ਨਵੀਂ ਦਿੱਲੀ- ਸਵਿਮਿੰਗ ਫੈੱਡਰੇਸ਼ਨ ਆਫ ਇੰਡੀਆ ਦੀ ਅਗਵਾਈ ਵਿਚ ਭਾਰਤ ਤੋਂ 3 ਤੈਰਾਕ ਟੋਕੀਓ ਓਲੰਪਿਕ ਖੇਡਾਂ ਵਿਚ ਜਾਣਗੇ। ਸਾਜਨ ਪ੍ਰਕਾਸ਼ ਤੇ ਸ਼੍ਰੀਹਰ ਨਟਰਾਜ ਤੋਂ ਇਲਾਵਾ ਯੂਨੀਵਰਸਿਟੀ ਪਲੇਸ ਕੋਟਾ ਰਾਹੀਂ ਪਹਿਲੀ ਵਾਰ ਭਾਰਤੀ ਮਹਿਲਾ ਤੈਰਾਕ ਮਾਨਾ ਪਟੇਲ ਨੇ ਓਲੰਪਿਕ ਖੇਡਾਂ ਵਿਚ ਜਗ੍ਹਾ ਬਣਾਈ ਹੈ।
ਮਾਨਾ ਪਟੇਲ
ਗੁਜਰਾਤ ਦੇ ਅਹਿਮਦਾਬਾਦ ਵਿਚ 18 ਮਾਰਚ 2000 ਨੂੰ ਜਨਮੀ ਮਾਨਾ ਪਟੇਲ ਨੇ ਟੋਕੀਓ ਓਲੰਪਿਕ ਲਈ ਕੁਆਲੀਫਾਈ ਕਰ ਲਿਆ ਹੈ। ਮਾਨਾ ਨੇ ਕਿਹਾ, 'ਮੈਂ ਅਸਲ ਵਿਚ ਆਪਣੇ ਦੇਸ਼ ਦੀ ਪ੍ਰਤੀਨਿਧਤਾ ਕਰਨ ਲਈ ਖੁਸ਼ ਤੇ ਸਨਮਾਨਿਤ ਮਹਿਸੂਸ ਕਰ ਰਹੀ ਹਾਂ। ਇਹ ਇਕ ਅਸਲ ਅਹਿਸਾਸ ਹੈ ਤੇ ਮੈਂ ਓਲੰਪਿਕ ਵਿਚ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨਾ ਚਾਹਾਂਗੀ।
ਜਿਮ ’ਚ ਡਿੱਗਣ ਨਾਲ ਟੁੱਟ ਗਿਆ ਸੀ ਗੋਡਾ, ਹੁਣ ਨਾਂ ਹੈ ਰਾਸ਼ਟਰੀ ਰਿਕਾਰਡ
60ਵੀਆਂ ਨੈਸ਼ਨਲ ਸਕੂਲ ਖੇਡਾਂ (2015) ਦੀ 100 ਮੀਟਰ ਬੈਕਸਟ੍ਰੋਕ ਵਿਚ ਰਾਸ਼ਟਰੀ ਰਿਕਾਰਡ ਤੋੜ ਸੋਨ ਤਮਗਾ ਜਿੱਤਣ ਵਾਲੀ ਮਾਨਾ ਨੇ ਇਸ ਸਾਲ ਓਲੰਪਿਕ ਗੋਲਡ ਕੋਸਟ ਵਿਚ ਜਗ੍ਹਾ ਬਣਾਈ। ਅਜੇ ਉਸਦੇ ਨਾਂ 50, 100 ਤੇ 200 ਮੀਟਰ ਬੈਕਸਟ੍ਰੋਕ ਪ੍ਰਤੀਯੋਗਿਤਾ ਵਿਚ ਨੈਸ਼ਨਲ ਰਿਕਾਰਡ ਦਰਜ ਹੈ ਪਰ ਇਹ ਸਫਰ ਇੰਨਾ ਆਸਾਨ ਨਹੀਂ ਹੈ। 2017 ਵਿਚ ਉਸ ਦੇ ਖੱਬੇ ਮੋਢੇ ਵਿਚ ਸੱਟ ਲੱਗ ਗਈ ਸੀ। ਉਹ ਇਸ ਤੋਂ ਉੱਭਰੀ ਤਾਂ ਫਿਰ 2019 ਵਿਚ ਜਿਮ ਵਿਚ ਡਿੱਗਣ ਨਾਲ ਗੋਡੇ ’ਤੇ ਸੱਟ ਲਗਵਾ ਬੈਠੀ ਸੀ। ਲਾਕਡਾਊਨ ਵਿਚ ਉਸ ਨੇ ਆਪਣੀ ਬਾਡੀ ’ਤੇ ਕੰਮ ਕੀਤਾ। ਮੈਡੀਟੇਸ਼ਨ ਨਾਲ ਉਹ ਹੋਰ ਮਜ਼ਬੂਤ ਹੋਈ। ਅਹਿਮਦਾਬਾਦ ਦੇ ਉਦਗਾਮ ਸਕੂਲ ਫਾਰ ਚਿਲਡਰਨਸ ਤੋਂ ਪੜ੍ਹਾਈ ਕਰਨ ਵਾਲੀ ਮਾਨਾ ਨੇ ਕਮਲੇਸ਼ ਨਾਨਾਵਤੀ ਤੋਂ ਸ਼ੁਰੂਆਤੀ ਕੋਚਿੰਗ ਲਈ। ਹੁਣ ਉਹ ਮੁੰਬਈ ਦੇ ਗਲੇਨਮਾਰਕ ਐਕਾਟਿਕ ਫਾਊਂਡੇਸ਼ਨ ਵਿਚ ਪੀਟਰ ਕਾਰਸਸਵੇਲ ਤੋਂ ਟ੍ਰੇਨਿੰਗ ਲੈ ਰਹੀ ਹੈ।
ਜੇਤੂ
- ਸਾਊਥ ਏਸ਼ੀਆ ਖੇਡਾਂ ਵਿਚ 4 ਸੋਨ, 4 ਚਾਂਦੀ ਤੇ 1 ਕਾਂਸੀ ਤਮਗਾ
- ਮਹਿਲਾ 100 ਮੀਟਰ ਬੈਕਸਟ੍ਰੋਕ ਵਿਚ ਲਵੇਗੀ ਹਿੱਸਾ, 1:02.36 ਮਿੰਟ ਦਾ ਰਿਕਾਰਡ
ਸ਼੍ਰੀਹਰੀ ਨਟਰਾਜ
ਭਾਰਤੀ ਤੈਰਾਕ ਸ਼੍ਰੀਹਰੀ ਨਟਰਾਜ ਨੇ ਟੋਕੀਓ ਓਲੰਪਿਕ 'ਚ ਅਧਿਕਾਰਤ ਰੂਪ ਨਾਲ ਜਗ੍ਹਾ ਬਣਾਈ ਹੈ। ਕਰਨਾਟਕ ਦੇ ਬੈਂਗਲੁਰੂ ਵਿਚ 16 ਜਨਵਰੀ 2001 ਨੂੰ ਜਨਮੇ ਸ਼੍ਰੀਹਰੀ ਨਟਰਾਜ ਜੁਲਾਈ 2019 ਵਿਚ ਹੋਈ ਸੀਨੀਅਰ ਵਰਲਡ ਚੈਂਪੀਅਨਸ਼ਿਪ ਵਿਚ 2 ਨੈਸ਼ਨਲ ਰਿਕਾਰਡ ਬਣਾ ਕੇ ਵਿਚ ਆਇਆ ਸੀ। ਇਸ ਤੋਂ ਪਹਿਲਾਂ ਉਹ 2017 ਏਸ਼ੀਅਨ ਇਨਡੋਰ ਵਿਚ ਹਿੱਸਾ ਲੈ ਚੁੱਕਾ ਸੀ। ਸ਼੍ਰੀਹਰੀ ਨੇ ਮਾਰਸ਼ਲ ਆਰਟਸ ਵਿਚ ਵੀ ਹੱਥ ਅਜਮਾਇਆ। ਉਹ ਤੁਰਕੇਮਿਨਸਤਾਨ ਵਿਚ ਹੋਈਆਂ ਮਾਰਸ਼ਲ ਆਰਟ ਖੇਡਾਂ ਵਿਚ ਹਿੱਸਾ ਲੈ ਚੁੱਕਾ ਹੈ।
ਜੇਤੂ
- ਸਾਊਥ ਏਸ਼ੀਅਨ ਖੇਡਾਂ ਵਿਚ 4 ਸੋਨ ਤਮਗੇ
- 50,100, 200 ਮੀਟਰ ਬੈਕਸਟ੍ਰੋਕ, 4 ਗੁਣਾ 100 ਮੀਟਰ ਮੈਡਲੇ ਰਿਲੇਅ
- ਪੁਰਸ਼ 100 ਮੀਟਰ ਬੈਕਸਟ੍ਰੋਕ ਵਿਚ ਹਿੱਸਾ ਲਵੇਗਾ, 53.63 ਸੈਕੰਡ ਦਾ ਰਿਕਾਰਡ
- ਮਾਰਸ਼ਲ ਆਰਟਸ ਨਾਲ ਸਵਿਮਿੰਗ ’ਚ ਆਇਆ ਸ਼੍ਰੀਹਰੀ
ਸਾਜਨ ਪ੍ਰਕਾਸ਼
ਸਾਜਨ ਪ੍ਰਕਾਸ਼ ਟੋਕੀਓ ਓਲੰਪਿਕ ਦੇ ਤੈਰਾਕੀ ਮੁਕਾਬਲੇ ਵਿਚ ਮਾਨਾ ਪਟੇਲ ਨਾਲ ਹਿੱਸਾ ਲਵੇਗਾ। ਕੇਰਲਾ ਦੇ ਇਦੁਕੀ ਵਿਚ 14 ਸਤੰਬਰ 1993 ਨੂੰ ਜਨਮੇ ਸਾਜਨ ਪ੍ਰਕਾਸ਼ ਸਵਿਮਿੰਗ ਵਿਚ ਆਪਣੀਆਂ ਉਪਲੱਬਧੀਆਂ ਕਾਰਨ ਕੇਰਲ ਪੁਲਸ ਵਿਚ ਤਾਇਨਾਤ ਹੈ। ਉਸ ਨੂੰ ਇੱਥੋਂ ਤਕ ਪਹੁੰਚਾਉਣ ਵਿਚ ਮਾਂ ਵੀ. ਜੇ. ਸ਼ਾਂਤੀਮੋਲ ਦਾ ਸ਼ਲਾਘਾਯੋਗ ਯੋਗਦਾਨ ਰਿਹਾ। ਸ਼ਾਂਤੀਮੋਲ ਭਾਰਤੀ ਐਥਲੀਟ ਰਹੀ ਹੈ, ਜਿਹੜੀ ਕਿ ਦੇਸ਼-ਵਿਦੇਸ਼ ਦੇ ਈਵੈਂਟਾਂ ਵਿਚ ਹਿੱਸਾ ਲੈ ਚੁੱਕੀ ਹੈ। 2015 ਵਿਚ ਸਾਜਨ ਨੈਸ਼ਨਲ ਖੇਡਾਂ ਵਿਚ 6 ਸੋਨ ਤੇ 3 ਚਾਂਦੀ ਤਮਗੇ ਜਿੱਤ ਕੇ ਚਰਚਾ ਵਿਚ ਆਇਆ ਸੀ।
ਜੇਤੂ
- ਸਾਊਥ ਏਸ਼ੀਅਨ ਖੇਡਾਂ ਵਿਚ 3 ਸੋਨ ਤਮਗੇ
- ਨੈਸ਼ਨਲ ਖੇਡਾਂ ਵਿਚ 5 ਸੋਨ ਤੇ 3 ਚਾਂਦੀ
- ਪੁਰਸ਼ 200 ਮੀਟਰ ਬਟਰਫਲਾਈ ਵਿਚ ਲਵੇਗਾ ਹਿੱਸਾ, 1:53.20 ਮਿੰਟ ਦਾ ਰਿਕਾਰਡ
- ਮਾਂ ਹੈ ਇੰਟਰਨੈਸ਼ਨਲ ਐਥਲੀਟ, ਬੇਟੇ ਨੇ ਵੀ ਕਮਾਇਆ ਨਾਂ
ਸਵਿਮਿੰਗ ਦਾ ਭਾਰਤੀ ਇਤਿਹਾਸ
ਭਾਰਤੀ ਤੈਰਾਕ ਪਿਛਲੇ 5 ਸਾਲਾਂ ਤੋਂ ਵਧੀਆ ਪ੍ਰਦਰਸ਼ਨ ਕਰ ਰਹੇ ਹਨ। ਏਸ਼ੀਆਈ ਖੇਡਾਂ, ਜੂਨੀਅਰਸ ਚੈਂਪੀਅਨਸ਼ਿਪ, ਮਲੇਸ਼ੀਆ ਓਪਨ ਵਿਚ ਭਾਰਤੀ ਤੈਰਾਕ ਰਿਕਾਰਡ ਬਣਾ ਚੁੱਕੇ ਹਨ। ਭਾਰਤ ਦੇ 50 ਤੇ 100 ਮੀਟਰ ਫ੍ਰੀ ਸਟਾਈਲ ਦੇ ਰਿਕਾਰਡ ਵੀਰਧਵਲ ਖਾੜੇ ਦੇ ਨਾਂ ’ਤੇ ਹਨ ਪਰ ਉਹ ਓਲੰਪਿਕ ਖੇਡਾਂ ਵਿਚ ਖੇਡ ਨਹੀਂ ਲੈ ਰਿਹਾ ਹੈ। ਸ਼੍ਰੀਹਰੀ ਨਟਰਾਜ ਤੇ ਸਾਜਨ ਪ੍ਰਕਾਸ਼ ਲਗਭਗ ਸਾਰੀਆਂ ਪ੍ਰਤੀਯੋਗਿਤਾਵਾਂ ਵਿਚ ਹਿੱਸਾ ਲੈ ਰਹੇ ਹਨ ਤੇ ਰਿਕਾਰਡ ਬਣਾ ਰਹੇ ਹਨ। ਮਹਿਲਾਵਾਂ ਵਿਚ ਪਹਿਲੀ ਵਾਰ ਮਾਨਾ ਪਟੇਲ ਨੇ ਓਲੰਪਿਕ ਵਿਚ ਜਗ੍ਹਾ ਬਣਾਈ ਹੈ।
ਓਲੰਪਿਕ ਵਿਚ ਸਵਿਮਿੰਗ- 8 ਈਵੈਂਟਾਂ ਵਿਚ 878 ਤੈਰਾਕ ਤਮਗੇ ਲਈ ਆਹਮੋ-ਸਾਹਮਣੇ ਹੋਣਗੇ
ਮਿਤਾਲੀ ਰਾਜ ਨੇ ਰਚਿਆ ਇਤਿਹਾਸ, ਅਜਿਹਾ ਕਰਨ ਵਾਲੀ ਬਣੀ ਪਹਿਲੀ ਬੱਲੇਬਾਜ਼
NEXT STORY