ਹੁਣੇ ਜਿਹੇ ਹੀ ਅਮਰੀਕਾ ਅਤੇ ਚੀਨ ਦੀ ਉੱਚ ਪੱਧਰੀ ਬੈਠਕ ਹੋਈ ਸੀ। ਇਹ ਬੈਠਕ ਅਮਰੀਕਾ ’ਚ ਆਯੋਜਿਤ ਹੋਈ ਸੀ। ਇਸ ਲਈ ਸ਼ੀ ਜਿਨਪਿੰਗ ਅਮਰੀਕਾ ਗਏ ਸਨ। ਇਸ ਬੈਠਕ ਦੇ ਬਾਵਜੂਦ ਦੋ ਗੱਲਾਂ ਸਾਹਮਣੇ ਆਈਆਂ ਜੋ ਚੀਨ ਲਈ ਬਹੁਤ ਨੁਕਸਾਨ ਦੇਹ ਰਹੀਆਂ। ਪਹਿਲੀ ਗੱਲ ਇਹ ਕਿ ਅਮਰੀਕੀ ਕੰਪਨੀ ਬਲੈਕਸਟੋਨ ਗਰੁੱਪ ਨੇ ਅਰਬਾਂ ਡਾਲਰ ਦੀਆਂ ਚੀਨੀ ਜਾਇਦਾਦਾਂ ਨੂੰ ਵੇਚਣਾ ਸ਼ੁਰੂ ਕਰ ਦਿੱਤਾ। ਨਾਲ ਹੀ ਅਲੀਬਾਬਾ ਦੇ ਮਾਲਕ ਜੈਕ ਮਾ ਨੇ 8 ਅਰਬ ਡਾਲਰ ਦੇ ਸ਼ੇਅਰ ਵੇਚ ਦਿੱਤੇ ਕਿਉਂਕਿ ਅਲੀਬਾਬਾ ਦੇ ਸ਼ੇਅਰ ਲਗਾਤਾਰ ਹੇਠਾਂ ਡਿੱਗਦੇ ਜਾ ਰਹੇ ਸਨ।
16 ਨਵੰਬਰ ਨੂੰ ਜਦੋਂ ਅਮਰੀਕਾ ਅਤੇ ਚੀਨ ਦਰਮਿਆਨ ਸਾਨ ਫ੍ਰਾਂਸਿਸਕੋ ’ਚ ਸਮਿਟ ਦਾ ਦੂਜਾ ਦਿਨ ਸੀ, ਉਸ ਦਿਨ ਅਮਰੀਕੀ ਸ਼ੇਅਰ ਅਤੇ ਰੈਗੂਲੇਟਰੀ ਕਮਿਸ਼ਨ ਦੀ ਵੈੱਬਸਾਈਟ ਨੇ 144 ਦਸਤਾਵੇਜ਼ਾਂ ਰਾਹੀਂ ਇਹ ਖੁਲਾਸਾ ਕੀਤਾ ਕਿ ਜੈਕ ਮਾ ਦੇ ਪਰਿਵਾਰਕ ਟਰੱਸਟ ਵਰਗੀਆਂ ਜਾਇਦਾਦਾਂ ਅਤੇ ਜੇ.ਐੱਸ.ਪੀ ਇਨਵੈਸਟਮੈਂਟ ਲਿਮਟਿਡ ਨੇ ਅਲੀਬਾਬਾ ਫਾਊਂਡਰ ਸ਼ੇਅਰ ’ਚੋਂ ਆਪਣੇ 50 ਲੱਖ ਸ਼ੇਅਰ ਵੇਚਣ ਦਾ ਮਨ ਬਣਾ ਲਿਆ ਹੈ।
ਸ਼ੇਅਰਾਂ ’ਚ ਇੰਨੀ ਕਮੀ ਕਰਨ ਦਾ ਅਸਰ ਇਹ ਹੋਇਆ ਕਿ ਸ਼ੇਅਰ ਬਾਜ਼ਾਰ ’ਚ 8.707 ਅਰਬ ਡਾਲਰ ਦੀ ਕਮੀ ਆ ਗਈ। ਜਿਵੇਂ ਹੀ ਇਹ ਖਬਰ ਬਾਜ਼ਾਰ ’ਚ ਆਈ, ਤਿਵੇਂ ਹੀ ਅਮਰੀਕਾ ਅਤੇ ਹਾਂਗਕਾਂਗ ’ਚ ਅਲੀਬਾਬਾ ਦੇ ਸ਼ੇਅਰਾਂ ’ਚ 9 ਫੀਸਦੀ ਦੀ ਗਿਰਾਵਟ ਵੇਖਣ ਨੂੰ ਮਿਲੀ। ਇਸ ਦਾ ਅਸਰ ਇਹ ਹੋਇਆ ਕਿ ਸ਼ੇਅਰ ਬਾਜ਼ਾਰ ’ਚੋਂ 140 ਅਰਬ ਚੀਨੀ ਯੁਆਨ ਗਾਇਬ ਹੋ ਗਏ। ਅਮਰੀਕੀ ਡਾਲਰ ’ਚ ਇਸ ਦੀ ਕੀਮਤ 15.9 ਅਰਬ ਡਾਲਰ ਬਣਦੀ ਹੈ।
ਪਿਛਲੇ ਕੁੱਝ ਸਾਲਾਂ ਤੋਂ ਅਲੀਬਾਬਾ ਦੇ ਸ਼ੇਅਰਾਂ ਦੀ ਕੀਮਤ ਲਗਾਤਾਰ ਡਿਗਦੀ ਜਾ ਰਹੀ ਹੈ। 2019 ’ਚ ਜਿੱਥੇ ਇਕ ਸ਼ੇਅਰ ਦੀ ਕੀਮਤ 319 ਡਾਲਰ ਸੀ, ਉੱਥੇ 2020 ’ਚ ਇਹ ਘਟ ਕੇ 80 ਡਾਲਰ ਹੀ ਰਹਿ ਗਈ। ਇਹ ਗਿਰਾਵਟ 70 ਫੀਸਦੀ ਦੇਖੀ ਗਈ। ਜੈਕ ਮਾ ਦੇ ਆਪਣੇ ਸ਼ੇਅਰਾਂ ਦੀ ਗਿਣਤੀ ਨੂੰ ਘੱਟ ਕਰਨ ਦੇ ਫੈਸਲੇ ਪਿੱਛੋਂ ਬਾਜ਼ਾਰ ’ਚ ਕਈ ਅਟਕਲਾਂ ਤੇਜ਼ ਹੋ ਗਈਆਂ। ਉਸੇ ਦਿਨ ਜੈਕ ਮਾ ਵੱਲੋਂ ਅਲੀਬਾਬਾ ਦੇ ਸਟਾਕ ਵੇਚਣ ਦੀ ਗੱਲ ਵੀ ਬਾਜ਼ਾਰ ’ਚ ਗਰਮ ਹੋ ਗਈ ਸੀ।
ਨਾਲ ਹੀ ਉਸ ਦਿਨ ਜੈਕ ਮਾ ਅਲੀਬਾਬਾ ਦੀ ਤੀਜੀ ਤਿਮਾਹੀ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਜਿਸ ’ਚ ਕਿਹਾ ਗਿਆ ਸੀ ਕਿ ਅਲੀਬਾਬਾ ਦੇ ਆਈ. ਪੀ. ਓ. ਜਲਦੀ ਹੀ ਆਉਣ ਵਾਲੇ ਸਨ ਅਤੇ ਉਨ੍ਹਾਂ ਨੂੰ ਕੁੱਝ ਸਮੇਂ ਲਈ ਰੋਕ ਦਿੱਤਾ ਗਿਆ ਹੈ।
ਕੁੱਝ ਸਮਾਂ ਪਹਿਲਾਂ ਵੀ ਅਲੀਬਾਬਾ ਨੇ ਆਪਣੇ ਕੁੱਝ ਦੂਸਰੇ ਆਈ.ਪੀ.ਓ. ’ਤੇ ਥੋੜ੍ਹੇ ਸਮੇਂ ਲਈ ਸਟੇਅ ਆਡਰ ਜਾਰੀ ਕੀਤਾ ਸੀ। ਸਿਰਫ ਛੇ ਮਹੀਨਿਆਂ ’ਚ ਅਲੀਬਾਬਾ ਨੇ ਆਪਣੇ ਦੋ ਆਈ.ਪੀ.ਓ. ਨੂੰ ਅੱਗੇ ਪਾ ਦਿੱਤਾ ਸੀ, ਜਿਸ ਕਾਰਨ ਬਾਜ਼ਾਰ ’ਚ ਅਲੀਬਾਬਾ ਗਰੁੱਪ ਸਬੰਧੀ ਲੋਕ ਗੱਲਾਂ ਕਰਨ ਲੱਗੇ। ਇਸ ਕਾਰਨ ਲੋਕਾਂ ਦਾ ਭਰੋਸਾ ਅਲੀਬਾਬਾ ’ਤੇ ਕਮਜ਼ੋਰ ਹੋਣ ਲੱਗਾ।
ਜਾਪਾਨ ਦੀ ਨੋਮੁਰਾ ਸਕਿਓਰਿਟੀਜ਼ ਦੇ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਆਈ.ਪੀ.ਓ. ’ਤੇ ਅਚਾਨਕ ਸਟੇਅ ਆਰਡਰ ਲਾ ਦੇਣਾ ਬਾਜ਼ਾਰ ’ਚ ਅਲੀਬਾਬਾ ਗਰੁੱਪ ਲਈ ਕਿਸੇ ਝਟਕੇ ਤੋਂ ਘੱਟ ਨਹੀਂ ਹੈ। ਪ੍ਰੋਫੈਸਰ ਜਿਯਾਂਗ ਥਿਯੇਨ ਲਿਯਾਂਗ ਜੋ ਇਕ ਸਿਆਸੀ ਵਿਸ਼ਲੇਸ਼ਕ ਹਨ ਅਤੇ ਆਪਣਾ ਯੂ-ਟਯੂਬ ਚੈਨਲ ਚਲਾਉਂਦੇ ਹਨ , ਨੇ ਕਿਹਾ ਕਿ ਜੈਕ ਮਾ ਨਾ ਤਾਂ ਚੀਨੀ ਅਰਥਵਿਵਸਥਾ ਸਬੰਧੀ ਕੋਈ ਚੰਗੀ ਰਾਇ ਰੱਖਦੇ ਹਨ ਅਤੇ ਨਾ ਹੀ ਅਲੀਬਾਬਾ ਦਾ ਚੰਗਾ ਭਵਿੱਖ ਚੀਨ ’ਚ ਵੇਖਦੇ ਹਨ।
ਅਮਰੀਕਾ ਵੱਲੋਂ ਚੀਨ ’ਤੇ ਲਾਈਆਂ ਗਈਆਂ ਪਾਬੰਦੀਆਂ ਅਤੇ ਚੀਨ ਲਈ ਉੱਚ ਤਕਨੀਕੀ ਚਿੱਪ ਦੀ ਬਰਾਮਦ ’ਤੇ ਲਾਈਆਂ ਗਈਆਂ ਪਾਬੰਦੀਆਂ ਕਾਰਨ ਚੀਨ ਦੇ ਕੰਪਿਊਟਰ, ਇੰਟਰਨੈੱਟ ਅਤੇ ਇਸ ਨਾਲ ਜੂੜੇ ਉਦਯੋਗਾਂ ਲਈ ਇਹ ਚੰਗਾ ਨਹੀਂ ਹੈ। ਮਾਈਕ੍ਰੋ ਚਿੱਪ ਲਈ ਚੀਨ ਅਮਰੀਕਾ ’ਤੇ ਨਿਰਭਰ ਹੈ। ਅਮਰੀਕੀ ਪਾਬੰਦੀਆਂ ਪਿੱਛੋਂ ਚੀਨ ਦੇ ਕੰਪਿਊਟਰ ਅਤੇ ਇਸ ਨਾਲ ਜੁੜੇ ਉਦਯੋਗ ਕੰਮ ਨਹੀਂ ਕਰ ਸਕਣਗੇ।
ਜੈਕ ਮਾ ਤੋਂ ਇਲਾਵਾ ਵੀ ਇਕ ਉਦਯੋਗਪਤੀ ਚੀਨ ’ਚੋਂ ਆਪਣਾ ਪੈਸਾ ਬਾਹਰ ਕੱਢ ਰਹੇ ਹਨ। ਬਲੈਕਸਟੋਨ ਦੇ ਸੀ. ਈ. ਓਸਟੀਵਨ ਸ਼ਾਤਰਜਮੈਨ ਲੰਬੇ ਸਮੇਂ ਤੋਂ ਚੀਨ ’ਚ ਨਿਵੇਸ਼ ਕਰ ਰਹੇ ਹਨ। ਜਿਯਾਂਗ ਜਾਮਿਨ ਦੇ ਸਮੇਂ ਉਨ੍ਹਾਂ ਬਹੁਤ ਵਧੇਰੇ ਨਿਵੇਸ਼ ਕੀਤਾ ਸੀ। ਇਸ ਸਮੇਂ ਬਲੈਕਸਟੋਨ ਚੀਨ ਦੇ 19 ਸ਼ਹਿਰਾਂ ’ਚ ਆਪਣੇ 11 ਲਾਜਿਸਟਿਕਸ ਪਾਰਕਾਂ ਨੂੰ ਵੇਚਣਾ ਚਾਹੁੰਦਾ ਹੈ। ਇਨ੍ਹਾਂ ਪਾਰਕਾਂ ਦਾ ਖੇਤਰਫਲ 22 ਲੱਖ ਵਰਗ ਕਿਲੋਮੀਟਰ ਹੈ। ਇਨ੍ਹਾਂ ਦੀ ਕੀਮਤ 10 ਅਰਬ ਯੁਆਨ ਹੈ। ਇਨ੍ਹਾਂ ’ਚੋਂ ਸਭ ਤੋਂ ਵੱਡਾ ਅਤੇ ਅਹਿਮ ਕਵਾਨਚੋ ਹਵਾਈ ਅੱਡੇ ਕੋਲ ਲੋਂਗਈ ਲਾਜਿਸਟਿਕਸ ਪਾਰਕ ਹੈ।
ਇਸ ਨੂੰ ਬਲੈਕਸਟੋਨ ਨੇ ਚਾਈਨਾ ਫਾਰਚੂਨ ਲੈਂਡ ਡਿਵੈਲਪਮੈਂਟ ਰਾਹੀਂ 2021 ਦੇ ਅੰਤ ’ਚ 8.2 ਅਰਬ ਯੁਆਨ ਨਾਲ ਖਰੀਦਿਆ ਸੀ।
ਦੱਖਣ ਫਤਹਿ ਕਰਨਾ ਭਾਜਪਾ ਲਈ ਇਕ ਵੱਡੀ ਚੁਣੌਤੀ
NEXT STORY