ਸਪੋਰਟਸ ਡੈਸਕ—ਤੇਜ਼ ਗੇਂਦਬਾਜ਼ ਜੋਫਰਾ ਆਰਚਰ ਨੇ ਦੱਸਿਆ ਕਿ ਇੰਗਲੈਂਡ 'ਚ ਵਰਲਡ ਕੱਪ ਦੌਰਾਨ ਉਹ ਦਰਦ ਨਾਲ ਜੂਝ ਰਿਹਾ ਸੀ ਤੇ ਟੂਰਨਾਮੈਂਟ ਵਿਚਾਲੇ ਸੱਟ ਲੱਗਣ ਤੋਂ ਬਾਅਦ ਦਰਦ ਦੀ ਦਵਾਈ ਲੈ ਕੇ ਖੇਡ ਰਿਹਾ ਸੀ। ਆਰਚਰ ਨੇ ਵਰਲਡ ਕੱਪ 'ਚ 20 ਵਿਕਟਾਂ ਲਈਆਂ ਤੇ ਨਿਊਜ਼ੀਲੈਂਡ ਵਿਰੁੱਧ ਵਿਵਾਦਪੂਰਨ ਫਾਈਨਲ 'ਚ ਸੁਪਰ ਓਵਰ ਵੀ ਸੁੱਟਿਆ।
ਆਰਚਰ ਨੇ ਕਿਹਾ, ''ਬਾਂਹ ਦੀ ਦਰਦ ਕਾਫੀ ਦਰਦਨਾਕ ਸੀ। ਮੈਂ 'ਪੇਨਕਿੱਲਰਜ਼' ਤੋਂ ਬਿਨਾਂ ਖੇਡ ਨਹੀਂ ਸਕਦਾ ਸੀ। ਅਫਗਾਨਿਸਤਾਨ ਵਿਰੁੱਧ ਮੈਚ ਤੋਂ ਬਾਅਦ ਦਰਦ ਸ਼ੁਰੂ ਹੋ ਗਿਆ ਸੀ।''
ਕੋਹਲੀ-ਰੋਹਿਤ ਨੇ ਨਹੀਂ ਮੰਨੀ ਗੱਲ, ICC ਨੇ ਕੀਤੀ ਸੀ ਝਗੜਾ ਖਤਮ ਕਰਨ ਦੀ ਕੋਸ਼ਿਸ਼
NEXT STORY