆਂ ਦੀ ਜ਼ਬਤੀ ਪੰਜਾਬ ’ਚ ਦਵਾਈ ਦੀ ਉਪਲੱਬਧੀ ਦੀ ਮਾਤਰਾ, ਨਤੀਜੇ ਅਤੇ ਪੈਮਾਨੇ ਨੂੰ ਦਰਸਾਉਂਦੀ ਹੈ। ਪੰਜਾਬ ’ਚ ਨਸ਼ੀਲੀ ਦਵਾਈ ਦੀ ਦੁਰਵਰਤੋਂ ਦਾ ਇਕ ਕਾਰਨ ਕੁਝ ਪੌਪ-ਗਾਇਕਾਂ ਵੱਲੋਂ ਡਰੱਗ ਕਲਚਰ ਨੂੰ ਸ਼ਹਿ ਦੇਣੀ ਹੈ ਜੋ ਨੌਜਵਾਨਾਂ ਦੇ ਕਮਜ਼ੋਰ ਦਿਮਾਗ ਨੂੰ ਫੜ ਲੈਂਦਾ ਹੈ।
-ਤਰੁਣ ਚੁਘ (ਭਾਜਪਾ ਦੇ ਰਾਸ਼ਟਰੀ ਮਹਾਮੰਤਰੀ)
ਮੁੜ ਐੱਨ. ਡੀ. ਏ. ’ਚ ਸ਼ਾਮਲ ਹੋ ਸਕਦਾ ਹੈ ਅਕਾਲੀ ਦਲ ! ਦ੍ਰੌਪਦੀ ਮੁਰਮੂ ਦੇ ਸਮਰਥਨ ਨਾਲ ਛਿੜੀ ਨਵੀਂ ਚਰਚਾ
NEXT STORY