ਸਪੋਰਟਸ ਡੈਸਕ– ਧਾਕੜ ਟੈਨਿਸ ਖਿਡਾਰੀ ਕਾਰਲੋਸ ਅਲਕਾਰਾਜ਼ ਸੱਟ ਤੋਂ ਉੱਭਰ ਕੇ ਯੂ. ਐੱਸ. ਓਪਨ ’ਚ ਆਪਣੇ ਖਿਤਾਬ ਦਾ ਬਚਾਅ ਕਰਨ ਲਈ ਤਿਆਰ ਹੈ। ਅਲਕਾਰਾਜ਼ ਨੇ ਸੋਸ਼ਲ ਮੀਡੀਆ ’ਤੇ ਇਕ ਤਸਵੀਰ ਪੋਸਟ ਕੀਤੀ, ਜਿਸ ’ਚ ਉਹ ਯੂ. ਐੱਸ. ਓਪਨ ਦੇ ਲੋਗੋ ਦੇ ਸਾਹਮਣੇ ਦਿਖਾਈ ਦੇ ਰਿਹਾ ਹੈ। ਇਸ ਤਸਵੀਰ ਦਾ ਸਿਰਲੇਖ ਸੀ ‘ਚਲੋ ਸ਼ੁਰੂ ਕਰਦੇ ਹਾਂ’।
7 ਵਾਰ ਦਾ ਗ੍ਰੈਂਡ ਸਲੈਮ ਚੈਂਪੀਅਨ ਅਲਕਾਰਾਜ਼ ਅਪ੍ਰੈਲ ਤੋਂ ਹੀ ਸੱਜੀ ਬਾਂਹ ਦੀ ਸੱਟ ਕਾਰਨ ਬਾਹਰ ਹੈ। ਇਸ ਕਾਰਨ ਉਹ ਫ੍ਰੈਂਚ ਓਪਨ ਤੇ ਵਿੰਬਲਡਨ ’ਚ ਵੀ ਹਿੱਸਾ ਨਹੀਂ ਲੈ ਸਕਿਆ ਸੀ। ਅਲਕਾਰਾਜ਼ ਨੇ ਪਿਛਲੇ ਸਾਲ ਯੂ. ਐੱਸ. ਓਪਨ ਦੇ ਫਾਈਨਲ ’ਚ ਯਾਨਿਕ ਸਿਨਰ ਨੂੰ ਹਰਾ ਕੇ ਦੂਜੀ ਵਾਰ ਇਹ ਟੂਰਨਾਮੈਂਟ ਜਿੱਤਿਆ ਸੀ। ਇਸ ਤੋਂ ਬਾਅਦ ਉਸ ਨੇ ਆਸਟ੍ਰੇਲੀਅਨ ਓਪਨ ਵੀ ਜਿੱਤਿਆ ਪਰ ਬਾਰਸੀਲੋਨਾ ਓਪਨ ’ਚ ਆਪਣਾ ਪਹਿਲਾ ਮੈਚ ਜਿੱਤਣ ਤੋਂ ਬਾਅਦ ਉਹ ਟੂਰਨਾਮੈਂਟ ਤੋਂ ਹਟ ਗਿਆ।
22 ਸਾਲ ਦਾ ਦਾਗ਼ ਮਿਟਿਆ, ਕੋਰਟ ਨੇ ਸਾਬਕਾ ਧਾਕੜ ਕ੍ਰਿਕਟਰ ਨੂੰ ਦਿੱਤੀ ਕਲੀਨ ਚਿੱਟ, ਜਾਣੋ ਪੂਰਾ ਮਾਮਲਾ
NEXT STORY