ਸਪੋਰਟਸ ਡੈਸਕ- ਇੰਗਲੈਂਡ ਤੇ ਵੇਲਸ ਕ੍ਰਿਕਟ ਬੋਰਡ (ਈ. ਸੀ. ਬੀ.) ਨੇ ਕਿਹਾ ਕਿ ਤੇਜ਼ ਗੇਂਦਬਾਜ਼ ਜੋਫਰਾ ਆਰਚਰ ਨੇ ਸੱਟ ਦਾ ਸ਼ਿਕਾਰ ਆਪਣੀ ਕੂਹਣੀ ਦਾ ਦੂਜਾ ਆਪਰੇਸ਼ਨ ਕਰਵਾਇਆ ਹੈ ਤੇ ਉਹ ਅਗਲੀ ਗ਼ਰਮੀਆਂ ਤਕ ਕ੍ਰਿਕਟ ਤੋਂ ਦੂਰ ਰਹਿਣਗੇ। ਇੰਗਲੈਂਡ ਨੂੰ ਆਪਣੇ ਇਸ ਤੇਜ਼ ਗੇਂਦਬਾਜ਼ ਦੀ ਗ਼ੈਰ ਹਾਜ਼ਰੀ ਵਰਤਮਾਨ ਦੀ ਏਸ਼ੇਜ਼ ਸੀਰੀਜ਼ ਦੇ ਦੌਰਾਨ ਵੀ ਮਹਿਸੂਸ ਹੋ ਰਹੀ ਹੈ।
ਉਨ੍ਹਾਂ ਦਾ 11 ਦਸੰਬਰ ਨੂੰ ਲੰਡਨ 'ਚ ਆਪਰੇਸ਼ਨ ਕੀਤਾ ਗਿਆ। ਈ. ਸੀ. ਬੀ. ਨੇ ਬਿਆਨ 'ਚ ਕਿਹਾ, 'ਇਹ ਆਪਰੇਸ਼ਨ ਉਨ੍ਹਾਂ ਦੀ ਕੂਹਣੀ 'ਚ ਲੰਬੇ ਸਮੇਂ ਤੋਂ ਚਲੇ ਆ ਰਹੇ ਦਰਦ ਨੂੰ ਖ਼ਤਮ ਕਰਨ ਲਈ ਕੀਤਾ ਗਿਆ।' ਇਹ 26 ਸਾਲਾ ਤੇਜ਼ ਗੇਂਦਬਾਜ਼ ਪਿਛਲੇ 9 ਮਹੀਨਿਆਂ ਤੋਂ ਚੋਟੀ ਦੀ ਕ੍ਰਿਕਟ 'ਚ ਨਹੀਂ ਖੇਡਿਆ ਹੈ। ਉਹ ਮਾਰਚ 'ਚ ਵੈਸਟਇੰਡੀਜ਼ ਖ਼ਿਲਾਫ਼ ਟੈਸਟ ਸੀਰੀਜ਼ 'ਚ ਵੀ ਨਹੀਂ ਖੇਡ ਸਕੇ ਹਨ। ਆਰਚਰ ਦੀ ਕੂਹਣੀ ਦਾ ਮਈ 'ਚ ਇੰਡੀਅਨ ਪ੍ਰੀਮੀਅਰ ਲੀਗ ਤੋਂ ਹਟਣ ਦੇ ਬਾਅਦ ਆਪਰੇਸ਼ਨ ਕੀਤਾ ਗਿਆ ਸੀ। ਉਨ੍ਹਾਂ ਨੂੰ ਇੰਗਲਿਸ਼ ਕਾਊਂਟੀ ਚੈਂਪੀਅਨਸ਼ਿਪ 'ਚ ਸਸੇਕਸ ਲਈ ਗੇਂਦਬਾਜ਼ੀ ਕਰਦੇ ਸਮੇਂ ਉਸੇ ਹਿੱਸੇ 'ਚ ਫਿਰ ਤੋਂ ਦਰਦ ਮਹਿਸੂਸ ਹੋਇਆ।
IPL : ਲਖਨਊ ਫ੍ਰੈਂਚਾਈਜ਼ੀ ਦਾ ਸਹਾਇਕ ਕੋਚ ਬਣਿਆ ਇਹ ਸਾਬਕਾ ਵਿਕਟਕੀਪਰ ਬੱਲੇਬਾਜ਼
NEXT STORY