ਮੁੰਬਈ- ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਵਿਚ ਖਿਡਾਰੀਆਂ ਦੇ ਲਈ ਤਿੰਨ ਦਿਨ ਦਾ ਸਖਤ ਕੁਆਰੰਟੀਨ ਹੋਵੇਗਾ, ਇਸ ਤੋਂ ਬਾਅਦ ਹੀ ਉਹ ਆਈ. ਪੀ. ਐੱਲ. ਬਾਇਓ ਬਬਲ ਵਿਚ ਪ੍ਰਦੇਸ਼ ਕਰ ਸਕਣਗੇ। ਵੀਰਵਾਰ ਨੂੰ ਆਈ. ਪੀ. ਐੱਲ. ਗਵਰਨਿੰਗ ਕੌਂਸਲ ਨੇ ਇਹ ਫੈਸਲਾ ਲਿਆ। ਤਿੰਨ ਦੇ ਕੁਆਰੰਟੀਨ ਦੇ ਦੌਰਾਨ ਖਿਡਾਰੀਆਂ ਦਾ ਰੋਜ਼ਾਨਾ ਹੋਟਲ ਰੂਮ ਵਿਚ ਹੀ ਕੋਵਿਡ ਟੈਸਟ ਹੋਵੇਗਾ।
ਇਹ ਖ਼ਬਰ ਪੜ੍ਹੋ- BAN v AFG : ਬੰਗਲਾਦੇਸ਼ ਨੇ ਅਫਗਾਨਿਸਤਾਨ ਨੂੰ 61 ਦੌੜਾਂ ਨਾਲ ਹਰਾ ਕੇ ਬਣਾਈ 1-0 ਦੀ ਅਜੇਤੂ ਬੜ੍ਹਤ
ਕੁਆਰੰਟੀਨ ਤੋਂ ਬਾਅਦ ਵੀ ਖਿਡਾਰੀਆਂ ਦਾ ਅਗਲੇ ਤਿੰਨ ਤੱਕ ਕੋਵਿਡ ਟੈਸਟ ਹੁੰਦਾ ਰਹੇਗਾ। ਹਾਲਾਂਕਿ ਇਹ ਨਿਯਮ ਉਨ੍ਹਾਂ ਖਿਡਾਰੀਆਂ 'ਤੇ ਲਾਗੂ ਨਹੀਂ ਹੋਵੇਗਾ ਜੋ ਕਿ ਕਿਸੇ ਬਾਇਓ ਬਬਲ ਤੋਂ ਆਈ. ਪੀ. ਐੱਲ. ਬਬਲ ਵਿਚ ਪ੍ਰਵੇਸ਼ ਕਰੇਗਾ। ਇਸ ਵਿਚ ਭਾਰਤ-ਸ੍ਰੀਲੰਕਾ, ਪਾਕਿਸਤਾਨ- ਆਸਟਰੇਲੀਆ, ਵੈਸਟਇੰਡੀਜ਼-ਇੰਗਲੈਂਡ ਅਤੇ ਦੱਖਣੀ ਅਫਰੀਕਾ-ਬੰਗਲਾਦੇਸ਼ ਸੀਰੀਜ਼ ਦੇ ਖਿਡਾਰੀ ਸ਼ਾਮਿਲ ਹਨ। ਸਾਰੀਆਂ 10 ਟੀਮਾਂ ਆਈ. ਪੀ. ਐੱਲ. ਦੀਆਂ ਤਿਆਰੀਆਂ ਦੇ ਲਈ ਆਪਣਾ ਕੈਂਪ ਸ਼ੁਰੂ ਕਰਨ ਜਾ ਰਹੀਆਂ ਹਨ। ਆਈ. ਪੀ. ਐੱਲ. ਨੇ ਕਿਹਾ ਹੈ ਕਿ ਅਭਿਆਸ ਕੈਂਪ ਦੇ ਲਈ ਵੀ ਕੁਆਰੰਟੀਨ ਦੇ ਇਹ ਨਿਯਮ ਲਾਗੂ ਹੋਵੇਗਾ।
ਇਹ ਖ਼ਬਰ ਪੜ੍ਹੋ- ਪੈਟੀ ਤਵਤਨਾਕਿਟ ਨੇ ਸਿੰਗਾਪੁਰ LPGA 'ਚ ਬਣਾਈ 1-ਸਟ੍ਰੋਕ ਦੀ ਬੜ੍ਹਤ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਪੈਟੀ ਤਵਤਨਾਕਿਟ ਨੇ ਸਿੰਗਾਪੁਰ LPGA 'ਚ ਬਣਾਈ 1-ਸਟ੍ਰੋਕ ਦੀ ਬੜ੍ਹਤ
NEXT STORY