ਲੰਡਨ— ਐਲੇਕਸਾਂਦਰ ਜ਼ਵੇਰੇਵ ਨੇ ਸ਼ੁੱਕਰਵਾਰ ਨੂੰ ਇੱਥੇ ਜਾਨ ਇਸਨਰ ਨੂੰ ਸਿੱਧੇ ਸੈੱਟਾਂ 'ਚ ਹਰਾ ਕੇ ਏ.ਟੀ.ਪੀ. ਫਾਈਨਲਸ ਦੇ ਸੈਮੀਫਾਈਨਲ 'ਚ ਪ੍ਰਵੇਸ਼ ਕੀਤਾ ਜਿੱਥੇ ਉਨ੍ਹਾਂ ਦਾ ਮੁਕਾਬਲਾ ਰੋਜਰ ਫੈਡਰਰ ਨਾਲ ਹੋਵੇਗਾ। ਦੂਜਾ ਸੈਮੀਫਾਈਨਲ ਨੋਵਾਕ ਜੋਕੋਵਿਚ ਅਤੇ ਕੇਵਿਨ ਐਂਡਰਸਨ ਵਿਚਾਲੇ ਖੇਡਿਆ ਜਾਵੇਗਾ।
ਜ਼ਵੇਰੇਵ ਨੇ ਅਮਰੀਕਾ ਦੇ ਇਸਨਰ ਨੂੰ 7-6 (7/5), 6-3 ਨਾਲ ਹਰਾਇਆ। ਉਨ੍ਹਾਂ ਨੂੰ ਪਤਾ ਸੀ ਕਿ ਜਿੱਤ ਨਾਲ ਉਹ ਸੈਸ਼ਨ ਦੇ ਅੰਤਿਮ ਟੂਰਨਾਮੈਂਟ ਦੇ ਸੈਮੀਫਾਈਨਲ 'ਚ ਜਗ੍ਹਾ ਬਣਾਉਣ 'ਚ ਸਫਲ ਰਹਿਣਗੇ। ਜਰਮਨੀ ਦੇ 21 ਸਾਲਾ ਜ਼ਵੇਰੇਵ 2009 'ਚ ਜੁਆਨ ਡੇਲ ਪੋਤਰੋ ਦੇ ਬਾਅਦ ਇਸ ਟੂਰਨਾਮੈਂਟ ਦੇ ਸੈਮੀਫਾਈਨਲ 'ਚ ਪਹੁੰਚਣ ਵਾਲੇ ਸਭ ਤੋਂ ਯੁਵਾ ਖਿਡਾਰੀ ਹਨ।
ਫਿਕਸਿੰਗ ਦੇ ਮਾਮਲੇ 'ਚ ਦੋਸ਼ੀ ਸੰਜੀਵ ਕੁਮਾਰ ਖਿਲਾਫ ਫਿਰ ਤੋਂ ਸ਼ੁਰੂ ਹੋਵੇਗੀ ਹਵਾਲਗੀ ਦੀ ਕਾਰਵਾਈ
NEXT STORY