ਜਲੰਧਰ/ਅੰਮ੍ਰਿਤਸਰ- ਆਂਧਰਾ ਪ੍ਰਦੇਸ਼ ਵਿਚ 23 ਮਾਰਚ ਤੋਂ ਸ਼ੁਰੂ ਹੋ ਰਹੀ 12ਵੀਂ ਹਾਕੀ ਇੰਡੀਆ ਰਾਸ਼ਟਰੀ ਜੂਨੀਅਰ ਮਹਿਲਾ ਹਾਕੀ ਚੈਂਪੀਅਨਸ਼ਿਪ ਵਿਚ ਹਿੱਸ ਲੈਣ ਵਾਲੀ ਪੰਜਾਬ ਮਹਿਲਾ ਹਾਕੀ ਟੀਮ ਦੇ ਲਈ ਪੂਰੇ ਪੰਜਾਬ ਤੋਂ 31 ਸੰਭਾਵਿਤ ਖਿਡਾਰੀਆਂ ਦੀ ਚੋਣ ਕੀਤੀ ਗਈ ਹੈ। ਹਾਕੀ ਪੰਜਾਬ ਦੇ ਮੁਅਤਲ ਤੋਂ ਬਾਅਦ ਹਾਕੀ ਇੰਡੀਆ ਨੇ ਐਡਹਾਕ ਕਮੇਟੀ ਬਣਾਈ ਹੈ। ਜਿਸ ਦੇ ਮੈਂਬਰ ਓਲੰਪੀਅਨ ਬਲਵਿੰਦਰ ਸਿੰਘ ਸ਼ੰਮੀ ਨੇ ਦੱਸਿਆ ਕਿ ਗੁਰੂ ਨਾਨਲ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਐਸਟ੍ਰੋਟਰਫ ਹਾਕੀ ਗਰਾਊਂਡ ਵਿਚ ਟਰਾਇਲ ਕਰਵਾਇਆ ਗਿਆ ਸੀ।
ਇਹ ਖ਼ਬਰ ਪੜ੍ਹੋ- BAN v AFG : ਬੰਗਲਾਦੇਸ਼ ਨੇ ਅਫਗਾਨਿਸਤਾਨ ਨੂੰ 61 ਦੌੜਾਂ ਨਾਲ ਹਰਾ ਕੇ ਬਣਾਈ 1-0 ਦੀ ਅਜੇਤੂ ਬੜ੍ਹਤ
ਮਨਪ੍ਰੀਤ ਕੌਰ, ਸ਼ਰਨਜੀਤ ਕੌਰ, ਮਨਪ੍ਰੀਤ ਕੌਰ, ਅਮਰੀਨ ਹਾਮਿਦ, ਚਵਾਂਗ ਤਮਾਂਗ, ਵੈਸ਼ਾਲੀ ਸ਼ਰਮਾ, ਅਮਨਦੀਪ ਕੌਰ, ਸਨੇਹਾ ਸੱਭਰਵਾਲ, ਅੰਜਲੀ ਪਵਾਰ, ਸਮਨਦੀਪ, ਦੀਪਿਕਾ, ਪਲਕ, ਸੰਜਨਾ, ਸੁਖਪ੍ਰੀਤ ਕੌਰ, ਖੁਸ਼ੀ, ਕਿਰਨਪ੍ਰੀਤ, ਜਸ਼ਨਪ੍ਰੀਤ, ਮੁਸਕਾਨਪ੍ਰੀਤ ਕੌਰ, ਸਵੇਨਾ, ਸੋਮਾ, ਸੁਖਵੀਰ ਕੌਰ, ਮਿਤਾਲੀ। ਸਿਮਰਨਜੀਤ, ਧਰਮਾ, ਜੈਸਮੀਨ, ਰੁਪਿੰਦਰ, ਸੁਖਪ੍ਰੀਤ, ਮਾਹਿਕਪ੍ਰੀਤ, ਰੁਪਿੰਦਰ, ਗੁੰਜਨ ਅਤੇ ਦਿਵਿਆ।
ਇਹ ਖ਼ਬਰ ਪੜ੍ਹੋ- ਪੈਟੀ ਤਵਤਨਾਕਿਟ ਨੇ ਸਿੰਗਾਪੁਰ LPGA 'ਚ ਬਣਾਈ 1-ਸਟ੍ਰੋਕ ਦੀ ਬੜ੍ਹਤ
ਸੁਖਜੀਤ ਕੌਰ, ਰਾਜਬੀਰ ਕੌਰ, ਯੋਗਿਤਾ ਬਾਲੀ, ਨਿਰਮਲ ਸਿੰਘ ਨੇ ਖਿਡਾਰੀਆਂ ਦੀ ਚੋਣ ਕੀਤੀ। ਓਲੰਪੀਅਨ ਸ਼ੰਮੀ ਅਨੁਸਾਰ-31 ਸੰਭਾਵਿਤ ਖਿਡਾਰੀਆਂ ਦਾ 15 ਦਿਨ ਦਾ ਕੋਚਿੰਗ ਕੈਂਪ ਆਯੋਜਿਤ ਕਰਨ ਤੋਂ ਬਾਅਦ, ਇਨ੍ਹਾਂ ਖਿਡਾਰੀਆਂ ਵਿਚ ਪੰਜਾਬ ਮਹਿਲਾ ਹਾਕੀ ਟੀਮ ਦੀ ਚੋਣ ਕੀਤੀ ਜਾਵੇਗੀ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
IPL ਦੇ ਲਈ ਤਿੰਨ ਦਿਨ ਦਾ ਸਖਤ ਕੁਆਰੰਟੀਨ ਜ਼ਰੂਰੀ
NEXT STORY