ਦੁਬਈ: ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੂੰ ਆਈ.ਸੀ.ਸੀ. ਵਿਸ਼ਵ ਕੱਪ 2023 ਦੇ ਸੈਮੀਫਾਈਨਲ ਮੈਚ ਤੋਂ ਪਹਿਲਾਂ ਵੱਡਾ ਝਟਕਾ ਲੱਗਿਆ ਹੈ। ਦਰਅਸਲ ਦੱਖਣੀ ਅਫ਼ਰੀਕਾ ਦੇ ਸਪਿਨਰ ਕੇਸ਼ਵ ਮਹਾਰਾਜ ਮੰਗਲਵਾਰ ਨੂੰ ਰੈਂਕਿੰਗ 'ਚ ਸਿਰਾਜ ਨੂੰ ਪਛਾੜ ਕੇ ਦੁਨੀਆ ਦੇ ਨੰਬਰ ਇਕ ਵਨਡੇ ਗੇਂਦਬਾਜ਼ ਬਣ ਗਏ। ਸਿਰਾਜ ਸਿਰਫ ਇਕ ਹਫਤੇ ਤੱਕ ਚੋਟੀ ਦੀ ਰੈਂਕਿੰਗ 'ਤੇ ਕਾਬਜ਼ ਹੋ ਸਕਿਆ। ਸਿਰਾਜ 8 ਨਵੰਬਰ ਨੂੰ ਪਾਕਿਸਤਾਨ ਦੇ ਸ਼ਾਹੀਨ ਸ਼ਾਹ ਅਫਰੀਦੀ ਦੀ ਜਗ੍ਹਾ ਲੈ ਕੇ ਦੁਨੀਆ ਦਾ ਨੰਬਰ ਇਕ ਵਨਡੇ ਗੇਂਦਬਾਜ਼ ਬਣ ਗਿਆ ਸੀ ਪਰ ਤਾਜ਼ਾ ਸੂਚੀ 'ਚ ਦੱਖਣੀ ਅਫਰੀਕਾ ਦੇ ਸਪਿਨਰ ਨੇ ਉਸ ਦੀ ਜਗ੍ਹਾ ਲੈ ਲਈ ਹੈ।
ਇਹ ਖ਼ਬਰ ਵੀ ਪੜ੍ਹੋ - World Cup: ਸੈਮੀਫ਼ਾਈਨਲ 'ਚ ਭਾਰਤ ਖ਼ਿਲਾਫ਼ ਇਹ ਦਾਅ ਖੇਡ ਸਕਦੀ ਹੈ ਨਿਊਜ਼ੀਲੈਂਡ ਦੀ ਟੀਮ, ਪ੍ਰੈਕਟਿਸ ਤੋਂ ਮਿਲੇ ਸੰਕੇਤ
ਸਿਰਫ਼ ਤਿੰਨ ਰੇਟਿੰਗ ਅੰਕਾਂ ਦਾ ਅੰਤਰ
ਮਹਾਰਾਜ ਨੇ 1 ਨਵੰਬਰ ਤੋਂ ਵਿਸ਼ਵ ਕੱਪ ਦੇ ਤਿੰਨ ਮੈਚਾਂ ਵਿਚ ਸੱਤ ਵਿਕਟਾਂ ਲਈਆਂ ਹਨ, ਜਿਨ੍ਹਾਂ ਵਿਚ ਪੁਣੇ ਵਿਚ ਨਿਊਜ਼ੀਲੈਂਡ ਖ਼ਿਲਾਫ਼ 4 ਵਿਕਟਾਂ ਵੀ ਸ਼ਾਮਲ ਹਨ। ਹਾਲਾਂਕਿ, ਸਿਰਾਜ ਅਤੇ ਮਹਾਰਾਜ ਵਿਚ ਸਿਰਫ ਤਿੰਨ ਰੇਟਿੰਗ ਅੰਕਾਂ ਦਾ ਅੰਤਰ ਹੈ। ਸਿਰਾਜ ਵਿਸ਼ਵ ਕੱਪ 'ਚ ਭਾਰਤ ਦਾ ਹੁਣ ਤੱਕ ਦਾ ਪੰਜਵਾਂ ਸਭ ਤੋਂ ਸਫਲ ਗੇਂਦਬਾਜ਼ ਹੈ। ਉਸ ਨੇ ਨੌਂ ਮੈਚਾਂ ਵਿੱਚ 12 ਵਿਕਟਾਂ ਲਈਆਂ ਹਨ, ਜਿਸ ਵਿਚ 16 ਦੌੜਾਂ ਦੇ ਕੇ 3 ਵਿਕਟਾਂ ਉਸ ਦਾ ਸਰਵੋਤਮ ਪ੍ਰਦਰਸ਼ਨ ਹੈ। ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਅਤੇ ਸਪਿੰਨਰ ਕੁਲਦੀਪ ਯਾਦਵ ਰੈਂਕਿੰਗ 'ਚ ਕ੍ਰਮਵਾਰ ਚੌਥੇ ਅਤੇ ਪੰਜਵੇਂ ਸਥਾਨ 'ਤੇ ਹਨ। ਬੁਮਰਾਹ ਮੌਜੂਦਾ ਵਿਸ਼ਵ ਕੱਪ 'ਚ 9 ਮੈਚਾਂ 'ਚ 17 ਵਿਕਟਾਂ ਲੈ ਕੇ ਭਾਰਤ ਦਾ ਸਭ ਤੋਂ ਸਫਲ ਗੇਂਦਬਾਜ਼ ਹੈ। ਗੇਂਦਬਾਜ਼ੀ ਰੈਂਕਿੰਗ 'ਚ ਮੁਹੰਮਦ ਸ਼ਮੀ 12ਵੇਂ ਅਤੇ ਰਵਿੰਦਰ ਜਡੇਜਾ 19ਵੇਂ ਸਥਾਨ 'ਤੇ ਹਨ।
ਇਹ ਖ਼ਬਰ ਵੀ ਪੜ੍ਹੋ - ਵਿਸ਼ਵ ਕੱਪ ਵਿਚਾਲੇ ਇਸ ਭਾਰਤੀ ਖਿਡਾਰੀ ਨੇ ਕ੍ਰਿਕਟ ਨੂੰ ਕਿਹਾ ਅਲਵਿਦਾ, ਸੰਨਿਆਸ ਦਾ ਕੀਤਾ ਐਲਾਨ
ਸ਼ੁਭਮਨ ਗਿੱਲ ਚੋਟੀ 'ਤੇ ਬਰਕਰਾਰ
ਭਾਰਤ ਦਾ ਸ਼ੁਭਮਨ ਗਿੱਲ ਹਾਲਾਂਕਿ ਬੱਲੇਬਾਜ਼ੀ ਰੈਂਕਿੰਗ 'ਚ ਚੋਟੀ 'ਤੇ ਬਰਕਰਾਰ ਹੈ। ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਦੂਜੇ ਸਥਾਨ 'ਤੇ ਹਨ। ਗਿੱਲ ਅਤੇ ਉਸ ਵਿਚ 8 ਰੇਟਿੰਗ ਅੰਕਾਂ ਦਾ ਅੰਤਰ ਹੈ। ਗਿੱਲ ਨੇ ਵਿਸ਼ਵ ਕੱਪ ਵਿਚ ਹੁਣ ਤਕ 7 ਮੈਚਾਂ ਵਿਚ 270 ਦੌੜਾਂ ਬਣਾਈਆਂ ਹਨ। ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਚੌਥੇ ਸਥਾਨ 'ਤੇ ਬਰਕਰਾਰ ਹੈ। ਉਹ 9 ਮੈਚਾਂ ਵਿਚ ਦੋ ਸੈਂਕੜੇ ਅਤੇ ਪੰਜ ਅਰਧ ਸੈਂਕੜਿਆਂ ਦੀ ਮਦਦ ਨਾਲ 594 ਦੌੜਾਂ ਬਣਾ ਕੇ ਟੂਰਨਾਮੈਂਟ ਦਾ ਸਭ ਤੋਂ ਵੱਧ ਸਕੋਰਰ ਹੈ। ਕਪਤਾਨ ਰੋਹਿਤ ਸ਼ਰਮਾ ਪੰਜਵੇਂ ਜਦਕਿ ਸ਼੍ਰੇਅਸ ਅਈਅਰ 13ਵੇਂ ਸਥਾਨ 'ਤੇ ਹਨ। ਲੋਕੇਸ਼ ਰਾਹੁਲ ਆਸਟ੍ਰੇਲੀਆ ਦੇ ਸਟੀਵ ਸਮਿਥ ਨਾਲ ਸਾਂਝੇ ਤੌਰ 'ਤੇ 17ਵੇਂ ਸਥਾਨ 'ਤੇ ਹਨ। ਜਡੇਜਾ ਆਲਰਾਊਂਡਰਾਂ ਦੀ ਸੂਚੀ 'ਚ 10ਵੇਂ ਸਥਾਨ 'ਤੇ ਹੈ। ਇਸ ਵਿਚ ਬੰਗਲਾਦੇਸ਼ ਦੇ ਕਪਤਾਨ ਸ਼ਾਕਿਬ ਅਲ ਹਸਨ ਸਿਖਰ 'ਤੇ ਹਨ। ਗਿੱਟੇ ਦੀ ਸੱਟ ਕਾਰਨ ਟੂਰਨਾਮੈਂਟ ਤੋਂ ਬਾਹਰ ਹੋਏ ਹਾਰਦਿਕ ਪੰਡਯਾ 16ਵੇਂ ਸਥਾਨ 'ਤੇ ਖਿਸਕ ਗਏ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
CWC 2023 : IND vs NZ ਮੈਚ ਦੇਖਣ ਪਹੁੰਚਣਗੇ ਧਾਕੜ ਫੁੱਟਬਾਲਰ ਡੇਵਿਡ ਬੇਕਹਮ!
NEXT STORY