Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, APR 24, 2026

    11:43:21 AM

  • russia will now pay in this currency for oil and gas business with europe

    ਤੇਲ ਅਤੇ ਗੈਸ ਦੇ ਕਾਰੋਬਾਰ ਲਈ ਰੂਸ ਨੇ ਲਿਆ...

  • diljit dosanjh faces protests in canada

    ਦਿਲਜੀਤ ਦੋਸਾਂਝ ਦਾ ਕੈਨੇਡਾ 'ਚ ਹੋਇਆ ਵਿਰੋਧ, ਸ਼ੋਅ...

  • chandigarh zombie video

    ਚੰਡੀਗੜ੍ਹ ਵਿਚ ਮੁੰਡਾ ਬਣ ਗਿਆ 'ਜ਼ੌਂਬੀ', ਵਾਇਰਲ...

  • big announcement made in punjab on may 20

    ਪੰਜਾਬ ਭਰ 'ਚ 20 ਮਈ ਨੂੰ ਹੋ ਗਿਆ ਵੱਡਾ ਐਲਾਨ,...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Special Story News
  • ਪੈਰਿਸ ’ਚ ਹਿੰਸਕ ਮੁਜ਼ਾਹਰੇ ਕਿਉਂ ਹੋਏ

SPECIAL STORY News Punjabi(ਵਿਸ਼ੇਸ਼ ਟਿੱਪਣੀ)

ਪੈਰਿਸ ’ਚ ਹਿੰਸਕ ਮੁਜ਼ਾਹਰੇ ਕਿਉਂ ਹੋਏ

  • Updated: 06 Dec, 2018 05:55 AM
Special Story
why there were violent protests in paris
  • Share
    • Facebook
    • Tumblr
    • Linkedin
    • Twitter
  • Comment

ਮਈ 1968 ’ਚ ਹੋਏ ਵਿਦਿਆਰਥੀਆਂ ਦੇ ਰੋਸ ਮੁਜ਼ਾਹਰਿਆਂ ਤੋਂ ਬਾਅਦ ਬੀਤੇ ਸੋਮਵਾਰ ਪੈਰਿਸ ’ਚ ਸਭ ਤੋਂ ਵੱਧ ਭਿਆਨਕ ਦੰਗੇ ਦਿਖਾਈ ਦਿੱਤੇ, ਜਿਨ੍ਹਾਂ ਨਾਲ ਨਜਿੱਠਣ ਦੇ ਤਰੀਕਿਆਂ ’ਤੇ ਵਿਚਾਰ ਕਰਨ ਲਈ ਫਰਾਂਸ ਦੇ ਪ੍ਰਧਾਨ ਮੰਤਰੀ ਐਡਵਰਡ ਫਿਲਿਪ ਨੇ ਵਿਰੋਧੀ ਧਿਰ ਨਾਲ ਮੁਲਾਕਾਤ ਕੀਤੀ। ਹਫਤੇ ਦੇ ਅਖੀਰ ਦੌਰਾਨ ਵਿਖਾਵਾਕਾਰੀਆਂ ਦੇ ਝੁੰਡਾਂ ਨੇ ਸੜਕਾਂ ’ਤੇ ਹੁੜਦੰਗ ਮਚਾਉਂਦਿਆਂ ਦੰਗਾ ਵਿਰੋਧੀ ਪੁਲਸ ਨਾਲ ਵੀ ਲੜਾਈ ਕੀਤੀ ਕਿਉਂਕਿ ਉਹ ਪਾਸ਼ ਇਲਾਕਿਆਂ ਅਤੇ ਕੈਫੇਜ਼ ’ਚ ਵੜ ਗਏ ਸਨ। ਉਨ੍ਹਾਂ ਨੇ ਗੱਡੀਆਂ ਨੂੰ ਅੱਗ ਲਾ ਦਿੱਤੀ ਤੇ ਫਰਾਂਸ ਦੀ ਰਾਜਧਾਨੀ ’ਚ ਸਭ ਤੋਂ ਵੱਧ ਪਵਿੱਤਰ ਤੇ ਸੰਸਾਰਕ ਪਛਾਣ ਵਾਲੇ ਲੈਂਡਮਾਰਕਸ ਨੂੰ ਨੁਕਸਾਨ ਪਹੁੰਚਾਇਆ।
ਵੱਡੀ ਗਿਣਤੀ ’ਚ ਬੁਕਿੰਗਜ਼ ਰੱਦ ਹੋਣ ਕਾਰਨ ਹੋਟਲਾਂ ਵਾਲਿਆਂ ਨੂੰ ਭਾਰੀ ਨੁਕਸਾਨ ਹੋਇਆ ਤੇ ਸਟਾਕ ਮਾਰਕੀਟ ਦਾ ਸੂਚਕ ਅੰਕ ਵਧ ਗਿਆ। ਵਿਖਾਵਾਕਾਰੀਆਂ ਨੇ ਤੇਲ ਦੀ ਸਪਲਾਈ ’ਚ ਵਿਘਨ ਪਾਇਆ ਸੀ। ਇਸ ਲਈ ਤੇਲ ਕੰਪਨੀ ‘ਟੋਟਲ’ ਨੇ ਦੱਸਿਆ ਕਿ ਉਸ ਦੇ ਬਹੁਤ ਸਾਰੇ ਫਿਲਿੰਗ ਸਟੇਸ਼ਨ ‘ਡ੍ਰਾਈ’ ਹੋ ਗਏ ਹਨ। 
ਬੀਤੇ ਐਤਵਾਰ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਮੰਤਰੀ ਮੰਡਲ ਦੀ ਮੀਟਿੰਗ ਸੱਦੀ, ਜਿਸ ਨੇ ਐਮਰਜੈਂਸੀ ਲਾਉਣ ਦਾ ਸੁਝਾਅ ਦਿੱਤਾ। ਨਵੰਬਰ 2015 ’ਚ ਪੈਰਿਸ ’ਚ ਹੋਏ ਅੱਤਵਾਦੀ ਹਮਲਿਆਂ ਤੇ 2005 ’ਚ ਉਪ-ਸ਼ਹਿਰੀ ਗਰੀਬ ਖੇਤਰਾਂ ’ਚ ਨੌਜਵਾਨਾਂ ਦੇ ਮੁਜ਼ਾਹਰਿਆਂ ਦੌਰਾਨ ਵੀ ਐਮਰਜੈਂਸੀ ਲੱਗੀ ਸੀ। 
ਸਰਕਾਰ ਦੇ ਇਕ ਮੰਤਰੀ ਨੇ ਸੋਮਵਾਰ  ਕਿਹਾ ਕਿ ਇਹ ਬਦਲ ਹੁਣ ਮੇਜ਼ ’ਤੇ ਨਹੀਂ ਹੈ। 17 ਨਵੰਬਰ ਨੂੰ ਦੇਸ਼ ਭਰ ਦੇ ਛੋਟੇ ਸ਼ਹਿਰਾਂ ਤੇ ਦਿਹਾਤੀ ਇਲਾਕਿਆਂ ’ਚ ਲਗਭਗ 3 ਲੱਖ ਲੋਕ ਇਕ ਅਸਾਧਾਰਨ ਮੁਜ਼ਾਹਰੇ ’ਚ ਸ਼ਾਮਲ ਹੋਏ, ਜੋ ਰਹਿਣ-ਸਹਿਣ ਦੀਆਂ ਵਧਦੀਆਂ ਲਾਗਤਾਂ ਤੇ ਖਾਸ ਕਰ ਕੇ ਪੈਟਰੋਲ-ਡੀਜ਼ਲ ’ਤੇ ਉੱਚੇ ਟੈਕਸਾਂ ਨੂੰ ਲੈ ਕੇ ਵਿਰੋਧ ਕਰ ਰਹੇ ਸਨ, ਜਿਨ੍ਹਾਂ ਦਾ ਐਲਾਨ ਮੈਕਰੋਨ ਨੇ ਇਸ ਸਾਲ ਦੇ ਸ਼ੁਰੂ ’ਚ ਕੀਤਾ ਸੀ। 
ਸ਼ੁਰੂ ’ਚ ਆਨਲਾਈਨ ਸ਼ੁਰੂ ਹੋਏ ਮੁਜ਼ਾਹਰੇ ਰੁਕੇ ਨਹੀਂ ਸਗੋਂ ਬੀਤੇ ਸ਼ਨੀਵਾਰ ਨੂੰ ਉਦੋਂ ਹੋਰ ਵੀ ਹਿੰਸਕ ਹੋ ਗਏ, ਜਦੋਂ ਵਿਖਾਵਾਕਾਰੀ ਪਾਸ਼ ਇਲਾਕਿਆਂ ਦੀਆਂ ਸੜਕਾਂ ਤੇ ਪੈਰਿਸ ਦੀਆਂ ਅਹਿਮ ਥਾਵਾਂ ’ਤੇ ਨਿਕਲ ਆਏ। ਉਨ੍ਹਾਂ ਨੂੰ ਪੁਲਸ ਵਲੋਂ ਹੰਝੂ ਗੈਸ, ਪਾਣੀ ਦੀਆਂ ਵਾਛੜਾਂ, ਰਬੜ ਦੀਆਂ ਗੋਲੀਆਂ ਤੇ ਸਟੰਨ ਗ੍ਰਨੇਡਜ਼ ਦਾ ਸਾਹਮਣਾ ਕਰਨਾ ਪਿਆ ਪਰ ਉਹ ਡਟੇ ਰਹੇ। 
ਫਰਾਂਸੀਸੀ ਟੈਕਸਾਂ ’ਚ ਕਟੌਤੀ ਦੀ ਉਡੀਕ 
ਸੋਮਵਾਰ ਨੂੰ ‘ਯੈਲੋ ਵੈਸਟਸ’ (ਪੀਲੇ ਕੱਪੜਿਆਂ ’ਚ) ਨੇ ਕਈ ਹਾਈਵੇਜ਼ ਰੋਕ ਦਿੱਤੇ, ਮੁੱਖ ਤੌਰ ’ਤੇ ਦੱਖਣੀ ਫਰਾਂਸ ’ਚ ਅਤੇ ਮਾਰਸਿਲੇ ਨੇੜੇ ਉਹ ਇਕ ਪ੍ਰਮੁੱਖ ਤੇਲ ਡਿੱਪੂ ਤਕ ਪਹੁੰਚ ਗਏ। ਪ੍ਰਧਾਨ ਮੰਤਰੀ ਫਿਲਿਪ ਨਾਲ ਮੁਲਾਕਾਤ ਕਰਨ ਤੋਂ ਬਾਅਦ ਸੈਂਟਰ ਰਾਈਟ ਲੇਸ ਰਿਪਬਲਿਕਨ ਪਾਰਟੀ ਦੇ ਨੇਤਾ ਲਾਰੈਂਟ ਵਾਕੁਏਜ ਨੇ ਕਿਹਾ ਕਿ ‘‘ਸਰਕਾਰ ਲੋਕਾਂ ਦੇ ਗੁੱਸੇ ਦੀ ਥਾਹ ਪਾਉਣ ’ਚ ਅਸਫਲ ਰਹੀ ਹੈ। ਫਰਾਂਸੀਸੀ ਟੈਕਸਾਂ ’ਚ ਕਟੌਤੀ ਦੀ ਉਡੀਕ ਕਰ ਰਹੇ ਹਨ।’’ ਫਰਾਂਸ ’ਚ ਮੁਜ਼ਾਹਰਿਆਂ ਦੌਰਾਨ ਹੁਣ ਤਕ ਤਿੰਨ ਵਿਅਕਤੀ ਮਾਰੇ ਜਾ ਚੁੱਕੇ ਹਨ ਅਤੇ 260 ਤੋਂ ਜ਼ਿਆਦਾ ਜ਼ਖਮੀ ਹੋਏ ਹਨ, 400 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। 
ਅੰਦੋਲਨ ਦੇ ਸਮਰਥਕ ਜ਼ਿਆਦਾਤਰ ਉਹ ਲੋਕ ਹਨ, ਜੋ ਦਰਮਿਆਨੇ ਅਤੇ ਮਜ਼ਦੂਰ ਵਰਗ ਨਾਲ ਸਬੰਧ ਰੱਖਦੇ ਹਨ ਪਰ ਇਨ੍ਹਾਂ ’ਚ ਕੁਝ ਅਜਿਹੇ ਅਨਸਰ ਵੀ ਸ਼ਾਮਲ ਹਨ, ਜਿਨ੍ਹਾਂ ਦੀ ਪਛਾਣ ‘ਅੱਤਵਾਦੀ’ ਤੇ ‘ਅਾਵਾਰਾ’ ਵਜੋਂ ਕੀਤੀ ਗਈ ਹੈ। ਮੁਜ਼ਾਹਰੇ ਕਰਨ ਵਾਲਿਆਂ ’ਚ ਹਰ ਉਮਰ ਵਰਗ ਦੇ ਲੋਕ ਸ਼ਾਮਲ ਹਨ ਅਤੇ ਇਨ੍ਹਾਂ ’ਚੋਂ ਜ਼ਿਆਦਾਤਰ ਦੇਸ਼ ਦੇ ਵੱਡੇ ਸ਼ਹਿਰਾਂ ਦੇ ਬਾਹਰੀ ਇਲਾਕਿਆਂ ’ਚੋਂ ਆਏ ਹਨ। 
ਉਨ੍ਹਾਂ ਦਾ ਅੰਦੋਲਨ ਅਚਾਨਕ ਸ਼ੁਰੂ ਹੋਇਆ ਸੀ ਤੇ ਤਿੰਨ ਹਫਤਿਆਂ ਵਿਚ ‘ਯੈਲੋ ਵੈਸਟਸ’ ਦਾ ਕੋਈ ਸਪੱਸ਼ਟ ਨੇਤਾ ਨਹੀਂ ਹੈ। ਪਛਾਣੇ ਜਾਣ ਵਾਲੇ ਨੇਤਾਵਾਂ ਦੀ ਘਾਟ ਨੇ ਸਰਕਾਰ ਦਾ ਕੰਮ ਉਨ੍ਹਾਂ ਨਾਲ ਨਜਿੱਠਣ ਨੂੰ ਲੈ ਕੇ ਹੋਰ ਵੀ ਮੁਸ਼ਕਿਲ ਬਣਾ ਦਿੱਤਾ। ਸੰਗਠਿਤ ਹੋਣ ਲਈ ਅੰਦੋਲਨ ਅਜੇ ਵੀ ਜ਼ਿਆਦਾਤਰ ਸੋਸ਼ਲ ਮੀਡੀਆ ’ਤੇ ਨਿਰਭਰ ਹੈ। 
ਜੋ ਲੋਕ ਮੁਜ਼ਾਹਰੇ ਕਰ ਰਹੇ ਹਨ, ਯਕੀਨੀ ਤੌਰ ’ਤੇ ਵਧਦੀਆਂ ਕੀਮਤਾਂ  ਦਾ  ਉਨ੍ਹਾਂ ਦੇ ਜੀਵਨ ’ਤੇ  ਬੁਰਾ ਅਸਰ ਪਿਆ ਹੈ। ਹਾਲਾਂਕਿ ਭਾਰਤ ਸਮੇਤ ਕਈ ਦੇਸ਼ਾਂ ’ਚ ਲੱਖਾਂ ਲੋਕਾਂ ਦੇ ਮੁਕਾਬਲੇ ਉਨ੍ਹਾਂ ਨੂੰ ‘ਗਰੀਬ’ ਨਹੀਂ ਕਿਹਾ ਜਾ ਸਕਦਾ। ਸ਼ੁਰੂ ’ਚ ਜੋ ਵਿਖਾਵਾਕਾਰੀ ਬਾਹਰ ਨਿਕਲੇ, ਉਹ ਪੈਟਰੋਲ ਤੇ ਡੀਜ਼ਲ ਦੀਆਂ ਉੱਚੀਆਂ ਕੀਮਤਾਂ ਅਤੇ ਸਮਾਜ ’ਚ ਵਧ ਰਹੀ ਨਾ-ਬਰਾਬਰੀ ਨੂੰ ਲੈ ਕੇ ਗੁੱਸੇ ’ਚ ਸਨ।
ਫਰਾਂਸ ’ਚ ਡੀਜ਼ਲ ਪਿਛਲੇ ਇਕ ਸਾਲ ਦੌਰਾਨ 23 ਫੀਸਦੀ ਮਹਿੰਗਾ ਹੋ ਗਿਆ ਹੈ, ਜਿਸ ਦੀ ਔਸਤਨ ਕੀਮਤ ਲਗਭਗ 121 ਰੁਪਏ ਪ੍ਰਤੀ ਲਿਟਰ ਹੈ। ਜਿਥੇ ਸੰਸਾਰਕ ਪੱਧਰ ’ਤੇ ਤੇਲ ਦੀਆਂ ਕੀਮਤਾਂ ’ਚ ਪਿਛਲੇ ਹਫਤਿਆਂ ਦੌਰਾਨ ਗਿਰਾਵਟ ਆਈ ਹੈ, ਉਥੇ ਹੀ ਮੈਕਰੋਨ ਦੀ ਸਰਕਾਰ ਨੇ ਇਸ ਸਾਲ ਪੈਟਰੋਲ ਤੇ ਡੀਜ਼ਲ ’ਤੇ ਹਾਈਡ੍ਰੋਕਾਰਬਨ ਟੈਕਸ ’ਚ ਕ੍ਰਮਵਾਰ 3.9 ਤੇ 7.6 ਸੈਂਟ ਦਾ ਵਾਧਾ ਕੀਤਾ। ਨਾਲ ਹੀ ਅਗਲੇ ਸਾਲ 1 ਜਨਵਰੀ ਤੋਂ ਡੀਜ਼ਲ ’ਤੇ 6.5 ਸੈਂਟ ਤੇ ਪੈਟਰੋਲ ’ਤੇ 2.9 ਸੈਂਟ ਪ੍ਰਤੀ ਲਿਟਰ ਹੋਰ ਵਾਧਾ ਕਰਨ ਦਾ ਐਲਾਨ ਵੀ ਕੀਤਾ ਤੇ ਵਿਖਾਵਾਕਾਰੀ ਇਸ ਵਾਧੇ ’ਤੇ ਰੋਕ ਲਾਉਣ ਦੀ ਮੰਗ ਨੂੰ ਲੈ ਕੇ ਹੀ ਸੜਕਾਂ ’ਤੇ ਉਤਰੇ।
ਇਸੇ ਦਰਮਿਆਨ ਆਈਆਂ ਖਬਰਾਂ ਮੁਤਾਬਕ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ’ਚ ਭਾਰੀ ਵਾਧੇ ਨੂੰ ਲੈ ਕੇ ਹੋਏ ਹਿੰਸਕ ਮੁਜ਼ਾਹਰਿਆਂ ਤੋਂ ਬਾਅਦ ਫਰਾਂਸ ਸਰਕਾਰ ਨੇ ਪੈਟਰੋਲੀਅਮ ਟੈਕਸ ਅਤੇ ਕੀਮਤਾਂ ’ਚ ਵਾਧੇ ਦਾ ਫੈਸਲਾ ਹਾਲ ਦੀ ਘੜੀ ਟਾਲ ਦਿੱਤਾ ਹੈ। ਹਾਲਾਂਕਿ ਵਿਖਾਵਾਕਾਰੀ ਆਪਣੇ ਵਿਰੋਧ ਨੂੰ ਜਾਰੀ ਰੱਖਣ ਦੀ ਗੱਲ ਕਹਿ ਰਹੇ ਹਨ।
ਵਿਖਾਵਾਕਾਰੀਆਂ ਨੂੰ ਸਮਰਥਨ
ਰਾਸ਼ਟਰਪਤੀ ਤੇ ਉਨ੍ਹਾਂ ਦੀਆਂ ਨੀਤੀਆਂ ਵਿਰੁੱਧ ਮੁਜ਼ਾਹਰੇ ਹੋਰ ਹਿੰਸਕ ਹੋ ਗਏ ਤੇ ਵਿਖਾਵਾਕਾਰੀਆਂ ਵਲੋਂ ਉਨ੍ਹਾਂ ਨੂੰ ‘ਅਮੀਰ ਹਿਤੈਸ਼ੀ’ ਦੱਸਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਮੈਕਰੋਨ ਨੂੰ ਆਪਣਾ ਅਹੁਦਾ ਛੱਡਣ ਲਈ ਵੀ ਕਿਹਾ ਜਾ ਰਿਹਾ ਹੈ ਤੇ ਨਾਲ ਹੀ ‘ਕ੍ਰਾਂਤੀ’ ਦੀ ਵੀ ਗੱਲ ਹੋ ਰਹੀ ਹੈ। 
ਵਿਖਾਵਾਕਾਰੀਆਂ ਨੂੰ ਜਨਤਾ ਤੋਂ ਭਰਪੂਰ ਸਮਰਥਨ ਮਿਲ ਰਿਹਾ ਹੈ। ਬੀਤੇ ਸ਼ਨੀਵਾਰ ਦੀ ਹਿੰਸਾ ਤੋਂ ਬਾਅਦ ਕਰਵਾਏ ਗਏ ਇਕ ਸਰਵੇਖਣ ’ਚ 70 ਫੀਸਦੀ ਲੋਕਾਂ ਨੇ ਕਿਹਾ ਕਿ ਉਹ ਵਿਖਾਵਾਕਾਰੀਆਂ ਦਾ ਸਮਰਥਨ ਕਰਦੇ  ਹਨ। ਸਰਵੇਖਣ ’ਚ 50 ਫੀਸਦੀ ਤੋਂ ਜ਼ਿਆਦਾ ਮੈਕਰੋਨ ਦੇ ਵੋਟਰ ਸਨ। 
ਬੀਤੇ ਸੋਮਵਾਰ ਨੀਸ ’ਚ ਲਗਭਗ ਇਕ ਹਜ਼ਾਰ ਵਿਦਿਆਰਥੀਆਂ ਨੇ ‘ਮੈਕਰੋਨ ਅਸਤੀਫਾ ਦਿਓ’ ਦੇ ਨਾਅਰੇ ਲਾਏ। ਦੇਸ਼ ਭਰ ’ਚ ਵਿਦਿਆਰਥੀਆਂ ਵਲੋਂ ਲਗਭਗ 100 ਸਕੂਲਾਂ ਨੂੰ ਪੂਰੀ ਤਰ੍ਹਾਂ ਜਾਂ ਅੰਸ਼ਿਕ ਤੌਰ ’ਤੇ ਬੰਦ ਕਰਵਾ ਦਿੱਤਾ ਗਿਆ। ਫਰਾਂਸ ਦੀ ਜਨਤਕ ਖੇਤਰ ਦੀ ਸਭ ਤੋਂ ਵੱਡੀ ਯੂਨੀਅਨ ਸੀ. ਜੀ. ਟੀ. ਨੇ ਘੱਟੋ-ਘੱਟ ਮਜ਼ਦੂਰੀ, ਪੈਨਸ਼ਨ ਤੇ ਸਮਾਜਿਕ ਸਹੂਲਤਾਂ ’ਚ ਤੁਰੰਤ ਵਾਧੇ ਦੀ ਮੰਗ ਨੂੰ ਲੈ ਕੇ 14 ਦਸੰਬਰ ਨੂੰ ਰਾਸ਼ਟਰਵਿਆਪੀ ਮੁਜ਼ਾਹਰੇ ਦਾ ਸੱਦਾ ਵੀ ਦਿੱਤਾ। ਸੀ. ਜੀ. ਟੀ. ਨੇ ਕਿਹਾ ਕਿ ਉਹ ਵਿਖਾਵਾਕਾਰੀਆਂ ਦੇ ਨਾਜਾਇਜ਼ ਗੁੱਸੇ ਨਾਲ ਸਹਿਮਤ ਹੈ ਤੇ ਉਨ੍ਹਾਂ ਨੂੰ ਸਮਰਥਨ ਦਿੰਦੀ ਹੈ।
ਤੇਲ ’ਤੇ ਲਾਏ ਟੈਕਸ ਮੈਕਰੋਨ ਦੀ ‘ਸਵੱਛ ਈਂਧਨ’ ਮੁਹਿੰਮ ਦਾ ਹਿੱਸਾ ਹਨ ਤਾਂ ਕਿ ਡੀਜ਼ਲ ਨਾਲ ਚੱਲਣ ਵਾਲੀਆਂ ਗੱਡੀਆਂ ਨੂੰ ਘੱਟ ਪ੍ਰਦੂਸ਼ਣ ਫੈਲਾਉਣ ਵਾਲੇ ਮਾਡਲਾਂ ਨਾਲ ਬਦਲ ਕੇ ਪੌਣ-ਪਾਣੀ ’ਚ ਤਬਦੀਲੀ ਨਾਲ ਨਜਿੱਠਿਆ ਜਾਵੇ। ਪਹਿਲਾਂ ਝੁਕਣ ਤੋਂ ਇਨਕਾਰ ਕਰਦਿਆਂ ਰਾਸ਼ਟਰਪਤੀ ਨੇ ਸ਼ਨੀਵਾਰ ਕਿਹਾ ਸੀ ਕਿ ਵਿਖਾਵਾਕਾਰੀ ਸਿਰਫ ਹਫੜਾ-ਦਫੜੀ ਫੈਲਾਉਣਾ ਚਾਹੁੰਦੇ ਹਨ। ਅਧਿਕਾਰੀਆਂ ’ਤੇ ਹਮਲੇ ਕਰਨ, ਕਾਰੋਬਾਰੀ ਥਾਵਾਂ ਨੂੰ ਨੁਕਸਾਨ ਪਹੁੰਚਾਉਣ, ਰਾਹਗੀਰਾਂ ਤੇ ਪੱਤਰਕਾਰਾਂ ਨੂੰ ਧਮਕੀਆਂ ਦੇਣ ਨੂੰ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਉਨ੍ਹਾਂ ਕਿਹਾ ਕਿ ‘ਆਰਕ ਡੀ ਟ੍ਰਾਯੰਫ’ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ। 
ਵੱਖਰੀ ਕਿਸਮ ਦੀ ਚੁਣੌਤੀ 
ਬੀ. ਬੀ. ਸੀ. ਦੀ ਇਕ ਰਿਪੋਰਟ ’ਚ ਕਿਹਾ ਗਿਆ ਕਿ ਜਿਥੇ ਮੈਕਰੋਨ ਨੇ ਦਿਖਾਇਆ ਹੈ ਕਿ ਉਹ ਵਿਖਾਵਾਕਾਰੀਆਂ ਤੋਂ ਨਹੀਂ ਡਰਦੇ ਅਤੇ ਕਰਮਚਾਰੀ ਕਾਨੂੰਨਾਂ, ਰੇਲ ਮੁਲਾਜ਼ਮਾਂ ਦੀਆਂ ਪੈਨਸ਼ਨਾਂ ’ਚ ਸੁਧਾਰਾਂ ਨੂੰ ਅੱਗੇ ਵਧਾ ਰਹੇ ਹਨ, ਉਥੇ ਹੀ ਵਿਖਾਵਾਕਾਰੀਆਂ ਸਾਹਮਣੇ ਇਹ ਦੇਖਦਿਆਂ ਇਕ ਵੱਖਰੀ ਕਿਸਮ ਦੀ ਚੁਣੌਤੀ ਹੈ ਕਿ ਉਨ੍ਹਾਂ ਕੋਲ ਕੋਈ ਅਧਿਕਾਰਤ ਨੇਤਾ ਜਾਂ ਸੰਗਠਨ ਨਹੀਂ ਹੈ ਅਤੇ ਨਾ ਹੀ ਉਹ ਕਿਸੇ ਸਿਆਸੀ ਪਾਰਟੀ ਨਾਲ ਜੁੜੇ ਹੋਏ ਹਨ। 
ਰਿਪੋਰਟ ’ਚ ਸਮਾਜ ਵਿਗਿਆਨੀਆਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਇਹ ਅੰਦੋਲਨ ਸਿਆਸੀ ਮਤਭੇਦਾਂ ਤੋਂ ਅੱਗੇ ਨਿਕਲ ਗਿਆ ਹੈ ਤੇ ਮੈਕਰੋਨ ਲਈ ਖਤਰਨਾਕ ਹੈ ਕਿਉਂਕਿ ਜਦੋਂ ਤਕ ਵਿਰੋਧੀ ਧਿਰ ਲੈਫਟ ਜਾਂ ਰਾਈਟ ’ਚ ਵੰਡੀ ਰਹਿੰਦੀ ਹੈ, ਉਦੋਂ ਤਕ ਉਨ੍ਹਾਂ ਦੀ ਤਾਕਤ ਲਈ ਕੋਈ ਚੁਣੌਤੀ ਨਹੀਂ ਹੋਵੇਗੀ। ਫਰਾਂਸੀਸੀ ਕ੍ਰਾਂਤੀ ਤੋਂ ਪਹਿਲਾਂ ਅਜਿਹਾ ਅੰਦੋਲਨ ਨਹੀਂ ਦੇਖਿਆ ਗਿਆ ਸੀ, ਜੋ ਇਕ ਗੰਭੀਰ ਸਿਆਸੀ ਸਵਾਲ ਖੜ੍ਹਾ ਕਰਦਾ ਹੈ। 
ਬੀ. ਬੀ. ਸੀ. ਦੀ ਰਿਪੋਰਟ ਮੁਤਾਬਕ ਸੱਤਾ ਵਿਰੋਧੀ ਗੁੱਸਾ 2019 ਦੀਆਂ ਯੂਰਪੀਅਨ ਚੋਣਾਂ ’ਚ ਮੈਕਰੋਨ ਨੂੰ ਨੁਕਸਾਨ ਪਹੁੰਚਾ ਸਕਦਾ ਹੈ, ਜਿਸ ’ਚ ਦੱਖਣਪੰਥੀਆਂ ਨੇ ਲਗਾਤਾਰ ਚੰਗੀ ਕਾਰਗੁਜ਼ਾਰੀ ਦਿਖਾਈ ਹੈ। ਰਿਪਬਲਿਕਨਜ਼ ਤੋਂ ਇਲਾਵਾ ਖੱਬੇਪੱਖੀ ਜੀਨ-ਲੁਕ-ਮੈਲੇਂਚੋਨ ਅਤੇ ਦੱਖਣਪੰਥੀ ਮੈਰੀਨ ਲੀ ਪੇਨ ਨੇ ਵਿਖਾਵਾਕਾਰੀਆਂ ਦਾ ਸਮਰਥਨ ਕੀਤਾ ਹੈ।    

  • ਪੈਰਿਸ
  • ਹਿੰਸਕ ਮੁਜ਼ਾਹਰੇ
  • Paris
  • violent protests

ਚੰਗੇ ਸ਼ਾਸਨ ਦੇ ਸਾਰੇ ਮਾਪਦੰਡਾਂ ਦੀਅਾਂ ਧੱਜੀਅਾਂ ਉਡਾਉਂਦਾ ਯੂ. ਪੀ.

NEXT STORY

Stories You May Like

  • clash inside germany gurdwara sahib
    ਜਰਮਨੀ ਤੋਂ ਵੱਡੀ ਖ਼ਬਰ; ਗੁਰਦੁਆਰਾ ਸਾਹਿਬ 'ਚ ਹਿੰਸਕ ਝੜਪ, 11 ਲੋਕ ਜ਼ਖਮੀ
  • elections  polling booths evm machines
    ਪੱਛਮੀ ਬੰਗਾਲ ਚੋਣਾਂ: ਕਈ ਪੋਲਿੰਗ ਬੂਥਾਂ 'ਤੇ EVM ਮਸ਼ੀਨਾਂ ਖ਼ਰਾਬ, ਕਈ ਥਾਵਾਂ 'ਤੇ ਵਾਪਰੀਆਂ ਹਿੰਸਕ ਘਟਨਾਵਾਂ
  • basmati rice becomes expensive by rs 2000 per quintal
    'ਬਾਸਮਤੀ ਚੌਲ' 2000 ਰੁਪਏ ਪ੍ਰਤੀ ਕੁਇੰਟਲ ਹੋਏ ਮਹਿੰਗੇ, ਜਾਣੋ ਕੀ ਰਿਹਾ ਕਾਰਨ
  • why mann doesn  t shift to pakistan  bakshi
    ਮਾਨ ਪਾਕਿਸਤਾਨ ਸ਼ਿਫਟ ਕਿਉਂ ਨਹੀਂ ਹੋ ਜਾਂਦੇ: ਬਖ਼ਸ਼ੀ
  • big fall in the pakistani stock market know why investors are scared
    ਇਤਿਹਾਸਕ ਤੇਜ਼ੀ ਤੋਂ ਬਾਅਦ ਪਾਕਿਸਤਾਨੀ ਸ਼ੇਅਰ ਬਾਜ਼ਾਰ 'ਚ ਵੱਡੀ ਗਿਰਾਵਟ, ਜਾਣੋ ਕਿਉਂ ਸਹਿਮੇ ਨਿਵੇਸ਼ਕ
  • banks will remain closed tomorrow wednesday as well
    ਕੱਲ੍ਹ ਬੁੱਧਵਾਰ ਨੂੰ ਵੀ ਬੰਦ ਰਹਿਣ ਵਾਲੇ ਹਨ Bank, ਜਾਣੋ ਕਿਹੜੇ ਸੂਬਿਆਂ 'ਚ ਕਿਉਂ ਰਹੇਗੀ ਛੁੱਟੀ
  • air in delhi ncr becomes toxic
    ਦਿੱਲੀ-ਐੱਨ.ਸੀ.ਆਰ. 'ਚ ਹਵਾ ਹੋਈ ਜ਼ਹਿਰੀਲੀ, GRAP-1 ਦੀਆਂ ਪਾਬੰਦੀਆਂ ਲਾਗੂ; ਜਾਣੋ ਕਿਉਂ ਲਿਆ ਫੈਸਲਾ
  • strait of hormuz
    ਕਿਉਂ ਹੋਰਮੁਜ਼ ਨੂੰ ਇਕ ‘ਗਲੋਬਲ ਚਿਕਨ ਨੈੱਕ’ ਦੇ ਰੂਪ ’ਚ ਦੇਖਿਆ ਜਾਣਾ ਚਾਹੀਦਾ ਹੈ
  • big announcement made in punjab on may 20
    ਪੰਜਾਬ ਭਰ 'ਚ 20 ਮਈ ਨੂੰ ਹੋ ਗਿਆ ਵੱਡਾ ਐਲਾਨ, ਲੋਕਾਂ ਲਈ ਖੜ੍ਹੀ ਹੋ ਸਕਦੀ ਵੱਡੀ...
  • dream of going to italy
    ਹੁਣ ਇਟਲੀ ਜਾਣ ਦਾ ਸੁਫਨਾ ਹੋਵੇਗਾ ਪੂਰਾ, ਜਲੰਧਰ ਵਿਚ ਹੋਣ ਜਾ ਰਿਹਾ ਵੱਡਾ ਇਵੈਂਟ,...
  • punjab blackout
    ਪੰਜਾਬ ਭਰ 'ਚ ਅੱਜ ਹੋਵੇਗਾ BLACKOUT! ਮੁੜ ਤੋਂ ਵੱਜਣਗੇ ਖ਼ਤਰੇ ਦੇ ਘੁੱਗੂ
  • jalandhar  a trolley loaded with straw caught fire near pathankot chowk
    ਜਲੰਧਰ : ਪਠਾਨਕੋਟ ਚੌਕ ਨੇੜੇ ਪਰਾਲੀ ਨਾਲ ਭਰੀ ਟਰਾਲੀ ਨੂੰ ਲੱਗੀ ਅੱਗ
  • nooran sister s father treatment controversy
    ਪਿਤਾ ਦਾ ਹਾਲ ਜਾਣਨ ਦੀ ਬਜਾਏ ਜੋਤੀ ਤੇ ਉਸ ਦਾ ਪਤੀ ਦੇ ਰਹੇ ਧਮਕੀਆਂ ! ਫੁੱਟ-ਫੁੱਟ...
  • there will be a blackout across punjab
    ਪੰਜਾਬ ਭਰ 'ਚ ਫਿਰ ਵੱਜਣਗੇ ਖ਼ਤਰੇ ਦੇ ਘੁੱਗੂ, ਭਲਕੇ ਹੋਵੇਗਾ BLACKOUT! ਪੜ੍ਹੋ...
  • big related to punjab weather
    ਪੰਜਾਬ ਦੇ ਮੌਸਮ ਨਾਲ ਜੁੜੀ ਵੱਡੀ ਅਪਡੇਟ, ਆਉਣ ਵਾਲੇ ਦਿਨਾਂ ‘ਚ ਹਨ੍ਹੇਰੀ-ਤੂਫ਼ਾਨ...
  • blackout in jalandhar also and alarm bells will be sounded
    ਜਲੰਧਰ 'ਚ ਵੀ ਹੋਵੇਗਾ Blackout ਤੇ ਵੱਜਣਗੇ ਖ਼ਤਰੇ ਦੇ ਘੁੱਗੂ, DC ਨੇ ਜਨਤਾ ਨੂੰ...
Trending
Ek Nazar
tractor trolley incident 22 injured

ਯੂਪੀ ’ਚ ਵਾਪਰਿਆ ਵੱਡਾ ਹਾਦਸਾ: ਟਰੈਕਟਰ-ਟਰਾਲੀ ਪਲਟਣ ਕਾਰਨ 5 ਲੋਕਾਂ ਦੀ ਮੌਤ, 22...

yashasvi jaiswal ajinkya rahane

ਜੈਸਵਾਲ ਤੇ ਰਹਾਣੇ ਨੂੰ ਨਵੀਆਂ ਟੀਮਾਂ ਨੇ ਖਰੀਦਿਆ! IPL ਵਿਚਾਲੇ ਹੋਇਆ ਵੱਡਾ ਐਲਾਨ

ipl 2026

IPL 'ਚ 1.60 ਕਰੋੜ 'ਚ ਵਿਕਣ ਵਾਲਾ ਖਿਡਾਰੀ ਚੱਪਲਾਂ ਪਾ ਕੇ ਖੇਡ ਰਿਹੈ ਕ੍ਰਿਕਟ!...

teaser of sidhu moosewala  s new song

ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਲਈ ਵੱਡੀ ਖ਼ਬਰ: ਕੱਲ੍ਹ ਸਵੇਰੇ 10 ਵਜੇ ਰਿਲੀਜ਼...

heavy rains

ਅਗਲੇ 2 ਦਿਨ ਪਵੇਗਾ ਭਾਰੀ ਮੀਂਹ! ਮੌਸਮ ਵਿਭਾਗ ਵੱਲੋਂ 12 ਸੂਬਿਆਂ ਲਈ ਅਲਰਟ ਜਾਰੀ

fat prison people pay rs 90 000 per month to lose weight

ਮੋਟੇ ਲੋਕਾਂ ਨੂੰ ਹੋ ਰਹੀ 'ਜੇਲ੍ਹ'! ਦਿਨ 'ਚ ਦੋ ਵਾਰ ਤੋਲਿਆ ਜਾਵੇਗਾ ਭਾਰ ਨਹੀਂ...

faridkot district magistrate issues prohibitory orders till june 6

ਫਰੀਦਕੋਟ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ 6 ਜੂਨ ਤੱਕ ਪਾਬੰਦੀਆਂ ਦੇ ਹੁਕਮ ਜਾਰੀ

chinese ambassador meets shehbaz sharif

ਚੀਨੀ ਰਾਜਦੂਤ ਨੇ ਸ਼ਾਹਬਾਜ਼ ਸ਼ਰੀਫ ਨਾਲ ਕੀਤੀ ਮੁਲਾਕਾਤ, ਪੱਛਮੀ ਏਸ਼ੀਆ ਦੀ ਸਥਿਤੀ...

mobile phones and drugs recovered from central jail

ਕੇਦਰੀ ਜੇਲ੍ਹ ’ਚੋਂ ਦਰਜਨ ਤੋਂ ਵੱਧ ਮੋਬਾਈਲ ਤੇ ਨਸ਼ੀਲੇ ਪਦਾਰਥ ਬਰਾਮਦ

two pakistanis visit china  s space station

ਦੋ ਪਾਕਿਸਤਾਨੀ ਕਰਨਗੇ ਚੀਨ ਦੇ ਸਪੇਸ ਸਟੇਸ਼ਨ ਦਾ ਦੌਰਾ, PM ਸ਼ਰੀਫ ਨੇ ਕੀਤੀ ਮੁਲਾਕਾਤ

chemical leak

ਅਮਰੀਕਾ 'ਚ ਵੱਡਾ ਹਾਦਸਾ; ਕੈਮੀਕਲ ਲੀਕ ਹੋਣ ਕਾਰਨ ਦੋ ਲੋਕਾਂ ਦੀ ਮੌਤ, 19 ਜ਼ਖ਼ਮੀ

wife  husband  absconding  delhi police  arrested

1986 'ਚ ਪਤਨੀ ਦਾ ਕਤਲ ਕਰ ਕੇ ਫਰਾਰ ਹੋਇਆ ਪਤੀ, 40 ਸਾਲਾਂ ਬਾਅਦ ਪੁਲਸ ਨੇ ਕੀਤਾ...

blackout in ludhiana

BLACKOUT ਬਾਰੇ ਆ ਗਈ ਪੂਰੀ ਡਿਟੇਲ, ਜਾਣੋ ਕੀ ਕੁਝ ਰੱਖਣਾ ਪਵੇਗਾ ਬੰਦ

social media ban

15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ 'ਤੇ ਲੱਗੀ ਪਾਬੰਦੀ, ਤੁਰਕੀ...

chardham yatra kedarnath temple priest rules

6 ਮਹੀਨੇ No Leave...! ਕੇਦਾਰਨਾਥ ਧਾਮ ਦਾ ਪੁਜਾਰੀ ਬਣਨ ਦੇ ਸਖ਼ਤ ਨਿਯਮ, ਸਿਰਫ਼...

if you don t take care mother in law canceled your job

ਸੱਸ ਦੀ ਸੇਵਾ ਨਾ ਕੀਤੀ ਤਾਂ ਜਾਵੇਗੀ ਨੌਕਰੀ, ਬਿਲਾਸਪੁਰ ਹਾਈਕਰੋਟ ਦਾ ਵੱਡਾ ਫੈਸਲਾ

heatwave alert weather

23, 24, 25, 26, 27 ਅਪ੍ਰੈਲ ਨੂੰ ਕਹਿਰ ਵਰ੍ਹਾਏਗੀ ਗਰਮੀ! ਇਨ੍ਹਾਂ ਸੂਬਿਆਂ 'ਚ...

cyber attack in sri lanka

ਹੈਕਰਾਂ ਨੇ ਚੋਰੀ ਕਰ ਲਏ 25 ਲੱਖ ਅਮਰੀਕੀ ਡਾਲਰ! ਸ਼੍ਰੀਲੰਕਾ ਦੇ ਵਿੱਤ ਮੰਤਰਾਲੇ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਵਿਸ਼ੇਸ਼ ਟਿੱਪਣੀ ਦੀਆਂ ਖਬਰਾਂ
    • trump modi and munir
      ਟਰੰਪ ਦੇ ਮੁਨੀਰ-ਮੋਦੀ ਵਿਚਾਲੇ ਸੰਤੁਲਨ ਦੇ ਯਤਨ ਨਾਲ ਭਾਰਤ-ਪਾਕਿ ਸਬੰਧ ਨਹੀਂ...
    • grandfather s legacy to garandson
      ਦਾਦੇ ਦੀ ਵਿਰਾਸਤ ਪੋਤੇ ਤੱਕ, “ਕਦੇ ਦਾਦੇ ਦੀਆਂ, ਕਦੇ ਪੋਤੇ ਦੀਆਂ”
    • the conflict between trump and the pope is unprecedented
      ਟਰੰਪ ਅਤੇ ਪੋਪ ਵਿਚਾਲੇ ਟਕਰਾਅ ਲਾਮਿਸਾਲ
    • there will be a fine for abusing someone
      ਕਿਸੇ ਨੂੰ ਗਾਲ੍ਹ ਕੱਢਣ ’ਤੇ ਹੋਵੇਗਾ ਜੁਰਮਾਨਾ
    • economy condition
      ਸਾਨੂੰ ਆਪਣੇ ਦੇਸ਼ ਦੀ ਅਰਥਵਿਵਸਥਾ ਦੇ ਭਵਿੱਖ ਦੀ ਚਿੰਤਾ ਹੋਣੀ ਚਾਹੀਦੀ ਹੈ
    • women empowerment
      ਉਸ ਸ਼ਾਨ ਅਤੇ ਸਨਮਾਨ ਦੀ ਹਾਨੀ, ਜਿਸ ਦੀਆਂ ਔਰਤਾਂ ਹੱਕਦਾਰ ਸਨ
    • central vigilance commission
      ਕੇਂਦਰੀ ਚੌਕਸੀ ਕਮਿਸ਼ਨ : ਦੰਦਹੀਣ ਸ਼ੇਰ ਜਾਂ ਆਸ ਦੀ ਕਿਰਨ ?
    • opposing women empowerment
      ਨਾਰੀ ਸ਼ਕਤੀ ਦਾ ਵਿਰੋਧ : ਕਾਂਗਰਸ ਅਤੇ ‘ਇੰਡੀਆ’ ਗੱਠਜੋੜ ਦੀ ਸਿਆਸੀ ਸੁਆਰਥ ਦੀ...
    • indian college degree
      ਭਾਰਤ ’ਚ ਕਾਲਜ ਦੀ ਡਿਗਰੀ ਹਾਸਲ ਕਰਨਾ ਹੁਣ ਇਕ ਮਹਿੰਗੀ ਲਾਟਰੀ ਟਿਕਟ ਵਾਂਗ
    • women reservation bill
      ਕਾਂਗਰਸ ਨੇ ਡਾਹਿਆ ਅੜਿੱਕਾ, ਮਹਿਲਾ ਰਾਖਵਾਂਕਰਨ ਫਿਰ ਲਟਕਾਇਆ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +