ਓਕਾਲਾ (ਫਲੋਰਿਡਾ)– ਭਾਰਤੀ ਗੋਲਫਰ ਅਦਿਤੀ ਅਸ਼ੋਕ ਨੇ ਇਥੇ ਤੀਜੇ ਰਾਊਂਡ ’ਚ 2 ਅੰਡਰ 70 ਦਾ ਸਕੋਰ ਬਣਾਇਆ, ਜਿਸ ਨਾਲ ਉਹ ਐੱਲ. ਪੀ. ਜੀ. ਏ. ਟੂਰ ਦੇ ਡ੍ਰਾਈਵ ਵਨ ਚੈਂਪੀਅਨਸ਼ਿਪ ’ਚ ਟਾਪ-25 ’ਚ ਪਹੁੰਚ ਗਈ। ਅਦਿਤੀ ਨੇ 3 ਰਾਊਂਡ ’ਚ 72-73-70 ਦਾ ਸਕੋਰ ਬਣਾਇਆ ਤੇ ਉਹ ਸਾਂਝੇ 24ਵੇਂ ਸਥਾਨ ’ਤੇ ਹੈ। ਵਰਖਾ ਕਾਰਣ ਕੋਰਸ ਕਾਫੀ ਹੌਲਾ ਹੋ ਗਿਆ ਸੀ, ਅਜਿਹੇ ’ਚ ਅਦਿਤੀ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਉਨ੍ਹਾਂ ਨੇ ਪਾਰ 4 ਦੇ ਦੂਜੇ ਹੋਲ ’ਚ ਬੋਗੀ ਕੀਤੀ। ਅਦਿਤੀ ਨੇ ਹਾਲਾਂਕਿ ਚੌਥੇ ਅਤੇ ਪੰਜਵੇਂ ਹੋਲ ’ਚ ਬਰਡੀ ਬਣਾ ਕੇ ਚੰਗੀ ਵਾਪਸੀ ਕੀਤੀ ਅਤੇ ਫਿਰ ਅਗਲੇ 8 ਹੋਲ ’ਚ ਪਾਰ ਸਕੋਰ ਬਣਾਇਆ।
ਇਹ ਖ਼ਬਰ ਪੜ੍ਹੋ- ਉਮਰ ਅਬਦੁੱਲਾ ਨੇ ਸ਼ੁਭੇਂਦੂ ਅਧਿਕਾਰੀ ਦੀ ਕਸ਼ਮੀਰ ਸਬੰਧੀ ਟਿੱਪਣੀ ਦੀ ਕੀਤੀ ਆਲੋਚਨਾ
ਉਸ ਨੇ 14ਵੇਂ ਹੋਲ ’ਚ ਫਿਰ ਤੋਂ ਬਰਡੀ ਬਣਾਈ ਪਰ 17ਵੇਂ ਹੋਲ ’ਚ ਬੋਗੀ ਕਰ ਦਿੱਤੀ। ਇਸ ਭਾਰਤੀ ਨੇ 18ਵੇਂ ਹੋਲ ’ਚ ਬਰਡੀ ਬਣਾ ਕੇ ਦਿਨ ਦਾ ਸਮਾਪਨ ਕੀਤਾ। ਜੈਨੀਫਰ ਕੁਪਚੋ ਨੇ ਆਖਰੀ ਹੋਲ ’ਚ 12 ਫੁੱਟ ਤੋਂ ਈਗਲ ਲਗਾਇਆ, ਇਸ ਨਾਲ ਉਹ ਟਾਪ ’ਤੇ ਬੈਠੇ ਆਸਟਿਨ ਅਰਨਸਟ (69) ਤੋਂ ਸਿਰਫ ਇਕ ਸ਼ਾਟ ਪਿੱਛੇ ਰਹਿ ਗਈ ਹੈ।
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਭਾਰਤ ਦੇ ਲਾਲਿਰਨਸਾਂਗਾ ਨੇ WBC ਯੁਵਾ ਵਿਸ਼ਵ ਖਿਤਾਬ ਜਿੱਤਿਆ
NEXT STORY