ਨਵੀਂ ਦਿੱਲੀ- ਰਾਂਚੀ ਦੇ ਮੈਦਾਨ 'ਤੇ ਇਕ ਵਾਰ ਫਿਰ ਤੋਂ ਭਾਰਤੀ ਓਪਨਰ ਰੋਹਿਤ ਸ਼ਰਮਾ ਤੇ ਕੇ. ਐੱਲ. ਰਾਹੁਲ ਨੇ ਆਪਣੀ ਟੀਮ ਨੂੰ ਵਧੀਆ ਸ਼ੁਰੂਆਤ ਦਿੱਤੀ। ਨਿਊਜ਼ੀਲੈਂਡ ਦੇ ਵਿਰੁੱਧ ਖੇਡੇ ਗਏ ਦੂਜੇ ਟੀ-20 ਮੈਚ ਵਿਚ ਇਕ ਵਾਰ ਫਿਰ ਤੋਂ ਕੇ. ਐੱਲ. ਰਾਹੁਲ ਤੇ ਰੋਹਿਤ ਸ਼ਰਮਾ ਨੇ ਪਹਿਲੇ ਵਿਕਟ ਦੇ ਲਈ ਸੈਂਕੜੇ ਵਾਲੀ ਸਾਂਝੇਦਾਰੀ ਕੀਤੀ। ਇਹ ਲਗਾਤਾਰ 5 ਮੈਚਾਂ ਵਿਚ ਉਨ੍ਹਾਂ ਦੀ 50 ਪਲਸ ਦੌੜਾਂ ਦੀ ਸਾਂਝੇਦਾਰੀ ਹੈ। ਦੋਵਾਂ ਦੀ ਇਸ ਸਾਂਝੇਦਾਰੀ ਤੋਂ ਬਾਅਦ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਦੇ ਲਈ ਜ਼ਰੂਰ ਖਤਰੇ ਦੀ ਘੰਟੀ ਵਜਾ ਦਿੱਤੀ ਹੈ। ਰਾਹੁਲ ਤੇ ਰੋਹਿਤ ਦੇ ਲਗਾਤਾਰ ਵਧੀਆ ਪ੍ਰਦਰਸ਼ਨ ਦੇ ਕਾਰਨ ਉਸਦਾ ਭਾਰਤੀ ਟੀਮ ਵਿਚ ਵਾਪਸੀ ਦਾ ਰਸਤਾ ਹੁਣ ਮੁਸ਼ਕਿਲ ਹੋ ਸਕਦਾ ਹੈ।
ਟੀ-20 ਵਿਚ ਸਭ ਤੋਂ ਜ਼ਿਆਦਾ 50 ਪਲਸ ਸਾਂਝੇਦਾਰੀਆਂ (ਓਪਨਰ)
13- ਕੇਵਿਨ ਓ ਬ੍ਰਾਇਨ- ਪਾਲ ਸਟਰਲਿੰਗ
12- ਕਾਈਲ ਕੋਏਤਜਰ- ਜਾਰਜ
12- ਮਾਰਟਿਨ ਗੁਪਟਿਲ- ਕੇਨ ਵਿਲੀਅਮਸਨ
12- ਕੇ. ਐੱਲ. ਰਾਹੁਲ- ਰੋਹਿਤ ਸ਼ਰਮਾ
11- ਸ਼ਿਖਰ ਧਵਨ- ਰੋਹਿਤ ਸ਼ਰਮਾ
ਇਹ ਖਬਰ ਪੜ੍ਹੋ- BAN v PAK : ਪਾਕਿਸਤਾਨ ਦੀ ਬੰਗਲਾਦੇਸ਼ 'ਤੇ ਰੋਮਾਂਚਕ ਜਿੱਤ
ਪਿਛਲੀਆਂ 5 ਪਾਰੀਆਂ ਵਿਚ ਸਾਂਝੇਦਾਰੀਆਂ
ਬਨਾਮ ਅਫਗਾਨਿਸਤਾਨ- 140
ਬਨਾਮ ਸਕਾਟਲੈਂਡ- 70
ਬਨਾਮ ਨਾਮੀਬੀਆ- 86
ਬਨਾਮ ਨਿਊਜ਼ੀਲੈਂਡ- 50
ਬਨਾਮ ਨਿਊਜ਼ੀਲੈਂਡ-117
ਇਹ ਖਬਰ ਪੜ੍ਹੋ- ਗੁਪਟਿਲ ਨੇ ਤੋੜਿਆ ਵਿਰਾਟ ਕੋਹਲੀ ਦਾ ਵੱਡਾ ਰਿਕਾਰਡ, ਬਣੇ ਨੰਬਰ 1 ਬੱਲੇਬਾਜ਼
ਟੀ-20 ਵਿਚ ਸਭ ਤੋਂ ਜ਼ਿਆਦਾ ਸੈਂਕੜੇ ਵਾਲੀ ਸਾਂਝੇਦਾਰੀਆਂ
5 ਬਾਬਰ ਆਜ਼ਮ- ਮੁਹੰਮਦ ਰਿਜ਼ਵਾਨ (22 ਪਾਰੀਆਂ)
5 ਰੋਹਿਤ ਸ਼ਰਮਾ- ਕੇ. ਐੱਲ. ਰਾਹੁਲ (27)
4 ਮਾਰਟਿਨ ਗੁਪਟਿਲ- ਕੇਨ ਵਿਲੀਅਮਸਨ (30)
4 ਰੋਹਿਤ ਸ਼ਰਮਾ- ਸ਼ਿਖਰ ਧਵਨ (52)
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਭੁਵਨੇਸ਼ਵਰ ਦੀ ਗੇਂਦ 'ਤੇ ਟੁੱਟ ਗਿਆ ਜਿੰਮੀ ਨੀਸ਼ਮ ਦਾ ਬੱਲਾ, ਅਗਲੀ ਹੀ ਗੇਂਦ 'ਤੇ ਆਊਟ
NEXT STORY