ਲਿਲੀ : ਫੁੱਟਬਾਲ ਵਿਸ਼ਵ ਕੱਪ ਦੇ ਫਾਈਨਲ ਵਿਚ ਭਿੜਨ ਤੋਂ ਬਾਅਦ ਫਰਾਂਸ ਅਤੇ ਕ੍ਰੋਏਸ਼ੀਆ ਟੈਨਿਸ ਦਾ ਵਿਸ਼ਵ ਕੱਪ ਕਹੇ ਜਾਣ ਵਾਲੇ ਡੇਵਿਸ ਕੱਪ ਦੇ ਖਿਤਾਬੀ ਮੁਕਾਬਲੇ ਵਿਚ ਭਿੜਨਗੇ। ਕ੍ਰੋਏਸ਼ੀਆ ਦੇ ਕੋਲ ਨਵੰਬਰ ਵਿਚ ਹੋਣ ਵਾਲੇ ਫਾਈਨਲ ਵਿਚ ਫਰਾਂਸ ਤੋਂ ਰੂਸ ਵਿਚ ਹੋਏ ਫੁੱਟਬਾਲ ਵਿਸ਼ਵ ਕੱਪ ਦੀ ਹਾਰ ਦਾ ਬਦਲਾ ਲੈਣ ਦਾ ਮੌਕਾ ਹੋਵੇਗਾ। ਤਜ਼ਰਬੇਕਾਰ ਜੂਲਿਅਨ ਬੇਨੇਤੂ ਅਤੇ ਨਿਕੋਲਸ ਮਾਹੁਤ ਦੀ ਜੋੜੀ ਨੇ ਸਪੇਨ ਖਿਲਾਫ ਸੈਮੀਫਾਈਨਲ ਦੇ ਡਬਲਜ਼ ਮੁਕਾਬਲੇ ਵਿਚ ਜਿੱਤ ਦਰਜ ਕਰ ਚੈਂਪੀਅਨ ਫਰਾਂਸ ਨੂੰ ਫਾਈਨਲ ਵਿਚ ਪਹੁੰਚਾ ਦਿੱਤਾ ਸੀ। ਫਰਾਂਸ ਨੇ ਹਾਲਾਂਕਿ ਦੋਵੇਂ ਉਲਟ ਸਿੰਗਲਜ਼ ਮੈਚ ਗੁਆਏ ਪਰ 3-2 ਨਾਲ ਇਹ ਮੁਕਾਬਲਾ ਜਿੱਤ ਲਿਆ। ਫਰਾਂਸ ਨੇ ਸ਼ਨੀਵਾਰ ਨੂੰ ਡਬਲਜ਼ ਮੈਚ ਵਿਚ ਜਿੱਤ ਦੇ ਨਾਲ ਮੁਕਾਬਲੇ ਵਿਚ 3-0 ਦੀ ਅਜੇਤੂ ਬੜ੍ਹਤ ਬਣਾ ਲਈ ਸੀ।
36 ਸਾਲਾਂ ਜੂਲਿਅਨ ਬੇਨੇਤੂ ਅਤੇ ਨਿਕੋਲਸ ਮਾਹੁਤ ਨੇ 32 ਸਾਲਾਂ ਮਾਰਸੇਲ ਗ੍ਰੇਨੋਲਰਸ ਅਤੇ 36 ਸਾਲਾਂ ਫੇਲਿਸਿਆਨੋ ਲੋਪੇਜ਼ ਨੂੰ ਸ਼ਨੀਵਾਰ ਨੂੰ 6-0, 6-4, 7-6 ਨਾਲ ਹਰਾ ਕੇ ਉਲਟ ਸਿੰਗਲਜ਼ ਮੈਚਾਂ ਵਿਚ ਗੈਰ-ਜ਼ਰੂਰੀ ਕਰ ਦਿੱਤਾ ਸੀ। ਕੋਚ ਯਾਨਿਕ ਨੋਹਾ ਦੀ ਟੀਮ ਕੋਲ ਹੁਣ ਡੇਵਿਸ ਕੱਪ ਨੂੰ ਮੌਜੂਦਾ ਫਾਰਮੈੱਟ ਵਿਚ ਜਿੱਤਣ ਦਾ ਸੁਨਿਹਰੀ ਮੌਕਾ ਹੋਵੇਗਾ। ਡੇਵਿਸ ਕੱਪ ਦਾ ਪੂਰਾ ਸਵਰੂਪ 2019 ਤੋਂ ਬਦਲਿਆ ਜਾ ਰਿਹਾ ਹੈ। ਫਰਾਂਸ ਦਾ ਫਾਈਨਲ ਵਿਚ ਕ੍ਰੋਏਸ਼ੀਆ ਨਾਲ ਨਵੰਬਰ ਵਿਚ ਮੁਕਾਬਲਾ ਹੋਵੇਗਾ ਜਿਸ ਨੇ ਜਦਰ ਵਿਚ ਅਮਰੀਕਾ ਦੀ ਸਖਤ ਚੁਣੌਤੀ 'ਤੇ 3-2 ਨਾਲ ਕਾਬੂ ਪਾ ਲਿਆ। ਕ੍ਰੋਏਸ਼ੀਆ ਨੇ ਪਹਿਲੇ 2 ਸਿੰਗਲਜ਼ ਜਿੱਤੇ ਸੀ ਜਦਕਿ 40 ਸਾਲਾਂ ਮਾਈਕ ਬ੍ਰਾਇਨ ਨੇ ਰਾਇਨ ਹੈਰਿਸਨ ਦੇ ਨਾਲ ਡਬਲਜ਼ ਮੈਚ ਜਿੱਤ ਕੇ ਅਮਰੀਕਾ ਦੀ ਉਮੀਦਾਂ ਬਰਕਰਾਰ ਰੱਖੀਆਂ ਸੀ। ਮਾਈਕ ਅਤੇ ਹੈਰਿਸਨ ਨੇ 4 ਘੰਟੇ 43 ਮਿੰਟ ਤੱਕ ਚੱਲੇ ਸੰਘਰਸ਼ਪੂਰਨ ਮੁਕਾਬਲੇ ਇਵਾਨ ਡੋਡਿਗ ਅਤੇ ਮੈਟ ਪੇਵਿਚ ਨੂੰ 7-5, 7-6, 1-6, 6-7, 7-6 ਨਾਲ ਹਰਾ ਦਿੱਤਾ ਸੀ।
ਭਾਰਤ ਨੇ ਡੇਵਿਸ ਕੱਪ 'ਚ ਚੌਥਾ ਮੈਚ ਵੀ ਗੁਆਇਆ
NEXT STORY