ਮੁੰਬਈ- ਆਈ. ਪੀ. ਐੱਲ. ਦੀਆਂ 2 ਨਵੀਆਂ ਟੀਮਾਂ ਦਾ ਐਲਾਨ ਆਉਣ ਵਾਲੀ 25 ਅਕਤੂਬਰ ਨੂੰ ਕੀਤਾ ਜਾਵੇਗਾ। ਬੀ. ਸੀ. ਸੀ. ਆਈ. ਨੇ ਇਕ ਬਿਆਨ ਜਾਰੀ ਕਰ ਕੇ ਇਹ ਐਲਾਨ ਕੀਤਾ। ਬੀ. ਸੀ. ਸੀ. ਆਈ. ਦੇ ਸਕੱਤਰ ਜੈ ਸ਼ਾਹ ਨੇ ਦੱਸਿਆ ਕਿ ਆਈ. ਪੀ. ਐੱਲ. ਗਵਰਨਿੰਗ ਕਾਊਂਸਲ ਨੇ ਇਸ ਗੱਲ ’ਤੇ ਵੀ ਮੋਹਰ ਲਗਾ ਦਿੱਤੀ ਹੈ ਕਿ 25 ਅਕਤੂਬਰ ਨੂੰ 2 ਨਵੀਆਂ ਫ੍ਰੈਂਚਾਇਜ਼ੀਆਂ ਦੇ ਨਾਂ ਦਾ ਐਲਾਨ ਕਰ ਦਿੱਤਾ ਜਾਵੇਗਾ। ਬੋਲੀ ਜਮਾ ਕਰਨ ਦੀ ਸਮਾਂ ਸੀਮਾ ਹਾਲ ਹੀ ’ਚ 10 ਅਕਤੂਬਰ ਤੱਕ ਵਧਾ ਦਿੱਤੀ ਗਈ ਸੀ। ਪਤਾ ਲੱਗਾ ਹੈ ਕਿ ਹੁਣ ਤੱਕ ਲਗਭਗ 11 ਬੋਲੀਦਾਤਾਵਾਂ ਨੇ ਟੈਂਡਰ ਖਰੀਦਿਆ ਸੀ।
ਇਹ ਖ਼ਬਰ ਪੜ੍ਹੋ- IPL 2021 ਦੇ ਆਖਰੀ 2 ਲੀਗ ਮੈਚਾਂ ਦੇ ਸਮੇਂ 'ਚ ਬਦਲਾਅ, ਇੰਨੇ ਵਜੇ ਖੇਡੇ ਜਾਣਗੇ
ਬੀ. ਸੀ. ਸੀ. ਆਈ. ਨੇ ਹਰੇਕ ਫੈਂਚਾਇਜ਼ੀਆਂ ਦੇ ਲਈ 2000 ਕਰੋੜ ਰੁਪਏ (ਲਗਭਗ 270 ਮਿਲੀਅਨ ਅਮਰੀਕੀ ਡਾਲਰ) ਦੇ ਖੇਤਰ 'ਚ ਘੱਟੋ-ਘੱਟ ਬੋਲੀ ਮੁੱਲ ਨਿਰਧਾਰਤ ਕੀਤਾ ਹੈ। ਅਹਿਮਦਾਬਾਦ, ਲਖਾਨਊ, ਗੁਹਾਟੀ ਤੇ ਕਟਕ ਸਮੇਤ 6 ਸ਼ਹਿਰ ਮੁਕਾਬਲੇ ਵਿਚ ਹਨ। ਜਿੱਥੇ ਸਫਲ ਬੋਲੀ ਲੱਗਣ ਵਾਲੇ ਕਿਸੇ 2 ਟੀਮਾਂ ਨੂੰ ਆਈ. ਪੀ. ਐੱਲ. 2022 ਵਿਚ ਖੇਡਣ ਦਾ ਮੌਕਾ ਮਿਲੇਗਾ। ਬੀ. ਸੀ. ਸੀ . ਆਈ. ਨੇ 25 ਅਕਤੂਬਰ ਨੂੰ ਅਗਲੀ ਸਾਈਕਲ (2023-27) ਦੇ ਲਈ ਆਈ. ਪੀ. ਐੱਲ. ਮੀਡੀਆ ਅਧਿਕਾਰੀਆਂ ਦੇ ਲਈ ਇਕ ਟੈਂਡਰ ਜਾਰੀ ਕਰਨ ਦਾ ਫੈਸਲਾ ਕੀਤਾ।
ਇਹ ਖ਼ਬਰ ਪੜ੍ਹੋ- ਵਿਸ਼ਵ ਮਹਿਲਾ ਟੀਮ ਸ਼ਤਰੰਜ ਚੈਂਪੀਅਨਸ਼ਿਪ : ਅਰਮੇਨੀਆ ਨੂੰ ਹਰਾ ਕੇ ਭਾਰਤ ਕੁਆਰਟਰ ਫਾਈਨਲ ’ਚ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਜ਼ਖਮੀ ਅਰਜੁਨ ਤੇਂਦੁਲਕਰ ਦੀ ਜਗ੍ਹਾ ਸਿਮਰਜੀਤ ਸਿੰਘ ਮੁੰਬਈ ਇੰਡੀਅਨਜ਼ ਦੀ ਟੀਮ 'ਚ
NEXT STORY