ਨਵੀਂ ਦਿੱਲੀ- ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਨੇ ਵੀਰਵਾਰ ਨੂੰ ਭਾਰਤੀ ਟੀਮ ਦੇ ਸਾਬਕਾ ਸਹਾਇਕ ਕੋਚ ਅਭਿਸ਼ੇਕ ਨਾਇਰ ਨੂੰ ਆਪਣਾ ਨਵਾਂ ਮੁੱਖ ਕੋਚ ਨਿਯੁਕਤ ਕੀਤਾ। ਉਹ ਚੰਦਰਕਾਂਤ ਪੰਡਿਤ ਦੀ ਥਾਂ ਲੈਣਗੇ, ਜਿਨ੍ਹਾਂ ਨੇ ਆਈਪੀਐਲ ਫਰੈਂਚਾਇਜ਼ੀ ਵਿੱਚ ਤਿੰਨ ਸੀਜ਼ਨਾਂ ਤੱਕ ਭੂਮਿਕਾ ਨਿਭਾਈ। ਨਾਇਰ 2018 ਤੋਂ ਕੇਕੇਆਰ ਦੇ ਨਾਲ ਹਨ ਅਤੇ ਟੀਮ ਪ੍ਰਬੰਧਨ ਦੇ ਇੱਕ ਮਹੱਤਵਪੂਰਨ ਮੈਂਬਰ ਹਨ। ਟੀਮ ਚੋਣ ਦੀ ਗੱਲ ਆਉਂਦੀ ਹੈ ਤਾਂ ਉਹ ਡ੍ਰੈਸਿੰਗ ਰੂਮ ਵਿੱਚ ਕਾਫ਼ੀ ਪ੍ਰਭਾਵ ਪਾਉਂਦੇ ਹਨ।
ਨਾਇਰ ਲਗਭਗ ਨੌਂ ਮਹੀਨਿਆਂ ਤੱਕ ਗੌਤਮ ਗੰਭੀਰ ਦੀ ਕੋਚਿੰਗ ਟੀਮ ਦਾ ਹਿੱਸਾ ਸਨ, ਪਰ ਭਾਰਤ ਨੇ ਚੈਂਪੀਅਨਜ਼ ਟਰਾਫੀ ਜਿੱਤਣ ਤੋਂ ਬਾਅਦ ਉਨ੍ਹਾਂ ਨੂੰ ਬਰਖਾਸਤ ਕਰ ਦਿੱਤਾ ਤੇ ਸਿਤਾਂਸ਼ੂ ਕੋਟਕ ਨੂੰ ਉਸ ਦੀ ਜਗ੍ਹਾ ਦਿੱਤੀ। ਕੇਕੇਆਰ ਦੇ ਮੁੱਖ ਕਾਰਜਕਾਰੀ ਅਧਿਕਾਰੀ ਵੈਂਕੀ ਮੈਸੂਰ ਨੇ ਕਿਹਾ, "ਅਭਿਸ਼ੇਕ 2018 ਤੋਂ ਨਾਈਟ ਰਾਈਡਰਜ਼ ਟੀਮ ਦਾ ਇੱਕ ਅਨਿੱਖੜਵਾਂ ਅੰਗ ਰਿਹਾ ਹੈ। ਉਸਨੇ ਮੈਦਾਨ ਦੇ ਅੰਦਰ ਅਤੇ ਬਾਹਰ ਸਾਡੇ ਖਿਡਾਰੀਆਂ ਦਾ ਤਰਾਸ਼ਿਆ ਹੈ। ਖੇਡ ਪ੍ਰਤੀ ਉਸਦੀ ਸਮਝ ਅਤੇ ਖਿਡਾਰੀਆਂ ਨਾਲ ਜੁੜਾਅ ਸਾਡੀ ਤਰੱਕੀ ਲਈ ਮਹੱਤਵਪੂਰਨ ਰਿਹਾ ਹੈ। ਅਸੀਂ ਉਸਨੂੰ ਮੁੱਖ ਕੋਚ ਵਜੋਂ ਅਹੁਦਾ ਸੰਭਾਲਣ ਲਈ ਉਤਸ਼ਾਹਿਤ ਹਾਂ।"
ਕੇਕੇਆਰ ਦੇ ਸਹਾਇਕ ਕੋਚ ਵਜੋਂ ਆਪਣੇ ਕਾਰਜਕਾਲ ਦੌਰਾਨ, ਨਾਇਰ ਨੇ ਨੌਜਵਾਨ ਪ੍ਰਤਿਭਾ ਨੂੰ ਵਿਕਸਤ ਕਰਨ ਵਿੱਚ ਮੁੱਖ ਭੂਮਿਕਾ ਨਿਭਾਈ। ਭਾਰਤ ਲਈ ਤਿੰਨ ਇੱਕ ਰੋਜ਼ਾ ਮੈਚ ਖੇਡਣ ਵਾਲੇ 43 ਸਾਲਾ ਖਿਡਾਰੀ ਨੂੰ ਇੱਕ ਨਿੱਜੀ ਕੋਚ ਵਜੋਂ ਜਾਣਿਆ ਜਾਂਦਾ ਹੈ। ਉਸਨੇ ਰੋਹਿਤ ਸ਼ਰਮਾ, ਕੇਐਲ ਰਾਹੁਲ ਅਤੇ ਦਿਨੇਸ਼ ਕਾਰਤਿਕ ਵਰਗੇ ਖਿਡਾਰੀਆਂ ਨਾਲ ਨਿੱਜੀ ਤੌਰ 'ਤੇ ਕੰਮ ਕੀਤਾ ਹੈ। ਉਸਨੇ ਅੰਗਕ੍ਰਿਸ਼ ਰਘੂਵੰਸ਼ੀ ਦੀ ਪ੍ਰਤਿਭਾ ਨੂੰ ਵੀ ਨਿਖਾਰਿਆ।
ਹਰਪ੍ਰੀਤ ਕੋਲ ਹੁਣ ਦੋ ਵੱਡੇ ਪੇਸ਼ੇਵਰ ਖਿਤਾਬ ਹਨ, ਇਸ ਸਾਲ ਦੇ ਸ਼ੁਰੂ ਵਿੱਚ ਆਈਬੀਸੀ ਸੁਪਰ ਮਿਡਲਵੇਟ ਚੈਂਪੀਅਨਸ਼ਿਪ ਵੀ ਜਿੱਤ ਚੁੱਕੇ ਹਨ।
ਬਾਕਸਰ ਹਰਪ੍ਰੀਤ ਸਿੰਘ ਨੇ ਰਚਿਆ ਇਤਿਹਾਸ, WBC ਏਸ਼ੀਅਨ ਖਿਤਾਬ ਜਿੱਤਣ ਵਾਲੇ ਬਣੇ ਪਹਿਲੇ ਪੰਜਾਬੀ
NEXT STORY