ਸਪੋਰਟਸ ਡੈਸਕ— ਹੰਗਰੀ ਦੀ ਐਗਨੇਸ ਕੇਲੇਟੀ ਦੁਨੀਆ ਦੀ ਸਭ ਤੋਂ ਉਮਰਦਰਾਜ਼ ਜਿਊਂਦੀ ਓਲੰਪਿਕ ਚੈਂਪੀਅਨ ਹੈ। 100 ਸਾਲ ਦੀ ਕੇਲੇਟੀ ਦੇ ਨਾਂ ਜਿਮਨਾਸਟਿਕ ’ਚ 5 ਸੋਨ ਤਮਗ਼ੇ ਸਮੇਤ 10 ਤਮਗ਼ੇ ਹਨ। ਕੇਲੇਟੀ ਨੇ ਆਖ਼ਰੀ ਓਲੰਪਿਕ 1956 ’ਚ ਮੈਲਬੋਰਨ ’ਚ ਖੇਡਿਆ ਸੀ। 1952 ਹੇਲਸਿੰਕੀ ਓਲੰਪਿਕ ’ਚ 31 ਸਾਲ ਦੀ ਉਮਰ ’ਚ ਡੈਬਿਊ ਕੀਤਾ। 9 ਜਨਵਰੀ 1921 ਨੂੰ ਬੁਡਾਪੇਸਟ ’ਚ ਪੈਦਾ ਹੋਈ ਕੇਲੇਟੀ ਪਹਿਲੀ ਵਾਰ ਚਰਚਾ ’ਚ ਉਦੋਂ ਆਈ, ਜਦੋਂ ਉਸ ਨੇ 16 ਸਾਲ ਦੀ ਉਮਰ ’ਚ ਨੈਸ਼ਨਲ ਜਿਮਨਾਸਟਿਕ ਚੈਂਪੀਅਨਸ਼ਿਪ ਜਿੱਤੀ।
ਇਹ ਵੀ ਪੜ੍ਹੋ : T-20 WC : ਪਾਕਿਸਤਾਨ ਦੇ ਖ਼ਿਲਾਫ਼ ਮੁਕਾਬਲੇ ’ਤੇ ਭੁਵਨੇਸ਼ਵਰ ਦੀ ਪ੍ਰਤੀਕਿਰਿਆ ਆਈ ਸਾਹਮਣੇ
ਹੰਗਰੀ ’ਤੇ ਉਸ ਸਮੇਂ ਨਾਜ਼ੀਆਂ ਦਾ ਕਬਜ਼ਾ ਸੀ। ਇਸ ਲਈ ਜ਼ਿੰਦਾ ਰਹਿਣ ਦੇ ਬਦਲੇ ’ਚ ਉਸ ਨੂੰ ਈਸਾਈ ਬਣ ਕੇ ਰਹਿਣ ਲਈ ਮਜਬੂਰ ਕੀਤਾ ਗਿਆ। ਹੰਗਰੀ ’ਚ ਸਾਰੇ ਯਹੁੂਦੀਆਂ ਨੂੰ ਪਛਾਣ ਲਈ ਪੀਲੇ ਰੰਗ ਦਾ ਸਟਾਰ ਪਾਉਣਾ ਪੈਂਦਾ ਸੀ। ਉਸ ਨੇ ਅਜਿਹਾ ਕਰਨ ਤੋਂ ਮਨ੍ਹਾ ਕਰ ਦਿੱਤਾ ਤੇ ਝੂਠੇ ਦਸਤਾਵੇਜ਼ਾਂ ਦੀ ਮਦਦ ਨਾਲ ਦੇਸ਼ ਤੋਂ ਭੱਜਣ ’ਚ ਕਾਮਯਾਬ ਰਹੀ। ਉਹ ਇਕ ਦੂਰਦਰਾਜ਼ ਦੇ ਪਿੰਡ ’ਚ ਨੌਕਰਾਨੀ ਦਾ ਕੰਮ ਕਰਦੀ। ਕੇਲੇਟੀ ਤਾਂ ਬਚ ਗਈ ਪਰ ਨਾਜ਼ੀਆਂ ਦੇ ਨਾਲ ਜੰਗ ’ਚ ਉਸ ਦੇ ਪਿਤਾ ਮਾਰੇ ਗਏ।
ਇਹ ਵੀ ਪੜ੍ਹੋ : ਮਲਾਨ ਤੇ ਡੀ ਕਾਕ ਦੇ ਸੈਂਕੜੇ, ਦੱਖਣੀ ਅਫ਼ਰੀਕਾ ਨੇ ਸੀਰੀਜ਼ ’ਚ ਕੀਤੀ ਵਾਪਸੀ
1952 ’ਚ 31 ਸਾਲ ਦੀ ਉਮਰ ’ਚ ਕੀਤਾ ਓਲੰਪਿਕ ਡੈਬਿਊ, ਕੁਲ 10 ਤਮਗ਼ੇ ਜਿੱਤੇ
ਉਹ 1952 ਹੇਲਸਿੰਕੀ ਓਲੰਪਿਕ ’ਚ ਉਤਰੀ ਤੇ ਇਕ ਸੋਨ, ਇਕ ਚਾਂਦੀ, ਦੋ ਕਾਂਸੀ ਤਮਗ਼ੇ ਜਿੱਤੇ। ਕੇਲੇਟੀ ਨਾਂ ਦਾ ਸਿਤਾਰਾ ਮੈਲਬੋਰਨ ਓਲੰਪਿਕ ’ਚ ਜਗਮਗਾਇਆ ਤੇ ਸੋਵੀਅਤ ਦੀ ਜਿਮਨਾਸਟ ਲੇਰਿਸਾ ਲੇਟਿਨਿਨਾ ਦੇ ਹੋਣ ਦੇ ਬਾਵਜੂਦ 4 ਸੋਨ ਸਮੇਤ 6 ਤਮਗ਼ੇ ਜਿੱਤੇ। 1957 ’ਚ ਉਨ੍ਹਾਂ ਨੇ ਇਜ਼ਰਾਇਲ ਤੋਂ ਨਿਕਲਣ ਤੋਂ ਪਹਿਲਾਂ ਆਸਟਰੇਲੀਆ ’ਚ ਸਿਆਸੀ ਪਨਾਹ ਲਈ। 1959 ’ਚ ਉਨ੍ਹਾਂ ਨੇ ਵਿਆਹ ਕਰਵਾਇਆ। ਉਨ੍ਹਾਂ ਨੇ ਤੇਲ ਅਵੀਵ ਯੂਨੀਵਰਸਿਟੀ ’ਚ ਫ਼ਿਜ਼ੀਕਲ ਐਜੁਕੇਸ਼ਨ ਇੰਸਟ੍ਰਕਟਰ ਦੇ ਰੂਪ ’ਚ ਨੌਕਰੀ ਕੀਤੀ। ਉਹ ਲੰਬੇ ਸਮੇਂ ਤਕ ਇਜ਼ਰਾਇਲ ਦੀ ਨੈਸ਼ਨਲ ਜਿਮਨਾਸਟਿਕ ਟੀਮ ਦੀ ਕੋਚ ਰਹੀ। ਹੁਣ ਉਹ ਬੁਡਾਪੇਸਟ ’ਚ ਰਹਿੰਦੀ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਮਲਾਨ ਤੇ ਡੀ ਕਾਕ ਦੇ ਸੈਂਕੜੇ, ਦੱਖਣੀ ਅਫ਼ਰੀਕਾ ਨੇ ਸੀਰੀਜ਼ ’ਚ ਕੀਤੀ ਵਾਪਸੀ
NEXT STORY