ਡੇਟ੍ਰਾਏਟ— ਭਾਰਤੀ ਗੋਲਫ਼ਰ ਅਨਿਰਬਾਨ ਲਾਹਿੜੀ ਸ਼ੁਰੂਆਤੀ ਦੌਰ ’ਚ ਇਕ ਅੰਡਰ 71 ਦੇ ਨਿਰਾਸ਼ਾਜਨਕ ਕਾਰਡ ਦੇ ਨਾਲ ਰਾਕੇਟ ਮਾਰਗੇਜ ਕਲਾਸਿਕ ਪ੍ਰਤੀਯੋਗਿਤਾ ’ਚ ਸੰਯੁਕਤ ਤੌਰ ’ਤੇ 87ਵੇਂ ਸਥਾਨ ’ਤੇ ਹਨ। ਟੋਕੀਓ ਓਲੰਪਿਕ ਲਈ ਕੁਆਲੀਫ਼ਾਈ ਕਰ ਚੁੱਕੇ ਲਾਹਿੜੀ ਸ਼ਾਨਦਾਰ ਤਰੀਕੇ ਨਾਲ ਹਿੱਟ ਕਰ ਰਹੇ ਸਨ ਪਰ ਪਰ ਉਹ ਦੋ ਵਾਰ 6 ਫ਼ੀਟ ਤੇ ਇਕ ਵਾਰ 10 ਫ਼ੀਟ ਦੀ ਦੂਰੀ ਨਾਲ ਗੇਂਦ ਨੂੰ ਹੋਲ ’ਚ ਪਾਉਣ ’ਚ ਅਸਫਲ ਰਹੇ। ਉਨ੍ਹਾਂ ਨੇ ਪਹਿਲੇ, ਸਤਵੇਂ ਤੇ 14ਵੇਂ ਹੋਲ ’ਚ ਬਰਡੀ ਕੀਤੀ ਜਦਕਿ ਨੌਵੇਂ ਤੇ 17ਵੇਂ ਹੋਲ ’ਚ ਬੋਗੀ ਕਰ ਬੈਠੇ। ਪਾਲਮੇਟੋ ਚੈਂਪੀਅਨਸ਼ਿਪ ’ਚ ਸੁੰਯੁਕਤ ਤੌਰ ’ਤੇ 25ਵੇਂ ਸਥਾਨ ’ਤੇ ਰਹਿਣ ਵਾਲੇ ਲਾਹਿੜੀ ਨੂੰ ਕੱਟ ਹਾਸਲ ਕਰਨ ਲਈ ਦੂਜੇ ਦੌਰ ’ਚ ਆਪਣੇ ਪ੍ਰਦਰਸ਼ਨ ’ਚ ਕਾਫ਼ੀ ਸੁਧਾਰ ਕਰਨਾ ਹੋਵੇਗਾ।
WTC ਫਾਈਨਲ ਤੋਂ ਬਾਅਦ ਹੁਣ ਪਤਨੀ ਅਨੁਸ਼ਕਾ ਕੋਲੋਂ ਇਹ ਚੈਲੇਂਜ ਹਾਰੇ ਵਿਰਾਟ ਕੋਹਲੀ, ਵੀਡੀਓ ਵਾਇਰਲ
NEXT STORY