ਸਪੋਰਟਸ ਡੈਸਕ : ਕਰੀਅਰ ਦੇ ਸੁਨਿਹਰੀ ਦੌਰ ਤੋਂ ਗੁਜ਼ਰ ਰਹੇ ਰੋਹਿਤ ਸ਼ਰਮਾ ਬੰਗਲਾਦੇਸ਼ ਖਿਲਾਫ ਟੀ-20 ਸੀਰੀਜ਼ ਵਿਚ ਵਿਰਾਟ ਕੋਹਲੀ ਦੀ ਗੈਰਹਾਜ਼ਰੀ ਵਿਚ ਟੀਮ ਦੀ ਕਮਾਨ ਸੰਭਾਲਣਗੇ। ਵਰਲਡ ਕੱਪ 2019 ਤੋਂ ਬਾਅਦ ਰੋਹਿਤ ਦਾ ਬੱਲਾ ਰੱਜ ਕੇ ਦੌੜਾਂ ਬਣਾ ਰਿਹਾ ਹੈ। ਅਜਿਹੇ 'ਚ ਅਭਿਆਸ ਦੇ ਸਮੇਂ ਰੋਹਿਤ ਅਤੇ ਧਵਨ ਲਈ ਬੁਰੀ ਖਬਰ ਆਈ ਹੈ। ਦਰਅਸਲ, ਟੀਮ ਇੰਡੀਆ ਦੇ ਦਿੱਗਜ 19 ਸਾਲ ਦੇ ਗੇਂਦਬਾਜ਼ ਹੱਥੋਂ ਪ੍ਰੈਕਟਿਸ ਦੌਰਾਨ ਆਊਟ ਹੋ ਗਏ।
ਸੱਜੇ ਹੱਥ ਦੇ ਮੀਡੀਅਮ ਪੇਸਰ ਕੇਸ਼ਵ ਡਬਾਸ ਭਾਰਤੀ ਖਿਡਾਰੀਆਂ ਨੂੰ ਨੈਟ ਪ੍ਰੈਕਟਿਸ ਦੌਰਾਨ ਗੇਂਦਬਾਜ਼ੀ ਕਰ ਰਹੇ ਸੀ। ਉਸ ਨੇ ਜਲਦੀ ਹੀ ਰੋਹਿਤ ਸ਼ਰਮਾ ਦਾ ਵਿਕਟ ਕੱਢ ਲਿਆ ਅਤੇ ਧਵਨ ਨੂੰ ਵੀ ਰੱਜ ਕੇ ਆਪਣੀ ਗੇਂਦਬਾਜ਼ੀ ਨਾਲ ਪਰੇਸ਼ਾਨ ਕੀਤਾ। ਕੇਸ਼ਵ ਆਪਣੀ ਇਸ ਸਫਲਤਾ 'ਤੇ ਕਿਵੇਂ ਰਿਐਕਟ ਕਰੇ, ਉਨ੍ਹਾਂ ਨੂੰ ਖੁੱਦ ਸਮਝ ਨਹੀਂ ਆ ਰਿਹਾ ਸੀ। ਇਸ ਦੌਰਾਨ ਕਈ ਦਿਲ ਨੂੰ ਛੂਹਣ ਵਾਲੇ ਪਲ ਵੀ ਦੇਖਣ ਨੂੰ ਮਿਲੇ। ਇਕ ਵਾਰ ਗੇਂਦ ਰੋਹਿਤ ਦੇ ਬੱਲੇ ਨਾਲ ਲੱਗੀ ਅਤੇ ਉੱਥੇ ਹੀ ਡਿੱਗ ਗਈ। ਰੋਹਿਤ ਨੇ ਗੇਂਦ ਚੁੱਕੀ ਅਤੇ ਕੇਸ਼ਵ ਵੱਲ ਸੁੱਟ ਦਿੱਤੀ। ਵੈਸੇ ਸੀਨੀਅਰ ਖਿਡਾਰੀਆਂ ਦੀ ਅਜਿਹਾ ਨਜ਼ਾਰਾ ਘੱਟ ਹੀ ਦੇਖਣ ਨੂੰ ਮਿਲਦਾ ਹੈ।
ਉੱਥੇ ਹੀ ਵੈਬਸਾਈਟ ਨਾਲ ਗੱਲਬਾਤ ਦੌਰਾਨ ਕੇਸ਼ਵ ਨੇ ਕਿਹਾ, ''ਰੋਹਿਤ ਅਤੇ ਧਵਨ ਨੂੰ ਆਊਟ ਕਰਨ ਤੋਂ ਬਾਅਦ ਕੇਸ਼ਵ ਨੇ ਕਿਹਾ, ''ਇਹ ਸ਼ਾਨਦਾਰ ਤਜ਼ਰਬਾ ਹੈ। ਹੁਣ ਕੀ ਬੋਲਾਂ। ਸਮਝ ਨਹੀਂ ਆ ਰਿਹਾ।'' ਇੰਨਾ ਹੀ ਨਹੀਂ ਕੇਸ਼ਵ ਦੀ ਗੇਂਦਬਾਜ਼ੀ ਦੀ ਸ਼ਲਾਘਾ ਕੋਚ ਰਵੀ ਸ਼ਾਸਤਰੀ ਨੇ ਵੀ ਕੀਤੀ ਜਦਕਿ ਤੇਜ਼ ਗੇਂਦਬਾਜ਼ ਸ਼ਾਰਦੁਲ ਠਾਕੁਰ ਨੇ ਉਸ ਦੇ ਕਲੱਬ ਦੇ ਬਾਰੇ ਜਾਣਨਾ ਚਾਹਿਆ।
ਰੂਸ ਨੂੰ ਹਰਾ ਕੇ ਟੋਕੀਓ ਓਲੰਪਿਕ ਵਿਚ ਪਹੁੰਚੀ ਭਾਰਤੀ ਪੁਰਸ਼ ਹਾਕੀ ਟੀਮ
NEXT STORY