ਬੁਕਾਰੇਸਟ (ਰੋਮਾਨੀਆ) (ਨਿਕਲੇਸ਼ ਜੈਨ)- ਗ੍ਰੈਂਡ ਚੈੱਸ ਟੂਰ ਦਾ ਹਿੱਸਾ ਸੁਪਰ ਬੇਟ ਰੈਪਿਡ ਤੇ ਬਲਿਟਜ਼ ਸ਼ਤਰੰਜ ਟੂਰਨਾਮੈਂਟ ਵਿਚ ਭਾਰਤ ਦੇ 5 ਵਾਰ ਦੇ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ ਨੇ ਪਹਿਲੇ ਹੀ ਰਾਊਂਡ ਵਿਚ ਰੂਸ ਦੇ ਆਰਟਮਿਵ ਬਲਾਦਿਸਲਾਵ 'ਤੇ ਧਮਾਕੇਦਾਰ ਜਿੱਤ ਦੇ ਨਾਲ ਚੈਂਪੀਅਨਸ਼ਿਪ ਵਿਚ ਆਪਣੀ ਸ਼ੁਰੂਆਤ ਕੀਤੀ ਹੈ। ਕਾਲੇ ਮੋਹਰਿਆਂ ਨਾਲ ਖੇਡਦੇ ਹੋਏ ਆਨੰਦ ਨੇ ਕਿੰਗਜ਼ ਇੰਡੀਅਨ ਅਟੈਕ ਵਿਚ ਐਕਸਚੇਂਜ ਕੁਰਬਾਨ ਕਰਦੇ ਹਏ ਵਾਕਈ ਇਕ ਬਿਹਤਰੀਨ ਮੈਚ ਜਿੱਤਿਆ। ਉਸ ਤੋਂ ਬਾਅਦ ਰਾਊਂਡ-2 ਵਿਚ ਉਸ ਨੇ ਅਮਰੀਕਾ ਦੇ ਵਿਸ਼ਵ ਫਿਸ਼ਰ ਰੈਂਡਮ ਚੈਂਪੀਅਨ ਵੇਸਲੀ ਸੋਅ ਤੇ ਫਿਰ ਰਾਊਂਡ-3 ਵਿਚ ਅਜ਼ਰਬੈਜਾਨ ਦੇ ਸ਼ਾਕਿਰਯਾਰ ਮਮੇਘਾਰੋਵ ਨਾਲ ਆਪਣੇ-ਆਪਣੇ ਮੁਕਾਬਲੇ ਡਰਾਅ ਖੇਡੇ ਤੇ ਪਹਿਲੇ ਦਿਨ ਤੋਂ ਬਾਅਦ 4 ਅੰਕ ਬਣਾ ਕੇ ਸਾਂਝੇ ਤੌਰ 'ਤੇ ਦੂਜੇ ਸਥਾਨ 'ਤੇ ਬਣਾਇਆ ਹੋਇਆ ਹੈ।
ਪਹਿਲੇ ਦਿਨ ਦਾ ਵੱਡਾ ਖਿਡਾਰੀ ਨੀਦਰਲੈਂਡ ਦਾ ਅਨੀਸ਼ ਗਿਰੀ ਰਿਹਾ, ਜਿਸ ਨੇ ਵੇਸਲੀ ਸੋ ਤੇ ਰੂਸ ਦੇ ਸੇਰਗੀ ਕਾਰਯਾਕਿਨ ਨੂੰ ਹਰਾਉਂਦਿਆਂ ਸਿੰਗਲ ਬੜ੍ਹਤ ਹਾਸਲ ਕੀਤੀ ਤੇ ਅਮਰੀਕਾ ਦੇ ਫਾਬਿਆਨੋ ਕਰੂਆਨਾ ਨਾਲ ਡਰਾਅ ਖੇਡਦੇ ਹੋਏ 5 ਅੰਕ ਬਣਾ ਕੇ ਸਿੰਗਲ ਬੜ੍ਹਤ ਹਾਸਲ ਕਰ ਲਈ।
ਮੈਚ ਹਾਰਨ ਤੋਂ ਬਾਅਦ ਬੰਗਲਾਦੇਸ਼ ਕਪਤਾਨ ਨੇ ਦੱਸੀ ਟੀਮ ਦੀ ਸਭ ਤੋਂ ਵੱਡੀ ਗਲਤੀ
NEXT STORY