ਨਵੀਂ ਦਿੱਲੀ- ਭਾਰਤ ਦੇ ਨੌਜਵਾਨ ਮੁੱਕੇਬਾਜ਼ ਆਕਾਸ਼ ਕੁਮਾਰ ਸਰਬੀਆ ਦੇ ਸ਼ਹਿਰ ਬੇਲਗ੍ਰੇਡ 'ਚ ਜਾਰੀ ਏ. ਆਈ. ਬੀ. ਏ. ਪੁਰਸ਼ ਮੁੱਕੇਬਾਜ਼ੀ ਚੈਂਪੀਅਨਸ਼ਿਪ 2021 'ਚ ਵੀਰਵਾਰ ਨੂੰ ਸੈਮੀਫਾਈਨਲ ਮੁਕਾਬਲੇ 'ਚ ਹਾਰ ਗਏ। ਕਜ਼ਾਖਸਤਾਨ ਦੇ ਮਖਮੂਦ ਸਬੀਰਖ਼ਾਨ ਦੇ ਖ਼ਿਲਾਫ਼ ਹਾਰ ਝੱਲਣ ਦੇ ਬਾਵਜੂਦ ਆਕਾਸ਼ ਨੇ ਇੰਟਰਨੈਸ਼ਨਲ ਡੈਬਿਊ 'ਚ ਕਾਂਸੀ ਦਾ ਤਮਗ਼ਾ ਜਿੱਤਿਆ।
ਸਾਬਿਰਖਾਨ ਨੇ ਆਕਾਸ਼ ਨੂੰ 5-0 ਨਾਲ ਹਰਾ ਕੇ ਫ਼ਾਈਨਲ 'ਚ ਆਪਣਾ ਸਥਾਨ ਪੱਕਾ ਕੀਤਾ। ਭਿਵਾਨੀ ਦੇ ਰਹਿਣ ਵਾਲੇ 21 ਸਾਲਾ ਮੁੱਕੇਬਾਜ਼ ਨੇ ਟੂਰਨਾਮੈਂਟ ਦੇ 21ਵੇਂ ਸੈਸ਼ਨ 'ਚ ਮੰਗਲਵਾਰ ਨੂੰ 54 ਕਿਲੋਗ੍ਰਾਮ ਭਾਰ ਵਰਗ 'ਚ ਇਕ ਵੱਡਾ ਉਲਟਫੇਰ ਕਰਨ ਦੇ ਬਾਅਦ ਸੈਮੀਫ਼ਾਈਨਲ 'ਚ ਜਗ੍ਹਾ ਬਣਾਉਂਦੇ ਹੋਏ ਆਪਣੇ ਲਈ ਘੱਟੋ-ਘੱਟ ਕਾਂਸੀ ਤਮਗ਼ਾ ਸੁਰੱਖਿਅਤ ਕੀਤਾ ਸੀ। ਆਕਾਸ਼ ਵਿਸ਼ਵ ਚੈਂਪੀਅਨਸ਼ਿਪ 'ਚ ਤਮਗ਼ਾ ਜਿੱਤਣ ਵਾਲੇ 7ਵੇਂ ਭਾਰਤੀ ਹਨ। ਉਨ੍ਹਾਂ ਨੂੰ ਕਾਂਸੀ ਤਮਗ਼ੇ ਦੇ ਨਾਲ 25 ਹਜ਼ਾਰ ਡਾਲਰ ਦੀ ਇਨਾਮੀ ਰਾਸ਼ੀ ਵੀ ਮਿਲੀ।
ਨਿਊਜ਼ੀਲੈਂਡ ਨੇ ਭਾਰਤ ਖ਼ਿਲਾਫ਼ ਟੈਸਟ ਸੀਰੀਜ਼ ਲਈ ਟੀਮ ਦਾ ਕੀਤਾ ਐਲਾਨ, ਜਾਣੋ ਕਿਸ ਨੂੰ ਮਿਲਿਆ ਮੌਕਾ
NEXT STORY