ਜਕਾਰਤਾ— ਭਾਰਤ ਦੇ ਗ੍ਰੀਕੋ ਰੋਮਨ ਪਹਿਲਵਾਨ 18ਵੀਆਂ ਏਸ਼ੀਆਈ ਖੇਡਾਂ ਦੀ ਕੁਸ਼ਤੀ ਪ੍ਰਤੀਯੋਗਿਤਾ 'ਚ ਖਾਲੀ ਹੱਥ ਰਹਿ ਗਏ। ਗ੍ਰੀਕੋ ਰੋਮਨ 'ਚ ਕਾਂਸੀ ਤਮਗੇ ਦੀ ਆਖਰੀ ਉਮੀਦ ਹਰਪ੍ਰੀਤ ਸਿੰਘ ਨੂੰ 87 ਕਿਗ੍ਰਾ ਵਰਗ ਦੇ ਕਾਂਸੀ ਤਮਗੇ ਮੁਕਾਬਲੇ 'ਚ ਬੁੱਧਵਾਰ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤ ਨੂੰ ਇਨ੍ਹਾਂ ਖੇਡਾਂ 'ਚ ਕੁਸ਼ਤੀ 'ਚ ਬਜਰੰਗ ਪੂਨੀਆ ਅਤੇ ਵਿਨੇਸ਼ ਫੋਗਾਟ ਤੋਂ 2 ਸੋਨ ਤਮਗੇ ਅਤੇ ਦਿਵਿਆ ਕਾਕਰਾਨ ਦੇ ਇਕ ਕਾਂਸੀ ਤਮਗੇ ਦੇ ਜ਼ਰੀਏ ਕੁੱਲ ਤਿੰਨ ਤਮਗੇ ਮਿਲੇ ਜੋ ਪਿਛਲੀ ਵਾਰ ਦੇ ਮੁਕਾਬਲੇ ਤੋਂ 2 ਤਮਗੇ ਘੱਟ ਰਹੇ।
ਭਾਰਤ ਨੇ ਪਿਛਲੇ ਸਾਲ ਏਸ਼ੀਆਈ ਖੇਡਾਂ 'ਚ ਇਕ ਸੋਨ, ਇਕ ਚਾਂਦੀ ਅਤੇ ਤਿੰਨ ਕਾਂਸੀ ਤਮਗਿਆਂ ਸਮੇਤ ਕੁੱਲ ਪੰਜ ਤਮਗੇ ਜਿੱਤੇ ਸਨ। ਕੁਸ਼ਤੀ ਮੁਕਾਬਲਿਆਂ ਦੇ ਅੰਤਿਮ ਦਿਨ ਚਾਰ ਭਾਰਤੀ ਗ੍ਰੀਕੋ ਰੋਮਨ ਪਹਿਲਵਾਨ 77, 87, 97 ਅਤੇ 130 ਕਿਗ੍ਰਾ 'ਚ ਉਤਰੇ ਜਿਸ 'ਚੋਂ ਸਿਰਫ ਹਰਪ੍ਰੀਤ ਹੀ ਤਮਗੇ ਰਾਊਂਡ 'ਚ ਪਹੁੰਚੇ ਜਿੱਥੇ ਉਨ੍ਹਾਂ ਨੂੰ ਕਜ਼ਾਕਿਸਤਾਨ ਦੇ ਕੁਸਤੁਬਾਯੇਵ ਅਜਮਤ ਤੋਂ 3-6 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਹਰਪ੍ਰੀਤ ਪਹਿਲੇ ਰਾਊਂਡ 'ਚ 0-5 ਨਾਲ ਪਿੱਛੜ ਗਏ। ਹਾਲਾਂਕਿ ਉਨ੍ਹਾਂ ਨੇ ਦੂਜੇ ਰਾਊਂਡ 'ਚ ਤਿੰਨ ਅੰਕ ਲਏ ਪਰ ਇਹ ਜਿੱਤ ਦਿਵਾਉਣ ਦੇ ਲਈ ਕਾਫੀ ਨਹੀਂ ਸਨ। ਉਹ 3-6 ਨਾਲ ਹਾਰ ਗਏ।
ਜਦੋਂ ਨੰਨੇ ਫੈਨ ਨਾਲ ਸੈਲਫੀ ਲੈਣ ਪਹੁੰਚੇ ਕਪਤਾਨ ਕੋਹਲੀ, ਵੀਡੀਓ ਵਾਇਰਲ
NEXT STORY