ਨਵੀਂ ਦਿੱਲੀ–ਅਖਿਲ ਭਾਰਤੀ ਫੁੱਟਬਾਲ ਸੰਘ (ਏ. ਆਈ. ਐੱਫ. ਐੱਫ.) ਨੇ ਵਾਧੂ ਵੀਡੀਓ ਸਮੀਖਿਆ ਪ੍ਰਣਾਲੀ (ਏ. ਵੀ. ਆਰ. ਐੱਸ.) ਦੇ ਟ੍ਰਾਇਲ ਵਿਚ ਭਾਰਤ ਨੂੰ ਸ਼ਾਮਲ ਕਰਨ ਲਈ ਖੇਡ ਦੇ ਨਿਯਮਾਂ ਨੂੰ ਨਿਰਧਾਰਿਤ ਕਰਨ ਵਾਲੀ ਸੰਸਥਾ ਕੌਮਾਂਤਰੀ ਫੁੱਟਬਾਲ ਐਸੋਸੀਏਸ਼ਨ ਬੋਰਡ ਨੂੰ ਪੱਤਰ ਲਿਖਿਆ। ਵੀਡੀਓ ਸਮੀਖਿਆ ਪ੍ਰਣਾਲੀ (ਵੀ. ਏ. ਆਰ.) ਨੂੰ ਪਹਿਲੀ ਵਾਰ 2016-17 ਵਿਚ ਫੀਫਾ ਦੀਆਂ ਪ੍ਰਤੀਯੋਗਿਤਾਵਾਂ ਵਿਚ ਇਸਤੇਮਾਲ ਕੀਤਾ ਗਿਆ ਸੀ। ਇਸ ਵਿਚ ਰੈਫਰੀ ਨੂੰ ਸਹੀ ਫੈਸਲੇ ਕਰਨ ਵਿਚ ਮਦਦ ਮਿਲੀ।
ਇਹ ਵੀ ਪੜ੍ਹੋ- ਜਮਾਲ ਨੇ ਪਾਕਿਸਤਾਨ ਨੂੰ ਦਿਵਾਈ ਬੜ੍ਹਤ ਪਰ ਆਸਟ੍ਰੇਲੀਆ ਦੀ ਜ਼ੋਰਦਾਰ ਵਾਪਸੀ
ਏ. ਆਈ. ਐੱਫ. ਐੱਫ. ਦੇ ਮੁਖੀ ਕਲਿਆਣ ਚੌਬੇ ਨੇ ਕਿਹਾ,‘‘ਸਾਡਾ ਮੁੱਖ ਟੀਚਾ ਮੈਚ ਅਧਿਕਾਰੀਆਂ ਨੂੰ ਤਕਨੀਕ ਦੇ ਰਾਹੀਂ ਸ਼ਕਤੀਸ਼ਾਲੀ ਬਣਾ ਕੇ ਗਲਤੀਆਂ ਦੀ ਗਿਣਤੀ ਨੂੰ ਘੱਟ ਕਰਨਾ ਹੈ। ਅਸੀਂ ਵੀ. ਏ. ਆਰ. ਨੂੰ ਲਾਗੂ ਕਰਨ ਲਈ ਕੰਮ ਜਾਰੀ ਰੱਖਾਂਗੇ ਪਰ ਮੇਰਾ ਮੰਨਣਾ ਹੈ ਕਿ ਏ. ਵੀ. ਆਰ. ਐੱਸ. ਦੀ ਸ਼ੁਰੂਆਤ ਲਈ ਭਾਰਤ ਵਰਗਾ ਦੇਸ਼ ਚੰਗਾ ਬਦਲ ਹੋ ਸਕਦਾ ਹੈ।’’
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਰੋਹਿਤ ਅਤੇ ਕੋਹਲੀ ਹਨ ਸ਼ਾਨਦਾਰ ਫੀਲਡਰ, ਟੀ-20 ਵਿਸ਼ਵ ਕੱਪ 'ਚ ਉਨ੍ਹਾਂ ਨੂੰ ਖੇਡਣਾ ਚਾਹੀਦਾ ਹੈ : ਗਾਵਸਕਰ
NEXT STORY