ਨਵੀਂ ਦਿੱਲੀ, (ਭਾਸ਼ਾ)- ਦੇਸ਼ ਦੇ ਨੌਜਵਾਨ ਖਿਡਾਰੀਆਂ ਨੂੰ ਤਿਆਰ ਕਰਨ ਦੀ ਦਿਸ਼ਾ 'ਚ ਅਹਿਮ ਕਦਮ ਚੁੱਕਦੇ ਹੋਏ ਹਾਕੀ ਇੰਡੀਆ ਨੇ ਸ਼ਨੀਵਾਰ ਨੂੰ ਸਬ-ਜੂਨੀਅਰ ਪੁਰਸ਼ ਹਾਕੀ ਕੈਂਪ ਲਈ 40 ਮੈਂਬਰੀ ਕੋਰ ਗਰੁੱਪ ਦਾ ਐਲਾਨ ਕੀਤਾ। ਇਹ ਕੈਂਪ 21 ਅਗਸਤ ਤੋਂ ਰਾਉਰਕੇਲਾ ਦੇ ਬਿਰਸਾ ਮੁੰਡਾ ਹਾਕੀ ਸਟੇਡੀਅਮ ਵਿੱਚ ਸਾਬਕਾ ਭਾਰਤੀ ਕਪਤਾਨ ਸਰਦਾਰ ਸਿੰਘ ਦੀ ਦੇਖ-ਰੇਖ ਹੇਠ ਲਗਾਇਆ ਜਾਵੇਗਾ।
ਹਾਕੀ ਇੰਡੀਆ ਦੀ ਇੱਕ ਰਿਲੀਜ਼ ਦੇ ਅਨੁਸਾਰ, ਖਿਡਾਰੀਆਂ ਦੀ ਚੋਣ ਹਾਲ ਹੀ ਵਿੱਚ ਸਮਾਪਤ ਹੋਈ ਸਬ-ਜੂਨੀਅਰ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਉਨ੍ਹਾਂ ਦੇ ਪ੍ਰਦਰਸ਼ਨ ਦੇ ਆਧਾਰ 'ਤੇ ਕੀਤੀ ਗਈ ਹੈ। ਇਸ ਕੈਂਪ ਤੋਂ ਬਾਅਦ ਭਾਰਤੀ ਜੂਨੀਅਰ ਟੀਮ ਅੰਤਰਰਾਸ਼ਟਰੀ ਮੈਚ ਖੇਡਣ ਲਈ ਯੂਰਪ ਦਾ ਦੌਰਾ ਕਰੇਗੀ।
ਕੈਂਪ ਲਈ ਚੁਣੇ ਗਏ ਕੋਰ ਗਰੁੱਪ ਦੇ ਖਿਡਾਰੀ
ਗੋਲਕੀਪਰ : ਰਾਹੁਲ ਭਾਰਦਵਾਜ, ਆਤਿਫ ਖਾਨ ਅਤੇ ਅਭਿਮਨਿਊ ਗੌੜਾ
ਡਿਫੈਂਸ ਲਾਈਨ : ਸੁਖਮਨਪ੍ਰੀਤ ਸਿੰਘ, ਮਿਥਲੇਸ਼ ਸਿੰਘ, ਨਿਤਿਨ, ਸੋਹਿਲ ਅਲੀ, ਸਾਮੀ ਰਿਜ਼ਵਾਨ, ਪ੍ਰਦੀਪ ਮੰਡਲ, ਰੋਹਿਤ ਕੁੱਲੂ, ਵਿਸ਼ਾਲ ਪਾਂਡੇ, ਆਸ਼ੂ ਮੌਰਯ ਤੇ ਉਜਵਲ ਪਾਲ
ਮਿਡਲ ਲਾਈਨ : ਨੀਰਜ, ਰੋਹਿਤ ਟਿਰਕੀ, ਘੁਰਨ ਲੋਹਰਾ, ਰੋਹਿਤ ਪ੍ਰਧਾਨ, ਸੁਰੇਸ਼ ਸ਼ਰਮਾ, ਪ੍ਰਭਜੋਤ ਸਿੰਘ, ਮਨਮੀਤ ਸਿੰਘ ਰਾਏ, ਅਰੁਣ ਜੇ, ਰਾਹੁਲ ਰਾਜਭਰ, ਰਾਹੁਲ ਯਾਦਵ, ਅਫਰੀਦੀ ਅਤੇ ਬਿਜੇ ਸਾਵ
ਫਰਸਟ ਲਾਈਨ : ਗੁਰਪ੍ਰੀਤ ਸਿੰਘ, ਸ੍ਰੀਜਨ ਯਾਦਵ, ਹੈਪੀ, ਸੁਨੀਲ, ਰਿਤੇਂਦਰ ਪ੍ਰਤਾਪ ਸਿੰਘ, ਆਸ਼ੀਰ ਆਦਿਲ ਖਾਨ, ਦੇਵਨਾਥ ਨਾਨਵਾਰ, ਦੀਪਕ ਪ੍ਰਧਾਨ, ਯੋਜਿਨ ਮਿੰਜ, ਹਰਸ਼ਦੀਪ ਸਿੰਘ, ਕੇਤਨ ਕੁਸ਼ਵਾਹਾ, ਰੋਹਿਤ ਇਰੇਂਗਬਮ ਸਿੰਘ, ਅਜੀਤ ਯਾਦਵ, ਸੁੰਦਰਜੀਤ ਐਮ, ਅਤੇ ਮੁਹੰਮਦ ਜ਼ੈਦ।
ਆਇਰਲੈਂਡ ਨੂੰ ਹਰਾਉਣ ਤੋਂ ਬਾਅਦ ਬੋਲੇ ਜਸਪ੍ਰੀਤ-'ਨਰਵਸ ਨਹੀਂ ਹਾਂ, ਬਹੁਤ ਖੁਸ਼ ਹਾਂ'
NEXT STORY