ਰਾਂਚੀ- ਟੀ20 ਕ੍ਰਿਕਟ ਵਿਸ਼ਵ ਕੱਪ ਦੇ ਸੈਮੀਫਾਈਨਲ ਮੁਕਾਬਲੇ ਵਿਚ ਪਾਕਿਸਤਾਨ 'ਤੇ ਨਿਊਜ਼ੀਲੈਂਡ ਨੂੰ ਜਿੱਤ ਦਿਵਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੇ ਜਿੰਮੀ ਨੀਸ਼ਮ ਭਾਰਤ ਦੇ ਵਿਰੁੱਧ ਦੂਜੇ ਟੀ-20 ਮੈਚ ਵਿਚ ਬੱਲੇ ਨਾਲ ਕਮਾਲ ਨਹੀਂ ਦਿਖਾ ਸਕੇ। ਰਾਂਚੀ ਦੇ ਮੈਦਾਨ 'ਤੇ ਖੇਡੇ ਗਏ ਮੈਚ ਵਿਚ ਨੀਸ਼ਮ ਗੇਂਦ ਨੂੰ ਬੱਲੇ ਦੇ ਨਾਲ ਤਾਲਮੇਲ ਕਰਨ ਤੋਂ ਬੁਰੀ ਤਰ੍ਹਾਂ ਨਾਲ ਖੁੰਝਦੇ ਹੋਏ ਦਿਖੇ। 18ਵੇਂ ਓਵਰ 'ਚ ਭਾਰਤੀ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਦੀ ਗੇਂਦ ਨੇ ਉਸਦਾ ਬੱਲਾ ਹੀ ਤੋੜ ਦਿੱਤਾ। ਨੀਸ਼ਮ ਵਾਰ-ਵਾਰ ਵੱਡੇ ਸ਼ਾਟ ਲਗਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਵਿਚਾਲੇ ਉਨ੍ਹਾਂ ਨੇ ਭੁਵੀ ਦੀ ਗੇਂਦ ਨੂੰ ਅੱਗੇ ਵੱਧ ਕੇ ਮਾਰਨ ਦੀ ਕੋਸ਼ਿਸ਼ ਕੀਤੀ ਪਰ ਉਸਦਾ ਬੱਲਾ ਜਵਾਬ ਦੇ ਗਿਆ। ਗੇਂਦ ਬੱਲੇ ਦੇ ਕਿਨਾਰੇ 'ਤੇ ਲੱਗੀ, ਜਿਸ ਨਾਲ ਉਹ ਟੁੱਟ ਗਿਆ।
ਇਹ ਖਬਰ ਪੜ੍ਹੋ- BAN v PAK : ਪਾਕਿਸਤਾਨ ਦੀ ਬੰਗਲਾਦੇਸ਼ 'ਤੇ ਰੋਮਾਂਚਕ ਜਿੱਤ
ਨੀਸ਼ਮ ਇਸ ਮੈਚ ਦੇ ਦੌਰਾਨ ਵੱਡਾ ਸ਼ਾਟ ਲਗਾਉਣ ਵਿਚ ਝਿਜਕ ਰਹੇ ਸਨ। ਉਨ੍ਹਾਂ ਨੇ 12 ਗੇਂਦਾਂ ਵਿਚ ਸਿਰਫ ਤਿੰਨ ਦੌੜਾਂ ਬਣਾਈਆਂ ਜਦਕਿ ਟੀ-20 ਮੈਚ ਦੇ ਹਿਸਾਬ ਨਾਲ ਠੀਕ ਨਹੀਂ ਹੈ। ਨੀਸ਼ਮ ਉਸ ਅਹਿਮ ਮੌਕੇ 'ਤੇ ਆਊਟ ਹੋਏ ਜਦੋਂ ਨਿਊਜ਼ੀਲੈਂਡ ਦੀ ਟੀਮ 170 ਦੇ ਕਰੀਬ ਪਹੁੰਚ ਸਕਦੀ ਸੀ ਪਰ ਨੀਸ਼ਮ ਦੇ ਆਊਟ ਹੋਣ ਨਾਲ ਪਿਛਲੇ ਬੱਲੇਬਾਜ਼ਾਂ 'ਤੇ ਦਬਾਅ ਬਣ ਗਿਆ। ਇਸ ਕਾਰਨ ਸੇਂਟਨਰ 9 ਗੇਂਦਾਂ ਵਿਚ 8 ਤਾਂ ਮਿਲਰੇ 4 ਗੇਂਦਾਂ ਵਿਚ 5 ਹੀ ਦੌੜਾਂ ਬਣਾ ਸਕੇ।
ਇਹ ਖਬਰ ਪੜ੍ਹੋ- ਗੁਪਟਿਲ ਨੇ ਤੋੜਿਆ ਵਿਰਾਟ ਕੋਹਲੀ ਦਾ ਵੱਡਾ ਰਿਕਾਰਡ, ਬਣੇ ਨੰਬਰ 1 ਬੱਲੇਬਾਜ਼
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਹਰਸ਼ਲ ਪਟੇਲ ਨੇ ਡੈਬਿਊ ਕਰਦੇ ਹੀ ਬਣਾਇਆ ਇਹ ਵੱਡਾ ਰਿਕਾਰਡ
NEXT STORY