ਨਵੀਂ ਦਿੱਲੀ– ਨੌਜਵਾਨ ਪ੍ਰੋਗਰਾਮ ਤੇ ਖੇਡ ਮੰਤਰਾਲਾ (ਐੱਮ. ਵਾਈ. ਏ. ਐੱਸ.) ਨੇ ਕਰਨਾਟਕ ਦੀ ਵੀ. ਤੇਜਸਿਵਨੀ ਬਾਈ ਲਈ 2 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਨੂੰ ਮਨਜ਼ੂਰੀ ਦਿੱਤੀ ਹੈ। ਉਸ ਨੇ ਸਾਲ 2011 ਵਿਚ ਅਰਜੁਨ ਐਵਾਰਡ ਜਿੱਤਿਆ ਸੀ। ਤੇਜਸਿਵਨੀ ਸਾਲ 2010 ਤੇ 2014 ਵਿਚ ਏਸ਼ੀਆਈ ਖੇਡਾਂ ਵਿਚ ਸੋਨ ਤਮਗਾ ਜਿੱਤਣ ਵਾਲੀ ਮਹਿਲਾ ਕਬੱਡੀ ਟੀਮ ਦੀ ਮੈਂਬਰ ਸੀ। ਭਾਰਤੀ ਖੇਡ ਅਥਾਰਟੀ, ਭਾਰਤੀ ਓਲੰਪਿਕ ਸੰਘ ਅਤੇ ਨੌਜਵਾਨ ਪ੍ਰੋਗਰਾਮ ਤੇ ਖੇਡ ਮੰਤਰਾਲਾ ਵਲੋਂ ਖਿਡਾਰੀਆਂ ਲਈ ਸਾਂਝੇ ਤੌਰ ’ਤੇ ਚਲਾਈ ਜਾ ਰਹੀ ਪਹਿਲੇ ਦੇ ਤਹਿਤ ਮੌਜੂਦਾ ਕੋਵਿਡ-19 ਨੂੰ ਧਿਆਨ ਵਿਚ ਰੱਖਦੇ ਹੋਏ ਸਾਬਕਾ ਰਾਸ਼ਟਰੀ ਐਥਲੀਟਾਂ ਤੇ ਕੋਚਾਂ ਦੀ ਮਦਦ ਕਰਨ ਲਈ ਪੰਡਿਤ ਦੀਨਦਿਆਲ ਉਪਾਧਿਆਏ ਰਾਸ਼ਟਰੀ ਕਲਿਆਣ ਫੰਡ ਤੋਂ ਇਸ ਵਿੱਤੀ ਸਹਾਇਤਾ ਨੂੰ ਮਨਜ਼ੂਰੀ ਦਿੱਤੀ ਗਈ ਹੈ।
ਇਹ ਖ਼ਬਰ ਪੜ੍ਹੋ- 1 ਜੂਨ ਨੂੰ ਟੀ20 ਵਿਸ਼ਵ ਕੱਪ ਦੇ ਆਯੋਜਨ ਸਥਾਨ ਨੂੰ ਲੈ ਕੇ ਹੋ ਸਕਦੈ ਫੈਸਲਾ
.
1 ਮਈ ਨੂੰ ਤੇਜਸਿਵਨੀ ਤੇ ਉਸਦੇ ਪਤੀ ਦੇ ਕੋਵਿਡ ਤੋਂ ਪਾਜ਼ੇਟਿਵ ਹੋਣ ਦਾ ਪਤਾ ਲੱਗਾ ਸੀ। ਤੇਜਸਿਵਨੀ ਨੂੰ ਥੋੜ੍ਹੀ ਖੰਘ ਹੈ ਪਰ ਉਹ ਘਰ ’ਚ ਰਹਿ ਕੇ ਹੀ ਸਿਹਤ ਸਬੰਧੀ ਇਲਾਜ ਕਰ ਰਹੀ ਹੈ ਜਦਕਿ ਉਸਦੇ ਪਤੀ ਨਵੀਨ ਨੇ 11 ਮਈ ਨੂੰ ਇਸ ਮਹਾਮਾਰੀ ਦੇ ਕਾਰਨ ਦਮ ਤੋੜ ਦਿੱਤਾ ਸੀ।
ਇਹ ਖ਼ਬਰ ਪੜ੍ਹੋ- PSEB 24 ਮਈ ਨੂੰ ਐਲਾਨੇਗਾ 5ਵੀਂ ਦਾ ਨਤੀਜਾ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਓਲੰਪਿਕ ਕੋਟਾ ਹਾਸਲ ਕਰਕੇ ਅੰਸ਼ੂ ਨੇ ਪਿਤਾ ਦੇ ਸੁਪਨੇ ਨੂੰ ਕੀਤਾ ਪੂਰਾ
NEXT STORY