ਕੁਆਲਾਲੰਪੁਰ— ਭਾਰਤ ਦੀ ਅਦਿਤੀ ਅਸ਼ੋਕ ਵੀਰਵਾਰ ਨੂੰ ਇੱਥੇ ਮੇਬੈਂਕ ਚੈਂਪੀਅਨਸ਼ਿਪ ਗੋਲਫ ਟੂਰਨਾਮੈਂਟ ਦੇ ਪਹਿਲੇ ਦੌਰ ਦੇ ਆਖਰੀ ਹੋਲ 'ਚ ਡਬਲ ਬੋਗੀ ਦੇ ਬਾਵਜੂਦ 5 ਅੰਡਰ 67 ਦੇ ਸਕੋਰ ਨਾਲ 10ਵੇਂ ਸਥਾਨ 'ਤੇ ਹੈ।
ਇਹ ਵੀ ਪੜ੍ਹੋ : ਯਹੂਦੀ ਵਿਰੋਧੀ ਪੋਸਟ ਸ਼ੇਅਰ ਕਰਨੀ ਪਈ ਭਾਰੀ, ਨੀਸ ਡਿਫੈਂਡਰ ਯੂਸੇਫ ਅਟਲ 'ਤੇ ਲੱਗੀ 7 ਮੈਚਾਂ ਦੀ ਪਾਬੰਦੀ
ਭਾਰਤੀ ਗੋਲਫਰ ਇਕ ਸਮੇਂ ਸੰਯੁਕਤ ਦੂਜੇ ਸਥਾਨ 'ਤੇ ਸੀ ਪਰ ਇਸ ਤੋਂ ਬਾਅਦ ਉਹ ਸੰਯੁਕਤ 10ਵੇਂ ਸਥਾਨ 'ਤੇ ਖਿਸਕ ਗਈ। ਥਾਈਲੈਂਡ ਦੀ ਜੈਸਮੀਨ ਸੁਵਾਨਾਪੁਰਾ ਨੇ ਨੌਂ ਅੰਡਰ 63 ਦੇ ਸਕੋਰ ਨਾਲ ਬੜ੍ਹਤ ਬਣਾ ਲਈ ਹੈ। ਖਰਾਬ ਮੌਸਮ ਕਾਰਨ ਖੇਡ ਨੂੰ ਕਰੀਬ 4 ਘੰਟੇ ਰੋਕਣਾ ਪਿਆ ਪਰ ਜਦੋਂ ਖੇਡ ਮੁੜ ਸ਼ੁਰੂ ਹੋਈ ਤਾਂ ਪਹਿਲਾ ਦੌਰ ਪੂਰਾ ਹੋ ਗਿਆ।
ਇਹ ਵੀ ਪੜ੍ਹੋ : ਪੈਰਾ ਏਸ਼ੀਆਈ ਖੇਡਾਂ 'ਚ ਭਾਰਤ ਦਾ ਸ਼ਾਨਦਾਰ ਪ੍ਰਦਰਸ਼ਨ, ਹੁਣ ਤਕ 18 ਸੋਨ ਸਣੇ ਕੁਲ 80 ਤਮਗੇ ਕੀਤੇ ਆਪਣੇ ਨਾਂ
10ਵੇਂ ਹੋਲ ਤੋਂ ਸ਼ੁਰੂ ਕਰਦੇ ਹੋਏ, ਅਦਿਤੀ ਨੇ ਅੱਠ ਬਰਡੀ ਬਣਾਏ ਪਰ ਇੱਕ ਬੋਗੀ ਅਤੇ ਇੱਕ ਡਬਲ ਬੋਗੀ ਬਣਾਈ, ਜਿਸ ਨਾਲ ਉਹ ਪੰਜ ਅੰਡਰ 'ਤੇ ਰਹਿ ਗਈ। ਉਹ ਚੋਟੀ 'ਤੇ ਚਲ ਰਹੀ ਜੈਸਮੀਨ ਤੋਂ ਚਾਰ ਸ਼ਾਟ ਪਿੱਛੇ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਟੀ-10 ਫਾਰਮੈਟ ਕ੍ਰਿਕਟ ਦੇ ਹੋਰ ਫਾਰਮੈਟਾਂ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰ ਰਿਹਾ ਹੈ: ਸਿਕੰਦਰ ਰਜ਼ਾ
NEXT STORY