ਸਪੋਰਟਸ ਡੈਸਕ- ਭਾਰਤ ਤੇ ਇੰਗਲੈਂਡ ਦਰਮਿਆਨ ਖੇਡੀ ਜਾ ਰਹੀ ਪੰਜ ਮੈਚਾਂ ਦੀ ਟੈਸਟ ਸੀਰੀਜ਼ ਦੇ ਤੀਜੇ ਮੈਚ 'ਚ ਜੈਕ ਕਰਾਊਲੀ ਨੂੰ ਆਊਟ ਕਰ ਕੇ ਆਰ. ਅਸ਼ਵਿਨ ਨੇ ਕਰੀਅਰ ਦੀ 500ਵੀਂ ਟੈਸਟ ਵਿਕਟ ਹਾਸਲ ਕੀਤੀ। ਇਸ ਵਿਕਟ ਦੇ ਨਾਲ ਹੀ ਅਸ਼ਵਿਨ ਇਹ ਉਪਲਬੱਧੀ ਹਾਸਲ ਕਰਨ ਵਾਲਾ 9ਵਾਂ ਪੁਰਸ਼ ਤੇ ਦੂਜਾ ਭਾਰਤੀ ਗੇਂਦਬਾਜ਼ ਬਣ ਗਿਆ ਹੈ। 37 ਸਾਲਾ ਆਫ ਸਪਿਨਰ 98ਵੇਂ ਟੈਸਟ ਵਿਚ ਇਹ ਕਾਰਨਾਮਾ ਕਰਨ ਵਾਲਾ ਦੂਜਾ ਗੇਂਦਬਾਜ਼ ਹੈ।
ਜ਼ਿਕਰਯੋਗ ਹੈ ਕਿ ਨਵੰਬਰ 2011 ਵਿਚ ਡੈਬਿਊ ਕਰਨ ਵਾਲਾ ਅਸ਼ਵਿਨ ਘਰੇਲੂ ਧਰਤੀ ’ਤੇ ਬਿਹਤਰੀਨ ਪ੍ਰਦਰਸ਼ਨ ਰਿਹਾ ਹੈ। ਪਿਛਲੇ ਇਕ ਦਹਾਕੇ ਵਿਚ ਅਸ਼ਵਿਨ ਨੇ 34 ਵਾਰ 5 ਵਿਕਟਾਂ ਤੇ 8 ਮੈਚਾਂ ਵਿਚ 10 ਜਾਂ ਉਸ ਤੋਂ ਵੱਧ ਵਿਕਟਾਂ ਲਈਆਂ ਹਨ। ਕਿਸੇ ਵੀ ਭਾਰਤੀ ਖਿਡਾਰੀ ਵਲੋਂ ਟੈਸਟ ਵਿਚ ਸਭ ਤੋਂ ਵੱਧ ਵਿਕਟਾਂ ਲੈਣ ਦੇ ਮਾਮਲੇ ਵਿਚ ਸਿਰਫ ਅਨਿਲ ਕੁੰਬਲੇ ਹੀ ਅਸ਼ਵਿਨ ਤੋਂ ਅੱਗੇ ਹੈ। ਕੁੰਬਲੇ ਦੇ ਨਾਂ 619 ਵਿਕਟਾਂ ਹਨ। ਅਸ਼ਵਿਨ ਮੁਥੱਈਆ ਮੁਰਲੀਧਰਨ ਤੇ ਨਾਥਨ ਲਿਓਨ ਦੇ ਨਾਲ ਇਸ ਉਪਲਬੱਧੀ ਤਕ ਪਹੁੰਚਣ ਵਾਲਾ ਤੀਜਾ ਸਪਿਨਰ ਹੈ। ਅਸ਼ਿਵਨ ਦੀ 500ਵੀਂ ਵਿਕਟ ਇਸ ਲੜੀ ਦੀ 5ਵੀਂ ਪਾਰੀ ਵਿਚ ਉਸਦੀ 10ਵੀਂ ਵਿਕਟ ਸੀ।
FIH ਪ੍ਰੋ ਲੀਗ : ਭਾਰਤ ਨੇ ਆਖਰੀ ਮਿੰਟ ’ਚ ਗੋਲ ਕਰ ਕੇ ਆਇਰਲੈਂਡ ਨੂੰ 1-0 ਨਾਲ ਹਰਾਇਆ
NEXT STORY