ਜਲੰਧਰ — ਅਮਰੀਕਾ ਦੀ ਮਸ਼ਹੂਰ ਟੀ. ਵੀ. ਸਟਾਰ ਹੇਡਨ ਪੈਨਿਟੇਯਰੀ ਇਨ੍ਹਾਂ ਦਿਨਾਂ ਵਿਚ ਆਪਣੇ ਮੰਗੇਤਰ ਤੇ ਸਾਬਕਾ ਪੇਸ਼ੇਵਰ ਮੁੱਕੇਬਾਜ਼ ਵਲਾਦੀਮਿਰ ਕਲਿਸ਼ਕੋ ਨਾਲ ਰਿਸ਼ਤਾ ਤੋੜ ਕੇ ਬ੍ਰਾਇਨ ਹਿਕਰਸਨ ਨੂੰ ਡੇਟ ਕਰ ਰਹੀ ਹੈ। ਹੇਡਨ ਤੇ ਵਲਾਦੀਮਿਰ ਵਿਚਾਲੇ ਰਿਸ਼ਤਾ 9 ਸਾਲ ਪਹਿਲਾਂ ਸ਼ੁਰੂ ਹੋਇਆ ਸੀ। 5 ਸਾਲ ਪਹਿਲਾਂ ਮੰਗਣੀ ਕਰਨ ਤੋਂ ਬਾਅਦ ਦੋਵਾਂ ਦੀ ਇਕ ਬੇਟੀ ਕਾਯਾ ਵੀ ਹੈ ਪਰ ਵਿਆਹ ਕਰਨ ਨੂੰ ਲੈ ਕੇ ਦੋਵੇਂ ਸਟਾਰ ਲਗਾਤਾਰ ਟਾਲ-ਮਟੋਲ ਕਰ ਰਹੇ ਸਨ। ਇਸ ਵਿਚਾਲੇ ਹੇਡਨ ਦੀ ਬ੍ਰਾਇਨ ਨਾਲ ਨਜ਼ਦੀਕੀ ਵਧ ਗਈ। ਮੰਨਿਆ ਜਾ ਰਿਹਾ ਹੈ ਕਿ ਇਸੇ ਕਾਰਨ ਦੋਵੇਂ ਸਟਾਰਸ ਨੇ ਆਪਣਾ ਰਿਸ਼ਤਾ ਖਤਮ ਕਰਨ ਦਾ ਫੈਸਲਾ ਕੀਤਾ। ਰਿਸ਼ਤਾ ਖਤਮ ਕਰਨ ਦੇ ਨਾਲ ਹੀ ਦੋਵਾਂ ਨੇ ਨਾਸ਼ਵਿਲੇ ਸਥਿਤ ਆਪਣਾ 5 ਹਜ਼ਾਰ ਸਕੁਏਅਰ ਫੁੱਟ ਵਿਚ ਬਣਿਆ ਬੰਗਲਾ ਵੀ ਵੇਚਣ ਦੀ ਤਿਆਰੀ ਕਰ ਲਈ ਹੈ। 4 ਬੈੱਡ ਰੂਮ, 5 ਬਾਥਰੂਮ ਨਾਲ ਸਵਿਮਿੰਗ ਪੂਲ ਵਾਲੇ ਇਸ ਬੰਗਲੇ ਵਿਚ ਦੋਵਾਂ ਨੇ ਖੂਬਸੂਰਤ ਪਾਰਕ ਵੀ ਬਣਵਾਇਆ ਸੀ।
ਦੱਸਿਆ ਜਾ ਰਿਹਾ ਹੈ ਕਿ ਘਰ ਵੇਚਣ ਤੋਂ ਬਾਅਦ ਹੇਡਨ ਆਪਣੇ ਐਕਟਿੰਗ ਕਰੀਅਰ ਨੂੰ ਅੱਗੇ ਵਧਾਉਣ ਲਈ ਲਾਸ ਏੇਂਜਲਸ ਵਿਚ ਰਹਿ ਸਕਦੀ ਹੈ। ਉਥੇ ਹੀ ਵਲਾਦੀਮਿਰ ਜਿਸ ਦਾ ਬੇਟੀ ਕਾਯਾ ਨਾਲ ਭਾਵੁਕ ਰਿਸ਼ਤਾ ਹੈ, ਉਹ ਆਪਣੇ ਪੁਰਾਣੇ ਘਰ ਵਿਚ ਸ਼ਿਫਟ ਕਰ ਸਕਦਾ ਹੈ।
ਏਸ਼ੀਅਨ ਖੇਡਾਂ-2018 : ਦਸ ਕਾ ਦਮ ਦਿਵਾਏਗਾ ਮੈਡਲ
NEXT STORY