ਚੇਨਈ— ਭਾਰਤ ਦੀਆਂ ਨਜ਼ਰਾਂ ਵੈਸਟਇੰਡੀਜ਼ ਖਿਲਾਫ ਐਤਵਾਰ ਨੂੰ ਹੋਣ ਵਾਲੇ ਤੀਜੇ ਅਤੇ ਅੰਤਿਮ ਟੀ-20 ਕੌਮਾਂਤਰੀ ਮੈਚ 'ਚ ਜਿੱਤ ਨਾਲ ਕਲੀਨ ਸਵੀਪ 'ਤੇ ਟਿੱਕੀਆਂ ਹੋਣਗੀਆਂ ਜਦਕਿ ਮੇਜ਼ਬਾਨ ਟੀਮ ਆਪਣੀ ਬੈਂਚ ਸਟ੍ਰੈਂਥ ਨੂੰ ਵੀ ਆਜ਼ਮਾਉਣਾ ਚਾਹੇਗੀ। ਚੇਨਈ ਦੇ ਕ੍ਰਿਕਟ ਦੇ ਦੀਵਾਨਿਆਂ ਨੂੰ ਹਾਲਾਂਕਿ ਆਪਣੇ ਮਨਪਸੰਦ ਮਹਿੰਦਰ ਸਿੰਘ ਧੋਨੀ ਦੀ ਕਮੀ ਮਹਿਸੂਸ ਹੋਵੇਗੀ ਜੋ ਟੀ-20 ਟੀਮ ਦਾ ਹਿੱਸਾ ਨਹੀ ਹੈ। ਕਪਤਾਨ ਰੋਹਿਤ ਸ਼ਰਮਾ ਦੇ ਸ਼ਾਨਦਾਰ ਸੈਂਕੜੇ ਦੀ ਬਦੌਲਤ ਲਖਨਊ 'ਚ ਹੀ 2-0 ਦੀ ਜੇਤੂ ਬੜ੍ਹਤ ਲੈਣ ਦੇ ਬਾਅਦ ਮੇਜ਼ਬਾਨ ਟੀਮ ਸ਼੍ਰੇਅਸ ਅਈਅਰ, ਐੱਮ.ਐੱਸ. ਵਾਸ਼ਿੰਗਟਨ ਸੁੰਦਰ ਅਤੇ ਸ਼ਾਹਬਾਜ਼ ਨਦੀਮ ਨੂੰ ਆਸਟਰੇਲੀਆ ਦੌਰੇ 'ਤੇ ਰਵਾਨਾ ਹੋਣ ਤੋਂ ਪਹਿਲਾਂ ਮੌਕਾ ਦੇਣਾ ਚਾਹੇਗੀ।

ਤੇਜ਼ ਗੇਂਦਬਾਜ਼ ਸਿਧਾਰਥ ਕੌਲ ਨੂੰ ਟੀਮ 'ਚ ਜਗ੍ਹਾ ਦਿੱਤੀ ਗਈ ਹੈ। ਕਪਤਾਨ ਦੇ ਸਲਾਮੀ ਜੋੜੀਦਾਰ ਸ਼ਿਖਰ ਧਵਨ, ਲੋਕੇਸ਼ ਰਾਹੁਲ ਅਤੇ ਰਿਸ਼ਭ ਪੰਤ ਆਸਟਰੇਲੀਆ ਦੌਰੇ ਤੋਂ ਪਹਿਲਾਂ ਇਸ ਮੈਚ 'ਚ ਦੌੜਾਂ ਜੁਟਾਉਣਾ ਚਾਹੁਣਗੇ। ਸਥਾਨਕ ਖਿਡਾਰੀ ਦਿਨੇਸ਼ ਕਾਰਤਿਕ ਘਰੇਲੂ ਦਰਸ਼ਕਾਂ ਦੇ ਸਾਹਮਣੇ ਚੰਗਾ ਪ੍ਰਦਰਸ਼ਨ ਕਰਨਾ ਚਾਹੇਗਾ। ਵਿਰੋਧੀ ਟੀਮ ਦੇ ਵਿਕਟ ਝਟਕਾਉਣ ਦੀ ਜ਼ਿੰਮੇਵਾਰੀ ਭੁਵਨੇਸ਼ਵਰ ਕੁਮਾਰ ਅਤੇ ਯੁਵਾ ਖਲੀਲ ਅਹਿਮਦ 'ਤੇ ਹੋਵੇਗੀ। ਮੈਚ 'ਚ ਯੁਜਵੇਂਦਰ ਚਾਹਲ ਦੀ ਵਾਪਸੀ ਹੋ ਸਕਦੀ ਹੈ ਜਦਕਿ ਕੁਣਾਲ ਪੰਡਯਾ ਦੇ ਕੋਲ ਆਪਣੇ ਕੌਮਾਂਤਰੀ ਕਰੀਅਰ ਦੀ ਪ੍ਰਭਾਵੀ ਸ਼ੁਰੂਆਤ ਨੂੰ ਅੱਗੇ ਵਧਾਉਣ ਦਾ ਮੌਕਾ ਹੋਵੇਗਾ।
ਟੀਮਾਂ ਇਸ ਤਰ੍ਹਾਂ ਹਨ :
ਭਾਰਤ : ਰੋਹਿਤ ਸ਼ਰਮਾ (ਕਪਤਾਨ), ਲੋਕੇਸ਼ ਰਾਹੁਲ, ਦਿਨੇਸ਼ ਕਾਰਤਿਕ, ਮਨੀਸ਼ ਪਾਂਡੇ, ਸ਼੍ਰੇਅਸ ਅਈਅਰ, ਰਿਸ਼ਭ ਪੰਤ, ਕਰੁਣਾਲ ਪੰਡਯਾ, ਵਾਸ਼ਿੰਗਟਨ ਸੁੰਦਰ, ਯੁਜਵੇਂਦਰ ਚਾਹਲ, ਭੁਵਨੇਸ਼ਵਰ ਕੁਮਾਰ, ਖਲੀਲ ਅਹਿਮਦ, ਸ਼ਾਹਬਾਜ਼ ਨਦੀਮ ਅਤੇ ਸਿਧਾਰਥ ਕੌਲ।
ਵੈਸਟਇੰਡੀਜ਼ : ਕਾਰਲੋਸ ਬ੍ਰੈਥਵੇਟ (ਕਪਤਾਨ), ਡੈਰੇਨ ਬ੍ਰਾਵੋ, ਸ਼ਿਮਰੋਨ ਹੈੱਟਮਾਇਰ, ਸ਼ਾਈ ਹੋਪ, ਓਬੇਦ ਮੈਕਾਯ, ਕੀਮੋਪੌਲ, ਖੇਰੀ ਪਾਇਰੀ, ਕੀਰੋਨ ਪੋਲਾਰਡ, ਨਿਕਲੋਸ ਪੂਰਣ, ਰੋਵਮੈਨ ਪਾਵੈੱਲ, ਦਿਨੇਸ਼ ਰਾਮਦੀਨ, ਸ਼ੈਰਫੇਨ ਰਦਰਫੋਰ ਅਤੇ ਓਸ਼ਾਨੇ ਥਾਮਸ।
ਜਡੇਜਾ ਨੂੰ ਮੈਨ ਆਫ ਦਿ ਮੈਚ 'ਚ ਮਿਲਣ ਵਾਲਾ ਦਾ ਵਾਊਚਰ ਮਿਲਿਆ ਕੂੜੇ 'ਚ, ਤਸਵੀਰ ਹੋਈ ਵਾਇਰਲ
NEXT STORY