ਸਾਊਥੰਪਟਨ- ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਦੀ ਮੈਚ ਦੀ ਚੌਥੀ ਪਾਰੀ 'ਚ 139 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਆਏ ਨਿਊਜ਼ੀਲੈਂਡ ਦੇ ਸਲਾਮੀ ਬੱਲੇਬਾਜ਼ਾਂ ਨੂੰ ਅਸ਼ਵਿਨ ਨੇ ਪਵੇਲੀਅਨ ਭੇਜਿਆ। ਇਸ ਦੇ ਨਾਲ ਹੀ ਅਸ਼ਵਿਨ ਟੈਸਟ ਚੈਂਪੀਅਨਸ਼ਿਪ 'ਚ ਸਭ ਤੋਂ ਜ਼ਿਆਦਾ ਵਿਕਟਾਂ ਹਾਸਲ ਕਰਨ ਵਾਲੇ ਗੇਂਦਬਾਜ਼ ਵੀ ਬਣ ਗਏ ਹਨ। ਉਨ੍ਹਾਂ ਨੇ ਇਸ ਮਾਮਲੇ ਵਿਚ ਆਸਟਰੇਲੀਆ ਦੇ ਤੇਜ਼ ਗੇਂਦਬਾਜ਼ ਪੈਟ ਕਮਿੰਸ ਨੂੰ ਪਿੱਛੇ ਛੱਡ ਦਿੱਤਾ ਹੈ ਅਤੇ ਸਾਰੇ ਗੇਂਦਬਾਜ਼ਾਂ ਤੋਂ ਅੱਗੇ ਨਿਕਲ ਗਏ ਹਨ।
ਇਹ ਖ਼ਬਰ ਪੜ੍ਹੋ- ਯੂਰੋ-2020 : ਇੰਗਲੈਂਡ ਨੇ ਚੈਕ ਗਣਰਾਜ ਨੂੰ ਹਰਾਇਆ
ਟੀਚੇ ਦਾ ਪਿੱਛਾ ਕਰਨ ਆਏ ਨਿਊਜ਼ੀਲੈਂਡ ਦੇ ਸਲਾਮੀ ਬੱਲੇਬਾਜ਼ਾਂ ਨੇ ਹੌਲੀ ਸ਼ੁਰੂਆਤ ਕੀਤੀ ਪਰ ਅਸ਼ਵਿਨ ਨੇ ਦੋਵਾਂ ਬੱਲੇਬਾਜ਼ਾਂ 'ਤੇ ਦਬਾਅ ਬਣਾ ਰੱਖਿਆ। ਇਸ ਦਾ ਫਾਇਦਾ ਚੁੱਕਦੇ ਹੋਏ ਅਸ਼ਵਿਨ ਨੇ ਪਹਿਲੇ ਟਾਮ ਲਾਥਮ ਨੂੰ ਰਿਸ਼ਭ ਪੰਤ ਦੇ ਹੱਥੋਂ ਸਟੰਪ ਆਊਟ ਕਰਵਾਇਆ ਤੇ ਟੀਮ ਨੂੰ ਪਹਿਲੀ ਸਫਲਤਾ ਮਿਲੀ। ਇਸ ਤੋਂ ਬਾਅਦ ਅਸ਼ਵਿਨ ਨੇ ਡੇਵਾਨ ਕੋਵਨੇ ਨੂੰ ਵੀ ਆਊਟ ਕਰ ਦੂਜੀ ਸਫਲਾ ਹਾਸਲ ਕੀਤੀ। ਕੋਨਵੇ ਨੂੰ ਆਊਟ ਕਰਨ ਦੇ ਨਾਲ ਹੀ ਟੈਸਟ ਚੈਂਪੀਅਨਸ਼ਿਪ 'ਚ ਅਸ਼ਵਿਨ ਦੀਆਂ 71 ਵਿਕਟਾਂ ਹੋ ਗਈਆਂ ਹਨ। ਦੂਜੇ ਨੰਬਰ 'ਤੇ ਆਸਟਰੇਲੀਆ ਦੇ ਪੈਟ ਕਮਿੰਸ ਹਨ ਜਿਸ ਦੇ ਨਾਂ ਟੈਸਟ ਚੈਂਫੀਅਨਸ਼ਿਪ ਵਿਚ 70 ਵਿਕਟਾਂ ਦਰਜ ਹਨ।
ਇਹ ਖ਼ਬਰ ਪੜ੍ਹੋ- ਏਸ਼ੇਜ ’ਚ ਪਰਿਵਾਰ ਨਾਲ ਨਹੀਂ ਲਿਜਾਣ ਦੀ ਸੰਭਾਵਨਾ ’ਤੇ ਵਰ੍ਹੇ ਵਾਨ, ਪੀਟਰਸਨ
ਵਿਸ਼ਵ ਟੈਸਟ ਚੈਂਪੀਅਨਸ਼ਿਪ ਵਿਚ ਸਭ ਤੋਂ ਜ਼ਿਆਦਾ ਵਿਕਟਾਂ
71 - ਰਵੀਚੰਦਰਨ ਅਸ਼ਵਿਨ*
70 - ਪੈਟ ਕਮਿੰਸ
69 -ਸਟੁਅਰਡ ਬਰਾਡ
56 - ਨਾਥਨ ਲਿਓਨ
56 - ਟਿਮ ਸਾਊਥੀ
48 - ਜੋਸ਼ ਹੇਜ਼ਲਵੁਡ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
‘ਗਾ, ਸਵਿਆਤੇਕ, ਸਬਾਲੇਂਕਾ ਈਸਟਬੋਰਨ ਟੂਰਨਾਮੈਂਟ ’ਚ ਜਿੱਤੀ, ਪਲਿਸਕੋਵਾ ਬਾਹਰ’
NEXT STORY