ਨਵੀਂ ਦਿੱਲੀ–ਵਿਸ਼ਵ ਚੈਂਪੀਅਨਸ਼ਿਪ ਦੇ ਚਾਂਦੀ ਤਮਗਾ ਜੇਤੂ ਅਮਿਤ ਪੰਘਾਲ ਨੇ ਬੈਂਕਾਕ ਵਿਚ 25 ਮਈ ਤੋਂ 2 ਜੂਨ ਤਕ ਹੋਣ ਵਾਲੇ ਆਖਰੀ ਕੁਆਲੀਫਾਇੰਗ ਟੂਰਨਾਮੈਂਟ ਲਈ ਭਾਰਤੀ ਮੁੱਕੇਬਾਜ਼ੀ ਟੀਮ ਵਿਚ ਵਾਪਸੀ ਕੀਤੀ ਹੈ। ਪਿਛਲੇ ਮਹੀਨੇ ਇਟਲੀ ਵਿਚ ਓਲੰਪਿਕ ਕੁਆਲੀਫਾਇਰ ਵਿਚ ਖਰਾਬ ਪ੍ਰਦਰਸ਼ਨ ਤੋਂ ਬਾਅਦ 5 ਮੁੱਕੇਬਾਜ਼ਾਂ ਨੂੰ ਦੂਜੇ ਵਿਸ਼ਵ ਕੁਆਲੀਫਿਕੇਸ਼ਨ ਟੂਰਨਾਮੈਂਟ ਲਈ ਟੀਮ ਵਿਚ ਜਗ੍ਹਾ ਨਹੀਂ ਮਿਲੀ ਹੈ। ਭਾਰਤ ਦੇ ਹਾਈ ਪ੍ਰਫਾਰਮੈਂਸ ਨਿਰਦੇਸ਼ਕ ਬਰਨਾਰਡ ਡੂਨੇ ਨੂੰ ਵੀ ਅਹੁਦਾ ਛੱਡਣਾ ਪਿਆ। ਵਿਸ਼ਵ ਚੈਂਪੀਅਨਸ਼ਿਪ 2023 ਦੇ ਕਾਂਸੀ ਤਮਗਾ ਜੇਤੂ ਦੀਪਕ ਭੋਰੀਆ (51 ਕਿਲੋ) ਤੇ ਮੁਹੰਮਦ ਹੁਸਾਮੂਉੱਦੀਨ (57 ਕਿਲੋ), 6 ਵਾਰ ਦਾ ਏਸ਼ੀਅਾਈ ਚੈਂਪੀਅਨਸ਼ਿਪ ਤਮਗਾ ਜੇਤੂ ਸ਼ਿਵ ਥਾਪਾ (63.5ਕਿਲੋ), ਮੌਜੂਦਾ ਰਾਸ਼ਟਰੀ ਚੈਂਪੀਅਨ ਲਕਸ਼ੈ ਚਾਹਰ (80 ਕਿਲੋ) ਤੇ 2022 ਰਾਸ਼ਟਰਮੰਡਲ ਖੇਡਾਂ ਦਾ ਕਾਂਸੀ ਤਮਗਾ ਜੇਤੂ ਜੇ. ਲਮਬੋਰੀਆ (60 ਕਿਲੋ) ਨੂੰ ਟੀਮ ਵਿਚ ਜਗ੍ਹਾ ਨਹੀਂ ਮਿਲੀ ਹੈ। ਵਿਸ਼ਵ ਚੈਂਪੀਅਨਸ਼ਿਪ 2019 ਚਾਂਦੀ ਤਮਗਾ ਜੇਤੂ, 2022 ਰਾਸ਼ਟਰਮੰਡਲ ਖੇਡਾਂ ਤੇ 2024 ਸਟ੍ਰਾਂਜਾ ਮੈਮੋਰੀਅਲ ਟੂਰਨਾਮੈਂਟ ਦੇ ਸੋਨ ਤਮਗਾ ਜੇਤੂ ਪੰਘਾਲ ਕੋਲ ਦੂਜੇ ਓਲੰਪਿਕ ਵਿਚ ਜਗ੍ਹਾ ਪੱਕੀ ਕਰਨ ਦਾ ਇਹ ਆਖਰੀ ਮੌਕਾ ਹੈ। ਰਾਸ਼ਟਰ ਚੈਂਪੀਅਨ ਸਚਿਨ ਸਿਵਾਚ (57 ਕਿਲੋ) ਨੂੰ ਵੀ ਟੀਮ ਵਿਚ ਜਗ੍ਹਾ ਮਿਲੀ ਹੈ। ਹਿਮਾਚਲ ਪ੍ਰਦੇਸ਼ ਦਾ ਅਵਿਨਾਸ਼ ਜਾਮਵਾਲ 63.5 ਕਿਲੋ ਵਰਗ ਵਿਚ ਥਾਪਾ ਦੀ ਜਗ੍ਹਾ ਖੇਡੇਗਾ ਜਦਿਕ ਅਭਿਮਨਿਊ ਲਾਓਰਾ ਨੇ 80 ਕਿਲੋ ਵਿਚ ਲਕਸ਼ੈ ਦੀ ਜਗ੍ਹਾ ਲਈ ਹੈ।
ਅਜੇ ਤਕ ਭਾਰਤ ਦੇ ਕਿਸੇ ਵੀ ਪੁਰਸ਼ ਮੁੱਕੇਬਾਜ਼ ਨੇ ਓਲੰਪਿਕ ਕੋਟਾ ਹਾਸਲ ਨਹੀਂ ਕੀਤਾ ਹੈ। ਅਜੇ ਤਕ ਨਿਕਹਤ ਜਰੀਨ (50 ਕਿਲੋ), ਪ੍ਰੀਤੀ ਪੰਵਾਰ (54 ਕਿਲੋ), ਪਰਵੀਨ ਹੁੱਡਾ (57 ਕਿਲੋ) ਤੇ ਲਵਲੀਨਾ ਬੋਰਗੋਹੇਨ (75 ਕਿਲੋ) ਹੀ ਓਲੰਪਿਕ ਕੋਟਾ ਹਾਸਲ ਕਰ ਸਕੀਆਂ ਹਨ। ਮਹਿਲਾ ਵਰਗ ਵਿਚ ਬੋਰੋ ਇਟਲੀ ਵਿਚ 66 ਕਿਲੋ ਵਿਚ ਕੋਟਾ ਹਾਸਲ ਨਹੀਂ ਕਰ ਸਕੀ ਜਿਹੜੀ 60 ਕਿਲੋ ਵਿਚ ਉਤਰੇਗੀ।
ਨਾਮਧਾਰੀ FC ਨੇ ਰੀਅਲ ਕਸ਼ਮੀਰ 'ਤੇ ਜਿੱਤ ਨਾਲ ਆਪਣੀ ਆਈ-ਲੀਗ ਮੁਹਿੰਮ ਕੀਤੀ ਸਮਾਪਤ
NEXT STORY