ਮੈਨਚੈਸਟਰ— ਇੰਗਲੈਂਡ ਅਤੇ ਆਸਟਰੇਲੀਆ ਵਿਚਾਲੇ ਖੇਡੀ ਜਾਣ ਵਾਲੀ ਏਸ਼ੇਜ਼ ਸੀਰੀਜ਼ ਆਪਣੇ ਰੋਮਾਂਚ ਲਈ ਪੂਰੀ ਦੁਨੀਆ ’ਚ ਪ੍ਰਸਿੱਧ ਹੈ। ਇਸ ਦੇ ਕਈ ਕਿੱਸੇ ਲੋਕਾਂ ਦੀ ਜ਼ੁਬਾਨ ’ਤੇ ਰਹਿੰਦੇ ਹਨ। ਇਸ ਮੁਕਾਬਲੇ ਨੂੰ ਲੈ ਕੇ ਦੋਵੇਂ ਹੀ ਦੇਸ਼ਾਂ ਦੇ ਖਿਡਾਰੀਆਂ ’ਚ ਤਾਂ ਉਤਸ਼ਾਹ ਦੇਖਣ ਨੂੰ ਮਿਲਦਾ ਹੀ ਹੈ, ਪਰ ਫੈਂਸ ਦੇ ਅੰਦਰ ਵੀ ਗਜ਼ਬ ਦਾ ਉਤਸ਼ਾਹਤ ਦੇਖਣ ਨੂੰ ਮਿਲਦਾ ਹੈ। ਅਜਿਹਾ ਹੀ ਇਕ ਕਿੱਸਾ ਇਸ ਸੀਜ਼ਨ ਦੇ ਏਸ਼ੇਜ਼ ’ਚ ਦੇਖਣ ਨੂੰ ਮਿਲਿਆ ਹੈ। ਇਕ 12 ਸਾਲ ਦੇ ਬੱਚੇ ਨੇ ਏਸ਼ੇਜ਼ ਦਾ ਮੁਕਾਬਲਾ ਦੇਖਣ ਲਈ ਕਰੀਬ 4 ਚਾਰ ਤਕ ਕਚਰਾ ਚੁੱਕ ਕੇ ਪੈਸੇ ਇਕੱਠੇ ਕੀਤੇ। ਇਸ ਬੱਚੇ ਦਾ ਨਾਂ ਮੈਕਸ ਵੇਟ ਹੈ, ਜੋ ਇਨ੍ਹਾਂ ਦਿਨਾਂ ’ਚ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ।
ਇਹ ਕਿੱਸਾ ਸ਼ੁਰੂ ਹੁੰਦਾ ਹੈ 2015 ਨੂੰ ਜਦੋਂ ਵੇਟ ਨੇ ਆਪਣੇ ਹੋਮ ਗ੍ਰਾਊਂਡ ’ਤੇ ਆਸਟਰੇਲੀਆ ਨੂੰ ਚੈਂਪੀਅਨ ਬਣਦੇ ਦੇਖਿਆ ਸੀ। ਇਸ ਤੋਂ ਬਾਅਦ ਉਸ ਦੀ ਮਾਂ ਨੇ ਕਿਹਾ ਕਿ 2019 ’ਚ ਉਹ ਏਸ਼ੇਜ਼ ਦੇਖਣ ਲਈ ਇੰਗਲੈਂਡ ਜਾਣਗੇ ਪਰ ਉਨ੍ਹਾਂ ਦੇ ਪਿਤਾ ਡੇਮਿਏਨ ਵੇਟ ਨੇ ਕਿਹਾ ਕਿ ਜੇਕਰ ਤੁਸੀਂ 1500 ਡਾਲਰ ਕਮਾ ਲਵੋਗੇ ਤਾਂ ਮੈਂ ਤੁਹਾਨੂੰ ਇੰਗਲੈਂਡ ਲੈ ਜਾਵਾਂਗਾ। ਮੈਕਸ ਅਤੇ ਉਸ ਦੀ ਮਾਂ ਨੇ ਪੈਸੇ ਕਮਾਉਣ ਲਈ ਇਕ ਪਲਾਨ ਬਣਾਇਆ। ਦੋਵੇਂ ਹਰ ਵੀਕੈਂਡ ’ਤੇ ਗੁਆਂਢੀਆਂ ਦੇ ਘਰ ਦੇ ਸਾਹਮਣੇ ਕੂੜੇ ਦਾ ਡੱਬਾ ਹਟਾਉਣ ਲੱਗੇ ਅਤੇ ਇਸ ਦੇ ਲਈ ਹਰ ਘਰ ਤੋਂ 1 ਅਮਰੀਕੀ ਡਾਲਰ ਲੈਣ ਲੱਗੇ। ਕਰੀਬ 4 ਸਾਲ ਦੀਆਂ ਕੋਸ਼ਿਸ਼ਾਂ ਦੇ ਬਾਅਦ ਵੇਟ ਨੇ ਓਨਾ ਪੈਸਾ ਇਕੱਠਾ ਕਰ ਲਿਆ ਕਿ ਉਸ ਨੂੰ ਏਸ਼ੇਜ਼ ਦੇਖਣ ਦਾ ਮੌਕਾ ਮਿਲ ਜਾਵੇ।
ਇਸ ਦੌਰੇ ’ਤੇ ਵੇਟ ਆਪਣੇ ਪੂਰੇ ਪਰਿਵਾਰ ਦੇ ਨਾਲ ਆਏ ਹਨ। ਆਸਟਰੇਲੀਆ ਦੇ ਕੋਚ ਨੇ ਉਨ੍ਹਾਂ ਨੂੰ ਆਪਣੇ ਕੋਲ ਬਿਠਾ ਕੇ ਮੈਚ ਦਿਖਾਇਆ। ਜਦਕਿ ਇਸ ਸਬੰਧ ’ਚ ਉਸ ਦੇ ਪਿਤਾ ਨੇ ਕਿਹਾ ਕਿ ਹਰ ਚੀਜ਼ ਦੀ ਇਕ ਕੀਮਤ ਹੁੰਦੀ ਹੈ ਅਤੇ ਕੁਝ ਵੀ ਪਾਉਣਾ ਸੌਖਾ ਨਹੀਂ ਹੁੰਦਾ। ਮੈਂ ਇਹ ਗੱਲ ਵੇਟ ਨੂੰ ਸਮਝਾਉਣਾ ਚਾਹੁੰਦਾ ਸੀ। ਚੰਗਾ ਹੈ ਕਿ ਉਹ ਇਹ ਗੱਲ ਸਿੱਖ ਗਿਆ ਅਤੇ ਇਹ ਉਸ ਦੀ ਪੂਰੀ ਜ਼ਿੰਦਗੀ ਕੰਮ ਆਵੇਗੀ।
ਦੱਖਣੀ ਅਫਰੀਕਾ ਖਿਲਾਫ ਸੀਰੀਜ਼ ਤੋਂ ਪਹਿਲਾਂ ਚਿੰਤਾ 'ਚ ਬੱਲੇਬਾਜ਼ੀ ਕੋਚ ਰਾਠੋੜ,ਜਾਣੋ ਕਾਰਣ
NEXT STORY