ਮੁੰਬਈ : ਭਾਰਤ ਦੇ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਨੇ ਬੁੱਧਵਾਰ ਨੂੰ ਮਿਡਲ ਆਰਡਰ ਦੇ ਬੱਲੇਬਾਜ਼ ਅੰਬਾਤੀ ਰਾਇਡੂ ਦੇ ਖੇਡ ਦੇ ਸਾਰੇ ਸਵਰੂਪਾਂ ਤੋਂ ਸੰਨਿਆਸ ਲੈਣ ਤੋਂ ਬਾਅਦ ਐਮ. ਐੱਸ. ਕੇ. ਪ੍ਰਸ਼ਾਦ ਦੀ ਅਗਵਾਈ ਵਾਲੀ ਚੋਣ ਕਮੇਟੀ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ 5 ਚੋਣਕਾਰਾਂ ਨੇ ਮਿਲ ਕੇ ਇੰਨੀਆਂ ਦੌੜਾਂ ਨਹੀਂ ਬਣਾਈਆਂ ਜਿੰਨੀਆਂ ਰਾਇਡੂ ਨੇ ਆਪਣੇ ਕਰੀਅਰ 'ਚ ਬਣਾਈਆਂ ਹਨ। ਮੌਜੂਦਾ ਆਈ. ਸੀ. ਸੀ. ਵਰਲਡ ਕੱਪ ਲਈ ਭਾਰਤੀ ਟੀਮ 'ਚੋਂ ਨਕਾਰਨ ਤੋਂ ਬਾਅਦ ਰਾਇਡੂ ਨੇ ਬੀ. ਸੀ. ਸੀ. ਆਈ. ਨੂੰ ਲਿਖੀ ਈ. ਮੇਲ ਵਿਚ ਬਿਨਾ ਕਾਰਨ ਸਾਫ ਕੀਤੇ ਖੇਡ ਦੇ ਸਾਰੇ ਸਵਰੂਪਾਂ ਤੋਂ ਸੰਨਿਆਸ ਦਾ ਐਲਾਨ ਕੀਤਾ।

ਗੰਭੀਰ ਨੇ ਇਕ ਪ੍ਰੋਗਰਾਮ ਦੌਰਾਨ ਕਿਹਾ, ''ਮੇਰੇ ਮੁਤਾਬਕ ਇਸ ਵਰਲਡ ਕੱਪ ਵਿਚ ਚੋਣਕਾਰਾਂ ਨੇ ਪੂਰੀ ਤਰ੍ਹਾਂ ਨਿਰਾਸ਼ ਕੀਤਾ। ਰਾਇਡੂ ਦਾ ਸੰਨਿਆਸ ਲੈਣ ਦਾ ਫੈਸਲਾ ਉਨ੍ਹਾਂ ਕਾਰਨ ਹੈ ਅਤੇ ਇਸਦੇ ਲਈ ਉਹ ਹੀ ਜ਼ਿੰਮੇਵਾਰ ਹਨ।'' ਬ੍ਰਿਟੇਨ ਵਿਚ ਚਲ ਰਹੇ ਵਰਲਡ ਕੱਪ ਲਈ ਰਾਇਡੂ ਅਧਿਕਾਰਤ ਸਟੈਂਡ ਬਾਈ ਸੂਚੀ ਵਿਚ ਸ਼ਾਮਲ ਕੀਤਾ ਸੀ ਪਰ ਆਲਰਾਊਂਡਰ ਵਿਜੇ ਸ਼ੰਕਰ ਦੇ ਜ਼ਖਮੀ ਹੋ ਕੇ ਬਾਹਰ ਹੋਣ ਦੇ ਬਾਵਜੂਦ ਉਸਨੂੰ ਨਕਾਰਿਆ ਗਿਆ। ਟੀਮ ਮੈਨੇਜਮੈਂਟ ਦੇ ਜੋਰ ਦੇਣ 'ਤੇ ਸਲਾਮੀ ਬੱਲੇਬਾਜ਼ ਮਯੰਕ ਅਗ੍ਰਵਾਲ ਨੂੰ ਟੀਮ ਵਿਚ ਸ਼ਾਮਲ ਕੀਤਾ ਗਿਆ ਅਤੇ ਪਤਾ ਚੱਲਿਆ ਹੈ ਕਿ ਇਨ੍ਹਾਂ ਫੈਸਲਿਆਂ ਕਾਰਨ ਰਾਇਡੂ ਕਾਫੀ ਨਿਰਾਸ਼ ਹਨ। ਗੰਭੀਰ ਨੇ ਮੀਡੀਆ ਨੂੰ ਕਿਹਾ, ''ਮੈਂ ਰਾਇਡੂ ਦੇ ਫੈਸਲੇ ਤੋਂ ਬੇਦੱਦ ਦੁਖੀ ਹਾਂ। ਇਹ ਭਾਰਤੀ ਕ੍ਰਿਕਟ ਲਈ ਦੁੱਖ ਦੇਣ ਵਾਲਾ ਪਲ ਹੈ। ਉਸਦੇ ਵਾਂਗ ਕ੍ਰਿਕਟਰ ਜੋ ਆਈ. ਪੀ. ਐੱਲ. ਅਤੇ ਦੇਸ਼ ਲਈ ਇੰਨਾ ਚੰਗਾ ਖੇਡਿਆ ਹੋਵੇ, 3 ਸੈਂਕੜੇ ਅਤੇ 10 ਅਰਧ ਸੈਂਕੜੇ ਲਗਾਏ ਹੋਣ ਅਤੇ ਇਸਦੇ ਬਾਵਜੂਦ ਜੇਕਰ ਖਿਡਾਰੀ ਨੂੰ ਸੰਨਿਆਸ ਲੈਣਾ ਪਵੇ ਤਾਂ ਇਹ ਭਾਰਤੀ ਕ੍ਰਿਕਟ ਲਈ ਤਕਲੀਫ ਭਰਿਆ ਪਲ ਹੈ।
ਟਾਮਿਚ ਦਾ ਮੈਚ 58 ਮਿੰਟ 'ਚ ਖਤਮ, ਲੱਗ ਸਕਦਾ ਹੈ ਜੁਰਮਾਨਾ
NEXT STORY