ਨਵੀਂ ਦਿੱਲੀ : ਭਾਰਤੀ ਕ੍ਰਿਕਟ ਦੇ ਦਿੱਗਜ ਸਚਿਨ ਤੇਂਦੁਲਕਰ ਦਾ ਮੰਨਣਾ ਹੈ ਕਿ ਰਾਸ਼ਟਰੀ ਟੀਮ 'ਚ ਚੋਣ ਦਾ ਪੈਮਾਨਾ ਉਮਰ ਨਹੀਂ ਸਗੋਂ ਹੁਨਰ ਹੋਣਾ ਚਾਹੀਦਾ ਹੈ। ਇੰਗਲੈਂਡ ਦੇ ਆਲ-ਰਾਊਂਡਰ ਸੈਮ ਕੁਰੇਨ ਅਤੇ ਦੂਜੇ ਟੈਸਟ ਦੇ ਲਈ ਚੁਣੇ ਗਏ 20 ਸਾਲਾਂ ਬੱਲੇਬਾਜ਼ ਓਲੇ ਪੋਪ ਦੇ ਬਾਰੇ ਪੁੱਛੇ ਜਾਣ 'ਤੇ ਤੇਂਦੁਲਕਰ ਨੇ ਸਪੋਰਟਸ ਸਾਈਟ ਨੂੰ ਕਿਹਾ, '' ਜੇਕਰ ਕੋਈ ਚੰਗਾ ਹੈ ਤਾਂ ਉਸ ਨੂੰ ਦੇਸ਼ ਦੇ ਲਈ ਖੇਡਣਾ ਚਾਹੀਦਾ ਹੈ। ਸਿਰਫ 16 ਸਾਲ ਦੀ ਉਮਰ 'ਚ ਪਾਕਿਸਤਾਨ ਖਿਲਾਫ ਅੰਤਰਰਾਸ਼ਟਰੀ ਮੈਚ 'ਚ ਡੈਬਿਊ ਕਰਨ ਵਾਲੇ ਤੇਂਦੁਲਕਰ ਨੇ ਇਸ ਮੌਕੇ 'ਤੇ ਆਪਣੇ ਸਮੇਂ ਨੂੰ ਵੀ ਯਾਦ ਕੀਤਾ। ਉਸ ਨੇ ਕਿਹਾ, '' ਜਦੋਂ ਮੈਂ ਆਪਣਾ ਪਹਿਲਾ ਮੈਚ ਖੇਡਿਆ ਸੀ ਤਦ ਮੈਂ ਸਿਰਫ 16 ਸਾਲ ਦਾ ਸੀ, ਜਿਸ ਦਾ ਮੈਨੂੰ ਫਾਇਦਾ ਮਿਲਿਆ ਸੀ। ਮੈਨੂੰ ਨਹੀਂ ਪਤਾ ਸੀ ਕਿ ਵਸੀਮ ਅਕਰਮ, ਵਕਾਰ ਯੂਨਸ, ਇਮਰਾਨ ਖਾਨ, ਅਤੇ ਅਬਦੁਲ ਕਾਦਿਰ ਵਰਗੇ ਉਸ ਸਮੇਂ ਦੇ ਦਿੱਗਜ ਗੇਂਦਬਾਜ਼ਾਂ ਦਾ ਸਾਹਮਣਾ ਕਰਨਾ ਕਿਵੇਂ ਕਰਨਾ ਹੈ।
ਤੇਂਦੁਲਕਰ ਨੂੰ ਲਗਦਾ ਹੈ ਕਿ ਨੌਜਵਾਨ ਬੱਲੇਬਾਜ਼ਾਂ ਨੂੰ ਕੌਮਾਂਤਰੀ ਮੈਚ 'ਚ ਮੌਕਾ ਦੇਣਾ ਚੰਗੀ ਗੱਲ ਹੈ। ਉਨ੍ਹਾਂ ਕਿਹਾ, ਜਦੋਂ ਤੁਸੀਂ ਨੌਜਵਾਨ ਅਤੇ ਨਿਡਰ ਹੁੰਦੇ ਹੋ ਤਾਂ ਤੁਹਾਡਾ ਧਿਆਨ ਸਿਰਫ ਸਿੱਕੇ ਦੇ ਇਕ ਪਾਸੇ ਹੁੰਦਾ ਹੈ ਪਰ ਤਜ਼ਰਬਾ ਅਤੇ ਹੁਨਰ ਨਾਲ ਤੁਸੀਂ ਕੁਝ ਚੀਜਾਂ ਨੂੰ ਸੰਤੁਲਿਤ ਕਰਨ ਦੇ ਲਈ ਦੂਜੇ ਤਰੀਕਿਆਂ ਬਾਰੇ ਸੋਚਣ ਲਗਦੇ ਹਨ। ਉਨ੍ਹਾਂ ਨੇ ਕੁਰੇਨ ਅਤੇ ਪੌਪ ਨੂੰ ਇਸ ਚੁਣੌਤੀ ਦਾ ਮਜ਼ਾ ਲੈਣ ਦੀ ਸਲਾਹ ਦਿੰਦੇ ਹੋਏ ਕੌਮਾਂਤਰੀ ਕ੍ਰਿਕਟ ਨੂੰ ਆਕਰਸ਼ਕ ਬਣਾਉਣ ਲਈ ਕਿਹਾ। ਉਨ੍ਹਾਂ ਕਿਹਾ, '' ਇਹ ਅਜਿਹੀ ਉਮਰ ਹੈ ਜਦੋਂ ਤੁਸੀਂ ਕੁਝ ਹੋਰ ਨਹੀਂ ਸੋਚਦੇ ਅਤੇ ਆਪਣਾ ਧਿਆਨ ਚੰਗਾ ਕਰਨ ਵਲ ਰੱਖਦੇ ਹੋ। ਤੁਹਾਨੂੰ ਮੁਸ਼ਕਲ ਹਾਲਾਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਪਰ ਤੁਸੀਂ ਇਨਾਂ ਚੀਜਾਂ ਦੇ ਲਈ ਖੇਡਦੇ ਹੋ।
ਵੀਨਸ ਰੋਜਰਸ ਕੱਪ ਦੇ ਦੂਜੇ ਦੌਰ 'ਚ
NEXT STORY