ਕਾਨਪੁਰ— ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਨਿਊਜ਼ੀਲੈਂਡ ਖਿਲਾਫ ਤੀਜੇ ਵਨ ਡੇ ਕੌਮਾਂਤਰੀ ਕ੍ਰਿਕਟ ਮੈਚ 'ਚ 6 ਦੌੜਾਂ ਨਾਲ ਜਿੱਤ ਹਾਸਲ ਕੀਤੀ 'ਤੇ ਸੀਰੀਜ਼ 'ਚ 2-1 ਨਾਲ ਕਬਜ਼ਾ ਕੀਤਾ। ਕੋਹਲੀ ਨੇ ਕਿਹਾ ਕਿ ਮੈਂ ਸਾਰੀ ਜ਼ਿੰਮੇਦਾਰੀ ਗੇਂਦਬਾਜ਼ੀ 'ਤੇ ਛੱਡ ਦਿੱਤੀ ਸੀ ਤੇ ਜੋ ਨਵੀਂ ਰਣਨੀਤੀ ਅਨੁਸਾਰ ਟੀਮ ਨੂੰ ਜਿੱਤ ਹਾਸਲ ਕਰਵਾਉਣ 'ਚ ਸਫਲ ਰਹੇ। ਭਾਰਤ ਨੇ 6 ਵਿਕਟਾਂ 'ਤੇ 337 ਦੌੜਾਂ ਦੇ ਜਬਾਵ 'ਚ ਨਿਊਜ਼ੀਲੈਂਡ ਨੇ 7 ਵਿਕਟਾਂ 'ਤੇ 331 ਦੌੜਾਂ ਬਣਾਈਆਂ ਪਰ ਆਖਰੀ ਸਮੇਂ 'ਚ ਮੈਚ ਦੀ ਸਥੀਤੀ ਰੌਮਾਂਚਕ ਮੌੜ 'ਤੇ ਆ ਗਈ ਸੀ। ਕੋਹਲੀ ਨੇ ਕਿਹਾ ਕਿ ਜਿੱਤ ਦਾ ਸਿਹਰਾ ਨਿਊਜ਼ੀਲੈਂਡ ਨੂੰ ਜਾਂਦਾ ਹੈ। ਉਨ੍ਹਾਂ ਨੇ ਸਾਨੂੰ 3 ਮੈਚਾਂ 'ਚ ਸਖਤ ਚੁਣੌਤੀ ਦਿੱਤੀ ਤੇ ਸਾਨੂੰ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨ ਲਈ ਮਜ਼ਬੂਰ ਕੀਤਾ। ਮੈਦਾਨ 'ਚ ਨਵੀਂ ਸੀ ਤੇ ਖੁਸ਼ੀ ਹੈ ਕਿ ਗੇਂਦਬਾਜ਼ ਟੀਮ ਨੂੰ ਜਿੱਤ ਹਾਸਲ ਕਰਵਾਉਣ 'ਚ ਸਫਲ ਰਹੇ।
ਉਨ੍ਹਾਂ ਨੇ ਕਿਹਾ ਕਿ ਵਿਕਟ ਅਸਾਨ ਸੀ ਤੇ ਗੇਂਦ ਵਧੀਆ ਤਰੀਕੇ ਨਾਲ ਬੱਲੇ 'ਤੇ ਆ ਰਹੀ ਸੀ। ਇਸ ਲਈ ਮੈਨੂੰ ਲੱਗਦਾ ਹੈ ਕਿ ਅਸੀਂ 25 ਦੌੜਾਂ ਘੱਟ ਬਣਾਈਆਂ। ਇਸ ਲਈ ਖੁਸ਼ੀ ਹੈ ਕਿ ਗੇਂਦਬਾਜ਼ਾਂ ਨੇ ਠੀਕ ਸਮੇਂ 'ਤੇ ਵਧੀਆਂ ਪ੍ਰਦਰਸ਼ਨ ਕੀਤਾ। ਇਹ ਸਾਡੇ ਲਈ ਨਾਕਆਊਟ ਮੈਚ ਵਰਗਾ ਸੀ ਤੇ ਖਿਡਾਰੀਆਂ ਨੇ ਆਪਣਾ ਹੁਨਰ ਦਿਖਾਇਆ। ਕਪਤਾਨ ਨੇ ਕਿਹਾ ਕਿ ਮੇਰਾ ਟੀਚਾ ਟੀਮ ਦੇ ਲਈ ਮੈਚ 'ਤੇ ਸੀਰੀਜ਼ ਜਿੱਤਣਾ ਹੁੰਦਾ ਹੈ ਤੇ ਜੇਕਰ ਨਿਜ਼ੀ ਤੌਰ 'ਤੇ ਵਧੀਆ ਪ੍ਰਦਰਸ਼ਨ ਕਰਦਾ ਹਾਂ ਤਾਂ ਇਹ ਬੋਨਸ ਹੁੰਦਾ ਹੈ।
ਇਸ ਕ੍ਰਿਕਟ ਨੂੰ ਦੇਖ ਪੈਂਦੇ ਅਭਿਨੇਤਰੀਆਂ ਦੇ ਭੁਲੇਖੇ, ਤਸਵੀਰਾਂ ਦੇਖ ਰਹਿ ਜਾਓਗੇ ਹੈਰਾਨ
NEXT STORY