ਨਵੀਂ ਦਿੱਲੀ— ਭਾਰਤ ਦੇ ਖੱਬੇ ਹੱਥ ਦੇ ਸਾਬਕਾ ਤੇਜ਼ ਗੇਂਦਬਾਜ਼ ਅਸ਼ੀਸ਼ ਨੇਹਰਾ ਦਾ ਮੰਨਣਾ ਹੈ ਕਿ ਮਹਾਨ ਕਪਤਾਨ ਦੇ ਲਈ ਸਾਬਕਾ ਵਿਕਟਕੀਪਰ ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਉਸਦੀ ਪਹਿਲੀ ਪਸੰਦ ਹੈ। ਨੇਹਰਾ ਦੇ ਨਾਲ ਸਟਾਰ ਸਪੋਰਟਸ 'ਚ ਸੰਜੇ ਮਾਂਜਰੇਕਰ, ਡੇਰੇਨ ਗੰਗਾ, ਸਕਾਟ ਸਟਾਅਰਿਸ, ਮਾਈਕ ਹੇਸਨ, ਜੀਨ ਜੋਂਸ , ਰਸੇਲ ਅਰਨੋਲਡ, ਸਾਈਮਨ ਡੂਲ ਤੇ ਗ੍ਰੀਮ ਸਮਿਥ ਨੇ ਧੋਨੀ ਨੂੰ ਆਪਣਾ ਕਪਤਾਨ ਚੁਣਿਆ ਹੈ। ਧੋਨੀ ਦੀ ਕਪਤਾਨੀ 'ਚ ਖੇਡ ਚੁੱਕੇ ਸਟਾਰ ਸਪੋਰਟਸ ਤੇ ਵਿਸ਼ਵ ਕੱਪ ਜੇਤੂ ਸਾਬਕਾ ਤੇਜ਼ ਗੇਂਦਬਾਜ਼ ਨੇਹਰਾ ਨੇ ਕ੍ਰਿਕਟ ਕਨੇਕਟੇਡ 'ਤੇ ਕਿਹਾ ਕਿ ਖੇਡ 'ਚ ਆਪਣੇ ਯੋਗਦਾਨ ਤੋਂ ਇਲਾਵਾ ਧੋਨੀ ਆਪਣੀ ਟੀਮ ਦਾ ਦਿਲ ਜਿੱਤਣ 'ਚ ਵੀ ਕਾਮਯਾਬ ਰਹੇ ਹਨ। ਸਭ ਤੋਂ ਮਹਾਨ ਕਪਤਾਨ ਦੇ ਲਈ ਮੇਰੀ ਪਸੰਦ ਐੱਮ. ਐੱਸ. ਧੋਨੀ ਹੈ। ਭਾਵੇਂ ਉਹ ਰਾਸ਼ਟਰੀ ਟੀਮ ਦੇ ਲਈ ਹੋਵੇ ਜਾਂ ਆਈ. ਪੀ. ਐੱਲ.।
ਨੇਹਰਾ ਨੇ ਕਿਹਾ ਕਿ ਮੈਂ ਮੁੰਬਈ ਇੰਡੀਅਨਸ ਦੇ ਕਪਤਾਨ ਰੋਹਿਤ ਸ਼ਰਮਾ ਦੇ ਅੰਡਰ ਨਹੀਂ ਖੇਡਿਆ, ਇਸ ਲਈ ਮੈਂ ਧੋਨੀ ਨੂੰ ਚੁਣਦਾ ਹਾਂ। ਧੋਨੀ ਨੂੰ ਸਰਵਸ੍ਰੇਸ਼ਠ ਕਪਤਾਨ ਦੇ ਲਈ ਰੋਹਿਤ ਤੋਂ ਇਲਾਵਾ ਗੌਤਮ ਗੰਭੀਰ ਨਾਲ ਸਖਤ ਮੁਕਾਬਲੇ ਦਾ ਸਾਹਮਣਾ ਕਰਨਾ ਪਿਆ। ਜਿਨ੍ਹਾਂ ਨੇ ਕੋਲਕਾਤਾ ਨਾਈਟ ਰਾਈਡਰਸ ਨੂੰ 2 ਵਾਰ ਆਈ. ਪੀ. ਐੱਲ. ਟਰਾਫੀ ਜਿੱਤਾਈ ਸੀ। ਸ਼ੇਨ ਵਾਰਨ, ਐਡਮ ਗਿਲਕ੍ਰਿਸਟ ਤੇ ਡੇਵਿਡ ਵਾਰਨਰ ਵੀ ਨਾਮਜ਼ਦ ਸੂਚੀ 'ਚ ਸ਼ਾਮਲ ਸਨ।
ਮੁਸ਼ਕਿਲ 'ਚ ਕ੍ਰਿਕਟ ਵਿੰਡੀਜ਼, ਖਿਡਾਰੀਆਂ ਨੂੰ ਜਨਵਰੀ ਤੋਂ ਨਹੀਂ ਮਿਲੀ ਮੈਚ ਫੀਸ
NEXT STORY