ਇੰਦੌਰ (ਬਿਊਰੋ)— ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਅਕਸਰ ਨੈੱਟਸ ਵਿਚ ਗੇਂਦਬਾਜੀ ਕਰਦੇ ਵੇਖਿਆ ਜਾਂਦਾ ਹੈ। ਉਹ ਕਿਸੇ ਗੇਂਦਬਾਜ ਦੀ ਤਰ੍ਹਾਂ ਬੱਲੇਬਾਜ਼ਾਂ ਨੂੰ ਅਭਿਆਸ ਕਰਾਉਂਦੇ ਹਨ। ਧੋਨੀ ਜਦੋਂ ਕਪਤਾਨ ਸਨ, ਤਦ ਉਨ੍ਹਾਂ ਨੂੰ ਮੈਚ ਵਿਚ ਵੀ ਗੇਂਦਬਾਜ਼ੀ ਕਰਦੇ ਹੋਏ ਵੇਖਿਆ ਜਾਂਦਾ ਸੀ। ਲਾਰਡਸ ਵਿਚ ਹੋਇਆ ਉਹ ਟੈਸਟ ਮੈਚ ਕੌਣ ਭੁੱਲ ਸਕਦਾ ਹੈ, ਮਹਿੰਦਰ ਸਿੰਘ ਧੋਨੀ ਨੇ ਲਗਭੱਗ ਕੇਵਿਨ ਪੀਟਰਸਨ ਦਾ ਵਿਕਟ ਆਪਣੇ ਨਾਮ ਕਰ ਲਿਆ ਸੀ, ਪਰ ਪੀਟਰਸਨ ਦੇ ਰਵਿਊ ਲੈਣ ਦੇ ਬਾਅਦ ਅੰਪਾਇਰ ਨੂੰ ਆਪਣਾ ਫੈਸਲਾ ਬਦਲਣਾ ਪਿਆ ਸੀ। ਭਾਰਤ ਅਤੇ ਆਸਟਰੇਲੀਆ ਦਰਮਿਆਨ ਚੱਲ ਰਹੀ ਮੌਜੂਦਾ ਸੀਰੀਜ ਦਾ ਤੀਜੇ ਮੈਚ ਤੋਂ ਪਹਿਲਾਂ ਭਾਰਤੀ ਟੀਮ ਖੂਬ ਪਸੀਨਾ ਵਹ੍ਹਾ ਰਹੀ ਸੀ। ਭਾਰਤੀ ਬੱਲੇਬਾਜ਼ਾਂ ਨੂੰ ਚਹਿਲ ਅਤੇ ਕੁਲਦੀਪ ਯਾਦਵ ਸਪਿਨ ਖੇਡਣ ਦਾ ਅਭਿਆਸ ਕਰਾ ਰਹੇ ਸਨ, ਪਰ ਉਦੋਂ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਵੀ ਉੱਥੇ ਪੁੱਜੇ ਅਤੇ ਬੱਲੇਬਾਜਾਂ ਨੂੰ ਸਪਿਨ ਗੇਂਦਬਾਜੀ ਕਰਨ ਲੱਗੇ। ਬੀ.ਸੀ.ਸੀ.ਆਈ. ਨੇ ਮਹਿੰਦਰ ਸਿੰਘ ਧੋਨੀ ਦਾ ਇਹ ਵੀਡੀਓ ਟਵਿੱਟਰ ਉੱਤੇ ਅਪਲੋਡ ਕੀਤਾ ਹੈ। ਇਸ ਵੀਡੀਓ ਵਿਚ ਉਹ ਆਫ ਬ੍ਰੇਕ ਅਤੇ ਲੈੱਗ ਬ੍ਰੇਕ ਗੇਂਦਬਾਜ਼ੀ ਕਰਦੇ ਹੋਏ ਦਿਸ ਰਹੇ ਸਨ।
ਸ਼ਿਖਰ ਧਵਨ ਨੇ ਬੱਚਿਆਂ ਨਾਲ ਤਸਵੀਰ ਸ਼ੇਅਰ ਕਰਕੇ ਪ੍ਰਸ਼ੰਸਕਾਂ ਨੂੰ ਦਿੱਤੀ ਖੁਸ਼ਖਬਰੀ
NEXT STORY