ਜਕਾਰਤਾ— ਭਾਰਤ ਦੀ ਮੁਸਕਾਨ ਕਿਰਾਰ, ਮਧੂਮਿਤਾ ਕੁਮਾਰੀ ਅਤੇ ਜੋਤੀ ਸੁਰੇਖਾ ਵੇਨਮ ਦੀ ਕੰਪਾਊਂਡ ਟੀਮ ਨੇ ਬਿਹਤਰ ਪ੍ਰਦਰਸ਼ਨ ਕਰਦੇ ਹੋਏ ਏਸ਼ੀਆਈ ਖੇਡਾਂ 2018 'ਚ ਅੱਜ ਕੁਆਰਟਰ ਫਾਈਨਲ ਅਤੇ ਸੈਮੀਫਾਈਨਲ ਮੁਕਾਬਲੇ ਜਿੱਤ ਕੇ ਮਹਿਲਾ ਕੰਪਾਊਂਡ ਟੀਮ ਮੁਕਾਬਲੇ ਦੇ ਫਾਈਨਲ 'ਚ ਪ੍ਰਵੇਸ਼ ਕਰ ਲਿਆ ਅਤੇ ਦੇਸ਼ ਲਈ ਤਮਗਾ ਪੱਕਾ ਕਰ ਲਿਆ। ਭਾਰਤੀ ਮਹਿਲਾਵਾਂ ਨੇ ਸੈਮੀਫਾਈਨਲ 'ਚ ਚੀਨੀ ਤਾਈਪੇ ਨੁੰ ਨਜ਼ਦੀਕੀ ਮੁਕਾਬਲੇ 'ਚ 225-222 ਨਾਲ ਹਰਾਇਆ।
ਭਾਰਤ ਦਾ ਫਾਈਨਲ 'ਚ ਦੱਖਣੀ ਕੋਰੀਆ ਨਾਲ ਮੰਗਲਵਾਰ ਨੂੰ ਮੁਕਾਬਲਾ ਹੋਵੇਗਾ। ਇਸ ਤੋਂ ਪਹਿਲਾਂ ਭਾਰਤੀ ਮਹਿਲਾ ਟੀਮ ਨੇ ਇੰਡੋਨੇਸ਼ੀਆ ਦੀ ਟੀਮ ਨੂੰ 229-224 ਨਾਲ ਹਰਾਇਆ ਸੀ। ਸੈਮੀਫਾਈਨਲ 'ਚ ਪਹਿਲੇ ਸੈੱਟ 'ਚ ਭਾਰਤੀ ਮਹਿਲਾਵਾਂ 55-58 ਨਾਲ ਪਿੱਛੜ ਗਈਆਂ ਅਤੇ ਦੂਜੇ ਸੈੱਟ 'ਚ ਵੀ ਉਨ੍ਹਾਂ ਨੂੰ 55-57 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਪਰ ਭਾਰਤੀ ਟੀਮ ਨੇ ਸੰਘਰਸ਼ ਦਾ ਜਜ਼ਬਾ ਦਿਖਾਇਆ ਅਤੇ ਅਗਲੇ ਦੋ ਸੈੱਟ 57-55 ਅਤੇ 58-52 ਨਾਲ ਜਿੱਤ ਲਏ।
ਭਾਰਤ ਨੇ 225-222 ਨਾਲ ਜਿੱਤ ਹਾਸਲ ਕੀਤੀ। ਚੌਥੇ ਸੈੱਟ 'ਚ 6 ਅੰਕਾਂ ਦਾ ਫਾਸਲਾ ਫੈਸਲਾਕੁੰਨ ਸਾਬਤ ਹੋਇਆ। ਇਸ ਸੈੱਟ 'ਚ ਭਾਰਤੀ ਨਿਸ਼ਾਨੇਬਾਜ਼ਾਂ ਨੇ ਸ਼ਾਨਦਾਰ ਨਿਸ਼ਾਨੇ ਲਗਾਏ ਅਤੇ 4 ਵਾਰ ਪਰਫੈਕਟ 10 ਹਾਸਲ ਕੀਤੇ ਜਿਸ ਨੇ ਮੈਚ ਦਾ ਰੁਖ ਭਾਰਤ ਦੇ ਪੱਖ 'ਚ ਮੋੜ ਦਿੱਤਾ। ਤਿੰਨ ਸੈੱਟਾਂ ਦੀ ਸਮਾਪਤੀ ਤੱਕ ਭਾਰਤੀ ਟੀਮ 167-170 ਤੋਂ ਪਿੱਛੜੀ ਹੋਈ ਸੀ ਪਰ ਅੰਤਿਮ ਸੈੱਟ 'ਚ ਭਾਰਤ ਨੇ ਬਾਜ਼ੀ ਪਲਟ ਦਿੱਤੀ।
ਬੰਗਾਲ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਗੋਪਾਲ ਬੋਸ ਦਾ ਦਿਹਾਂਤ
NEXT STORY